- ਨਿਊ ਸਾਊਥ ਵੇਲਜ਼ ਵਿੱਚ ਕਰੋਨਵਾਇਰਸ ਦੇ 239 ਨਵੇਂ ਮਾਮਲੇ
- ਨਿਊ ਸਾਊਥ ਵੇਲਜ਼ ਵਿੱਚ ਮਾਸਕ ਨਾ ਪਾਉਣ ਦੇ ਜੁਰਮਾਨੇ ਨੂੰ 200 ਤੋਂ ਵਧਾਕੇ 500 ਡਾਲਰ ਕਰ ਦਿੱਤਾ ਗਿਆ ਹੈ
- ਵਿਕਟੋਰੀਆ ਵੱਲੋਂ ਅਜੇ ਵੀ ਇਕ ਅਣ-ਜੁੜੇ ਕਰੋਨਾਵਾਇਰਸ ਕੇਸ ਦੀ ਜਾਂਚ
- ਦੱਖਣੀ ਆਸਟ੍ਰੇਲੀਆ ਵਿੱਚ ਦੋ ਨਵੇਂ ਕਰੋਨਾ ਕੇਸ
- ਕੁਈਨਜ਼ਲੈਂਡ ਵਿੱਚ ਲਾਜ਼ਮੀ ਮਾਸਕ ਲਈ ਇੱਕ ਹੋਰ ਹਫਤਾ
ਨਿਊ ਸਾਊਥ ਵੇਲਜ਼
ਨਿਊ ਸਾਊਥ ਵੇਲਜ਼ ਨੇ ਕਰੋਨਵਾਇਰਸ ਦੇ 239 ਨਵੇਂ ਮਾਮਲੇ ਦਰਜ ਕੀਤੇ ਹਨ। ਇਸ ਦੌਰਾਨ ਦੱਖਣ-ਪੱਛਮ ਸਿਡਨੀ ਵਿੱਚ ਦੋ ਬਜ਼ੁਰਗਾਂ ਦੀ ਮੌਤ ਦੀ ਵੀ ਖਬਰ ਹੈ। ਆਏ ਨਵੇਂ ਕੇਸਾਂ ਵਿਚੋਂ 126 ਮਾਮਲਿਆਂ ਦੇ ਲਾਗ ਦੇ ਸਰੋਤ ਦੀ ਜਾਂਚ ਚੱਲ ਰਹੀ ਹੈ ਜਦਕਿ 81 ਇਸ ਸਮੇ ਦੌਰਾਨ ਇਕਾਂਤਵਾਸ ਵਿੱਚ ਸਨ।
ਪ੍ਰੀਮੀਅਰ ਗਲੇਡਜ਼ ਬੇਰੇਜਿਕਲੀਅਨ ਦਾ ਕਹਿਣਾ ਹੈ ਕਿ ਹੁਣ ਫੇਅਰਫੀਲਡ, ਕੈਂਟਰਬਰੀ-ਬੈਂਕਸਟਾਊਨ, ਲਿਵਰਪੂਲ, ਕੰਬਰਲੈਂਡ, ਬਲੈਕਟਾਊਨ, ਪੈਰਾਮੈਟਾ, ਕੈਂਪਬੈਲਟਾਊਨ ਅਤੇ ਜਾਰਜ ਰਿਵਰ ਦੇ ਅੱਠ ਸਥਾਨਕ ਸਰਕਾਰੀ ਇਲਾਕਿਆਂ ਦੇ ਵਸਨੀਕਾਂ ਨੂੰ ਘਰ ਤੋਂ ਪੰਜ ਕਿਲੋਮੀਟਰ ਤੋਂ ਵੱਧ ਦੀ ਯਾਤਰਾ ਦੀ ਆਗਿਆ ਨਹੀਂ ਹੈ।
ਨਿਊ ਸਾਊਥ ਵੇਲਜ਼ ਵਿੱਚ ਮਾਸਕ ਨਾ ਪਾਉਣ ਦੇ ਜੁਰਮਾਨੇ ਨੂੰ 200 ਡਾਲਰ ਤੋਂ ਵਧਾਕੇ 500 ਡਾਲਰ ਕਰ ਦਿੱਤਾ ਗਿਆ ਹੈ। ਕੱਲ ਤੋਂ ਪੁਲਿਸ ਨੂੰ ਉਨ੍ਹਾਂ ਕਾਰੋਬਾਰਾਂ ਨੂੰ ਬੰਦ ਕਰਨ ਦੀ ਇਜਾਜ਼ਤ ਹੋਵੇਗੀ ਜੋ ਨਿਯਮਾਂ ਦੀ ਬਾਰ-ਬਾਰ ਉਲੰਘਣਾ ਕਰ ਰਹੇ ਹਨ।
ਵਿਕਟੋਰੀਆ
ਰਾਜ ਵਿਚ ਸਥਾਨਕ ਤੌਰ 'ਤੇ ਛੇ ਨਵੇਂ ਕੇਸ ਦਰਜ ਕੀਤੇ ਗਏ ਹਨ। ਸਾਰੇ ਕੇਸ ਮੌਜੂਦਾ ਡੈਲਟਾ ਵੇਰੀਐਂਟ ਦੇ ਫੈਲਣ ਨਾਲ ਜੁੜੇ ਹੋਏ ਹਨ ਅਤੇ ਇਹ ਛੂਤ ਵਾਲੇ ਸਮੇਂ ਇਕਾਂਤਵਾਸ ਵਿੱਚ ਸਨ।
ਸਿਹਤ ਅਧਿਕਾਰੀ ਅਜੇ ਵੀ ਕੱਲ੍ਹ ਵਾਲ਼ੇ ਇੱਕ ਕੇਸ ਦੇ ਲਾਗ-ਸਰੋਤ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੇ ਹਨ।
ਆਸਟ੍ਰੇਲੀਆ ਵਿੱਚ ਪਿਛਲੇ 24 ਘੰਟੇ
- ਦੱਖਣੀ ਆਸਟ੍ਰੇਲੀਆ ਵਿੱਚ ਦੋ ਨਵੇਂ ਕਰੋਨਾ ਕੇਸ ਦਰਜ ਕੀਤੇ ਗਏ ਹਨ, ਦੋਵੇਂ ਉਸ ਸਮੇਂ ਇਕਾਂਤਵਾਸ ਵਿੱਚ ਸਨ।
- ਦੱਖਣੀ ਪੂਰਬੀ ਕੁਈਨਜ਼ਲੈਂਡ ਦੇ 11 ਸਥਾਨਕ ਸਰਕਾਰੀ ਇਲਾਕਿਆਂ ਦੇ ਵਸਨੀਕਾਂ ਨੂੰ ਇਕ ਹੋਰ ਹਫਤੇ ਲਈ ਮਾਸਕ ਪਹਿਨਣੇ ਪੈਣਗੇ।
ਕੁਆਰੰਟੀਨ, ਯਾਤਰਾ, ਟੈਸਟਿੰਗ ਕਲੀਨਿਕ ਅਤੇ ਮਹਾਂਮਾਰੀ ਦੀ ਬਿਪਤਾ ਅਦਾਇਗੀ
ਕੁਆਰੰਟੀਨ ਅਤੇ ਟੈਸਟਿੰਗ ਦੀਆਂ ਜ਼ਰੂਰਤਾਂ ਦਾ ਪ੍ਰਬੰਧਨ ਅਤੇ ਰਾਜ ਅਤੇ ਪ੍ਰਦੇਸ਼ ਸਰਕਾਰਾਂ ਦੁਆਰਾ ਲਾਗੂ ਕੀਤਾ ਜਾਂਦਾ ਹੈ:
- ਨਿਊ ਸਾਊਥ ਵੇਲਜ਼ ਯਾਤਰਾ, ਆਵਾਜਾਈ ਅਤੇ ਕੁਆਰੰਟੀਨ
- ਵਿਕਟੋਰੀਆ ਯਾਤਰਾ ਪਰਮਿਟ, ਵਿਦੇਸ਼ੀ ਯਾਤਰੀ ਅਤੇ ਕੁਆਰੰਟੀਨ
- ਆਸਟ੍ਰੇਲੀਅਨ ਕੈਪੀਟਲ ਟੇਰੀਟਰੀ ਟਰਾਂਸਪੋਰਟ ਅਤੇ ਕੁਆਰੰਟੀਨ
- ਨੋਰਦਰਨ ਟੇਰੀਟਰੀ ਟਰੈਵਲ ਅਤੇ ਕੁਆਰੰਟੀਨ
- ਕੁਇੰਜ਼ਲੈਂਡ ਟਰੈਵਲ ਅਤੇ ਕੁਆਰੰਟੀਨ
- ਦੱਖਣੀ ਆਸਟ੍ਰੇਲੀਆ ਟਰੈਵਲ ਅਤੇ ਕੁਆਰੰਟੀਨ
- ਤਸਮਾਨੀਆ ਟਰੈਵਲ ਅਤੇ ਕੁਆਰੰਟੀਨ
- ਪੱਛਮੀ ਆਸਟ੍ਰੇਲੀਆ ਟਰੈਵਲ ਅਤੇ ਕੁਆਰੰਟੀਨ
ਜੇ ਤੁਸੀਂ ਵਿਦੇਸ਼ ਯਾਤਰਾ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਛੋਟ ਦੇ ਲਈ ਔਨਲਾਈਨ ਅਰਜ਼ੀ ਦੇ ਸਕਦੇ ਹੋ। ਆਸਟ੍ਰੇਲੀਆ ਤੋਂ ਬਾਹਰ ਜਾਣ ਹਿੱਤ ਹਾਲਤਾਂ ਬਾਰੇ ਵਧੇਰੇ ਜਾਣਕਾਰੀ ਲਈ ਇੱਥੇ ਕਲਿੱਕ ਕਰੋ। ਅੰਤਰਰਾਸ਼ਟਰੀ ਉਡਾਣਾਂ ਲਈ ਅਸਥਾਈ ਉਪਾਅ ਹਨ ਜਿਨ੍ਹਾਂ ਦੀ ਸਰਕਾਰ ਦੁਆਰਾ ਨਿਰੰਤਰ ਸਮੀਖਿਆ ਕੀਤੀ ਜਾਂਦੀ ਹੈ ਅਤੇ ਸਮਾਰਟ ਟਰੈਵਲਰ ਵੈਬਸਾਈਟ 'ਤੇ ਅਪਡੇਟ ਕੀਤੀ ਜਾਂਦੀ ਹੈ।
ਆਪਣੇ ਰਾਜ ਜਾਂ ਪ੍ਰਦੇਸ਼ ਦੇ ਤਾਜ਼ਾ ਦਿਸ਼ਾ-ਨਿਰਦੇਸ਼ਾਂ ਬਾਰੇ ਇੱਥੋਂ ਜਾਣੋ : ਐਨ ਐਸ ਡਬਲਿਊ, ਵਿਕਟੋਰੀਆ, ਕੂਈਨਜ਼ਲੈਂਡ, ਵੈਸਟਰਨ ਆਸਟ੍ਰੇਲੀਆ, ਸਾਊਥ ਆਸਟ੍ਰੇਲੀਆ, ਨਾਰਦਰਨ ਟੈਰੀਟੋਰੀ, ਏਸੀਟੀ, ਤਸਮਾਨੀਆ
ਐਨ ਐਸ ਡਬਲਯੂ ਮਲਟੀਕਲਚਰਲ ਹੈਲਥ ਕਮਿਊਨੀਕੇਸ਼ਨ ਸਰਵਿਸ ਦੇ ਅਨੁਵਾਦ ਕੀਤੇ ਗਏ ਸ਼ਬਦਾਂ ਬਾਰੇ ਜਾਣੋ:
ਤੁਹਾਡੇ ਰਾਜ ਜਾਂ ਪ੍ਰਦੇਸ਼ ਵਿਚਲੇ ਟੈਸਟਿੰਗ ਕਲੀਨਿਕ:
ਰਾਜ ਅਤੇ ਪ੍ਰਦੇਸ਼ ਵਿੱਚ ਮਹਾਂਮਾਰੀ ਬਿਪਤਾ ਦੀ ਅਦਾਇਗੀ ਦੀ ਜਾਣਕਾਰੀ:
ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ ‘ਤੇ ਰਹਿਣਾ ਚਾਹੀਦਾ ਹੈ। ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਜਾਣਕਾਰੀ ਤੁਸੀਂ ਆਪਣੇ ਰਾਜ ਜਾਂ ਪ੍ਰਦੇਸ਼ ਦੀ ਵੈਬਸਾਈਟ ਤੋਂ ਲੈ ਸਕਦੇ ਹੋ।
ਕਰੋਨਾਵਾਇਰਸ ਦੀ ਟੈਸਟਿੰਗ ਹੁਣ ਆਸਟ੍ਰੇਲੀਆ ਭਰ ਵਿੱਚ ਉਪਲਬਧ ਹੈ। ਜੇ ਤੁਹਾਨੂੰ ਠੰਡ ਜਾਂ ਫਲੂ ਵਰਗੇ ਲੱਛਣ ਮਹਿਸੂਸ ਹੋ ਰਹੇ ਹਨ ਤਾਂ ਤੁਸੀਂ ਆਪਣੇ ਡਾਕਟਰ ਜਾਂ ਕਰੋਨਾਵਾਇਰਸ ਹੈਲਥ ਇਨਫੋਰਮੇਸ਼ਨ ਹੋਟਲਾਈਨ ਨੂੰ 1800 020 080 ‘ਤੇ ਫੋਨ ਕਰਦੇ ਹੋਏ ਟੈਸਟ ਕਰਵਾ ਸਕਦੇ ਹੋ।
ਐਸ ਬੀ ਐਸ ਆਸਟ੍ਰੇਲੀਆ ਭਰ ਵਿਚਲੇ ਵਿਆਪਕ ਭਾਈਚਾਰੇ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀ SBS.com.au/coronavirus ਉੱਤੇ ਉਪਲਬਧ ਹੈ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।