ਕੋਵਿਡ-19 ਅਪਡੇਟ: ਵਿਕਟੋਰੀਆ ਨੇ ਤਾਲਾਬੰਦੀ ਇੱਕ ਹਫਤੇ ਲਈ ਵਧਾਈ, ਦੱਖਣੀ ਆਸਟ੍ਰੇਲੀਆ ਵੱਲੋਂ ਨਵੀਆਂ ਪਾਬੰਦੀਆਂ

ਇਹ 20 ਜੁਲਾਈ 2021 ਨੂੰ ਆਸਟ੍ਰੇਲੀਆ ਵਿੱਚ ਕਰੋਨਾਵਾਇਰਸ ਸਥਿਤੀ ਸਬੰਧੀ ਤਾਜ਼ਾ ਜਾਣਕਾਰੀ ਹੈ।

Wynyard railway station

Commuters wait for buses at Wynyard railway station in the central business district in Sydney, Tuesday, July 20, 2021. Source: AAP Image/Mick Tsikas

  • ਵਿਕਟੋਰੀਆ ਨੇ ਤਾਲਾਬੰਦੀ 27 ਜੁਲਾਈ ਤੱਕ ਵਧਾਈ
  • ਨਿਊ ਸਾਊਥ ਵੇਲਜ਼ ਵਿੱਚ ਕੋਵਿਡ-19 ਦੀ ਡੇਲਟਾ ਕਿਸਮ ਕਰਕੇ ਪੰਜਵੀਂ ਮੌਤ
  • ਦੱਖਣੀ ਆਸਟ੍ਰੇਲੀਆ ਵਿਚ ਅੱਜ ਸ਼ਾਮ 6 ਵਜੇ ਤੋਂ ਲੈਵਲ 5 ਦੀਆਂ ਪਾਬੰਦੀਆਂ
  • ਹੁਣ ਤੱਕ 10 ਮਿਲੀਅਨ ਲੋਕਾਂ ਵਿੱਚ ਵੈਕਸੀਨ ਦਾ ਪਹਿਲਾ ਟੀਕਾ ਜਦੋਂਕਿ 2.8 ਮਿਲੀਅਨ ਨੂੰ ਲੋੜ੍ਹੀਂਦੇ ਦੋਨੋ ਟੀਕੇ ਲਗਾਏ ਗਏ 

ਵਿਕਟੋਰੀਆ

ਪ੍ਰੀਮੀਅਰ ਡੈਨੀਅਲ ਐਂਡਰਿਊਜ਼ ਨੇ ਐਲਾਨ ਕੀਤਾ ਹੈ ਕਿ ਮੌਜੂਦਾ ਤਾਲਾਬੰਦੀ ਨੂੰ 27 ਜੁਲਾਈ, ਮੰਗਲਵਾਰ ਨੂੰ ਰਾਤ 11:59 ਵਜੇ ਤੱਕ ਵਧਾ ਦਿੱਤਾ ਜਾਵੇਗਾ।

ਵਿਕਟੋਰੀਆ ਵਿੱਚ 13 ਨਵੇਂ ਸਥਾਨਕ ਕੋਵਿਡ-19 ਕੇਸ ਦਰਜ ਕੀਤੇ ਗਏ ਹਨ, ਜਿਨ੍ਹਾਂ ਵਿੱਚ ਇੱਕ ਕੇਸ ਦੀ ਲਾਗ ਦਾ ਸਰੋਤ ਅਜੇ ਪਤਾ ਨਹੀਂ ਲੱਗਿਆ। ਇਸ ਵਿਚਲੇ ਨੌਂ ਕੇਸ ਪਹਿਲਾਂ ਤੋਂ ਹੀ ‘ਇਕੱਲੇ’ ਰਹੇ ਹਨ। ਵਿਕਟੋਰੀਆ ਵਿੱਚ ਹੁਣ ਕੋਵਿਡ ਦੇ ਸਰਗਰਮ ਮਾਮਲਿਆਂ ਦੀ ਕੁੱਲ ਗਿਣਤੀ 96 ਹੈ।

ਇਸ ਦੌਰਾਨ ਰੈੱਡ ਜ਼ੋਨ ਪਰਮਿਟ ਦੀ ਵਰਤੋਂ ਕਰਦਿਆਂ ਵਿਕਟੋਰੀਆ ਦੀ ਯਾਤਰਾ ਨੂੰ ਅਸਥਾਈ ਤੌਰ 'ਤੇ ਰੋਕ ਦਿੱਤਾ ਜਾਵੇਗਾ। ਕਾਰੋਬਾਰੀ ਸਹਾਇਤਾ ਸੰਬੰਧੀ ਐਲਾਨ ਕੱਲ੍ਹ ਹੋਣ ਦੀ ਉਮੀਦ ਹੈ। 

ਵਾਇਰਸ ਪੜਚੋਲ ਲਈ ਇਸ ਸਮੇਂ ਅਲੱਗ-ਅਲੱਗ ਥਾਈਂ 300 ਤੋਂ ਵੱਧ ਨਵੀਂਆਂ ਥਾਵਾਂ ਦੇ ਨਾਲ 15,800 ਪ੍ਰਾਇਮਰੀ ਨਜ਼ਦੀਕੀ ਸੰਪਰਕ ਨੋਟ ਕੀਤੇ ਗਏ ਹਨ। ਸੂਚੀ ਜਾਂ ਨਕਸ਼ੇ ਵਿੱਚ ਕੇਸਾਂ ਦੇ ਸਥਾਨ ਬਾਰੇ ਜਾਨਣ ਲਈ ਕਲਿਕ ਕਰੋ


ਨਿਊ ਸਾਊਥ ਵੇਲਜ਼

ਨਿਊ ਸਾਊਥ ਵੇਲਜ਼ ਵਿੱਚ ਪਿਛਲੇ 24 ਘੰਟਿਆਂ ਦੌਰਾਨ 78 ਨਵੇਂ ਕਰੋਨਾਵਾਇਰਸ ਕੇਸ ਦਰਜ ਕੀਤੇ ਗਏ ਹਨ, ਜਿਨ੍ਹਾਂ ਵਿੱਚ 21 ਕੇਸ ਭਾਈਚਾਰੇ ਵਿਚੋਂ ਫੈਲੀਲਾਗ ਨਾਲ਼ ਜੁੜੇ ਹੋਏ ਹਨ। ਦੱਖਣੀ ਪੱਛਮੀ ਸਿਡਨੀ ਵਿੱਚ ਇੱਕ ਔਰਤ ਦੀ ਮੌਤ ਹੋਣ ਪਿੱਛੋਂ ਐਨ ਐਸ ਡਬਲਯੂ ਵਿੱਚ ਮੌਤਾਂ ਦੀ ਕੁਲ ਗਿਣਤੀ ਹੁਣ 61 ਹੋ ਗਈ ਹੈ ਜਿਸ ਵਿੱਚੋਂ ਮੌਜੂਦਾ ਪ੍ਰਕੋਪ ਦੀ ਇਹ ਪੰਜਵੀਂ ਮੌਤ ਹੈ।

ਸਰਵਿਸ ਐਨ ਐਸ ਡਬਲਯੂ ਨੇ ਛੋਟੇ ਤੋਂ ਦਰਮਿਆਨੇ ਕਾਰੋਬਾਰਾਂ ਲਈ ਕੋਵਿਡ-ਲਾਕਡਾਊਨ ਗਰਾਂਟ ਲਈ ਬਿਨੈਪੱਤਰ ਲੈਣੇ ਸ਼ੁਰੂ ਕਰ ਦਿੱਤੇ ਹਨ। ਉਹ ਕਾਰੋਬਾਰ ਜਿਨ੍ਹਾਂ ਨੇ ਪਿਛਲੀ ਵਾਰ ਵੀ ਕੋਵਿਡ-19 ਛੋਟੇ ਕਾਰੋਬਾਰਾਂ ਦੀਆਂ ਗ੍ਰਾਂਟਾਂ ਪ੍ਰਾਪਤ ਕੀਤੀਆਂ ਸਨ, ਸਮੇਤ ਛੋਟੇ ਕਾਰੋਬਾਰਾਂ ਲਈ 'ਰਿਕਵਰੀ ਗ੍ਰਾਂਟ' ਲਾਗੂ ਹੋ ਸਕਦੀਆਂ ਹਨ। ਅਰਜ਼ੀਆਂ 13 ਸਤੰਬਰ 2021 ਨੂੰ ਰਾਤ 11:59 ਵਜੇ ਤੱਕ ਦਿੱਤੀਆਂ ਜਾ ਸਕਦੀਆਂ ਹਨ। ਵਧੇਰੇ ਜਾਣਕਾਰੀ ਲਈ, 2021 ਦੇ ਕੋਵਿਡ-19 ਵਪਾਰਕ ਗਰਾਂਟ ਦਿਸ਼ਾ-ਨਿਰਦੇਸ਼ਾਂ ਉਤੇ ਜਾਓ

ਮੌਜੂਦਾ ਤਾਲਾਬੰਦੀ 30 ਜੁਲਾਈ ਨੂੰ ਸ਼ੁੱਕਰਵਾਰ ਰਾਤ 11:59 ਵਜੇ ਤੱਕ ਵਧਾਈ ਗਈ ਹੈ। ਇਸ ਸੂਚੀ ਜਾਂ ਨਕਸ਼ੇ ਵਿੱਚ ਕੇਸਾਂ ਦੇ ਸਥਾਨ ਬਾਰੇ ਜਾਣੋ


ਆਸਟ੍ਰੇਲੀਆ ਵਿੱਚ ਪਿਛਲੇ 24 ਘੰਟੇ

  • ਦੱਖਣੀ ਆਸਟ੍ਰੇਲੀਆ ਵਿੱਚ ਕੋਵਿਡ -19 ਦੇ ਪੰਜ ਨਵੇਂ ਕੇਸ ਦਰਜ ਕੀਤੇ ਗਏ ਹਨ। ਪ੍ਰੀਮੀਅਰ ਸਟੀਵਨ ਮਾਰਸ਼ਲ ਨੇ ਅੱਜ ਸ਼ਾਮ 6 ਵਜੇ ਤੋਂ ਘੱਟੋ-ਘੱਟ ਮੰਗਲਵਾਰ, 27 ਜੁਲਾਈ ਤੱਕ ਪੰਜਵੇਂ ਪੱਧਰ ਦੀਆਂ ਪਾਬੰਦੀਆਂ ਦਾ ਐਲਾਨ ਕੀਤਾ ਹੈ। ਇਸ ਵੇਲੇ ਇੱਥੇ ਲਾਗ ਨਾਲ਼ ਜੁੜ੍ਹੀਆਂ 16 ਥਾਵਾਂ ਦੀ ਪਹਿਚਾਣ ਕੀਤੀ ਗਈ ਹੈ। ਇਸ ਸੂਚੀ ਵਿੱਚ ਕੇਸਾਂ ਦੇ ਸਥਾਨ ਬਾਰੇ ਜਾਣੋ
  • ਕੁਈਨਜ਼ਲੈਂਡ ਵਿੱਚ ਸਥਾਨਕ ਲਾਗ ਦਾ ਇੱਕ ਨਵਾਂ ਕੇਸ ਦਰਜ ਕੀਤਾ ਗਿਆ ਹੈ।
  • ਪੱਛਮੀ ਆਸਟ੍ਰੇਲੀਆ ਦੇ ਫ੍ਰੀਮੈਂਟਲ ਵਿਖੇ ਡੱਕੇ ਗਏ ਕਾਰਗੋ ਸਮੁੰਦਰੀ ਜ਼ਹਾਜ਼ ਦੇ ਅੱਠ ਮੈਂਬਰ ਕੋਵਿਡ-19 ਲਈ ਪੋਜ਼ਿਟਿਵ ਪਾਏ ਗਏ ਹਨ।

ਕੋਵਿਡ-19 ਭੁਗਤਾਨ ਰਾਸ਼ਟਰਮੰਡਲ-ਘੋਸ਼ਿਤ 'ਹੌਟਸਪੌਟਸ' ਵਿੱਚ ਰਹਿਣ ਵਾਲੇ ਵਿਅਕਤੀਆਂ ਲਈ ਇੱਕ ਆਰਜ਼ੀ ਹਫ਼ਤਾਵਾਰੀ ਭੁਗਤਾਨ ਹੈ ਜੋ ਉਥੇ ਲਾਗੂ ਹੁੰਦਾ ਹੈ ਜਿਥੇ ਸੱਤ ਦਿਨਾਂ ਤੋਂ ਵੱਧ ਸਮੇਂ ਤੱਕ ਚੱਲਣ ਵਾਲੀਆਂ ਪਾਬੰਦੀਆਂ ਕਾਰਨ ਕਾਮਿਆਂ ਨੂੰ ਕੰਮ ਦੇ ਘੰਟੇ ਜਾਂ ਆਮਦਨੀ ਗੁਆਉਣ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਾਣਕਾਰੀ 60 ਤੋਂ ਵੀ ਵੱਧ ਭਾਸ਼ਾਵਾਂ ਵਿੱਚ ਇੱਕ ਬਹੁਭਾਸ਼ਾਈ ਫੋਨ ਸੇਵਾ ਰਾਹੀਂ 131 202 'ਤੇ ਉਪਲਬਧ ਹੈ। 


ਈਦ ਅਲ ਅਧਾ ("ਕੁਰਬਾਨੀ ਦਾ ਤਿਉਹਾਰ") 23 ਜੁਲਾਈ ਤੱਕ ਚਲੇਗਾ। ਈਦ ਦੀਆਂ ਨਮਾਜ਼ਾਂ ਦੌਰਾਨ ਆਪਣੀ ਅਤੇ ਦੂਜਿਆਂ ਦੀ ਰੱਖਿਆ ਕਰਨਾ ਮਹੱਤਵਪੂਰਨ ਹੈ:

  • ਘਰ ਵਿੱਚ ਹੀ ਪ੍ਰਾਰਥਨਾ ਕਰਨਾ
  • ਵੱਡੇ ਇਕੱਠ ਰੱਦ
  • ਮਾਸਕ ਪਹਿਨਣਾ
  • ਪ੍ਰਾਰਥਨਾ ਲਈ ਆਪੋ-ਆਪਣਾ ਗਲੀਚਾ ਵਰਤਣਾ

ਕੋਵਿਡ-19 ਮਿੱਥ:

ਸਿਹਤਮੰਦ ਨੌਜਵਾਨ ਕੋਵਿਡ-19  ਤੋਂ ਪ੍ਰਭਾਵਤ ਨਹੀਂ ਹੁੰਦੇ। ਇਹ ਸਿਰਫ ਬੁੱਢੇ ਜਾਂ ਬਿਮਾਰ ਲੋਕਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ ਅਤੇ ਮਾਰਦਾ ਹੈ।

ਕੋਵਿਡ-19 ਤੱਥ:

ਵਾਇਰਸ ਬਜ਼ੁਰਗ ਅਤੇ ਪਹਿਲਾਂ ਤੋਂ ਹੀ ਬਿਮਾਰ ਸਥਿਤੀਆਂ ਵਾਲੇ ਲੋਕਾਂ ਨੂੰ ਵਧੇਰੇ ਪ੍ਰਭਾਵਿਤ ਕਰਦਾ ਹੈ, ਪਰ ਇੱਹ ਕੁਝ ਤੰਦਰੁਸਤ ਨੌਜਵਾਨਾਂ ਨੂੰ ਵੀ ਨੁਕਸਾਨ ਪਹੁੰਚਾਉਂਦਾ ਹੈ ਅਤੇ ਮੌਤ ਦਾ ਕਾਰਨ ਬਣ ਸਕਦਾ ਹੈ।


ਕੁਆਰੰਟੀਨ, ਯਾਤਰਾ, ਟੈਸਟਿੰਗ ਕਲੀਨਿਕ ਅਤੇ ਮਹਾਂਮਾਰੀ ਦੀ ਬਿਪਤਾ ਅਦਾਇਗੀ

ਕੁਆਰੰਟੀਨ ਅਤੇ ਟੈਸਟਿੰਗ ਦੀਆਂ ਜ਼ਰੂਰਤਾਂ ਦਾ ਪ੍ਰਬੰਧਨ ਅਤੇ ਰਾਜ ਅਤੇ ਪ੍ਰਦੇਸ਼ ਸਰਕਾਰਾਂ ਦੁਆਰਾ ਲਾਗੂ ਕੀਤਾ ਜਾਂਦਾ ਹੈ:

ਜੇ ਤੁਸੀਂ ਵਿਦੇਸ਼ ਯਾਤਰਾ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਛੋਟ ਦੇ ਲਈ ਔਨਲਾਈਨ ਅਰਜ਼ੀ ਦੇ ਸਕਦੇ ਹੋ। ਆਸਟ੍ਰੇਲੀਆ ਤੋਂ ਬਾਹਰ ਜਾਣ ਹਿੱਤ ਹਾਲਤਾਂ ਬਾਰੇ ਵਧੇਰੇ ਜਾਣਕਾਰੀ ਲਈ ਇੱਥੇ ਕਲਿੱਕ ਕਰੋ। ਅੰਤਰਰਾਸ਼ਟਰੀ ਉਡਾਣਾਂ ਲਈ ਅਸਥਾਈ ਉਪਾਅ ਹਨ ਜਿਨ੍ਹਾਂ ਦੀ ਸਰਕਾਰ ਦੁਆਰਾ ਨਿਰੰਤਰ ਸਮੀਖਿਆ ਕੀਤੀ ਜਾਂਦੀ ਹੈ ਅਤੇ ਸਮਾਰਟ ਟਰੈਵਲਰ ਵੈਬਸਾਈਟ 'ਤੇ ਅਪਡੇਟ ਕੀਤੀ ਜਾਂਦੀ ਹੈ।


Sbs.com.au/coronavirus ਉੱਤੇ 60 ਤੋਂ ਵੀ ਭਾਸ਼ਾਵਾਂ ਵਿੱਚ ਖ਼ਬਰਾਂ ਅਤੇ ਜਾਣਕਾਰੀ

ਆਪਣੇ ਰਾਜ ਜਾਂ ਪ੍ਰਦੇਸ਼ ਦੇ ਤਾਜ਼ਾ ਦਿਸ਼ਾ-ਨਿਰਦੇਸ਼ਾਂ ਬਾਰੇ ਇੱਥੋਂ ਜਾਣੋ : ਐਨ ਐਸ ਡਬਲਿਊਵਿਕਟੋਰੀਆਕੂਈਨਜ਼ਲੈਂਡਵੈਸਟਰਨ ਆਸਟ੍ਰੇਲੀਆਸਾਊਥ ਆਸਟ੍ਰੇਲੀਆਨਾਰਦਰਨ ਟੈਰੀਟੋਰੀਏਸੀਟੀਤਸਮਾਨੀਆ

ਸਿਹਤ ਵਿਭਾਗ – ਤੁਹਾਡੀ ਭਾਸ਼ਾ ਵਿੱਚ ਟੀਕੇ ਬਾਰੇ ਜਾਣਕਾਰੀ

ਐਨ ਐਸ ਡਬਲਯੂ ਮਲਟੀਕਲਚਰਲ ਹੈਲਥ ਕਮਿਊਨੀਕੇਸ਼ਨ ਸਰਵਿਸ ਦੇ ਅਨੁਵਾਦ ਕੀਤੇ ਗਏ ਸ਼ਬਦਾਂ ਬਾਰੇ ਜਾਣੋ:


ਤੁਹਾਡੇ ਰਾਜ ਜਾਂ ਪ੍ਰਦੇਸ਼ ਵਿਚਲੇ ਟੈਸਟਿੰਗ ਕਲੀਨਿਕ:


ਰਾਜ ਅਤੇ ਪ੍ਰਦੇਸ਼ ਵਿੱਚ ਮਹਾਂਮਾਰੀ ਬਿਪਤਾ ਦੀ ਅਦਾਇਗੀ ਦੀ ਜਾਣਕਾਰੀ:


ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ ‘ਤੇ ਰਹਿਣਾ ਚਾਹੀਦਾ ਹੈ। ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਜਾਣਕਾਰੀ ਤੁਸੀਂ ਆਪਣੇ ਰਾਜ ਜਾਂ ਪ੍ਰਦੇਸ਼ ਦੀ ਵੈਬਸਾਈਟ ਤੋਂ ਲੈ ਸਕਦੇ ਹੋ।

ਕਰੋਨਾਵਾਇਰਸ ਦੀ ਟੈਸਟਿੰਗ ਹੁਣ ਆਸਟ੍ਰੇਲੀਆ ਭਰ ਵਿੱਚ ਉਪਲਬਧ ਹੈ। ਜੇ ਤੁਹਾਨੂੰ ਠੰਡ ਜਾਂ ਫਲੂ ਵਰਗੇ ਲੱਛਣ ਮਹਿਸੂਸ ਹੋ ਰਹੇ ਹਨ ਤਾਂ ਤੁਸੀਂ ਆਪਣੇ ਡਾਕਟਰ ਜਾਂ ਕਰੋਨਾਵਾਇਰਸ ਹੈਲਥ ਇਨਫੋਰਮੇਸ਼ਨ ਹੋਟਲਾਈਨ ਨੂੰ 1800 020 080 ‘ਤੇ ਫੋਨ ਕਰਦੇ ਹੋਏ ਟੈਸਟ ਕਰਵਾ ਸਕਦੇ ਹੋ।

ਐਸ ਬੀ ਐਸ ਆਸਟ੍ਰੇਲੀਆ ਭਰ ਵਿਚਲੇ ਵਿਆਪਕ ਭਾਈਚਾਰੇ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀ SBS.com.au/coronavirus ਉੱਤੇ ਉਪਲਬਧ ਹੈ।

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ


Share

6 min read

Published

Updated

By SBS/ALC Content, Preetinder Grewal

Source: SBS




Share this with family and friends


Follow SBS Punjabi

Download our apps

Watch on SBS

Punjabi News

Watch now