ਅਗਰ ਇਸ ਸਮੇਂ ਤੁਸੀਂ ਆਪਣੀ ਭਾਰਤ ਯਾਤਰਾ ਲਈ ਕਪੜੇ ਲੀੜੇ ਸਾਂਭ ਰਹੇ ਹੋ ਤਾਂ ਨਾਲ ਹੀ ਜਰੂਰੀ ਦਵਾਈਆਂ ਅਤੇ ਮਾਸਕ ਆਦਿ ਵੀ ਰਖਣੇ ਨਾ ਭੁਲਣਾ।
ਸਿਡਨੀ ਦੇ ਡਾਕਟਰ ਕਮਲ ਪਰਕਾਸ਼ ਸਿੰਘ ਨੇ ਐਸ ਬੀ ਐਸ ਰੇਡਿਓ ਨਾਲ ਗਲ ਕਰਦੇ ਹੋਏ ਦਸਿਆ ਕਿ ਜਹਾਜ ਚੜਨ ਤੋਂ ਪਹਿਲਾਂ ਆਪਣੇ ਜੀਪੀ ਨਾਲ ਮਸ਼ਵਰਾ ਜਰੂਰ ਕਰ ਲਵੋ ਅਤੇ ਆਪਣੇ ਨਾਲ ਲੌੜੀਂਦੀਆਂ ਦਵਾਈਆਂ ਆਦਿ ਵੀ ਇੱਥੋਂ ਹੀ ਲੈ ਕਿ ਜਾਵੋ।
ਡਾ ਸਿੰਘ ਨੇ ਦਸਿਆ ਕਿ ਬੱਚਿਆਂ ਦਾ ਟੀਕਾ-ਕਰਨ ਸਮੇਂ ਤੇ ਕਰਵਾਉ, ਅਤੇ ਭਾਰਤ ਜਾਣ ਤੋਂ ਪਹਿਲਾਂ ਇਹ ਯਕੀਨੀ ਬਣਾਉ ਕਿ ਬੱਚਿਆਂ ਦੀ ਕੋਈ ਵੈਕਸੀਨੇਸ਼ਨ ਬਕਾਇਆ ਨਾ ਹੋਵੇ।

Getting help: Talk to your GP Source: Getty images
‘ਅਸੀਂ ਆਮ ਹੀ ਭਾਰਤ ਜਾਣ ਵਾਲੇ ਸਾਰੇ ਯਾਤਰੀਆਂ ਨੂੰ ਫਲੂ, ਟਾਇਫਾਇਡ ਅਤੇ ਹੈਪਾਟਾਇਟਿਸ-ਏ ਦੀ ਵੈਕਸੀਨੇਸ਼ਨ ਲੈਣ ਦੀ ਸਲਾਹ ਦਿੰਦੇ ਹਾਂ’।
ਡਾ ਸਿੰਘ ਵਿਸਥਾਰ ਨਾਲ ਸਮਝਾਉਂਦੇ ਹਨ, ‘ਬੇਸ਼ਕ ਭਾਰਤ ਸਾਡਾ ਸਾਰਿਆਂ ਦਾ ਮਨਪਸੰਦ ਟਿਕਾਣਾ ਹੈ, ਪਰ ਅਸੀਂ ਆਸਟ੍ਰੇਲੀਆ ਵਿੱਚ ਲੰਬੇ ਸਮੇਂ ਤੋਂ ਰਹਿੰਦੇ ਹੋਣ ਕਾਰਨ ਉੱਥੋਂ ਦੀਆਂ ਇਨਫੈਕਸ਼ਨਸ ਅਤੇ ਹੋਰ ਬਿਮਾਰੀਆਂ ਨੂੰ ਸਹਿਜੇ ਹੀ ਅਣਗੌਲਿਆਂ ਕਰ ਦਿੰਦੇ ਹਾਂ। ਜਰੂਰਤ ਹੈ ਇਹਨਾਂ ਪ੍ਰਤੀ ਜਾਗਰੂਕ ਹੁੰਦੇ ਹੋਏ ਸਾਵਧਾਨ ਰਹਿਣ ਦੀ’।
ਦਿੱਲੀ ਵਿੱਚ ਰਹਿਣ ਸਮੇਂ ਚਿਹਰੇ ਨੂੰ ਢਕਣ ਲਈ ਐਨ-95 ਮਾਸਕ ਦੀ ਵਰਤੋਂ ਕਰਨੀ ਚਾਹੀਦੀ ਹੈ।

A group of Indian women wear pollution mask arrives to a protest against air pollution in New Delhi, India. Source: (AP Photo/Manish Swarup)
ਮਾਸਕ ਦੇ ਕਿਨਾਰਿਆਂ ਤੇ ਵੈਸਲੀਨ ਦੀ ਵਰਤੋਂ ਕੀਤੀ ਜਾ ਸਕਦੀ ਹੈ ਤਾਂ ਕਿ ਇਹ ਚਿਹਰੇ ਨਾਲ ਚੰਗੀ ਤਰਾਂ ਚਿਪਕ ਸਕੇ।
ਸਿਹਤ ਮਾਹਰਾਂ ਦੀ ਇਹ ਸਲਾਹ ਵੀ ਹੈ ਕਿ ਚੰਗੀ ਤਰਾਂ ਨਾਲ ਧੋਈਆਂ ਅਤੇ ਪਕਾਈਆਂ ਹੋਈਆਂ ਸਬਜੀਆਂ ਹੀ ਖਾਵੋ।

Make informed choices about what you eat and drink while travelling. Source: Getty Images
ਜਿਹੜੇ ਲੋਕਾਂ ਨੂੰ ਸਟਰੀਟ ਫੂਡ ਪਸੰਦ ਹੈ ਉਹ ਸਿਰਫ ਤੇ ਸਿਰਫ ਸਾਫ ਥਾਵਾਂ ਤੇ ਹੀ ਜਾਣ ਅਤੇ ਇਹ ਯਕੀਨੀ ਬਨਾਉਣ ਕਿ ਇਸ ਭੋਜਨ ਨੂੰ ਤਿਆਰ ਕਰਨ ਸਮੇਂ ਸਫਾਈ ਦਾ ਪੂਰਾ ਧਿਆਨ ਰਖਿਆ ਗਿਆ ਹੋਵੇ।
ਡਾਕਟਰਾਂ ਵਲੋਂ ਗਰਭਵਤੀ ਔਰਤਾਂ ਨੂੰ ਅਗਲੇ ਕੁੱਝ ਮਹੀਨਿਆਂ ਲਈ ਭਾਰਤ ਨਾ ਜਾਣ ਦੀ ਸਲਾਹ ਦਿੱਤੀ ਜਾਂਦੀ ਹੈ, ਪਰ ਅਗਰ ਜਾਣਾ ਬਹੁਤ ਹੀ ਜਰੂਰੀ ਹੈ ਤਾਂ ਆਪਣੇ ਡਾਕਟਰ ਨਾਲ ਸਲਾਹ ਮਸ਼ਵਰਾ ਜਰੂਰ ਕਰੋ ਅਤੇ ਉਸ ਤੇ ਅਮਲ ਵੀ ਕਰੋ।
ਮੈਲ਼ਬਰਨ ਦੇ ਡਾ ਗੁਰਦੀਪ ਅਰੋੜਾ ਚਿਤਾਵਨੀ ਵਜੋਂ ਕਹਿੰਦੇ ਹਨ ਕਿ, ‘ਬੇਸ਼ਕ ਇਸ ਸਮੇਂ ਮਲੇਰੀਏ ਦੀਆਂ ਬਹੁਤ ਸਾਰੀਆਂ ਦਵਾਈਆਂ ਉਪਲਬਧ ਹਨ ਪਰ, ਡੇਂਗੂ ਤੋਂ ਬਚਾਅ ਦੀ ਕੋਈ ਦਵਾਈ ਇਸ ਸਮੇਂ ਉਪਲਬਧ ਨਹੀ ਹੈ’।
‘ਮੇਰੀ ਸਲਾਹ ਅਨੁਸਾਰ, ਆਪਣੇ ਆਪ ਨੂੰ ਪੂਰਾ ਢੱਕ ਕੇ ਰੱਖੋ, ਮੱਛਰਾਂ ਤੋਂ ਬਚਣ ਵਾਲੇ ਤੇਲਾਂ ਦੇ ਹਰ ਦੋ ਘੰਟੇ ਬਾਅਦ ਇਸਤੇਮਾਲ ਕਰੋ, ਨਿਜੀ ਸਾਫ ਸਫਾਈ ਦਾ ਪੂਰਾ ਧਿਆਨ ਰੱਖੋ ਅਤੇ ਬਾਹਰ ਅੰਦਰ ਜਰਾ ਘੱਟ ਹੀ ਜਾਵੋ’।
ਡਿਸਕਲੇਮਰ – ਇਸ ਲੇਖ ਵਿਚਲੀ ਜਾਣਕਾਰੀ ਸਿਰਫ ਆਮ ਰਾਏ ਹੈ। ਖਾਸ ਜਾਣਕਾਰੀ ਲਈ ਆਪਣੇ ਡਾਕਟਰ ਨਾਲ ਸਲਾਹ ਮਸ਼ਵਰਾ ਕਰੋ।