ਦੰਦਾਂ ਦੀ ਡਾਕਟਰ ਪ੍ਰੀਤੀ ਰੈਡੀ ਦੀ ਲਾਸ਼ ਮੰਗਲਵਾਰ ਦੀ ਰਾਤ ਨੂੰ ਸਿਡਨੀ ਦੇ ਦੱਖਣ-ਪੂਰਬੀ ਇਲਾਕੇ ਵਿੱਚ ਇੱਕ ਸੂਟਕੇਸ ਵਿੱਚ ਮਿਲੀ ਸੀ।
ਉਸਦੀ ਮੌਤ ਦੀ ਤਫਤੀਸ਼ ਦੌਰਾਨ ਸ਼ੱਕ ਦੇ ਘੇਰੇ ਵਿੱਚਲਾ ਵਿਅਕਤੀ ਪ੍ਰੀਤੀ ਰੈਡੀ ਦਾ ਰਹਿ ਚੁੱਕਿਆ ਪ੍ਰੇਮੀ ਹੈ।
ਹੱਤਿਆ ਬਾਰੇ ਸ਼ੱਕੀ ਵਿਅਕਤੀ ਡਾਕਟਰ ਹਰਸ਼ਵਰਧਨ ਨਾਰਡੇ, ਜੋ ਟੈਮਵਰਥ ਵਿੱਚ ਦੰਦਾਂ ਦੇ ਡਾਕਟਰ ਦੇ ਰੂਪ ਵਿਚ ਕੰਮ ਕਰ ਰਿਹਾ ਸੀ, ਦੀ ਸੋਮਵਾਰ ਦੀ ਰਾਤ 10 ਵਜੇ ਨਿਊ ਇੰਗਲੈਂਡ ਹਾਈਵੇਅ 'ਤੇ ਟਰੱਕ-ਟ੍ਰੇਲਰ ਨਾਲ਼ ਹਾਦਸੇ ਪਿੱਛੋਂ ਮੌਤ ਹੋ ਗਈ ਸੀ।
ਨਿਊ ਸਾਊਥ ਵੇਲਜ਼ ਪੁਲਿਸ ਨੇ ਬੁੱਧਵਾਰ ਨੂੰ ਪੁਸ਼ਟੀ ਕੀਤੀ ਹੈ ਕਿ ਉਨ੍ਹਾਂ ਸੋਮਵਾਰ ਨੂੰ ਮਾਰੇ ਜਾਣ ਤੋਂ ਪਹਿਲਾਂ ਇਸ ਵਿਅਕਤੀ ਨੂੰ ਜਾਂਚ ਦੇ ਹਿੱਸੇ ਵਜੋਂ ਡਾਕਟਰ ਰੈਡੀ ਦੇ ਰਹਿ ਚੁੱਕੇ ਪ੍ਰੇਮੀ ਵਜੋਂ ਗੱਲ ਕੀਤੀ ਸੀ।
ਔਕਸਲੀ ਪੁਲਿਸ ਏਰੀਆ ਕਮਾਂਡ ਦੇ ਡਿਟੈਕਟਿਵਜ਼ ਦਾ ਮੰਨਣਾ ਹੈ ਕਿ ਸਿੱਧਮ-ਸਿੱਧਾ ਹਾਦਸਾ ਇੱਕ 'ਜਾਣ ਬੁੱਝਕੇ' ਕੀਤਾ ਗਿਆ ਕੰਮ ਪ੍ਰਤੀਤ ਹੋ ਰਿਹਾ ਹੈ।

ਇਸ ਤੋਂ ਪਹਿਲਾਂ ਪੁਲਿਸ ਨੇ ਸਿਡਨੀ ਦੇ ਕਿੰਗਸਫੋਰਡ ਇਲਾਕੇ ਵਿੱਚ ਡਾਕਟਰ ਰੈਡੀ ਦੀ ਭਾਲ਼ ਦੌਰਾਨ ਉਸ ਦੀ ਲਾਸ਼ ਕਾਰ ਵਿਚਲੇ ਸੂਟਕੇਸ ਵਿੱਚੋਂ ਬਰਾਮਦ ਕੀਤੀ ਸੀ।
ਪੁਲਿਸ ਦਾ ਕਹਿਣਾ ਹੈ ਕਿ ਡਾਕਟਰ ਰੈਡੀ ਉੱਤੇ ਧਾਰਦਾਰ ਹਥਿਆਰ ਨਾਲ਼ ਕਈ ਵਾਰ ਹਮਲਾ ਕੀਤਾ ਗਿਆ ਸੀ।
ਮਿਸ ਰੈਡੀ ਨੇ ਆਖਰੀ ਵਾਰ ਐਤਵਾਰ ਦੀ ਸਵੇਰ ਨੂੰ ਆਪਣੇ ਪਰਿਵਾਰ ਨਾਲ ਸੰਪਰਕ ਕੀਤਾ ਅਤੇ ਕਿਹਾ ਕਿ ਉਹ ਸਿਡਨੀ 'ਚ ਦੇਰ ਨਾਲ ਨਾਸ਼ਤਾ ਕਰਨ ਤੋਂ ਬਾਅਦ ਘਰ ਆਉਣ ਦੀ ਯੋਜਨਾ ਬਣਾ ਰਹੀ ਹੈ ਪਰ ਉਹ ਇਸ ਤੋਂ ਇਕਦਮ ਬਾਅਦ ਹੀ ਲਾਪਤਾ ਹੋ ਗਈ ਸੀ।

ਸਿਡਨੀ ਸਿਟੀ ਪੁਲਿਸ ਏਰੀਆ ਕਮਾਂਡ ਦੇ ਅਧਿਕਾਰੀਆਂ ਨੇ' ਜੋ ਉਸ ਦੇ ਲਾਪਤਾ ਹੋਣ ਦੀ ਜਾਂਚ ਲਈ ਪੜਤਾਲ ਕਰ ਰਹੇ ਸਨ, ਮੰਗਲਵਾਰ ਦੀ ਰਾਤ ਨੂੰ ਸਵੇਰੇ 9.30 ਵਜੇ ਕਿੰਗਸਫੋਰਡ ਵਿੱਚ ਖੜ੍ਹੀ ਡਾਕਟਰ ਰੈਡੀ ਦੀ ਕਾਰ ਨੂੰ ਵੇਖਿਆ।
ਗੱਡੀ ਦੀ ਭਾਲ ਦੇ ਦੌਰਾਨ ਪੁਲਿਸ ਨੇ ਸੂਟਕੇਸ ਵਿੱਚ ਉਸਦੀ ਲਾਸ਼ ਨੂੰ ਬਰਾਮਦ ਕੀਤਾ ਸੀ।
ਹੋਰ ਪੁੱਛਗਿੱਛ 'ਚ ਪਾਇਆ ਗਿਆ ਕਿ ਕਿ ਉਹ ਐਤਵਾਰ ਨੂੰ ਸਿਡਨੀ ਸੀਬੀਡੀ ਦੇ ਇੱਕ ਹੋਟਲ ਵਿੱਚ 'ਇੱਕ ਜਾਣਕਾਰ' ਵਿਅਕਤੀ ਨਾਲ਼ ਠਹਿਰੀ ਸੀ।
ਡਾ. ਰੈਡੀ ਦੀ ਹੱਤਿਆ ਦੀ ਜਾਂਚ ਹੋਮਿਸਾਈਡ ਸਕੁਐਡ ਦੀ ਸਹਾਇਤਾ ਨਾਲ ਜਾਰੀ ਰਹੇਗੀ।
ਜਾਣਕਾਰੀ ਦੇਣ ਲਈ ਕ੍ਰਾਈਮ ਸਟਾਪਰਜ਼ ਨੂੰ 1800 333 000 ਜਾਂ https://nsw.crimestoppers.com.au 'ਤੇ ਸੰਪਰਕ ਕਰਨ ਲਈ ਅਪੀਲ ਕੀਤੀ ਗਈ ਹੈ।Listen to SBS Punjabi Monday to Friday at 9 pm. Follow us on Facebook and Twitter.
