- ਸਿਡਨੀ ਦੇ ਵੱਧ ਪ੍ਰਭਾਵਿਤ ਇਲਾਕਿਆਂ ਵਿੱਚ ਰਾਤ 9 ਵਜੇ ਤੋਂ ਸਵੇਰੇ 5 ਵਜੇ ਤੱਕ ਕਰਫਿਊ ਤੇ ਰੋਜ਼ਾਨਾ ਸਿਰਫ ਇੱਕ ਘੰਟੇ ਦਾ ਕਸਰਤ ਨਿਯਮ ਲਾਗੂ
- ਵਿਕਟੋਰੀਆ ਵਿੱਚ ਘੱਟੋ-ਘਟ 22 ਮਾਮਲੇ ਜਾਂਚ ਅਧੀਨ
- ਏ ਸੀ ਟੀ ਵਿੱਚ 16-29 ਸਾਲ ਉਮਰ ਵਰਗ ਲਈ ਫਾਈਜ਼ਰ ਟੀਕਿਆਂ ਦੀ ਬੁਕਿੰਗ ਸ਼ੁਰੂ
- ਦੱਖਣੀ ਆਸਟ੍ਰੇਲੀਆ ਵੱਲੋਂ ਘਰ-ਵਿਚਲੇ ਇਕਾਂਤਵਾਸ ਦੀ ਅਜ਼ਮਾਇਸ਼ ਸ਼ੁਰੂ
ਨਿਊ ਸਾਊਥ ਵੇਲਜ਼
ਨਿਊ ਸਾਊਥ ਵੇਲਜ਼ ਵਿੱਚ 818 ਨਵੇਂ ਕਰੋਨਾ ਕੇਸ ਜਿਨ੍ਹਾਂ ਵਿੱਚੋਂ ਘੱਟੋ-ਘੱਟ 42 ਮਾਮਲੇ ਭਾਈਚਾਰੇ ਵਿਚਲੀ ਛੂਤ ਨਾਲ਼ ਸਬੰਧਿਤ ਹਨ। ਵਾਇਰਸ ਕਰਕੇ 80 ਸਾਲ ਤੋਂ ਵੱਧ ਉਮਰ ਦੇ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ।
ਅੱਜ ਤੋਂ ਗ੍ਰੇਟਰ ਸਿਡਨੀ ਵਿੱਚ ਸਖ਼ਤ ਪਾਬੰਧੀਆਂ ਲਾਗੂ ਹੁੰਦੇ ਹਨ ਜਦੋਂਕਿ ਕੈਂਟਰਬਰੀ-ਬੈਂਕਸਟਾਊਨ, ਕਮਬਰਲੈਂਡ ਅਤੇ ਫੇਅਰਫੀਲਡ ਦੇ ਲੋਕਾਂ ਨੂੰ ਆਪਣੇ ਸਥਾਨਕ ਸਰਕਾਰੀ ਖੇਤਰਾਂ ਤੋਂ ਬਾਹਰ ਕੰਮ ਕਰਨ ਲਈ ਆਉਣ ਲਈ ਨਿਯਮਤ ਕੋਵਿਡ-19 ਟੈਸਟਿੰਗ ਦੀ ਜ਼ਰੂਰਤ ਨਹੀਂ ਹੈ।
ਵਿਕਟੋਰੀਆ
ਵਿਕਟੋਰੀਆ ਵਿੱਚ ਸਥਾਨਕ ਤੌਰ 'ਤੇ 71 ਨਵੇਂ ਕੇਸ ਦਰਜ ਕੀਤੇ ਹਨ ਜਿਨ੍ਹਾਂ ਵਿੱਚੋਂ 22 ਕਿਸੇ ਜਾਣੇ-ਪਛਾਣੇ ਫੈਲਾਅ ਨਾਲ ਨਹੀਂ ਜੁੜੇ ਹੋਏ। ਛੂਤਕਾਰੀ ਹੁੰਦੇ ਹੋਏ ਪੰਜਾਹ ਮਾਮਲੇ ਭਾਈਚਾਰੇ ਵਿੱਚ ਵਿਚਰ ਰਹੇ ਸਨ।
ਐਸੇਨਡਨ ਵੈਸਟ, ਕੈਂਬਰਵੈਲ, ਥੋਰਨਬਰੀ, ਫਿਟਜ਼ਰੋਏ ਨੌਰਥ, ਮੈਡਸਟੋਨ ਅਤੇ ਸੋਰੈਂਟੋ ਵਿੱਚ ਪਾਏ ਗਏ ਕਈ ਕੇਸਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਏ ਸੀ ਟੀ
ਏ ਸੀ ਟੀ ਵਿੱਚ 16 ਨਵੇਂ ਕੇਸ ਦਰਜ ਕੀਤੇ ਹਨ ਜਿਨ੍ਹਾਂ ਵਿੱਚੋਂ ਤਿੰਨ ਦੀ ਜਾਂਚ ਚੱਲ ਰਹੀ ਹੈ। ਲਾਗ ਦੇ ਦੌਰਾਨ ਤਿੰਨ ਮਾਮਲੇ ਭਾਈਚਾਰੇ ਵਿੱਚ ਸਨ।
16 ਤੋਂ 29 ਸਾਲ ਦੀ ਉਮਰ ਦੇ ਲੋਕ ਹੁਣ 'ਮਾਈ ਡਿਜੀਟਲ ਹੈਲਥ ਰਿਕਾਰਡ' ਵੈਬਸਾਈਟ ਰਾਹੀਂ ਫਾਈਜ਼ਰ ਦੇ ਕੋਵਿਡ-19 ਟੀਕੇ ਦੀ ਬੁਕਿੰਗ ਕਰਾ ਸਕਦੇ ਹਨ।
ਆਸਟ੍ਰੇਲੀਆ ਵਿੱਚ ਪਿਛਲੇ 24 ਘੰਟੇ
- ਕੁਈਨਜ਼ਲੈਂਡ ਨੇ ਘਰੇਲੂ ਇਕਾਂਤਵਾਸ ਵਿੱਚ ਇੱਕ ਕਰੋਨਾ ਕੇਸ ਦਰਜ ਕੀਤਾ
- ਭੂ-ਸਥਾਨ ਅਤੇ ਚਿਹਰੇ ਦੀ ਪਛਾਣ ਦੇ ਸੌਫਟਵੇਅਰ ਦੀ ਸਹਾਇਤਾ ਨਾਲ ਦੱਖਣੀ ਆਸਟ੍ਰੇਲੀਆ ਨੇ ਘਰਾਂ ਵਿੱਚ ਇਕਾਂਤਵਾਸ ਦੀ ਕੋਸ਼ਿਸ਼ ਸ਼ੁਰੂ ਕੀਤੀ ਜਿਸਦਾ ਉਦੇਸ਼ ਲੋਕਾਂ ਨੂੰ ਹੋਟਲਾਂ ਦੀ ਬਜਾਏ ਘਰ ਵਿੱਚ ਅਲੱਗ-ਥਲੱਗ ਰੱਖਣਾ ਹੈ।
ਕੁਆਰੰਟੀਨ, ਯਾਤਰਾ, ਟੈਸਟਿੰਗ ਕਲੀਨਿਕ ਅਤੇ ਮਹਾਂਮਾਰੀ ਦੀ ਬਿਪਤਾ ਅਦਾਇਗੀ
ਕੁਆਰੰਟੀਨ ਅਤੇ ਟੈਸਟਿੰਗ ਦੀਆਂ ਜ਼ਰੂਰਤਾਂ ਦਾ ਪ੍ਰਬੰਧਨ ਅਤੇ ਰਾਜ ਅਤੇ ਪ੍ਰਦੇਸ਼ ਸਰਕਾਰਾਂ ਦੁਆਰਾ ਲਾਗੂ ਕੀਤਾ ਜਾਂਦਾ ਹੈ:
- ਨਿਊ ਸਾਊਥ ਵੇਲਜ਼ ਯਾਤਰਾ, ਆਵਾਜਾਈ ਅਤੇ ਕੁਆਰੰਟੀਨ
- ਵਿਕਟੋਰੀਆ ਯਾਤਰਾ ਪਰਮਿਟ, ਵਿਦੇਸ਼ੀ ਯਾਤਰੀ ਅਤੇ ਕੁਆਰੰਟੀਨ
- ਆਸਟ੍ਰੇਲੀਅਨ ਕੈਪੀਟਲ ਟੇਰੀਟਰੀ ਟਰਾਂਸਪੋਰਟ ਅਤੇ ਕੁਆਰੰਟੀਨ
- ਨੋਰਦਰਨ ਟੇਰੀਟਰੀ ਟਰੈਵਲ ਅਤੇ ਕੁਆਰੰਟੀਨ
- ਕੁਇੰਜ਼ਲੈਂਡ ਟਰੈਵਲ ਅਤੇ ਕੁਆਰੰਟੀਨ
- ਦੱਖਣੀ ਆਸਟ੍ਰੇਲੀਆ ਟਰੈਵਲ ਅਤੇ ਕੁਆਰੰਟੀਨ
- ਤਸਮਾਨੀਆ ਟਰੈਵਲ ਅਤੇ ਕੁਆਰੰਟੀਨ
- ਪੱਛਮੀ ਆਸਟ੍ਰੇਲੀਆ ਟਰੈਵਲ ਅਤੇ ਕੁਆਰੰਟੀਨ
ਜੇ ਤੁਸੀਂ ਵਿਦੇਸ਼ ਯਾਤਰਾ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਛੋਟ ਦੇ ਲਈ ਔਨਲਾਈਨ ਅਰਜ਼ੀ ਦੇ ਸਕਦੇ ਹੋ। ਆਸਟ੍ਰੇਲੀਆ ਤੋਂ ਬਾਹਰ ਜਾਣ ਹਿੱਤ ਹਾਲਤਾਂ ਬਾਰੇ ਵਧੇਰੇ ਜਾਣਕਾਰੀ ਲਈ ਇੱਥੇ ਕਲਿੱਕ ਕਰੋ। ਅੰਤਰਰਾਸ਼ਟਰੀ ਉਡਾਣਾਂ ਲਈ ਅਸਥਾਈ ਉਪਾਅ ਹਨ ਜਿਨ੍ਹਾਂ ਦੀ ਸਰਕਾਰ ਦੁਆਰਾ ਨਿਰੰਤਰ ਸਮੀਖਿਆ ਕੀਤੀ ਜਾਂਦੀ ਹੈ ਅਤੇ ਸਮਾਰਟ ਟਰੈਵਲਰ ਵੈਬਸਾਈਟ 'ਤੇ ਅਪਡੇਟ ਕੀਤੀ ਜਾਂਦੀ ਹੈ।
ਆਪਣੇ ਰਾਜ ਜਾਂ ਪ੍ਰਦੇਸ਼ ਦੇ ਤਾਜ਼ਾ ਦਿਸ਼ਾ-ਨਿਰਦੇਸ਼ਾਂ ਬਾਰੇ ਇੱਥੋਂ ਜਾਣੋ : ਐਨ ਐਸ ਡਬਲਿਊ, ਵਿਕਟੋਰੀਆ, ਕੂਈਨਜ਼ਲੈਂਡ, ਵੈਸਟਰਨ ਆਸਟ੍ਰੇਲੀਆ, ਸਾਊਥ ਆਸਟ੍ਰੇਲੀਆ, ਨਾਰਦਰਨ ਟੈਰੀਟੋਰੀ, ਏਸੀਟੀ, ਤਸਮਾਨੀਆ
ਐਨ ਐਸ ਡਬਲਯੂ ਮਲਟੀਕਲਚਰਲ ਹੈਲਥ ਕਮਿਊਨੀਕੇਸ਼ਨ ਸਰਵਿਸ ਦੇ ਅਨੁਵਾਦ ਕੀਤੇ ਗਏ ਸ਼ਬਦਾਂ ਬਾਰੇ ਜਾਣੋ:
ਤੁਹਾਡੇ ਰਾਜ ਜਾਂ ਪ੍ਰਦੇਸ਼ ਵਿਚਲੇ ਟੈਸਟਿੰਗ ਕਲੀਨਿਕ:
ਰਾਜ ਅਤੇ ਪ੍ਰਦੇਸ਼ ਵਿੱਚ ਮਹਾਂਮਾਰੀ ਬਿਪਤਾ ਦੀ ਅਦਾਇਗੀ ਦੀ ਜਾਣਕਾਰੀ:
ਐਸ ਬੀ ਐਸ ਆਸਟ੍ਰੇਲੀਆ ਭਰ ਵਿਚਲੇ ਵਿਆਪਕ ਭਾਈਚਾਰੇ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀ SBS.com.au/coronavirus ਉੱਤੇ ਉਪਲਬਧ ਹੈ।
ਸਬੰਧਿਤ ਪੇਸ਼ਕਾਰੀਆਂ/ਇਹ ਵੀ ਜਾਣੋ:

ਆਸਟ੍ਰੇਲੀਆ ਵਿੱਚ ਕੋਵਿਡ-19: ਤੁਹਾਡੀ ਭਾਸ਼ਾ ਵਿੱਚ ਮੌਜੂਦ ਲਾਜ਼ਮੀ ਜਾਣਕਾਰੀ