- ਨਿਊ ਸਾਊਥ ਵੇਲਜ਼ ਦੇ ਹਸਪਤਾਲਾਂ ਵਿੱਚ ਹੁਣ ਲਗਭਗ 1,000 ਕੋਵਿਡ ਮਰੀਜ਼
- ਵਿਕਟੋਰੀਆ ਵਿੱਚ 50,000 ਐਸਟਰਾਜ਼ੇਨੇਕਾ ਬੁਕਿੰਗਜ਼ ਉਪਲਬਧ
- ਏ ਸੀ ਟੀ ਵਿੱਚ ਕਿਰਾਏ ਦੀਆਂ ਥਾਵਾਂ ਉੱਤੇ ਬੇਦਖਲੀ 'ਤੇ ਬਾਰਾਂ ਹਫਤਿਆਂ ਦੀ ਰੋਕ
ਨਿਊ ਸਾਊਥ ਵੇਲਜ਼
ਨਿਊ ਸਾਊਥ ਵੇਲਜ਼ ਵਿੱਚ 1,431 ਨਵੇਂ ਕੇਸ ਦਰਜ ਕੀਤੇ ਗਏ ਹਨ ਜਦਕਿ ਵਾਇਰਸ ਕਰਕੇ 12 ਮੌਤਾਂ ਹੋਈਆਂ ਹਨ।
ਇਸ ਦੌਰਾਨ ਪ੍ਰੀਮੀਅਰ ਬੇਰੇਜਿਕਲਿਅਨ ਨੇ ਚੇਤਾਵਨੀ ਦਿੱਤੀ ਹੈ ਕਿ ਆਉਣ ਵਾਲੇ ਹਫਤਿਆਂ ਵਿੱਚ ਰਾਜ ਦਾ ਡੈਲਟਾ ਸੰਕਟ ਹੋਰ ਗੰਭੀਰ ਹੋ ਸਕਦਾ ਹੈ।
ਹਸਪਤਾਲਾਂ ਵਿੱਚ ਹੁਣ 979 ਕੋਵਿਡ-19 ਮਰੀਜ਼ ਭਾਰਤੀ ਹਨ ਜਿਨ੍ਹਾਂ ਵਿੱਚੋਂ 160 ਇੰਟੈਂਸਿਵ ਕੇਅਰ ਵਿੱਚ ਹਨ ਅਤੇ 63 ਵੈਂਟੀਲੇਟਰਾਂ ਉੱਤੇ ਹਨ। ਸਿਹਤ ਅਧਿਕਾਰੀ ਉਮੀਦ ਕਰ ਰਹੇ ਹਨ ਕਿ ਅਗਲੇ ਪੰਦਰਵਾੜੇ ਵਿੱਚ ਇਹ ਮਾਮਲੇ ਵਧਣਗੇ।
ਵਿਕਟੋਰੀਆ
ਵਿਕਟੋਰੀਆ ਵਿੱਚ ਅੱਜ 208 ਨਵੇਂ ਕੇਸ ਦਰਜ ਕੀਤੇ ਹਨ ਜਿਨ੍ਹਾਂ ਵਿੱਚੋਂ 96 ਜਾਣੇ-ਪਛਾਣੇ ਫੈਲਾਅ ਨਾਲ ਜੁੜੇ ਹੋਏ ਹਨ। ਇਸ ਦੌਰਾਨ 60 ਦੀ ਉਮਰ ਵਾਲ਼ੇ ਇੱਕ ਆਦਮੀ ਦੀ ਮੌਤ ਹੋ ਗਈ ਹੈ।
ਪ੍ਰੀਮੀਅਰ ਐਂਡਰਿਊਜ਼ ਦਾ ਕਹਿਣਾ ਹੈ ਕਿ 12ਵੀਂ ਦੇ ਵਿਦਿਆਰਥੀਆਂ ਲਈ ਤਰਜੀਹੀ ਟੀਕਾਕਰਣ ਪ੍ਰੋਗਰਾਮ ਅਗਲੇ ਮੰਗਲਵਾਰ 7 ਸਤੰਬਰ ਨੂੰ ਸ਼ੁਰੂ ਹੋਵੇਗਾ ਜਦੋਂਕਿ 12 ਸਾਲ ਦੇ ਬੱਚੇ ਫਾਈਜ਼ਰ ਕੋਵਿਡ-19 ਟੀਕੇ ਲਈ ਅਗਲਾ ਤਰਜੀਹੀ ਸਮੂਹ ਹੋਣਗੇ।

Source: ALC
ਏ ਸੀ ਟੀ ਨੇ 18 ਨਵੇਂ ਮਾਮਲੇ ਦਰਜ ਕੀਤੇ ਹਨਜਿੰਨਾ ਵਿਚੋਂ 15 ਲਾਗ ਦੇ ਦੌਰਾਨ ਭਾਈਚਾਰੇ ਵਿੱਚ ਸਰਗਰਮ ਸਨ।
ਸਰਕਾਰ ਨੇ ਤਾਲਾਬੰਦੀ ਕਾਰਨ ਆਮਦਨੀ ਦੇ ਘਾਟੇ ਜਾਂ ਕੰਮ ਦੇ ਘੰਟਿਆਂ ਕਾਰਨ ਵਿੱਤੀ ਪ੍ਰੇਸ਼ਾਨੀ ਝੱਲਦੇ ਕਿਰਾਏਦਾਰਾਂ ਲਈ ਕਿਰਾਏ ਦੇ ਬਕਾਏ ਲਈ ਬੇਦਖਲੀ ਉੱਤੇ ਬਾਰਾਂ ਹਫਤਿਆਂ ਦੀ ਰੋਕ ਲਗਾ ਦਿੱਤੀ ਹੈ।
ਆਸਟ੍ਰੇਲੀਆ ਵਿੱਚ ਪਿਛਲੇ 24 ਘੰਟੇ
- ਸੋਮਵਾਰ 6 ਸਤੰਬਰ ਤੋਂ ਕੁਈਨਜ਼ਲੈਂਡ ਵਿੱਚ ਹੋਟਲ ਦੀ ਸਮਰੱਥਾ ਦੇ ਮੁੱਦਿਆਂ ਕਾਰਨ ਰਾਜ ਦੇ ਆਉਣ ਤੋਂ ਰੋਕ ਲਾਉਣ ਬਾਅਦ ਹੁਣ ਹੋਟਲ ਕੁਆਰੰਟੀਨ ਵਿੱਚ 680 ਕਮਰੇ ਉਪਲਬਧ ਹੋਣਗੇ।
- ਇੱਕ ਤਰਜੀਹੀ ਸਮੂਹ ਹੋਣ ਦੇ ਬਾਵਜੂਦ, ਸਿਰਫ 20 ਪ੍ਰਤੀਸ਼ਤ ਆਦਿਵਾਸੀ ਅਤੇ ਟੋਰਸ ਸਟ੍ਰੇਟ ਆਈਲੈਂਡਰ ਦੇ 16 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਲੋੜ੍ਹੀਂਦੇ ਦੋ ਟੀਕੇ ਲਾਏ ਗਏ ਹਨ।
- ਕਾਰਜਕਾਰੀ ਪ੍ਰੀਮੀਅਰ ਜੇਰੇਮੀ ਰੌਕਲੀਫ ਨੇ ਤਸਮਾਨੀਆ ਵਿੱਚ ਸਿਹਤ ਸੰਭਾਲ ਕਰਮਚਾਰੀਆਂ ਲਈ ਲਾਜ਼ਮੀ ਟੀਕੇ ਲਗਾਉਣਦਾ ਐਲਾਨ ਕੀਤਾ ਹੈ।
ਕੁਆਰੰਟੀਨ, ਯਾਤਰਾ, ਟੈਸਟਿੰਗ ਕਲੀਨਿਕ ਅਤੇ ਮਹਾਂਮਾਰੀ ਦੀ ਬਿਪਤਾ ਅਦਾਇਗੀ
ਕੁਆਰੰਟੀਨ ਅਤੇ ਟੈਸਟਿੰਗ ਦੀਆਂ ਜ਼ਰੂਰਤਾਂ ਦਾ ਪ੍ਰਬੰਧਨ ਅਤੇ ਰਾਜ ਅਤੇ ਪ੍ਰਦੇਸ਼ ਸਰਕਾਰਾਂ ਦੁਆਰਾ ਲਾਗੂ ਕੀਤਾ ਜਾਂਦਾ ਹੈ:
- ਨਿਊ ਸਾਊਥ ਵੇਲਜ਼ ਯਾਤਰਾ, ਆਵਾਜਾਈ ਅਤੇ ਕੁਆਰੰਟੀਨ
- ਵਿਕਟੋਰੀਆ ਯਾਤਰਾ ਪਰਮਿਟ, ਵਿਦੇਸ਼ੀ ਯਾਤਰੀ ਅਤੇ ਕੁਆਰੰਟੀਨ
- ਆਸਟ੍ਰੇਲੀਅਨ ਕੈਪੀਟਲ ਟੇਰੀਟਰੀ ਟਰਾਂਸਪੋਰਟ ਅਤੇ ਕੁਆਰੰਟੀਨ
- ਨੋਰਦਰਨ ਟੇਰੀਟਰੀ ਟਰੈਵਲ ਅਤੇ ਕੁਆਰੰਟੀਨ
- ਕੁਇੰਜ਼ਲੈਂਡ ਟਰੈਵਲ ਅਤੇ ਕੁਆਰੰਟੀਨ
- ਦੱਖਣੀ ਆਸਟ੍ਰੇਲੀਆ ਟਰੈਵਲ ਅਤੇ ਕੁਆਰੰਟੀਨ
- ਤਸਮਾਨੀਆ ਟਰੈਵਲ ਅਤੇ ਕੁਆਰੰਟੀਨ
- ਪੱਛਮੀ ਆਸਟ੍ਰੇਲੀਆ ਟਰੈਵਲ ਅਤੇ ਕੁਆਰੰਟੀਨ
ਜੇ ਤੁਸੀਂ ਵਿਦੇਸ਼ ਯਾਤਰਾ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਛੋਟ ਦੇ ਲਈ ਔਨਲਾਈਨ ਅਰਜ਼ੀ ਦੇ ਸਕਦੇ ਹੋ। ਆਸਟ੍ਰੇਲੀਆ ਤੋਂ ਬਾਹਰ ਜਾਣ ਹਿੱਤ ਹਾਲਤਾਂ ਬਾਰੇ ਵਧੇਰੇ ਜਾਣਕਾਰੀ ਲਈ ਇੱਥੇ ਕਲਿੱਕ ਕਰੋ। ਅੰਤਰਰਾਸ਼ਟਰੀ ਉਡਾਣਾਂ ਲਈ ਅਸਥਾਈ ਉਪਾਅ ਹਨ ਜਿਨ੍ਹਾਂ ਦੀ ਸਰਕਾਰ ਦੁਆਰਾ ਨਿਰੰਤਰ ਸਮੀਖਿਆ ਕੀਤੀ ਜਾਂਦੀ ਹੈ ਅਤੇ ਸਮਾਰਟ ਟਰੈਵਲਰ ਵੈਬਸਾਈਟ 'ਤੇ ਅਪਡੇਟ ਕੀਤੀ ਜਾਂਦੀ ਹੈ।
ਆਪਣੇ ਰਾਜ ਜਾਂ ਪ੍ਰਦੇਸ਼ ਦੇ ਤਾਜ਼ਾ ਦਿਸ਼ਾ-ਨਿਰਦੇਸ਼ਾਂ ਬਾਰੇ ਇੱਥੋਂ ਜਾਣੋ : ਐਨ ਐਸ ਡਬਲਿਊ, ਵਿਕਟੋਰੀਆ, ਕੂਈਨਜ਼ਲੈਂਡ, ਵੈਸਟਰਨ ਆਸਟ੍ਰੇਲੀਆ, ਸਾਊਥ ਆਸਟ੍ਰੇਲੀਆ, ਨਾਰਦਰਨ ਟੈਰੀਟੋਰੀ, ਏਸੀਟੀ, ਤਸਮਾਨੀਆ
ਐਨ ਐਸ ਡਬਲਯੂ ਮਲਟੀਕਲਚਰਲ ਹੈਲਥ ਕਮਿਊਨੀਕੇਸ਼ਨ ਸਰਵਿਸ ਦੇ ਅਨੁਵਾਦ ਕੀਤੇ ਗਏ ਸ਼ਬਦਾਂ ਬਾਰੇ ਜਾਣੋ:
ਤੁਹਾਡੇ ਰਾਜ ਜਾਂ ਪ੍ਰਦੇਸ਼ ਵਿਚਲੇ ਟੈਸਟਿੰਗ ਕਲੀਨਿਕ:
ਰਾਜ ਅਤੇ ਪ੍ਰਦੇਸ਼ ਵਿੱਚ ਮਹਾਂਮਾਰੀ ਬਿਪਤਾ ਦੀ ਅਦਾਇਗੀ ਦੀ ਜਾਣਕਾਰੀ:
ਐਸ ਬੀ ਐਸ ਆਸਟ੍ਰੇਲੀਆ ਭਰ ਵਿਚਲੇ ਵਿਆਪਕ ਭਾਈਚਾਰੇ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀ SBS.com.au/coronavirus ਉੱਤੇ ਉਪਲਬਧ ਹੈ।
ਸਬੰਧਿਤ ਪੇਸ਼ਕਾਰੀਆਂ/ਇਹ ਵੀ ਜਾਣੋ:

ਆਸਟ੍ਰੇਲੀਆ ਵਿੱਚ ਕੋਵਿਡ-19: ਤੁਹਾਡੀ ਭਾਸ਼ਾ ਵਿੱਚ ਮੌਜੂਦ ਲਾਜ਼ਮੀ ਜਾਣਕਾਰੀ