- ਐਨ ਐਸ ਡਬਲਯੂ ਵਿੱਚ, 12 ਸਾਲ ਤੋਂ ਵੱਧ ਉਮਰ ਦੇ ਬੱਚੇ ਜੀਪੀ ਕੋਲੋਂ ਟੀਕਾ ਲਗਵਾਉਣ ਦੇ ਯੋਗ।
- ਕੋਵਿਡ -19 ਵਿਕਟੋਰੀਅਨ ਰੇਲ ਸੇਵਾਵਾਂ ਵਿੱਚ ਬਣਿਆ ਵੱਡੀ ਰੁਕਾਵਟ ਦਾ ਕਾਰਨ।
- ਏ ਸੀ ਟੀ ਨੇ 12 ਸਾਲ ਤੋਂ ਵੱਧ ਉਮਰ ਦੇ ਬੱਚਿਆਂ ਲਈ ਟੀਕਾਕਰਨ ਮੁਲਾਕਾਤਾਂ ਦੀ ਕੀਤੀ ਘੋਸ਼ਣਾ।
- ਕੁਈਨਜ਼ਲੈਂਡ ਵਿੱਚ ਲਾਗ ਦੇ ਦੋ ਨਵੇਂ ਮਾਮਲੇ ਦਰਜ।
ਨਿਊ ਸਾਊਥ ਵੇਲਜ਼
ਐਨ ਐਸ ਡਬਲਯੂ ਵਿੱਚ ਸਥਾਨਕ ਤੌਰ 'ਤੇ 1,257 ਨਵੇਂ ਮਾਮਲੇ ਅਤੇ 7 ਮੌਤਾਂ ਦਰਜ ਕੀਤੀਆਂ ਗਈਆਂ ਹਨ।
ਸਭ ਤੋਂ ਵੱਧ ਮਾਮਲਿਆਂ ਵਾਲੇ ਉਪਨਗਰ ਗ੍ਰੀਨਏਕਰ, ਓਬਰਨ, ਯਾਗੂਨਾ, ਲਿਵਰਪੂਲ, ਪੰਚਬੌਲ, ਗਿਲਡਫੋਰਡ, ਰੈਡਫਰਨ, ਬੈਂਕਸਟਾਊਨ, ਕੰਡੇਲ ਪਾਰਕ ਅਤੇ ਬੱਸਬੀ ਹਨ। ਗਲੈਬ ਅਤੇ ਰੈਡਫਰਨ ਦੇ ਅੰਦਰੂਨੀ ਖੇਤਰਾਂ ਵਿੱਚ ਵੀ ਰੋਜ਼ਾਨਾ ਮਾਮਲਿਆਂ ਦੀ ਗਿਣਤੀ ਵਿੱਚ ਵਾਧਾ ਦਰਜ ਕੀਤਾ ਗਿਆ ਹੈ।
ਅੱਜ ਤੋਂ, 12 ਤੋਂ 15 ਸਾਲ ਦੀ ਉਮਰ ਦੇ ਬੱਚੇ ਜੀਪੀ ਕੋਲੋਂ ਫਾਈਜ਼ਰ ਟੀਕਾ ਪ੍ਰਾਪਤ ਕਰ ਸਕਦੇ ਹਨ, ਜਦੋਂ ਕਿ ਮਾਡਰਨਾ ਅਗਲੇ ਹਫਤੇ ਤੋਂ ਫਾਰਮਾਸਿਸਟਾਂ ਕੋਲ ਉਪਲਬਧ ਹੋ ਜਾਵੇਗੀ।
ਪੂਰੀ ਤਰ੍ਹਾਂ ਟੀਕਾਕਰਣ ਵਾਲੇ ਲੋਕਾਂ ਨੂੰ ਹੁਣ ਪੰਜਾਂ ਦੇ ਸਮੂਹਾਂ ਵਿੱਚ ਬਾਹਰ ਇਕੱਠੇ ਹੋਣ ਦੀ ਆਗਿਆ ਹੈ।
ਵਿਕਟੋਰੀਆ
ਵਿਕਟੋਰੀਆ ਨੇ ਸਥਾਨਕ ਤੌਰ 'ਤੇ 473 ਨਵੇਂ ਮਾਮਲੇ ਦਰਜ ਕੀਤੇ ਹਨ, ਜੋ ਕਿ ਤਾਜ਼ਾ ਪ੍ਰਕੋਪ ਤੋਂ ਬਾਅਦ ਰਾਜ ਦੀ ਸਭ ਤੋਂ ਵੱਧ ਰੋਜ਼ਾਨਾ ਗਿਣਤੀ ਹੈ।
ਰਾਤੋ ਰਾਤ, ਚਾਰ ਮੈਲਬੌਰਨ ਚਾਈਲਡ ਕੇਅਰ ਸੈਂਟਰਾਂ ਨੂੰ ਟੀਅਰ 1 ਐਕਸਪੋਜ਼ਰ ਸਾਈਟਾਂ ਵਜੋਂ ਸੂਚੀਬੱਧ ਕੀਤਾ ਗਿਆ ਹੈ। ਪੰਜ ਵੀ/ਲਾਈਨ ਡਰਾਈਵਰਾਂ ਅਤੇ ਸਟਾਫ ਨੇ ਵਾਇਰਸ ਲਈ ਸਕਾਰਾਤਮਕ ਟੈਸਟ ਕੀਤਾ ਹੈ, ਜਿਸ ਨਾਲ ਸੈਂਕੜੇ ਕਰਮਚਾਰੀਆਂ ਨੂੰ ਕੁਆਰਨਟੀਨ ਕਰਨ ਅਤੇ ਰੇਲ ਸੇਵਾਵਾਂ ਵਿੱਚ ਮਹੱਤਵਪੂਰਣ ਰੁਕਾਵਟਾਂ ਲਈ ਮਜਬੂਰ ਕੀਤਾ ਗਿਆ ਹੈ।
ਆਸਟ੍ਰੇਲੀਅਨ ਰਾਜਧਾਨੀ ਖੇਤਰ
ਏ ਸੀ ਟੀ ਨੇ ਸਥਾਨਕ ਤੌਰ 'ਤੇ 13 ਨਵੇਂ ਮਾਮਲੇ ਦਰਜ ਕੀਤੇ ਹਨ।
20 ਸਤੰਬਰ ਤੋਂ, 12-15 ਸਾਲ ਦੀ ਉਮਰ ਦੇ ਬੱਚੇ ਏ ਸੀ ਟੀ ਸਰਕਾਰੀ ਕਲੀਨਿਕ ਵਿੱਚ ਫਾਈਜ਼ਰ ਟੀਕਾਕਰਣ ਲਈ ਮੁਲਾਕਾਤ ਬੁੱਕ ਕਰ ਸਕਣਗੇ।
ਆਸਟ੍ਰੇਲੀਆ ਦੇ ਆਲੇ ਦੁਆਲੇ ਪਿਛਲੇ 24 ਘੰਟੇ
- ਕੁਈਨਜ਼ਲੈਂਡ ਦੇ ਦੋ ਨਵੇਂ ਮਾਮਲੇ ਬ੍ਰਿਸਬੇਨ ਦੇ ਸਕੂਲ ਨਾਲ ਜੁੜੇ ਹੋਏ ਹਨ ਜਿੱਥੇ ਪਿਛਲੇ ਹਫਤੇ ਇੱਕ ਲੜਕੀ ਦੀ ਸਕਾਰਾਤਮਕ ਜਾਂਚ ਹੋਈ ਸੀ।
- ਟੀਕਾਕਰਣ ਬਾਰੇ ਆਸਟ੍ਰੇਲੀਅਨ ਤਕਨੀਕੀ ਸਲਾਹਕਾਰ ਸਮੂਹ ਨੇ 12 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਹਰ ਵਿਅਕਤੀ ਲਈ ਮਾਡਰਨਾ ਟੀਕੇ ਦੀ ਸਿਫਾਰਸ਼ ਕੀਤੀ ਹੈ।
ਕੁਆਰੰਟੀਨ, ਯਾਤਰਾ, ਟੈਸਟਿੰਗ ਕਲੀਨਿਕ ਅਤੇ ਮਹਾਂਮਾਰੀ ਦੀ ਬਿਪਤਾ ਅਦਾਇਗੀ
ਕੁਆਰੰਟੀਨ ਅਤੇ ਟੈਸਟਿੰਗ ਦੀਆਂ ਜ਼ਰੂਰਤਾਂ ਦਾ ਪ੍ਰਬੰਧਨ ਅਤੇ ਰਾਜ ਅਤੇ ਪ੍ਰਦੇਸ਼ ਸਰਕਾਰਾਂ ਦੁਆਰਾ ਲਾਗੂ ਕੀਤਾ ਜਾਂਦਾ ਹੈ:
- ਨਿਊ ਸਾਊਥ ਵੇਲਜ਼ ਯਾਤਰਾ, ਆਵਾਜਾਈ ਅਤੇ ਕੁਆਰੰਟੀਨ
- ਵਿਕਟੋਰੀਆ ਯਾਤਰਾ ਪਰਮਿਟ, ਵਿਦੇਸ਼ੀ ਯਾਤਰੀ ਅਤੇ ਕੁਆਰੰਟੀਨ
- ਆਸਟ੍ਰੇਲੀਅਨ ਕੈਪੀਟਲ ਟੇਰੀਟਰੀ ਟਰਾਂਸਪੋਰਟ ਅਤੇ ਕੁਆਰੰਟੀਨ
- ਨੋਰਦਰਨ ਟੇਰੀਟਰੀ ਟਰੈਵਲ ਅਤੇ ਕੁਆਰੰਟੀਨ
- ਕੁਇੰਜ਼ਲੈਂਡ ਟਰੈਵਲ ਅਤੇ ਕੁਆਰੰਟੀਨ
- ਦੱਖਣੀ ਆਸਟ੍ਰੇਲੀਆ ਟਰੈਵਲ ਅਤੇ ਕੁਆਰੰਟੀਨ
- ਤਸਮਾਨੀਆ ਟਰੈਵਲ ਅਤੇ ਕੁਆਰੰਟੀਨ
- ਪੱਛਮੀ ਆਸਟ੍ਰੇਲੀਆ ਟਰੈਵਲ ਅਤੇ ਕੁਆਰੰਟੀਨ
ਜੇ ਤੁਸੀਂ ਵਿਦੇਸ਼ ਯਾਤਰਾ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਛੋਟ ਦੇ ਲਈ ਔਨਲਾਈਨ ਅਰਜ਼ੀ ਦੇ ਸਕਦੇ ਹੋ। ਆਸਟ੍ਰੇਲੀਆ ਤੋਂ ਬਾਹਰ ਜਾਣ ਹਿੱਤ ਹਾਲਤਾਂ ਬਾਰੇ ਵਧੇਰੇ ਜਾਣਕਾਰੀ ਲਈ ਇੱਥੇ ਕਲਿੱਕ ਕਰੋ। ਅੰਤਰਰਾਸ਼ਟਰੀ ਉਡਾਣਾਂ ਲਈ ਅਸਥਾਈ ਉਪਾਅ ਹਨ ਜਿਨ੍ਹਾਂ ਦੀ ਸਰਕਾਰ ਦੁਆਰਾ ਨਿਰੰਤਰ ਸਮੀਖਿਆ ਕੀਤੀ ਜਾਂਦੀ ਹੈ ਅਤੇ ਸਮਾਰਟ ਟਰੈਵਲਰ ਵੈਬਸਾਈਟ 'ਤੇ ਅਪਡੇਟ ਕੀਤੀ ਜਾਂਦੀ ਹੈ।
ਆਪਣੇ ਰਾਜ ਜਾਂ ਪ੍ਰਦੇਸ਼ ਦੇ ਤਾਜ਼ਾ ਦਿਸ਼ਾ-ਨਿਰਦੇਸ਼ਾਂ ਬਾਰੇ ਇੱਥੋਂ ਜਾਣੋ : ਐਨ ਐਸ ਡਬਲਿਊ, ਵਿਕਟੋਰੀਆ, ਕੂਈਨਜ਼ਲੈਂਡ, ਵੈਸਟਰਨ ਆਸਟ੍ਰੇਲੀਆ, ਸਾਊਥ ਆਸਟ੍ਰੇਲੀਆ, ਨਾਰਦਰਨ ਟੈਰੀਟੋਰੀ, ਏਸੀਟੀ, ਤਸਮਾਨੀਆ
ਐਨ ਐਸ ਡਬਲਯੂ ਮਲਟੀਕਲਚਰਲ ਹੈਲਥ ਕਮਿਊਨੀਕੇਸ਼ਨ ਸਰਵਿਸ ਦੇ ਅਨੁਵਾਦ ਕੀਤੇ ਗਏ ਸ਼ਬਦਾਂ ਬਾਰੇ ਜਾਣੋ:
ਤੁਹਾਡੇ ਰਾਜ ਜਾਂ ਪ੍ਰਦੇਸ਼ ਵਿਚਲੇ ਟੈਸਟਿੰਗ ਕਲੀਨਿਕ:
ਰਾਜ ਅਤੇ ਪ੍ਰਦੇਸ਼ ਵਿੱਚ ਮਹਾਂਮਾਰੀ ਬਿਪਤਾ ਦੀ ਅਦਾਇਗੀ ਦੀ ਜਾਣਕਾਰੀ:
ਐਸ ਬੀ ਐਸ ਆਸਟ੍ਰੇਲੀਆ ਭਰ ਵਿਚਲੇ ਵਿਆਪਕ ਭਾਈਚਾਰੇ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀ SBS.com.au/coronavirus ਉੱਤੇ ਉਪਲਬਧ ਹੈ।
ਸਬੰਧਿਤ ਪੇਸ਼ਕਾਰੀਆਂ/ਇਹ ਵੀ ਜਾਣੋ:

ਆਸਟ੍ਰੇਲੀਆ ਵਿੱਚ ਕੋਵਿਡ-19: ਤੁਹਾਡੀ ਭਾਸ਼ਾ ਵਿੱਚ ਮੌਜੂਦ ਲਾਜ਼ਮੀ ਜਾਣਕਾਰੀ