- ਨਿਊ ਸਾਊਥ ਵੇਲਜ਼ ਵਿੱਚ 60 ਲੱਖ ਲੋਕਾਂ ਦੇ ਟੀਕੇ ਲਾਏ ਗਏ
- ਵਿਕਟੋਰੀਆ ਨੇ ਟੀਕਾ ਲਵਾਉਣ ਦੀ ਯੋਗਤਾ ਵਿੱਚ ਕੀਤਾ ਵਾਧਾ
- ਕੈਨਬਰਾ ਵਿੱਚ ਹੁਣ ਤੱਕ ਦੇ ਸਭ ਤੋਂ ਵੱਧ ਮਾਮਲੇ ਦਰਜ
- ਕੁਈਨਜ਼ਲੈਂਡ ਵਿੱਚ ਸਥਾਨਕ ਤੌਰ 'ਤੇ ਦੋ ਨਵੇਂ ਮਾਮਲੇ
ਨਿਊ ਸਾਊਥ ਵੇਲਜ਼
ਨਿਊ ਸਾਊਥ ਵੇਲਜ਼ ਵਿੱਚ ਸਥਾਨਕ ਤੌਰ 'ਤੇ ਲਾਗ ਦੇ 753 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਛੂਤਕਾਰੀ ਹੋਣ ਦੌਰਾਨ ਘੱਟੋ-ਘੱਟ 49 ਮਾਮਲੇ ਕਮਿਊਨਿਟੀ ਵਿੱਚ ਸਰਗਰਮ ਸਨ।
ਪ੍ਰੀਮੀਅਰ ਗਲੇਡਿਸ ਬੇਰੇਜਿਕਲਿਅਨ ਦਾ ਕਹਿਣਾ ਹੈ ਕਿ ਰਾਜ ਨੇ ਹੁਣ ਤੱਕ ਛੇ ਮਿਲੀਅਨ ਟੀਕੇ ਲਾਏ ਹਨ ਜਿਸਦਾ ਅਰਥ ਹੈ ਕਿ 60 ਪ੍ਰਤੀਸ਼ਤ ਆਬਾਦੀ ਨੂੰ ਟੀਕੇ ਦੀ ਘੱਟੋ-ਘੱਟ ਇੱਕ ਖੁਰਾਕ ਮਿਲ ਚੁੱਕੀ ਹੈ।
ਚਿੰਤਾਜਨਕ 12 ਸਥਾਨਕ ਸਰਕਾਰੀ ਖੇਤਰਾਂ ਵਿੱਚ ਜਿਨ੍ਹਾਂ ਲੋਕਾਂ ਦੀ ਉਮਰ 16 ਤੋਂ 39 ਸਾਲ ਦੇ ਵਿਚਕਾਰ ਹੈ ਅਤੇ ਅਪਾਹਜਤਾ ਜਾਂ ਬੱਚਿਆਂ ਦੀ ਦੇਖਭਾਲ ਦੇ ਖੇਤਰ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਟੀਕਾਕਰਣ ਬੁਕਿੰਗ ਲਈ ਤਰਜੀਹ ਦਿੱਤੀ ਜਾਵੇਗੀ।
ਸਿਹਤ ਅਧਿਕਾਰੀ ਇਸ ਹਫਤੇ ਦੇ ਅੰਤ ਵਿੱਚ ਪੂਰੀ ਤਰ੍ਹਾਂ ਟੀਕਾਕਰਣ ਵਾਲੇ ਵਸਨੀਕਾਂ ਲਈ 'ਵਧੇਰੇ ਆਜ਼ਾਦੀ' ਦਾ ਐਲਾਨ ਕਰਨਗੇ।
ਵਿਕਟੋਰੀਆ
ਵਿਕਟੋਰੀਆ ਵਿੱਚ ਸਥਾਨਕ ਤੌਰ 'ਤੇ 50 ਨਵੇਂ ਮਾਮਲੇ ਦਰਜ ਕੀਤੇ ਗਏ ਹਨ, ਜਿਨ੍ਹਾਂ 'ਚੋਂ 10 ਮਾਮਲੇ ਜਾਣੇ-ਪਛਾਣੇ ਪ੍ਰਕੋਪ ਨਾਲ ਨਹੀਂ ਜੁੜੇ ਹੋਏ। ਛੂਤਕਾਰੀ ਹੁੰਦੇ ਹੋਏ 39 ਮਾਮਲੇ ਕਮਿਊਨਿਟੀ ਵਿੱਚ ਸਰਗਰਮ ਸਨ।
ਪ੍ਰੀਮੀਅਰ ਡੈਨੀਅਲ ਐਂਡਰਿਊਜ਼ ਦਾ ਕਹਿਣਾ ਹੈ ਕਿ 16 ਅਤੇ ਇਸ ਤੋਂ ਵੱਧ ਉਮਰ ਦਾ ਕੋਈ ਵੀ ਵਿਅਕਤੀ ਬੁੱਧਵਾਰ 25 ਅਗਸਤ ਤੋਂ ਸਰਕਾਰੀ ਸੰਚਾਲਨ ਟੀਕਾਕਰਣ ਕੇਂਦਰਾਂ ਵਿੱਚ ਫਾਈਜ਼ਰ ਜਾਂ ਐਸਟਰਾਜ਼ੇਨੇਕਾ ਟੀਕਾ ਲਗਵਾਉਣ ਦੇ ਯੋਗ ਹੋਵੇਗਾ।
ਏ ਸੀ ਟੀ
ਏ ਸੀ ਟੀ ਵਿੱਚ ਸਥਾਨਕ ਤੌਰ 'ਤੇ 30 ਨਵੇਂ ਮਾਮਲੇ ਦਰਜ ਕੀਤੇ ਗਏ ਹਨ, ਜਿਨ੍ਹਾਂ ਵਿੱਚ 17 ਮਾਮਲੇ ਛੂਤਕਾਰੀ ਹੁੰਦੇ ਕਮਿਊਨਿਟੀ ਵਿੱਚ ਸਰਗਰਮ ਸਨ।
ਖਰਾਬ ਮੌਸਮ ਕਾਰਨ ਬੰਦ ਕੀਤੇ ਜਾਣ ਤੋਂ ਬਾਅਦ ਕੰਬਾਹ ਅਤੇ ਬ੍ਰਿੰਡਾਬੈਲਾ ਬਿਜ਼ਨਸ ਪਾਰਕ ਵਿਖੇ ਟੈਸਟਿੰਗ ਸਾਈਟਾਂ ਕੱਲ੍ਹ ਦੁਬਾਰਾ ਖੁੱਲ੍ਹ ਜਾਣਗੀਆਂ।
ਇਥੇ ਐਕਸਪੋਜਰ ਸਾਈਟਾਂ ਦੀ ਸੂਚੀ ਬਾਰੇ ਜਾਣੋ। ਤੁਸੀਂ ਇੱਥੇ ਕੋਵਿਡ -19 ਟੀਕਾਕਰਣ ਲਈ ਆਪਣੀ ਯੋਗਤਾ ਬਾਰੇ ਵੀ ਜਾਂਚ ਕਰ ਸਕਦੇ ਹੋ।
ਆਸਟ੍ਰੇਲੀਆ ਦੇ ਆਲੇ ਦੁਆਲੇ ਪਿਛਲੇ 24 ਘੰਟੇ
- ਕੁਈਨਜ਼ਲੈਂਡ ਵਿੱਚ ਸਥਾਨਕ ਤੌਰ 'ਤੇ ਦੋ ਨਵੇਂ ਮਾਮਲੇ ਦਰਜ ਕੀਤੇ ਗਏ ਹਨ ਜੋ ਇਸ ਵੇਲੇ ਜਾਂਚ ਅਧੀਨ ਹਨ।
- ਡੋਹਰਟੀ ਇੰਸਟੀਚਿਊਟ ਮੁਤਾਬਿਕ ਆਸਟ੍ਰੇਲੀਆ ਲਈ 70-80 ਪ੍ਰਤੀਸ਼ਤ ਟੀਕਾਕਰਨ ਪੂਰਾ ਹੋਣ 'ਤੇ ਮਾਮਲਿਆਂ ਦੀ ਗਿਣਤੀ ਦੀ ਪਰਵਾਹ ਕੀਤੇ ਬਿਨਾਂ ਦੁਬਾਰਾ ਖੁੱਲ੍ਹਣਾ ਸੁਰੱਖਿਅਤ ਰਹੇਗਾ, ਬਸ਼ਰਤੇ ਜਨਤਕ ਸਿਹਤ ਦੇ ਉਪਾਅ ਲਾਗੂ ਰਹਿਣ।
ਕੁਆਰੰਟੀਨ, ਯਾਤਰਾ, ਟੈਸਟਿੰਗ ਕਲੀਨਿਕ ਅਤੇ ਮਹਾਂਮਾਰੀ ਦੀ ਬਿਪਤਾ ਅਦਾਇਗੀ
ਕੁਆਰੰਟੀਨ ਅਤੇ ਟੈਸਟਿੰਗ ਦੀਆਂ ਜ਼ਰੂਰਤਾਂ ਦਾ ਪ੍ਰਬੰਧਨ ਅਤੇ ਰਾਜ ਅਤੇ ਪ੍ਰਦੇਸ਼ ਸਰਕਾਰਾਂ ਦੁਆਰਾ ਲਾਗੂ ਕੀਤਾ ਜਾਂਦਾ ਹੈ:
- ਨਿਊ ਸਾਊਥ ਵੇਲਜ਼ ਯਾਤਰਾ, ਆਵਾਜਾਈ ਅਤੇ ਕੁਆਰੰਟੀਨ
- ਵਿਕਟੋਰੀਆ ਯਾਤਰਾ ਪਰਮਿਟ, ਵਿਦੇਸ਼ੀ ਯਾਤਰੀ ਅਤੇ ਕੁਆਰੰਟੀਨ
- ਆਸਟ੍ਰੇਲੀਅਨ ਕੈਪੀਟਲ ਟੇਰੀਟਰੀ ਟਰਾਂਸਪੋਰਟ ਅਤੇ ਕੁਆਰੰਟੀਨ
- ਨੋਰਦਰਨ ਟੇਰੀਟਰੀ ਟਰੈਵਲ ਅਤੇ ਕੁਆਰੰਟੀਨ
- ਕੁਇੰਜ਼ਲੈਂਡ ਟਰੈਵਲ ਅਤੇ ਕੁਆਰੰਟੀਨ
- ਦੱਖਣੀ ਆਸਟ੍ਰੇਲੀਆ ਟਰੈਵਲ ਅਤੇ ਕੁਆਰੰਟੀਨ
- ਤਸਮਾਨੀਆ ਟਰੈਵਲ ਅਤੇ ਕੁਆਰੰਟੀਨ
- ਪੱਛਮੀ ਆਸਟ੍ਰੇਲੀਆ ਟਰੈਵਲ ਅਤੇ ਕੁਆਰੰਟੀਨ
ਜੇ ਤੁਸੀਂ ਵਿਦੇਸ਼ ਯਾਤਰਾ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਛੋਟ ਦੇ ਲਈ ਔਨਲਾਈਨ ਅਰਜ਼ੀ ਦੇ ਸਕਦੇ ਹੋ। ਆਸਟ੍ਰੇਲੀਆ ਤੋਂ ਬਾਹਰ ਜਾਣ ਹਿੱਤ ਹਾਲਤਾਂ ਬਾਰੇ ਵਧੇਰੇ ਜਾਣਕਾਰੀ ਲਈ ਇੱਥੇ ਕਲਿੱਕ ਕਰੋ। ਅੰਤਰਰਾਸ਼ਟਰੀ ਉਡਾਣਾਂ ਲਈ ਅਸਥਾਈ ਉਪਾਅ ਹਨ ਜਿਨ੍ਹਾਂ ਦੀ ਸਰਕਾਰ ਦੁਆਰਾ ਨਿਰੰਤਰ ਸਮੀਖਿਆ ਕੀਤੀ ਜਾਂਦੀ ਹੈ ਅਤੇ ਸਮਾਰਟ ਟਰੈਵਲਰ ਵੈਬਸਾਈਟ 'ਤੇ ਅਪਡੇਟ ਕੀਤੀ ਜਾਂਦੀ ਹੈ।
ਆਪਣੇ ਰਾਜ ਜਾਂ ਪ੍ਰਦੇਸ਼ ਦੇ ਤਾਜ਼ਾ ਦਿਸ਼ਾ-ਨਿਰਦੇਸ਼ਾਂ ਬਾਰੇ ਇੱਥੋਂ ਜਾਣੋ : ਐਨ ਐਸ ਡਬਲਿਊ, ਵਿਕਟੋਰੀਆ, ਕੂਈਨਜ਼ਲੈਂਡ, ਵੈਸਟਰਨ ਆਸਟ੍ਰੇਲੀਆ, ਸਾਊਥ ਆਸਟ੍ਰੇਲੀਆ, ਨਾਰਦਰਨ ਟੈਰੀਟੋਰੀ, ਏਸੀਟੀ, ਤਸਮਾਨੀਆ
ਐਨ ਐਸ ਡਬਲਯੂ ਮਲਟੀਕਲਚਰਲ ਹੈਲਥ ਕਮਿਊਨੀਕੇਸ਼ਨ ਸਰਵਿਸ ਦੇ ਅਨੁਵਾਦ ਕੀਤੇ ਗਏ ਸ਼ਬਦਾਂ ਬਾਰੇ ਜਾਣੋ:
ਤੁਹਾਡੇ ਰਾਜ ਜਾਂ ਪ੍ਰਦੇਸ਼ ਵਿਚਲੇ ਟੈਸਟਿੰਗ ਕਲੀਨਿਕ:
ਰਾਜ ਅਤੇ ਪ੍ਰਦੇਸ਼ ਵਿੱਚ ਮਹਾਂਮਾਰੀ ਬਿਪਤਾ ਦੀ ਅਦਾਇਗੀ ਦੀ ਜਾਣਕਾਰੀ:
ਐਸ ਬੀ ਐਸ ਆਸਟ੍ਰੇਲੀਆ ਭਰ ਵਿਚਲੇ ਵਿਆਪਕ ਭਾਈਚਾਰੇ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀ SBS.com.au/coronavirus ਉੱਤੇ ਉਪਲਬਧ ਹੈ।
ਸਬੰਧਿਤ ਪੇਸ਼ਕਾਰੀਆਂ/ਇਹ ਵੀ ਜਾਣੋ:

ਆਸਟ੍ਰੇਲੀਆ ਵਿੱਚ ਕੋਵਿਡ-19: ਤੁਹਾਡੀ ਭਾਸ਼ਾ ਵਿੱਚ ਮੌਜੂਦ ਲਾਜ਼ਮੀ ਜਾਣਕਾਰੀ