- ਐਨ ਐਸ ਡਬਲਯੂ ਨੇ ਔਰੈਂਜ, ਕੈਬਨ ਅਤੇ ਬਲੇਨੀ ਕੌਂਸਲ ਖੇਤਰਾਂ ਵਿੱਚ ਪਹਿਲੀ ਵਾਰ ਤਾਲਾਬੰਦੀ ਦਾ ਫ਼ੈਸਲਾ ਲਿਆ।
- ਵਿਕਟੋਰੀਆ ਵਿੱਚ 22 ਨਵੇਂ ਸਥਾਨਕ ਕੋਵਿਡ-19 ਕੇਸ ਦਰਜ, ਸਾਰੇ ਨਵੇਂ ਕੇਸ ਮੌਜੂਦਾ ਫੈਲਾਅ ਨਾਲ ਸਬੰਧਿਤ ਹਨ।
- ਐਨ ਐਸ ਡਬਲਯੂ ਅਤੇ ਵਿਕਟੋਰੀਆ ਵਿੱਚ ਰਿਕਾਰਡ ਨੰਬਰਾਂ ਵਿੱਚ ਟੈਸਟ ਕੀਤੇ ਜਾ ਰਹੇ ਹਨ।
- ਦੱਖਣੀ ਆਸਟਰੇਲੀਆ ਨੇ ਕੋਵਿਡ-19 ਦਾ ਇੱਕ ਨਵਾਂ ਕੇਸ ਦਰਜ ਕੀਤਾ ਹੈ ਜਿਸ ਨਾਲ ਮੌਜੂਦਾ ਸਮੂਹ ਛੇ 'ਤੇ ਪਹੁੰਚਿਆ।
ਨਿਊ ਸਾਊਥ ਵੇਲਜ਼
ਨਿਊ ਸਾਊਥ ਵੇਲਜ਼ ਵਿਚ 110 ਨਵੇਂ ਸਥਾਨਕ ਪੱਧਰ ਦੇ ਕੋਵਿਡ-19 ਕੇਸ ਦਰਜ ਕੀਤੇ ਗਏ ਹਨ, ਜਿਨ੍ਹਾਂ ਵਿਚੋਂ 43 ਭਾਈਚਾਰੇ ਵਿਚਲੀ ਛੂਤ ਤੋਂ ਫੈਲੇ ਹਨ। ਅੱਜ ਤੋਂ, ਉਹ ਰੁਜ਼ਗਾਰਦਾਤਾ ਜੋ ਆਪਣੇ ਕਰਮਚਾਰੀਆਂ ਨੂੰ ਦਫਤਰ ਵਿੱਚ ਆਉਣ ਲਈ ਮਜ਼ਬੂਰ ਕਰਦੇ ਹਨ, ਨੂੰ 10,000 ਡਾਲਰ ਦਾ ਜੁਰਮਾਨਾ ਹੋ ਸਕਦਾ ਹੈ।
ਪਹਿਲੇ ਖੇਤਰੀ 'ਸਟੇਅ-ਐਟ-ਹੋਮ' ਆਰਡਰ ਉਨ੍ਹਾਂ ਲੋਕਾਂ 'ਤੇ ਲਾਗੂ ਹਨ ਜਿਹੜੇ ਔਰੈਂਜ, ਕੈਬਨ ਅਤੇ ਬਲੇਨੀ ਕੌਂਸਲ ਖੇਤਰਾਂ ਵਿੱਚ ਰਹਿੰਦੇ ਹਨ ਜਾਂ ਸ਼ਨੀਵਾਰ, 17 ਜੁਲਾਈ ਤੋਂ ਬਾਅਦ ਓਥੇ ਹੀ ਹਨ। ਟੈਸਟਿੰਗ ਕਲੀਨਿਕ ਇਸ ਖੇਤਰ ਵਿੱਚ ਖੁੱਲ੍ਹੇ ਹਨ।
ਮੌਜੂਦਾ ਤਾਲਾਬੰਦੀ 30 ਜੁਲਾਈ ਨੂੰ ਸ਼ੁੱਕਰਵਾਰ ਰਾਤ 11:59 ਵਜੇ ਤੱਕ ਵਧਾਈ ਗਈ ਹੈ। ਇਸ ਸੂਚੀ ਜਾਂ ਨਕਸ਼ੇ ਵਿੱਚ ਕੇਸਾਂ ਦੇ ਸਥਾਨ ਬਾਰੇ ਜਾਣੋ।
ਵਿਕਟੋਰੀਆ
ਵਿਕਟੋਰੀਆ ਵਿੱਚ 22 ਨਵੇਂ ਸਥਾਨਕ ਕਰੋਨਾਵਾਇਰਸ ਕੇਸ ਦਰਜ ਹੋਏ ਹਨ, ਇਹ ਸਾਰੇ ਮੌਜੂਦਾ ਮੌਜੂਦਾ ਫੈਲਾਅ ਨਾਲ ਜੁੜੇ ਹੋਏ ਹਨ। ਰਾਜ ਵਿੱਚ ਸਰਗਰਮ ਮਾਮਲਿਆਂ ਦੀ ਕੁੱਲ ਗਿਣਤੀ ਹੁਣ 118 ਹੋ ਗਈ ਹੈ।
ਨਿਊ ਸਾਊਥ ਵੇਲਜ਼ ਅਤੇ ਏ ਸੀ ਟੀ ਵਿਚਲੇ ਵਿਕਟੋਰੀਆ ਦੇ ਵਸਨੀਕਾਂ ਨੂੰ ਦੋ ਹਫ਼ਤਿਆਂ ਲਈ ਘਰ ਪਰਤਣ ਲਈ 'ਰੈਡ ਜ਼ੋਨ ਪਰਮਿਟ' ਜਾਰੀ ਕਰਨ 'ਤੇ ਰੋਕ ਲਾ ਦਿੱਤੀ ਗਈ ਹੈ।
ਮੌਜੂਦਾ ਤਾਲਾਬੰਦੀ ਨੂੰ 27 ਜੁਲਾਈ, ਮੰਗਲਵਾਰ ਨੂੰ ਰਾਤ 11:59 ਵਜੇ ਤੱਕ ਵਧਾਇਆ ਗਿਆ ਹੈ। ਸੂਚੀ ਜਾਂ ਨਕਸ਼ੇ ਵਿੱਚ ਕੇਸਾਂ ਦੇ ਸਥਾਨ ਬਾਰੇ ਜਾਨਣ ਲਈ ਕਲਿਕ ਕਰੋ।
ਆਸਟ੍ਰੇਲੀਆ ਵਿੱਚ ਪਿਛਲੇ 24 ਘੰਟੇ
- ਇਸ ਸਮੇਂ ਦੱਖਣੀ ਆਸਟ੍ਰੇਲੀਆ ਵਿੱਚ 82 ਟੈਸਟਿੰਗ ਸਾਈਟਾਂ ਅਤੇ 52 'ਐਕਸਪੋਜ਼ਰ' ਥਾਵਾਂ ਹਨ।
- ਕੱਲ੍ਹ ਤੋਂ, ਜੋ ਵੀ ਲੋਕ ਦੱਖਣੀ ਆਸਟ੍ਰੇਲੀਆ ਗਏ ਹਨ, ਨੂੰ ਕੁਈਨਜ਼ਲੈਂਡ ਵਿੱਚ ਦਾਖਲ ਹੋਣ ਦੀ ਆਗਿਆ ਨਹੀਂ ਹੈ (ਕੁਈਨਜ਼ਲੈਂਡ ਦੇ ਵਾਪਿਸ ਮੁੜਦੇ ਵਸਨੀਕਾਂ ਨੂੰ ਛੱਡਕੇ)।
- ਪੱਛਮੀ ਆਸਟ੍ਰੇਲੀਆ ਵੀ ਦੱਖਣੀ ਆਸਟ੍ਰੇਲੀਆ ਤੋਂ ਯਾਤਰੀਆਂ ਲਈ 14 ਦਿਨਾਂ ਦੀ ਅਲੱਗ-ਥਲੱਗ ਰੱਖਣ ਦੀ ਯੋਜਨਾ ਲਾਗੂ ਕਰ ਰਿਹਾ ਹੈ।
ਕੋਵਿਡ-19 ਭੁਗਤਾਨ ਰਾਸ਼ਟਰਮੰਡਲ-ਘੋਸ਼ਿਤ 'ਹੌਟਸਪੌਟਸ' ਵਿੱਚ ਰਹਿਣ ਵਾਲੇ ਵਿਅਕਤੀਆਂ ਲਈ ਇੱਕ ਆਰਜ਼ੀ ਹਫ਼ਤਾਵਾਰੀ ਭੁਗਤਾਨ ਹੈ ਜੋ ਉਥੇ ਲਾਗੂ ਹੁੰਦਾ ਹੈ ਜਿਥੇ ਸੱਤ ਦਿਨਾਂ ਤੋਂ ਵੱਧ ਸਮੇਂ ਤੱਕ ਚੱਲਣ ਵਾਲੀਆਂ ਪਾਬੰਦੀਆਂ ਕਾਰਨ ਕਾਮਿਆਂ ਨੂੰ ਕੰਮ ਦੇ ਘੰਟੇ ਜਾਂ ਆਮਦਨੀ ਗੁਆਉਣ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਾਣਕਾਰੀ 60 ਤੋਂ ਵੀ ਵੱਧ ਭਾਸ਼ਾਵਾਂ ਵਿੱਚ ਇੱਕ ਬਹੁਭਾਸ਼ਾਈ ਫੋਨ ਸੇਵਾ ਰਾਹੀਂ 131 202 'ਤੇ ਉਪਲਬਧ ਹੈ।
ਈਦ ਅਲ ਅਧਾ ("ਕੁਰਬਾਨੀ ਦਾ ਤਿਉਹਾਰ") 23 ਜੁਲਾਈ ਤੱਕ ਚਲੇਗਾ। ਈਦ ਦੀਆਂ ਨਮਾਜ਼ਾਂ ਦੌਰਾਨ ਆਪਣੀ ਅਤੇ ਦੂਜਿਆਂ ਦੀ ਰੱਖਿਆ ਕਰਨਾ ਮਹੱਤਵਪੂਰਨ ਹੈ:
- ਘਰ ਵਿੱਚ ਹੀ ਪ੍ਰਾਰਥਨਾ ਕਰਨਾ
- ਵੱਡੇ ਇਕੱਠ ਰੱਦ
- ਮਾਸਕ ਪਹਿਨਣਾ
- ਪ੍ਰਾਰਥਨਾ ਲਈ ਆਪੋ-ਆਪਣਾ ਗਲੀਚਾ ਵਰਤਣਾ
ਕੋਵਿਡ-19 ਮਿੱਥ:
ਸਿਹਤਮੰਦ ਨੌਜਵਾਨ ਕੋਵਿਡ-19 ਤੋਂ ਪ੍ਰਭਾਵਤ ਨਹੀਂ ਹੁੰਦੇ। ਇਹ ਸਿਰਫ ਬੁੱਢੇ ਜਾਂ ਬਿਮਾਰ ਲੋਕਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ ਅਤੇ ਮਾਰਦਾ ਹੈ।
ਕੋਵਿਡ-19 ਤੱਥ:
ਵਾਇਰਸ ਬਜ਼ੁਰਗ ਅਤੇ ਪਹਿਲਾਂ ਤੋਂ ਹੀ ਬਿਮਾਰ ਸਥਿਤੀਆਂ ਵਾਲੇ ਲੋਕਾਂ ਨੂੰ ਵਧੇਰੇ ਪ੍ਰਭਾਵਿਤ ਕਰਦਾ ਹੈ, ਪਰ ਇੱਹ ਕੁਝ ਤੰਦਰੁਸਤ ਨੌਜਵਾਨਾਂ ਨੂੰ ਵੀ ਨੁਕਸਾਨ ਪਹੁੰਚਾਉਂਦਾ ਹੈ ਅਤੇ ਮੌਤ ਦਾ ਕਾਰਨ ਬਣ ਸਕਦਾ ਹੈ।
ਕੁਆਰੰਟੀਨ, ਯਾਤਰਾ, ਟੈਸਟਿੰਗ ਕਲੀਨਿਕ ਅਤੇ ਮਹਾਂਮਾਰੀ ਦੀ ਬਿਪਤਾ ਅਦਾਇਗੀ
ਕੁਆਰੰਟੀਨ ਅਤੇ ਟੈਸਟਿੰਗ ਦੀਆਂ ਜ਼ਰੂਰਤਾਂ ਦਾ ਪ੍ਰਬੰਧਨ ਅਤੇ ਰਾਜ ਅਤੇ ਪ੍ਰਦੇਸ਼ ਸਰਕਾਰਾਂ ਦੁਆਰਾ ਲਾਗੂ ਕੀਤਾ ਜਾਂਦਾ ਹੈ:
- ਨਿਊ ਸਾਊਥ ਵੇਲਜ਼ ਯਾਤਰਾ, ਆਵਾਜਾਈ ਅਤੇ ਕੁਆਰੰਟੀਨ
- ਵਿਕਟੋਰੀਆ ਯਾਤਰਾ ਪਰਮਿਟ, ਵਿਦੇਸ਼ੀ ਯਾਤਰੀ ਅਤੇ ਕੁਆਰੰਟੀਨ
- ਆਸਟ੍ਰੇਲੀਅਨ ਕੈਪੀਟਲ ਟੇਰੀਟਰੀ ਟਰਾਂਸਪੋਰਟ ਅਤੇ ਕੁਆਰੰਟੀਨ
- ਨੋਰਦਰਨ ਟੇਰੀਟਰੀ ਟਰੈਵਲ ਅਤੇ ਕੁਆਰੰਟੀਨ
- ਕੁਇੰਜ਼ਲੈਂਡ ਟਰੈਵਲ ਅਤੇ ਕੁਆਰੰਟੀਨ
- ਦੱਖਣੀ ਆਸਟ੍ਰੇਲੀਆ ਟਰੈਵਲ ਅਤੇ ਕੁਆਰੰਟੀਨ
- ਤਸਮਾਨੀਆ ਟਰੈਵਲ ਅਤੇ ਕੁਆਰੰਟੀਨ
- ਪੱਛਮੀ ਆਸਟ੍ਰੇਲੀਆ ਟਰੈਵਲ ਅਤੇ ਕੁਆਰੰਟੀਨ
ਜੇ ਤੁਸੀਂ ਵਿਦੇਸ਼ ਯਾਤਰਾ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਛੋਟ ਦੇ ਲਈ ਔਨਲਾਈਨ ਅਰਜ਼ੀ ਦੇ ਸਕਦੇ ਹੋ। ਆਸਟ੍ਰੇਲੀਆ ਤੋਂ ਬਾਹਰ ਜਾਣ ਹਿੱਤ ਹਾਲਤਾਂ ਬਾਰੇ ਵਧੇਰੇ ਜਾਣਕਾਰੀ ਲਈ ਇੱਥੇ ਕਲਿੱਕ ਕਰੋ। ਅੰਤਰਰਾਸ਼ਟਰੀ ਉਡਾਣਾਂ ਲਈ ਅਸਥਾਈ ਉਪਾਅ ਹਨ ਜਿਨ੍ਹਾਂ ਦੀ ਸਰਕਾਰ ਦੁਆਰਾ ਨਿਰੰਤਰ ਸਮੀਖਿਆ ਕੀਤੀ ਜਾਂਦੀ ਹੈ ਅਤੇ ਸਮਾਰਟ ਟਰੈਵਲਰ ਵੈਬਸਾਈਟ 'ਤੇ ਅਪਡੇਟ ਕੀਤੀ ਜਾਂਦੀ ਹੈ।
ਆਪਣੇ ਰਾਜ ਜਾਂ ਪ੍ਰਦੇਸ਼ ਦੇ ਤਾਜ਼ਾ ਦਿਸ਼ਾ-ਨਿਰਦੇਸ਼ਾਂ ਬਾਰੇ ਇੱਥੋਂ ਜਾਣੋ : ਐਨ ਐਸ ਡਬਲਿਊ, ਵਿਕਟੋਰੀਆ, ਕੂਈਨਜ਼ਲੈਂਡ, ਵੈਸਟਰਨ ਆਸਟ੍ਰੇਲੀਆ, ਸਾਊਥ ਆਸਟ੍ਰੇਲੀਆ, ਨਾਰਦਰਨ ਟੈਰੀਟੋਰੀ, ਏਸੀਟੀ, ਤਸਮਾਨੀਆ
ਐਨ ਐਸ ਡਬਲਯੂ ਮਲਟੀਕਲਚਰਲ ਹੈਲਥ ਕਮਿਊਨੀਕੇਸ਼ਨ ਸਰਵਿਸ ਦੇ ਅਨੁਵਾਦ ਕੀਤੇ ਗਏ ਸ਼ਬਦਾਂ ਬਾਰੇ ਜਾਣੋ:
ਤੁਹਾਡੇ ਰਾਜ ਜਾਂ ਪ੍ਰਦੇਸ਼ ਵਿਚਲੇ ਟੈਸਟਿੰਗ ਕਲੀਨਿਕ:
ਰਾਜ ਅਤੇ ਪ੍ਰਦੇਸ਼ ਵਿੱਚ ਮਹਾਂਮਾਰੀ ਬਿਪਤਾ ਦੀ ਅਦਾਇਗੀ ਦੀ ਜਾਣਕਾਰੀ:
ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ ‘ਤੇ ਰਹਿਣਾ ਚਾਹੀਦਾ ਹੈ। ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਜਾਣਕਾਰੀ ਤੁਸੀਂ ਆਪਣੇ ਰਾਜ ਜਾਂ ਪ੍ਰਦੇਸ਼ ਦੀ ਵੈਬਸਾਈਟ ਤੋਂ ਲੈ ਸਕਦੇ ਹੋ।
ਕਰੋਨਾਵਾਇਰਸ ਦੀ ਟੈਸਟਿੰਗ ਹੁਣ ਆਸਟ੍ਰੇਲੀਆ ਭਰ ਵਿੱਚ ਉਪਲਬਧ ਹੈ। ਜੇ ਤੁਹਾਨੂੰ ਠੰਡ ਜਾਂ ਫਲੂ ਵਰਗੇ ਲੱਛਣ ਮਹਿਸੂਸ ਹੋ ਰਹੇ ਹਨ ਤਾਂ ਤੁਸੀਂ ਆਪਣੇ ਡਾਕਟਰ ਜਾਂ ਕਰੋਨਾਵਾਇਰਸ ਹੈਲਥ ਇਨਫੋਰਮੇਸ਼ਨ ਹੋਟਲਾਈਨ ਨੂੰ 1800 020 080 ‘ਤੇ ਫੋਨ ਕਰਦੇ ਹੋਏ ਟੈਸਟ ਕਰਵਾ ਸਕਦੇ ਹੋ।
ਐਸ ਬੀ ਐਸ ਆਸਟ੍ਰੇਲੀਆ ਭਰ ਵਿਚਲੇ ਵਿਆਪਕ ਭਾਈਚਾਰੇ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀ SBS.com.au/coronavirus ਉੱਤੇ ਉਪਲਬਧ ਹੈ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।