SKIP TO MAIN CONTENT

ਕੋਵਿਡ -19 ਅਪਡੇਟ: ਨਿਊ ਸਾਊਥ ਵੇਲਜ਼ ਸੋਮਵਾਰ ਤੋਂ ਪੂਰੀ ਤਰ੍ਹਾਂ ਟੀਕਾਕਰਣ ਵਾਲੇ ਵਸਨੀਕਾਂ ਲਈ ਕੁਝ ਪਾਬੰਦੀਆਂ ਨੂੰ ਕਰੇਗਾ ਸੌਖਾ

ਇਹ 10 ਸਤੰਬਰ 2021 ਨੂੰ ਆਸਟ੍ਰੇਲੀਆ ਵਿੱਚ ਕਰੋਨਾਵਾਇਰਸ ਸਥਿਤੀ ਸਬੰਧੀ ਤਾਜ਼ਾ ਜਾਣਕਾਰੀ ਹੈ।

NSW Premier Gladys Berejiklian arrives to speak to the media during a press conference in Sydney, Friday, September 10, 2021. (AAP Image/Joel Carrett) NO ARCHIVING
NSW Premier Gladys Berejiklian arrives to speak to the media during a press conference in Sydney, Friday, September 10, 2021. Source: AAP Image/Joel Carrett

4 min read

Published

Updated

By SBS/ALC Content, Paras Nagpal

Source: SBS



Skip to article content

  • ਖੇਤਰੀ ਐਨ ਐਸ ਡਬਲਯੂ ਦੇ ਸੀਵਰੇਜ ਟਰੀਟਮੈਂਟ ਵਿੱਚ ਪਾਏ ਗਏ ਕੋਵਿਡ -19 ਦੇ ਵਿਸ਼ਣੁ।
  • ਵਿਕਟੋਰੀਆ ਵਿੱਚ ਵੀ/ਲਾਈਨ ਰੇਲ ਸੇਵਾਵਾਂ ਹੋਈਆਂ ਪ੍ਰਭਾਵਿਤ।
  • ਏ ਸੀ ਟੀ ਵਿੱਚ ਟੀਕੇ ਦੀ ਵਧੇਰੇ ਬੁਕਿੰਗ ਉਪਲਬਧ।
  • ਕੁਈਨਜ਼ਲੈਂਡ ਨੇ ਇੱਕ ਨਵਾਂ ਕਮਿਊਨਿਟੀ ਕੇਸ ਕੀਤਾ ਦਰਜ।

ਨਿਊ ਸਾਊਥ ਵੇਲਜ਼

ਐਨ ਐਸ ਡਬਲਯੂ ਵਿੱਚ ਸਥਾਨਕ ਤੌਰ 'ਤੇ 1,542 ਨਵੇਂ ਮਾਮਲੇ ਅਤੇ 9 ਮੌਤਾਂ ਦਰਜ ਕੀਤੀਆਂ ਗਈਆਂ ਹਨ।

ਸੋਮਵਾਰ 13 ਸਤੰਬਰ ਤੋਂ, ਚਿੰਤਾ ਦੇ 12 ਸਥਾਨਕ ਸਰਕਾਰੀ ਖੇਤਰਾਂ ਦੇ ਬਾਹਰ ਪੰਜ ਪੂਰੀ ਤਰ੍ਹਾਂ ਟੀਕਾਕਰਣ ਵਾਲੇ ਵਸਨੀਕਾਂ ਨੂੰ ਘਰ ਤੋਂ ਬਾਹਰ ਮਿਲਣ ਦੀ ਇਜਾਜ਼ਤ ਦਿੱਤੀ ਜਾਏਗੀ। ਜਿਹੜੇ ਲੋਕ ਚਿੰਤਾ ਦੇ ਸਥਾਨਕ ਸਰਕਾਰੀ ਖੇਤਰਾਂ ਦੇ ਅੰਦਰ ਰਹਿੰਦੇ ਹਨ ਉਹ ਬੇਅੰਤ ਕਸਰਤ ਤੋਂ ਇਲਾਵਾ ਹਰ ਰੋਜ਼ ਦੋ ਘੰਟੇ ਆਪਣੇ ਪਰਿਵਾਰ ਦੇ ਪੂਰੀ ਤਰ੍ਹਾਂ ਟੀਕਾਕਰਣ ਵਾਲੇ ਮੈਂਬਰਾਂ ਨਾਲ ਪਿਕਨਿਕ ਜਾਂ ਮਨੋਰੰਜਨ ਲਈ ਜਾ ਸਕਦੇ ਹਨ।

ਟੈਮਵਰਥ, ਲਾਈਟਨਿੰਗ ਰਿਜ, ਗਲੇਨ ਇੰਨਸ, ਕੁਲਬੁਰਾ ਬੀਚ ਅਤੇ ਮੋਰੂਆ ਦੇ ਸੀਵਰੇਜ ਟਰੀਟਮੈਂਟ ਪਲਾਂਟਾਂ ਵਿੱਚ ਕੋਵਿਡ -19 ਦੇ ਵਿਸ਼ਾਣੂਆਂ ਦਾ ਪਤਾ ਲਗਾਇਆ ਗਿਆ ਹੈ।

ਸੋਮਵਾਰ 13 ਸਤੰਬਰ ਤੋਂ, ਐਨ ਐਸ ਡਬਲਯੂ ਹੈਲਥ ਲਾਈਵ ਪ੍ਰੈਸ ਕਾਨਫਰੰਸਾਂ ਦੀ ਬਜਾਏ ਆਨਲਾਈਨ ਵੀਡੀਓ ਅਪਡੇਟ ਪ੍ਰਦਾਨ ਕਰੇਗਾ।

ਆਪਣੀ ਵੈਕਸੀਨ ਮੁਲਾਕਾਤ ਅੱਜ ਹੀ ਬੁੱਕ ਕਰਨ ਲਈ ਇਥੇ ਕਲਿਕ ਕਰੋ।

ਵਿਕਟੋਰੀਆ

ਵਿਕਟੋਰੀਆ ਨੇ ਸਥਾਨਕ ਤੌਰ 'ਤੇ 334 ਨਵੇਂ ਮਾਮਲੇ ਦਰਜ ਕੀਤੇ ਹਨ, ਜਿਨ੍ਹਾਂ ਵਿੱਚੋਂ 149 ਮਾਮਲੇ ਜਾਣੇ -ਪਛਾਣੇ ਪ੍ਰਕੋਪ ਨਾਲ ਜੁੜੇ ਹੋਏ ਹਨ ਅਤੇ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ।

ਸਦਰਨ ਕਰਾਸ ਸਟੇਸ਼ਨ ਤੋਂ ਜਿਪਸਲੈਂਡ ਜਾਣ ਵਾਲੇ ਇੱਕ ਰੇਲ ਡਰਾਈਵਰ ਦੇ ਕੋਵਿਡ -19 ਦੇ ਸਕਾਰਾਤਮਕ ਟੈਸਟ ਕੀਤੇ ਜਾਣ ਤੋਂ ਬਾਅਦ ਵੀਹ ਵੀ/ਲਾਈਨ ਸੇਵਾਵਾਂ ਪ੍ਰਭਾਵਿਤ ਹੋਈਆਂ ਹਨ। ਇਹ ਉਮੀਦ ਕੀਤੀ ਜਾ ਰਹੀ ਹੈ ਕਿ ਰੁਕਾਵਟਾਂ 100 ਸੇਵਾਵਾਂ ਤੱਕ ਵਧ ਸਕਦੀਆਂ ਹਨ।

ਇਥੇ ਆਪਣੇ ਨੇੜੇ ਟੀਕਾਕਰਣ ਕੇਂਦਰਾਂ ਬਾਰੇ ਜਾਣੋ। 

ਆਸਟ੍ਰੇਲੀਅਨ ਰਾਜਧਾਨੀ ਖੇਤਰ

ਏ ਸੀ ਟੀ ਨੇ ਸਥਾਨਕ ਤੌਰ 'ਤੇ 24 ਨਵੇਂ ਮਾਮਲੇ ਦਰਜ ਕੀਤੇ ਹਨ, ਜਦੋਂ ਕਿ ਘੱਟੋ-ਘੱਟ 6 ਮਾਮਲੇ ਛੂਤਕਾਰੀ ਹੋਣ ਦੌਰਾਨ ਕਮਿਊਨਿਟੀ ਵਿੱਚ ਸ਼ਾਮਲ ਸਨ।

ਅਧਿਕਾਰੀਆਂ ਨੇ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਆਪਣੀ ਮੌਜੂਦਾ ਟੀਕੇ ਦੀ ਬੁਕਿੰਗ ਨੂੰ ਮਾਈ ਡੀ ਐਚ ਆਰ ਪ੍ਰਣਾਲੀ ਰਾਹੀਂ ਅੱਗੇ ਲਿਆਉਣ ਕਿਉਂਕਿ ਟੀਕੇ ਦੀਆਂ 30,000 ਦੇ ਕਰੀਬ ਵਧੇਰੇ ਮੁਲਾਕਾਤਾਂ ਉਪਲਬਧ ਹਨ।

ਆਪਣੀ ਟੀਕਾਕਰਣ ਮੁਲਾਕਾਤ ਬੁੱਕ ਕਰਨ ਲਈ ਇੱਥੇ ਕਲਿਕ ਕਰੋ।

ਆਸਟ੍ਰੇਲੀਆ ਦੇ ਆਲੇ ਦੁਆਲੇ ਪਿਛਲੇ 24 ਘੰਟੇ

  • ਕੁਈਨਜ਼ਲੈਂਡ ਨੇ ਸਥਾਨਕ ਤੌਰ 'ਤੇ ਇੱਕ ਨਵਾਂ ਮਾਮਲਾ ਦਰਜ ਕੀਤਾ ਹੈ। ਇਹ ਨਵਾਂ ਮਾਮਲਾ ਇੱਕ ਕਿਸ਼ੋਰ ਦਾ ਹੈ ਜੋ ਕਿ ਬ੍ਰਿਸਬੇਨ ਦੇ ਸਨੀਬੈਂਕ ਉਪਨਗਰ ਦੇ ਸੇਂਟ ਥਾਮਸ ਮੋਰ ਕਾਲਜ ਵਿੱਚ ਪੜ੍ਹਦਾ ਹੈ।

ਕੁਆਰੰਟੀਨ, ਯਾਤਰਾ, ਟੈਸਟਿੰਗ ਕਲੀਨਿਕ ਅਤੇ ਮਹਾਂਮਾਰੀ ਦੀ ਬਿਪਤਾ ਅਦਾਇਗੀ

ਕੁਆਰੰਟੀਨ ਅਤੇ ਟੈਸਟਿੰਗ ਦੀਆਂ ਜ਼ਰੂਰਤਾਂ ਦਾ ਪ੍ਰਬੰਧਨ ਅਤੇ ਰਾਜ ਅਤੇ ਪ੍ਰਦੇਸ਼ ਸਰਕਾਰਾਂ ਦੁਆਰਾ ਲਾਗੂ ਕੀਤਾ ਜਾਂਦਾ ਹੈ:

ਜੇ ਤੁਸੀਂ ਵਿਦੇਸ਼ ਯਾਤਰਾ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਛੋਟ ਦੇ ਲਈ ਔਨਲਾਈਨ ਅਰਜ਼ੀ ਦੇ ਸਕਦੇ ਹੋ। ਆਸਟ੍ਰੇਲੀਆ ਤੋਂ ਬਾਹਰ ਜਾਣ ਹਿੱਤ ਹਾਲਤਾਂ ਬਾਰੇ ਵਧੇਰੇ ਜਾਣਕਾਰੀ ਲਈ ਇੱਥੇ ਕਲਿੱਕ ਕਰੋ। ਅੰਤਰਰਾਸ਼ਟਰੀ ਉਡਾਣਾਂ ਲਈ ਅਸਥਾਈ ਉਪਾਅ ਹਨ ਜਿਨ੍ਹਾਂ ਦੀ ਸਰਕਾਰ ਦੁਆਰਾ ਨਿਰੰਤਰ ਸਮੀਖਿਆ ਕੀਤੀ ਜਾਂਦੀ ਹੈ ਅਤੇ ਸਮਾਰਟ ਟਰੈਵਲਰ ਵੈਬਸਾਈਟ 'ਤੇ ਅਪਡੇਟ ਕੀਤੀ ਜਾਂਦੀ ਹੈ।


Sbs.com.au/coronavirus ਉੱਤੇ 60 ਤੋਂ ਵੀ ਭਾਸ਼ਾਵਾਂ ਵਿੱਚ ਖ਼ਬਰਾਂ ਅਤੇ ਜਾਣਕਾਰੀ

ਆਪਣੇ ਰਾਜ ਜਾਂ ਪ੍ਰਦੇਸ਼ ਦੇ ਤਾਜ਼ਾ ਦਿਸ਼ਾ-ਨਿਰਦੇਸ਼ਾਂ ਬਾਰੇ ਇੱਥੋਂ ਜਾਣੋ : ਐਨ ਐਸ ਡਬਲਿਊਵਿਕਟੋਰੀਆਕੂਈਨਜ਼ਲੈਂਡਵੈਸਟਰਨ ਆਸਟ੍ਰੇਲੀਆਸਾਊਥ ਆਸਟ੍ਰੇਲੀਆਨਾਰਦਰਨ ਟੈਰੀਟੋਰੀਏਸੀਟੀਤਸਮਾਨੀਆ

ਸਿਹਤ ਵਿਭਾਗ – ਤੁਹਾਡੀ ਭਾਸ਼ਾ ਵਿੱਚ ਟੀਕੇ ਬਾਰੇ ਜਾਣਕਾਰੀ

ਐਨ ਐਸ ਡਬਲਯੂ ਮਲਟੀਕਲਚਰਲ ਹੈਲਥ ਕਮਿਊਨੀਕੇਸ਼ਨ ਸਰਵਿਸ ਦੇ ਅਨੁਵਾਦ ਕੀਤੇ ਗਏ ਸ਼ਬਦਾਂ ਬਾਰੇ ਜਾਣੋ:


ਤੁਹਾਡੇ ਰਾਜ ਜਾਂ ਪ੍ਰਦੇਸ਼ ਵਿਚਲੇ ਟੈਸਟਿੰਗ ਕਲੀਨਿਕ:


ਰਾਜ ਅਤੇ ਪ੍ਰਦੇਸ਼ ਵਿੱਚ ਮਹਾਂਮਾਰੀ ਬਿਪਤਾ ਦੀ ਅਦਾਇਗੀ ਦੀ ਜਾਣਕਾਰੀ:

ਐਸ ਬੀ ਐਸ ਆਸਟ੍ਰੇਲੀਆ ਭਰ ਵਿਚਲੇ ਵਿਆਪਕ ਭਾਈਚਾਰੇ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀ SBS.com.au/coronavirus ਉੱਤੇ ਉਪਲਬਧ ਹੈ।

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ। 


Follow SBS Punjabi

Download our apps

Watch on SBS

Punjabi News

Stream now