SKIP TO MAIN CONTENT

ਦੱਖਣੀ ਆਸਟ੍ਰੇਲੀਆ ਵੱਲੋਂ ਸਕਿਲਡ ਮਾਈਗ੍ਰੇਸ਼ਨ ਵੀਜ਼ਾ ਵਿੱਚ ਤਬਦੀਲੀ ਦਾ ਐਲਾਨ

ਦੱਖਣੀ ਆਸਟ੍ਰੇਲੀਆ ਨੇ ਸਟੇਟ ਨੌਮੀਨੇਸ਼ਨ ਦੇ ਚਲਦਿਆਂ ਪਰਮਾਨੈਂਟ ਰੇਸੀਡੈਂਸੀ ਲੈਣ ਦੇ ਇਛੁੱਕ ਬਿਨੈਕਾਰਾਂ ਲਈ ਕੁਝ ਵੀਜ਼ਾ ਲੋੜ੍ਹਾਂ ਨੂੰ ਬਦਲਣ ਦਾ ਐਲਾਨ ਕੀਤਾ ਹੈ।

Visa
Source: Supplied

2 min read

Published

Updated

By Mosiqi Acharya

Presented by Preetinder Grewal


Skip to article content

ਦੱਖਣੀ ਆਸਟ੍ਰੇਲੀਆ ਨੇ ਫਰਵਰੀ ੨੦੧੬ ਵਿੱਚ ਸਟੇਟ ਨੌਮੀਨੇਸ਼ਨ ਸਕੀਮ ਤਹਿਤ ਪੱਕੇ ਵਸਨੀਕ ਬਣਨ ਦੇ ਚਾਹਵਾਨ ਲੋਕਾਂ ਲਈ ਅੰਗਰੇਜ਼ੀ ਭਾਸ਼ਾ ਵਿੱਚ ਮੁਹਾਰਤ ਤੇ ਕੰਮਕਾਰ ਦੇ ਤਜ਼ੁਰਬੇ ਨਾਲ ਸਬੰਧਿਤ ਤਬਦੀਲੀ ਲਿਆਉਣ ਪਿੱਛੋਂ ਹੁਣ ਇੱਕ ਨਵਾਂ ਐਲਾਨ ਕੀਤਾ ਹੈ।

ਮੰਗਲਵਾਰ ਨੂੰ ਇੱਮੀਗਰੇਸ਼ਨ ਦੱਖਣੀ ਆਸਟ੍ਰੇਲੀਆ ਦੀ ਵੈਬਸਾਈਟ ਤੇ ਸੂਚਨਾ ਦਿੱਤੀ ਗਈ ਹੈ ਕਿ ਹੁਣ ਉੱਚ-ਵਿਦਿਆ ਪ੍ਰਾਪਤ ਬਿਨੈਕਾਰਾਂ ਨੂੰ ਆਪਣੀ ਅਰਜ਼ੀ ਦੇਣ ਸਮੇਂ ਘੱਟੋ-ਘੱਟ ਤਿੰਨ ਮਹੀਨੇ ਉਸੇ ਖੇਤਰ ਦਾ ਕੰਮ ਦਾ ਤਜ਼ੁਰਬਾ ਹੋਣਾ ਵੀ ਜਰੂਰੀ ਹੈ।

ਇੱਮੀਗਰੇਸ਼ਨ ਐਸ ਏ ਅਨੁਸਾਰ ਪਹਿਲਾਂ ਇਸ ਤੋਂ ਛੋਟ ਪ੍ਰਾਪਤ ਸੀ ਪਰ ਹੁਣ ਇਹ ਜਾਨਣਾ ਜਰੂਰੀ ਹੋ ਗਿਆ ਹੈ ਕਿ ਇਹ ਬਿਨੇਕਾਰ ਅਰਜ਼ੀ ਦਾਖਿਲ ਕਰਨ ਵੇਲੇ ਵੀ ਇਸ ਖੇਤਰ ਵਿੱਚ ਕੰਮ ਕਰਦੇ ਹੋਣ।

"ਇਸ ਤਰਾਹ ਕਰਨ ਨਾਲ ਕੁਝ ਖਾਸ ਖੇਤਰਾਂ ਵਿੱਚ ਕੰਮ ਦੀ ਮੁਹਾਰਤ ਰੱਖਣ ਵਾਲੇ ਕਾਮਿਆਂ ਦਾ ਖੱਪਾ ਪੂਰਾ ਕੀਤਾ ਜਾ ਸਕੇਗਾ।"

ਬਦਲਾਅ ਉਹਨਾਂ ਬਿਨੈਕਾਰਾਂ ਤੇ ਲਾਗੂ ਹੋਣਗੇ ਜੋ ਆਪਣੀਆਂ ਅਰਜ਼ੀਆਂ ੨੮ ਮਈ ੨੦੧੮ ਤੋਂ ਬਾਅਦ ਜਮਾਂ ਕਰਾਉਣਗੇ।

ਇੱਮੀਗਰੇਸ਼ਨ ਐਸ ਏ ਨੇ ਇੱਹ ਵੀ ਦੱਸਿਆ ਹੈ ਕਿ ੧ ਜੁਲਾਈ ੨੦੧੮ ਤੋਂ 'ਚੇਨ ਮਾਈਗ੍ਰੇਸ਼ਨ ਪਾਥਵੇ' ਹੁਣ ਸਿਰਫ ੪੮੯ ਵੀਜ਼ਾ ਨੀਤੀ ਤਹਿਤ ਦਿੱਤੇ ਜਾਂਦੇ ਸਕਿਲਡ ਰੀਜਨਲ ਵੀਜ਼ਾ ਲਈ ਹੀ ਉਪਲਬੱਧ ਹੋਵੇਗਾ।

ਵੈਬਸਾਈਟ ਤੇ ਦਿੱਤੀ ਗਈ ਸੂਚਨਾ ਅਨੁਸਾਰ ਆਪਣੇ ਰਿਸ਼ਤੇਦਾਰ-ਭੈਣ-ਭਾਈਆਂ ਨੂੰ ਪੱਕੇ ਤੌਰ ਤੇ ਵਸਾਉਣ ਵਿੱਚ ਮੱਦਦ ਕਰਨ ਵਾਲੀ ਇਹ ਸਹੂਲਤ ਸਿਰਫ ਦੱਖਣੀ ਆਸਟ੍ਰੇਲੀਆ ਲਈ ਹੀ ਲਾਗੂ ਹੋਵੇਗੀ ਨਾਕਿ ਕਿਸੇ ਹੋਰ ਸੂਬੇ ਲਈ।

ਤਬਦੀਲੀ ਤਹਿਤ ਬਿਨੇਕਾਰ ਲਈ ਇਹ ਜਾਣ ਲੈਣਾ ਵੀ ਜਰੂਰੀ ਹੈ ਕਿ ਸਬੰਧਿਤ ਪਰਿਵਾਰਿਕ ਮੈਂਬਰ ਹੁਣ ੧੨ ਮਹੀਨੇ ਦੀ ਬਜਾਏ ੨੪ ਮਹੀਨੇ ਦੱਖਣੀ ਆਸਟ੍ਰੇਲੀਆ ਦਾ ਵਸਨੀਕ ਹੋਣਾ ਚਾਹੀਦਾ ਹੈ।

ਚੇਨ ਮਾਈਗ੍ਰੇਸ਼ਨ ਲਈ ਪਹਿਲਾਂ ਤੋਂ ਹੀ ਰਿਹਾਇਸ਼ ਰੱਖਦੇ ਪਰਿਵਾਰਕ ਮੈਂਬਰ ਦਾ ਦੱਖਣੀ ਆਸਟ੍ਰੇਲੀਆ ਦਾ ਪੀ ਆਰ, ਨਾਗਰਿਕ ਜਾਂ ੪੮੯ ਵੀਜ਼ਾਧਾਰਕ ਹੋਣਾ ਜਰੂਰੀ ਹੈ।

ਹੋਰ ਜਾਣਕਾਰੀ ਲਈ ਡਿਪਾਰਟਮੈਂਟ ਦੀ ਵੈਬਸਾਈਟ ਤੇ ਜਾਓ।

Follow SBS Punjabi on Facebook and Twitter.


Follow SBS Punjabi

Download our apps

Watch on SBS

Punjabi News

Stream now