SKIP TO MAIN CONTENT

ਕੋਵਿਡ-19 ਅਪਡੇਟ: ਨਿਊ ਸਾਊਥ ਵੇਲਜ਼ ‘ਚ ਹਾਲਾਤ ਚਿੰਤਾਜਨਕ, ਮੈਲਬੌਰਨ 'ਚ ਤਾਲਾਬੰਦੀ ਦੋ ਹਫਤੇ ਲਈ ਵਧੀ

ਇਹ 16 ਅਗਸਤ 2021 ਨੂੰ ਆਸਟ੍ਰੇਲੀਆ ਵਿੱਚ ਕਰੋਨਾਵਾਇਰਸ ਸਥਿਤੀ ਸਬੰਧੀ ਤਾਜ਼ਾ ਜਾਣਕਾਰੀ ਹੈ।

Bondi Beach in Sydney, Monday, August 16, 2021.
Sydney'de kurallara uymayan yüzlerce kişiye para cezası kesildi. Source: AAP Image/Bianca De Marchi

4 min read

Published

Updated

By SBS/ALC Content, Preetinder Grewal

Source: SBS



Skip to article content

  • ਨਿਊ ਸਾਊਥ ਵੇਲਜ਼ ਦੇ ਲੋਕਾਂ ਲਈ ਦੋ ਨਵੇਂ ਸਹਾਇਤਾ ਭੁਗਤਾਨ
  • ਮੈਲਬੌਰਨ ਵਿੱਚ ਤਾਲਾਬੰਦੀ ਦੋ ਹਫਤਿਆਂ ਲਈ ਵਧਾਈ ਗਈ, ਰਾਤ ਨੂੰ ਕਰਫਿਊ ਵੀ ਲਾਗੂ
  • ਨਾਰਦਰਨ ਟੈਰੀਟਰੀ ਵਿੱਚ ਵੀ ਤਾਲਾਬੰਦੀ
  • ਏ ਸੀ ਟੀ ਵਿੱਚ 19 ਕੋਵਿਡ ਕੇਸ ਜਦਕਿ ਕੁਈਨਜ਼ਲੈਂਡ ਵਿੱਚ ਨਵੇਂ ਕੇਸਾਂ ਤੋਂ ਬਚਾਅ 

ਨਿਊ ਸਾਊਥ ਵੇਲਜ਼

ਨਿਊ ਸਾਊਥ ਵੇਲਜ਼ ਵਿੱਚ 478 ਨਵੇਂ ਕੇਸ ਦਰਜ ਕੀਤੇ ਗਏ ਹਨ ਜਦਕਿ ਕੋਵਿਡ ਨਾਲ ਸਬੰਧਤ ਸੱਤ ਮੌਤਾਂ ਵੀ ਹੋਈਆਂ ਹਨ, ਜਿਨ੍ਹਾਂ ਵਿੱਚੋਂ ਪੰਜ ਦੇ ਕੋਵਿਡ ਖਿਲਾਫ ਟੀਕਾ ਨਹੀਂ ਲੱਗਿਆ ਸੀ।

17 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਉਨ੍ਹਾਂ ਕਾਮਿਆਂ ਲਈ $320 ਦਾ 'ਟੈਸਟ ਅਤੇ ਆਈਸੋਲੇਸ਼ਨ' ਭੁਗਤਾਨ ਉਪਲਬਧ ਹੈ ਜੋ ਕੋਵਿਡ-19 ਤੋਂ ਪੀੜ੍ਹਤ ਹੋਣ ਅਤੇ ਉਨ੍ਹਾਂ ਸਰਕਾਰੀ ਖੇਤਰਾਂ ਵਿੱਚ ਰਹਿੰਦੇ ਹੋਣ ਜਿਥੇ ਹਾਲਾਤ ਚਿੰਤਾਜਨਕ ਹਨ।

ਅਸਥਾਈ ਵੀਜ਼ਾ ਧਾਰਕ ਅਤੇ ਹੋਰ ਆਮਦਨੀ ਸਹਾਇਤਾ ਲਈ ਅਯੋਗ ਲੋਕ ਹੁਣ ਰੈਡ ਕਰਾਸ ਦੁਆਰਾ ਨਵੇਂ $400 ਦੇ ਮੁਸ਼ਕਲ ਭੁਗਤਾਨ ਲਈ ਅਪਲਾਈ ਕਰ ਸਕਦੇ ਹਨ।

ਸਿਡਨੀ ਦੇ 12 ਸਭ ਤੋਂ ਜ਼ਿਆਦਾ ਪ੍ਰਭਾਵਤ ਸਥਾਨਕ ਸਰਕਾਰੀ ਖੇਤਰਾਂ ਲਈ 530,000 ਫਾਈਜ਼ਰ ਟੀਕੇ ਉਪਲਬਧ ਹੋਣਗੇ ਜਿੱਥੇ 20 ਤੋਂ 39 ਸਾਲ ਦੀ ਉਮਰ ਦੇ ਵਸਨੀਕਾਂ ਨੂੰ ਇਸ ਹਫਤੇ ਟੀਕਾਕਰਣ ਲਈ ਤਰਜੀਹ ਦਿੱਤੀ ਜਾਵੇਗੀ।

ਇੱਥੇ ਟੀਕਾਕਰਣ ਕਲੀਨਿਕਾਂ ਦੀ ਸੂਚੀ ਬਾਰੇ ਜਾਣੋ।

ਵਿਕਟੋਰੀਆ

ਵਿਕਟੋਰੀਆ ਵਿੱਚ 22 ਨਵੇਂ ਕੇਸ ਦਰਜ ਕੀਤੇ ਗਏ ਹਨ ਜਿਨ੍ਹਾਂ ਵਿੱਚੋਂ ਪੰਜ ਜਾਣੇ-ਪਹਿਚਾਣੇ ਕੇਸਾਂ ਤੋਂ ਵੱਖਰੇ ਹਨ। ਇਹਨਾਂ ਵਿਚੋਂ ਲਾਗ ਵਾਲ਼ੇ ਸਮੇ ਅੱਠ ਲੋਕ ਭਾਈਚਾਰੇ ਵਿੱਚ ਵਿਚਰ ਰਹੇ ਸਨ।

ਮੈਲਬੌਰਨ ਵਿੱਚ ਤਾਲਾਬੰਦੀ ਵੀਰਵਾਰ 2 ਸਤੰਬਰ ਨੂੰ ਰਾਤ 11.59 ਵਜੇ ਤੱਕ ਵਧਾਈ ਗਈ ਹੈ ਜਿਸ ਵਿੱਚ ਅੱਜ ਰਾਤ 9 ਵਜੇ ਤੋਂ ਕਰਫਿਊ ਸਮੇਤ ਕੁਝ ਹੋਰ ਵਾਧੂ ਉਪਾਅ ਵੀ ਲਾਗੂ ਕੀਤੇ ਗਏ ਹਨ।

ਇੱਥੇ ਟੀਕਾਕਰਣ ਕੇਂਦਰਾਂ ਦੀ ਸੂਚੀ ਬਾਰੇ ਜਾਣੋ। 

ਆਸਟ੍ਰੇਲੀਆ ਵਿੱਚ ਪਿਛਲੇ 24 ਘੰਟੇ 

  • ਇੱਕ ਸਥਾਨਕ ਕੇਸ ਦੇ ਪਤਾ ਲੱਗਣ ਤੋਂ ਬਾਅਦ ਗ੍ਰੇਟਰ ਡਾਰਵਿਨ ਅਤੇ ਕੈਥਰੀਨ ਖੇਤਰ ਵਿੱਚ ਅਗਲੇ 72 ਘੰਟਿਆਂ ਲਈ ਤਾਲਾਬੰਦੀ ਲਾਗੂ
  • ਏ ਸੀ ਟੀ ਵਿੱਚ 19 ਕੋਵਿਡ ਕੇਸ, ਤਾਲਾਬੰਦੀ ਨੂੰ ਹੋਰ ਦੋ ਹਫਤਿਆਂ ਲਈ ਵਧਾਇਆ ਗਿਆ
  • ਕੁਈਨਜ਼ਲੈਂਡ ਵਿੱਚ ਨਵੇਂ ਕੇਸਾਂ ਤੋਂ ਬਚਾਅ 
alc covid mental health
Source: ALC

ਕੁਆਰੰਟੀਨ, ਯਾਤਰਾ, ਟੈਸਟਿੰਗ ਕਲੀਨਿਕ ਅਤੇ ਮਹਾਂਮਾਰੀ ਦੀ ਬਿਪਤਾ ਅਦਾਇਗੀ

ਕੁਆਰੰਟੀਨ ਅਤੇ ਟੈਸਟਿੰਗ ਦੀਆਂ ਜ਼ਰੂਰਤਾਂ ਦਾ ਪ੍ਰਬੰਧਨ ਅਤੇ ਰਾਜ ਅਤੇ ਪ੍ਰਦੇਸ਼ ਸਰਕਾਰਾਂ ਦੁਆਰਾ ਲਾਗੂ ਕੀਤਾ ਜਾਂਦਾ ਹੈ:

ਜੇ ਤੁਸੀਂ ਵਿਦੇਸ਼ ਯਾਤਰਾ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਛੋਟ ਦੇ ਲਈ ਔਨਲਾਈਨ ਅਰਜ਼ੀ ਦੇ ਸਕਦੇ ਹੋ। ਆਸਟ੍ਰੇਲੀਆ ਤੋਂ ਬਾਹਰ ਜਾਣ ਹਿੱਤ ਹਾਲਤਾਂ ਬਾਰੇ ਵਧੇਰੇ ਜਾਣਕਾਰੀ ਲਈ ਇੱਥੇ ਕਲਿੱਕ ਕਰੋ। ਅੰਤਰਰਾਸ਼ਟਰੀ ਉਡਾਣਾਂ ਲਈ ਅਸਥਾਈ ਉਪਾਅ ਹਨ ਜਿਨ੍ਹਾਂ ਦੀ ਸਰਕਾਰ ਦੁਆਰਾ ਨਿਰੰਤਰ ਸਮੀਖਿਆ ਕੀਤੀ ਜਾਂਦੀ ਹੈ ਅਤੇ ਸਮਾਰਟ ਟਰੈਵਲਰ ਵੈਬਸਾਈਟ 'ਤੇ ਅਪਡੇਟ ਕੀਤੀ ਜਾਂਦੀ ਹੈ।


Sbs.com.au/coronavirus ਉੱਤੇ 60 ਤੋਂ ਵੀ ਭਾਸ਼ਾਵਾਂ ਵਿੱਚ ਖ਼ਬਰਾਂ ਅਤੇ ਜਾਣਕਾਰੀ

ਆਪਣੇ ਰਾਜ ਜਾਂ ਪ੍ਰਦੇਸ਼ ਦੇ ਤਾਜ਼ਾ ਦਿਸ਼ਾ-ਨਿਰਦੇਸ਼ਾਂ ਬਾਰੇ ਇੱਥੋਂ ਜਾਣੋ : ਐਨ ਐਸ ਡਬਲਿਊਵਿਕਟੋਰੀਆਕੂਈਨਜ਼ਲੈਂਡਵੈਸਟਰਨ ਆਸਟ੍ਰੇਲੀਆਸਾਊਥ ਆਸਟ੍ਰੇਲੀਆਨਾਰਦਰਨ ਟੈਰੀਟੋਰੀਏਸੀਟੀਤਸਮਾਨੀਆ

ਸਿਹਤ ਵਿਭਾਗ – ਤੁਹਾਡੀ ਭਾਸ਼ਾ ਵਿੱਚ ਟੀਕੇ ਬਾਰੇ ਜਾਣਕਾਰੀ

ਐਨ ਐਸ ਡਬਲਯੂ ਮਲਟੀਕਲਚਰਲ ਹੈਲਥ ਕਮਿਊਨੀਕੇਸ਼ਨ ਸਰਵਿਸ ਦੇ ਅਨੁਵਾਦ ਕੀਤੇ ਗਏ ਸ਼ਬਦਾਂ ਬਾਰੇ ਜਾਣੋ:


ਤੁਹਾਡੇ ਰਾਜ ਜਾਂ ਪ੍ਰਦੇਸ਼ ਵਿਚਲੇ ਟੈਸਟਿੰਗ ਕਲੀਨਿਕ:


ਰਾਜ ਅਤੇ ਪ੍ਰਦੇਸ਼ ਵਿੱਚ ਮਹਾਂਮਾਰੀ ਬਿਪਤਾ ਦੀ ਅਦਾਇਗੀ ਦੀ ਜਾਣਕਾਰੀ:


ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ ‘ਤੇ ਰਹਿਣਾ ਚਾਹੀਦਾ ਹੈ। ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਜਾਣਕਾਰੀ ਤੁਸੀਂ ਆਪਣੇ ਰਾਜ ਜਾਂ ਪ੍ਰਦੇਸ਼ ਦੀ ਵੈਬਸਾਈਟ ਤੋਂ ਲੈ ਸਕਦੇ ਹੋ।

ਕਰੋਨਾਵਾਇਰਸ ਦੀ ਟੈਸਟਿੰਗ ਹੁਣ ਆਸਟ੍ਰੇਲੀਆ ਭਰ ਵਿੱਚ ਉਪਲਬਧ ਹੈ। ਜੇ ਤੁਹਾਨੂੰ ਠੰਡ ਜਾਂ ਫਲੂ ਵਰਗੇ ਲੱਛਣ ਮਹਿਸੂਸ ਹੋ ਰਹੇ ਹਨ ਤਾਂ ਤੁਸੀਂ ਆਪਣੇ ਡਾਕਟਰ ਜਾਂ ਕਰੋਨਾਵਾਇਰਸ ਹੈਲਥ ਇਨਫੋਰਮੇਸ਼ਨ ਹੋਟਲਾਈਨ ਨੂੰ 1800 020 080 ‘ਤੇ ਫੋਨ ਕਰਦੇ ਹੋਏ ਟੈਸਟ ਕਰਵਾ ਸਕਦੇ ਹੋ।

ਐਸ ਬੀ ਐਸ ਆਸਟ੍ਰੇਲੀਆ ਭਰ ਵਿਚਲੇ ਵਿਆਪਕ ਭਾਈਚਾਰੇ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀ SBS.com.au/coronavirus ਉੱਤੇ ਉਪਲਬਧ ਹੈ।

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ


Follow SBS Punjabi

Download our apps

Watch on SBS

Punjabi News

Stream now