ਕੋਵਿਡ -19 ਅਪਡੇਟ: ਵਿਕਟੋਰੀਆ ਨੂੰ ਮੁੜ ਖੋਲ੍ਹਣ ਦੀ ਯੋਜਨਾ ਨੂੰ ਵੱਡਾ ਝਟਕਾ, ਕੁਈਨਜ਼ਲੈਂਡ ਵਿੱਚ ਕੋਵਿਡ ਪਾਬੰਦੀਆਂ ਮੁੜ ਲਾਗੂ

ਇਹ 30 ਸਤੰਬਰ 2021 ਨੂੰ ਆਸਟ੍ਰੇਲੀਆ ਵਿੱਚ ਕਰੋਨਾਵਾਇਰਸ ਸਥਿਤੀ ਸਬੰਧੀ ਤਾਜ਼ਾ ਜਾਣਕਾਰੀ ਹੈ।

People are seen exercising along Southbank in Melbourne, Thursday, September 30, 2021.

People are seen exercising along Southbank in Melbourne, Thursday, September 30, 2021. Source: AAP Image/Daniel Pockett

  • ਵਿਕਟੋਰੀਆ ਨੇ ਟੀਕਾਕਰਣ ਦੀ ਪਹਿਲੀ ਖੁਰਾਕ ਦੇ 80 ਪ੍ਰਤੀਸ਼ਤ ਟੀਚੇ ਨੂੰ ਕੀਤਾ ਪਾਰ। 
  • ਐਨ ਐਸ ਡਬਲਯੂ ਨਿਰਧਾਰਤ ਸਮੇਂ ਤੋਂ ਇੱਕ ਹਫ਼ਤਾ ਪਹਿਲਾਂ ਖੋਲ੍ਹੇਗਾ ਸਕੂਲ। 
  • ਏ ਸੀ ਟੀ ਅੱਧੀ ਰਾਤ ਤੋਂ ਪਾਬੰਦੀਆਂ ਨੂੰ ਸੌਖਾ ਕਰਨ ਲਈ ਤਿਆਰ। 
  • ਕੁਈਨਜ਼ਲੈਂਡ ਨੇ ਸਥਾਨਕ ਤੌਰ 'ਤੇ ਛੇ ਨਵੇਂ ਮਾਮਲੇ ਕੀਤੇ ਦਰਜ। 

ਵਿਕਟੋਰੀਆ

ਵਿਕਟੋਰੀਆ ਨੇ ਸਥਾਨਕ ਤੌਰ 'ਤੇ 1,438 ਨਵੇਂ ਮਾਮਲੇ ਦਰਜ ਕੀਤੇ ਹਨ, ਜਿਨ੍ਹਾਂ ਵਿੱਚ 500 ਤੋਂ ਵੱਧ ਗ੍ਰੈਂਡ ਫਾਈਨਲ ਵੀਕਐਂਡ ਦੇ ਇਕੱਠਾਂ ਨਾਲ ਜੁੜੇ ਹੋਏ ਹਨ। ਲਾਗ ਕਾਰਨ ਹੋਈਆਂ ਪੰਜ ਮੌਤਾਂ ਵੀ ਦਰਜ ਕੀਤੀਆਂ ਗਈਆਂ ਹਨ।

ਵਿਕਟੋਰੀਆ ਦੇ ਕੋਵਿਡ -19 ਕਮਾਂਡਰ ਜੇਰੋਇਨ ਵੈਮਰ ਨੇ ਅੱਜ ਦੇ ਅੰਕੜਿਆਂ ਨੂੰ ਰਾਜ ਨੂੰ ਮੁੜ ਖੋਲ੍ਹਣ ਦੀ ਯੋਜਨਾ ਵਿੱਚ “ਮਹੱਤਵਪੂਰਨ” ਝਟਕਾ ਦੱਸਿਆ ਹੈ।

ਪ੍ਰੀਮੀਅਰ ਡੈਨੀਅਲ ਐਂਡਰਿਊਜ਼ ਨੇ ਕਿਹਾ ਕਿ ਫਾਈਜ਼ਰ ਵੈਕਸੀਨ ਦੀ ਪਹਿਲੀ ਅਤੇ ਦੂਜੀ ਖੁਰਾਕ ਦੇ ਵਿਚਕਾਰ ਅੰਤਰਾਲ ਛੇ ਹਫਤਿਆਂ ਤੋਂ ਘਟਾਕੇ ਤਿੰਨ ਹਫਤਿਆਂ ਦਾ ਕਰ ਦਿੱਤਾ ਜਾਵੇਗਾ ਕਿਉਂਕਿ ਰਾਜ ਕੋਲ ਅਗਲੇ ਮਹੀਨੇ ਤੋਂ ਤਬਦੀਲੀ ਦਾ ਸਮਰਥਨ ਕਰਨ ਲਈ ਟੀਕੇ ਦੀ ਲੋੜੀਂਦੀ ਸਪਲਾਈ ਹੋਵੇਗੀ। 

ਇਥੇ ਆਪਣੇ ਨੇੜੇ ਟੀਕਾਕਰਣ ਕੇਂਦਰਾਂ ਬਾਰੇ ਜਾਣੋ।

ਨਿਊ ਸਾਊਥ ਵੇਲਜ਼

ਐਨ ਐਸ ਡਬਲਯੂ ਨੇ ਸਥਾਨਕ ਤੌਰ 'ਤੇ 941 ਨਵੇਂ ਮਾਮਲੇ ਅਤੇ ਛੇ ਮੌਤਾਂ ਦਰਜ ਕੀਤੀਆਂ ਹਨ। 

ਪ੍ਰੀਮੀਅਰ ਗਲੈਡਿਸ ਬੇਰੇਜਿਕਲਿਅਨ ਨੇ ਪੁਸ਼ਟੀ ਕੀਤੀ ਕਿੰਡਰਗਾਰਡਨ ਦੇ ਬੱਚੇ ਅਤੇ ਸਾਲ 1 ਅਤੇ ਸਾਲ 12 ਦੇ ਵਿਦਿਆਰਥੀ ਨਿਰਧਾਰਤ ਯੋਜਨਾ ਤੋਂ ਇੱਕ ਹਫ਼ਤਾ ਪਹਿਲਾਂ 18 ਅਕਤੂਬਰ ਤੋਂ ਕਲਾਸਰੂਮ ਵਿੱਚ ਵਾਪਸ ਜਾ ਸਕਦੇ ਹਨ। 

ਬਾਕੀ ਸਾਰੇ ਵਿਦਿਆਰਥੀ 25 ਅਕਤੂਬਰ ਅਤੇ 1 ਨਵੰਬਰ ਨੂੰ ਅਗਲੇ ਦੋ ਹਫਤਿਆਂ ਵਿੱਚ ਸਕੂਲੈਣ ਵਿੱਚ ਵਾਪਸੀ ਕਰ ਸਕਣਗੇ।

ਆਪਣੀ ਵੈਕਸੀਨ ਮੁਲਾਕਾਤ ਅੱਜ ਹੀ ਬੁੱਕ ਕਰਨ ਲਈ ਇਥੇ ਕਲਿਕ ਕਰੋ।

ਆਸਟ੍ਰੇਲੀਅਨ ਰਾਜਧਾਨੀ ਖੇਤਰ

ਏ ਸੀ ਟੀ ਵਿੱਚ ਸਥਾਨਕ ਤੌਰ 'ਤੇ 31 ਨਵੇਂ ਮਾਮਲੇ ਦਰਜ ਕੀਤੇ ਹਨ। 

ਸ਼ੁੱਕਰਵਾਰ, 1 ਅਕਤੂਬਰ ਨੂੰ ਸਵੇਰੇ 12:01 ਵਜੇ ਤੋਂ, ਕੁਝ ਪਾਬੰਦੀਆਂ ਸੌਖੀਆਂ ਹੋ ਜਾਣਗੀਆਂ, ਬਾਹਰ ਮਨੋਰੰਜਨ ਦਾ ਸਮਾਂ ਵਧਾਇਆ ਜਾਵੇਗਾ ਅਤੇ ਰਾਸ਼ਟਰੀ ਪਾਰਕ ਦੁਬਾਰਾ ਖੁੱਲ੍ਹਣਗੇ। 

60 ਸਾਲ ਤੋਂ ਵੱਧ ਉਮਰ ਦੇ ਵਸਨੀਕ ਹੁਣ ਫਾਈਜ਼ਰ ਟੀਕੇ ਦੇ ਯੋਗ ਹਨ। 

ਇੱਥੇ ਆਪਣਾ ਕੋਵਿਡ -19 ਟੀਕਾਕਰਣ ਬੁੱਕ ਕਰਨ ਬਾਰੇ ਜਾਣੋ। 

ਆਸਟ੍ਰੇਲੀਆ ਦੇ ਆਲੇ ਦੁਆਲੇ ਪਿਛਲੇ 24 ਘੰਟੇ

  • ਬ੍ਰਿਸਬੇਨ, ਗੋਲਡ ਕੋਸਟ, ਲੋਗਨ, ਮੋਰੇਟਨ ਬੇ, ਟਾਊਨਸਵਿਲ ਅਤੇ ਪਾਮ ਆਈਲੈਂਡ ਦੇ ਸਥਾਨਕ ਸਰਕਾਰੀ ਖੇਤਰ ਵੀਰਵਾਰ 30 ਸਤੰਬਰ 2021 ਸ਼ਾਮ 4 ਵਜੇ ਤੋਂ ਪੜਾਅ 2 ਦੀਆਂ ਪਾਬੰਦੀਆਂ ਵਿੱਚ ਦਾਖਲ ਹੋਣਗੇ। 
  • ਸੰਘੀ ਸਰਕਾਰ ਨੇ ਉਨ੍ਹਾਂ ਕਾਮਿਆਂ ਲਈ ਕੋਵਿਡ -19 ਆਫ਼ਤ ਫੰਡਾਂ ਦਾ ਖੁਲਾਸਾ ਕੀਤਾ ਜਿਨ੍ਹਾਂ ਨੇ ਆਪਣੀਆਂ ਨੌਕਰੀਆਂ ਗੁਆ ਦਿੱਤੀਆਂ ਹਨ ਅਤੇ 80 ਪ੍ਰਤੀਸ਼ਤ ਆਬਾਦੀ ਦੇ ਪੂਰੀ ਤਰ੍ਹਾਂ ਟੀਕਾ ਲੱਗਣ ਤੋਂ ਬਾਅਦ ਕਾਰੋਬਾਰੀ ਸਹਾਇਤਾ ਭੁਗਤਾਨ ਬੰਦ ਹੋ ਜਾਣਗੇ।

ਕੁਆਰੰਟੀਨ, ਯਾਤਰਾ, ਟੈਸਟਿੰਗ ਕਲੀਨਿਕ ਅਤੇ ਮਹਾਂਮਾਰੀ ਦੀ ਬਿਪਤਾ ਅਦਾਇਗੀ

ਕੁਆਰੰਟੀਨ ਅਤੇ ਟੈਸਟਿੰਗ ਦੀਆਂ ਜ਼ਰੂਰਤਾਂ ਦਾ ਪ੍ਰਬੰਧਨ ਅਤੇ ਰਾਜ ਅਤੇ ਪ੍ਰਦੇਸ਼ ਸਰਕਾਰਾਂ ਦੁਆਰਾ ਲਾਗੂ ਕੀਤਾ ਜਾਂਦਾ ਹੈ:

ਜੇ ਤੁਸੀਂ ਵਿਦੇਸ਼ ਯਾਤਰਾ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਛੋਟ ਦੇ ਲਈ ਔਨਲਾਈਨ ਅਰਜ਼ੀ ਦੇ ਸਕਦੇ ਹੋ। ਆਸਟ੍ਰੇਲੀਆ ਤੋਂ ਬਾਹਰ ਜਾਣ ਹਿੱਤ ਹਾਲਤਾਂ ਬਾਰੇ ਵਧੇਰੇ ਜਾਣਕਾਰੀ ਲਈ ਇੱਥੇ ਕਲਿੱਕ ਕਰੋ। ਅੰਤਰਰਾਸ਼ਟਰੀ ਉਡਾਣਾਂ ਲਈ ਅਸਥਾਈ ਉਪਾਅ ਹਨ ਜਿਨ੍ਹਾਂ ਦੀ ਸਰਕਾਰ ਦੁਆਰਾ ਨਿਰੰਤਰ ਸਮੀਖਿਆ ਕੀਤੀ ਜਾਂਦੀ ਹੈ ਅਤੇ ਸਮਾਰਟ ਟਰੈਵਲਰ ਵੈਬਸਾਈਟ 'ਤੇ ਅਪਡੇਟ ਕੀਤੀ ਜਾਂਦੀ ਹੈ।


Sbs.com.au/coronavirus ਉੱਤੇ 60 ਤੋਂ ਵੀ ਭਾਸ਼ਾਵਾਂ ਵਿੱਚ ਖ਼ਬਰਾਂ ਅਤੇ ਜਾਣਕਾਰੀ

ਆਪਣੇ ਰਾਜ ਜਾਂ ਪ੍ਰਦੇਸ਼ ਦੇ ਤਾਜ਼ਾ ਦਿਸ਼ਾ-ਨਿਰਦੇਸ਼ਾਂ ਬਾਰੇ ਇੱਥੋਂ ਜਾਣੋ : ਐਨ ਐਸ ਡਬਲਿਊਵਿਕਟੋਰੀਆਕੂਈਨਜ਼ਲੈਂਡਵੈਸਟਰਨ ਆਸਟ੍ਰੇਲੀਆਸਾਊਥ ਆਸਟ੍ਰੇਲੀਆਨਾਰਦਰਨ ਟੈਰੀਟੋਰੀਏਸੀਟੀਤਸਮਾਨੀਆ

ਸਿਹਤ ਵਿਭਾਗ – ਤੁਹਾਡੀ ਭਾਸ਼ਾ ਵਿੱਚ ਟੀਕੇ ਬਾਰੇ ਜਾਣਕਾਰੀ

ਐਨ ਐਸ ਡਬਲਯੂ ਮਲਟੀਕਲਚਰਲ ਹੈਲਥ ਕਮਿਊਨੀਕੇਸ਼ਨ ਸਰਵਿਸ ਦੇ ਅਨੁਵਾਦ ਕੀਤੇ ਗਏ ਸ਼ਬਦਾਂ ਬਾਰੇ ਜਾਣੋ:


ਤੁਹਾਡੇ ਰਾਜ ਜਾਂ ਪ੍ਰਦੇਸ਼ ਵਿਚਲੇ ਟੈਸਟਿੰਗ ਕਲੀਨਿਕ:


ਰਾਜ ਅਤੇ ਪ੍ਰਦੇਸ਼ ਵਿੱਚ ਮਹਾਂਮਾਰੀ ਬਿਪਤਾ ਦੀ ਅਦਾਇਗੀ ਦੀ ਜਾਣਕਾਰੀ:

ਐਸ ਬੀ ਐਸ ਆਸਟ੍ਰੇਲੀਆ ਭਰ ਵਿਚਲੇ ਵਿਆਪਕ ਭਾਈਚਾਰੇ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀ SBS.com.au/coronavirus ਉੱਤੇ ਉਪਲਬਧ ਹੈ।

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ। 


Share

4 min read

Published

Updated

By SBS/ALC Content, Paras Nagpal

Source: SBS




Share this with family and friends


Follow SBS Punjabi

Download our apps

Watch on SBS

Punjabi News

Watch now