SKIP TO MAIN CONTENT

'ਦਲਿਤ ਭਾਈਚਾਰਾ ਅੱਜ ਵੀ ਬਰਾਬਰੀ ਦੇ ਹੱਕਾਂ ਦੀ ਲੜਾਈ ਲੜ੍ਹਨ ਲਈ ਮਜਬੂਰ' ਕਾਮਰੇਡ ਤਰਸੇਮ ਜੋਧਾਂ

ਪੰਜਾਬ ਦੇ ਸਾਬਕਾ ਵਿਧਾਇਕ ਕਾਮਰੇਡ ਤਰਸੇਮ ਜੋਧਾਂ ਨੇ ਦਲਿਤ ਭਾਈਚਾਰੇ ਦੀ ਮੌਜੂਦਾ ਸਥਿਤੀ ਬਾਰੇ ਬੋਲਦਿਆਂ ਕਿਹਾ ਕਿ ਪਿਛਲੇ ਕੁਝ ਕੁ ਸਾਲਾਂ ਵਿੱਚ ਉਹ ਜਾਤ-ਪਾਤ ਨਾਲ ਸਬੰਧਿਤ ਆਏ ਬਦਲਾਅ ਤੋਂ ਖੁਸ਼ ਤਾਂ ਹਨ ਪਰ ਸੰਤੁਸ਼ਟ ਨਹੀਂ।

Tarsem Jodhan
Source: SBS

2 min read

Published

Updated

By Preetinder Grewal


Skip to article content

ਸਾਬਕਾ ਵਿਧਾਇਕ ਤਰਸੇਮ ਜੋਧਾਂ ਪਿਛਲੇ ਲੰਬੇ ਸਮੇਂ ਤੋਂ ਦਲਿਤ ਭਾਈਚਾਰੇ, ਭੱਠਾ ਤੇ ਖੇਤ ਮਜਦੂਰਾਂ ਦੇ ਨੁਮਾਇੰਦੇ ਵਜੋਂ ਵੀ ਕੰਮ ਕਰ ਰਹੇ ਹਨ। ਉਹ ਪਿਛਲੇ ੪੦ ਸਾਲ ਤੋਂ ਸਿਆਸਤ ਵਿੱਚ ਬਣੇ ਹੋਏ ਹਨ ਤੇ ਉਹਨਾਂ ਦਾ ਪਹਿਲਾ ਸਬੰਧ ਮਾਰਕਸਵਾਦੀ ਪਾਰਟੀ ਨਾਲ ਵੀ ਰਿਹਾ ਹੈ।

ਕਾਮਰੇਡ ਜੋਧਾਂ ਨੇ ਐਸ ਬੀ ਐਸ ਪੰਜਾਬੀ ਨਾਲ ਗੱਲ ਕਰਦਿਆਂ ਕਿਹਾ ਕਿ ਪੰਜਾਬ ਦੇ ਹਾਲਾਤ ਬਦ ਤੋਂ ਬਦਤਰ ਕਰਨ ਲਈ ਸੱਤਾ ਤੇ ਕਾਬਿਜ਼ ਪਾਰਟੀਆਂ ਦੀ ਮਾੜ੍ਹੀ ਕਾਰੁਗਜ਼ਾਰੀ ਜਿੰਮੇਵਾਰ ਹੈ। 

"ਉਨ੍ਹਾਂ ਦੀ ਮਾੜ੍ਹੀਆਂ ਨੀਤੀਆਂ ਕਾਰਨ ਹੀ ਪੰਜਾਬ ਅੱਜ ਉਜੜਿਆ ਹੈ, ਗੱਲ ਭਾਵੇਂ ਖੇਤੀਬਾੜੀ ਦੇ ਨਿਘਾਰ, ਬੇਰੁਜ਼ਗਾਰੀ ਤੇ ਨਸ਼ਿਆਂ ਦੀ ਮਾਰੀ ਜਵਾਨੀ ਦੀ ਕਿਓਂ ਨਾ ਹੋਵੇ।"

"ਪੰਜਾਬ ਦੇ ਲੋਕ ਬਦਲਾਅ ਚਾਹੁੰਦੇ ਹਨ, ਆਮ ਆਦਮੀ ਪਾਰਟੀ ਦਾ ਸਰਕਾਰ ਨਾ ਬਣਾ ਸਕਣਾ ਅੱਜ ਵੀ ਲੋਕਾਂ ਚ' ਨਿਰਾਸ਼ਾ ਪੈਦਾ ਕਰ ਰਿਹਾ ਹੈ।ਚੋਣ ਨਤੀਜੇ ਕੁਝ ਵੀ ਰਹੇ ਹੋਣ ਪਰ ਪੰਜਾਬ ਨੂੰ ਇੱਕ ਮਜਬੂਤ ਵਿਰੋਧੀ ਧਿਰ ਜਰੂਰ ਮਿਲਿਆ ਹੈ।

"ਭਾਰਤ ਆਜ਼ਾਦ ਹੋਏ ਨੂੰ ੭੦ ਸਾਲ ਹੋ ਗਏ ਹਨ ਪਰ ਦਲਿਤ ਭਾਈਚਾਰਾ ਅੱਜ ਵੀ ਆਰਥਿਕ ਤੇ ਸਮਾਜਿਕ ਬਰਾਬਰੀ ਦੇ ਹੱਕਾਂ ਲਈ ਲੜਾਈ ਲੜ੍ਹਨ ਲਈ ਮਜਬੂਰ ਹੈ।"

ਰਾਖਵਾਂਕਰਨ ਨੀਤੀ ਤੇ ਬੋਲਦਿਆਂ ਉਹਨਾਂ ਆਖਿਆ ਕਿ ਪਿੱਛੇ ਜਿਹੇ ਹੋਏ ਅੰਦੋਲਨ ਨੂੰ ਨੌਕਰੀਆਂ ਪ੍ਰਤੀ ਉਦਾਰਤਾ ਦੀ ਬਜਾਇ ਸਮਾਜਿਕ ਪੱਧਰ ਤੇ ਹੁੰਦੀ ਨਾਇਨਸਾਫੀ ਖਿਲਾਫ ਮੁਹਿੰਮ ਨਾਲ ਜੋੜਕੇ ਦੇਖਣਾ ਚਾਹੀਦਾ ਹੈ।

"ਭਾਰਤ ਵਿੱਚ ਹਰ ਪਾਸੇ ਪ੍ਰਾਈਵੇਟ ਨੌਕਰੀਆਂ ਦਾ ਬੋਲਬਾਲਾ ਹੈ, ਸਰਕਾਰੀ ਨੌਕਰੀਆਂ ਹਨ ਈ ਕਿਥੇ ਕਿ ਉਨ੍ਹਾਂ ਲਈ ਰਾਖਵਾਂਕਰਨ ਦਾ ਝੰਡਾ ਬੁਲੰਦ ਕਰੀਏ....ਨਾਲੇ ਦਲਿਤ ਭਾਈਚਾਰੇ ਦੇ ਬਹੁਤ ਘੱਟ ਲੋਕ ਨੇ ਜਿੰਨਾ ਨੂੰ ਰਾਖਵਾਂਕਰਨ ਦਾ ਫਾਇਦਾ ਹੋਇਆ ਤੇ ਉੱਸ ਕੇਡਰ ਦੇ ਲੋਕ ਵੈਸੇ ਵੀ ਹੁਣ ਆਮ ਲੋਕਾਂ ਨਾਲੋਂ ਟੁੱਟਦੇ ਜਾ ਰਹੇ ਹਨ।

ਪੰਜਾਬ ਵਿੱਚ ਖੱਬੇ ਪੱਖੀ ਪਾਰਟੀਆਂ ਦੇ ਸਫਾਏ ਬਾਰੇ ਬੋਲਦਿਆਂ ਉਹਨਾਂ ਕਿਹਾ ਕਿ ਪਾਰਟੀ ਦੇ ਆਗੂ ਮਾਰਕਸਵਾਦੀ ਵਿਚਾਰਧਾਰਾ ਤੇ ਸਿਧਾਂਤਾਂ ਨੂੰ ਲੋਕਾਂ ਤੱਕ ਲਿਜਾਣ ਵਿੱਚ ਅਸਫਲ ਰਹੇ ਜਿਸ ਕਾਰਣ ਪੰਜਾਬ ਹੀ ਨਹੀਂ ਬਲਕਿ ਭਾਰਤ ਦੇ ਦੂਜੇ ਰਾਜਾਂ ਵਿੱਚ ਵੀ ਪਾਰਟੀ ਨੂੰ ਹਾਰ ਦਾ ਮੂੰਹ ਦੇਖਣਾ ਪਿਆ।

ਐਸ ਬੀ ਐਸ ਪੰਜਾਬੀ ਦੇ ਫ਼ੇਸਬੁੱਕ ਤੇ ਟਵਿੱਟਰ ਨਾਲ ਵੀ ਨਾਤਾ ਜੋੜੋ


Follow SBS Punjabi

Download our apps

Watch on SBS

Punjabi News

Stream now