'ਸਰਦ ਰੁੱਤ ਦਾ ਸਫ਼ਰ ਅਤੇ 550 ਸਾਲਾ-ਸਮਾਗਮ': ਆਸਟ੍ਰੇਲੀਆ ਵਸਦੇ ਪੰਜਾਬੀਆਂ ਵੱਲੋਂ ਅੰਮ੍ਰਿਤਸਰ ਲਈ ਵਧਦੀਆਂ ਹਵਾਈ ਉਡਾਣਾਂ ਦਾ ਸਵਾਗਤ

Sri Harmandir Sahib and Amritsar Airport

Sri Harmandir Sahib and Shri Guru Ramdas Jee International Airport, Amritsar, Punjab. Source: Supplied

ਆਸਟ੍ਰੇਲੀਆ, ਨਿਊਜ਼ੀਲੈਂਡ ਅਤੇ ਹੋਰ ਦੱਖਣ-ਪੂਰਬੀ ਏਸ਼ੀਆਈ ਦੇਸ਼ਾਂ ਦੇ ਪ੍ਰਮੁੱਖ ਸ਼ਹਿਰਾਂ ਵਿਚ ਵੱਸੇ ਭਾਰਤੀ-ਮੂਲ ਦੇ ਲੋਕ ਹੁਣ ਪੰਜਾਬ ਜਾਣ ਲਈ ਪਹਿਲਾਂ ਨਾਲੋਂ ਵਧੇਰੇ ਸੁਖਾਲ਼ੇ ਹੋਣਗੇ। ਅੰਮ੍ਰਿਤਸਰ ਹਵਾਈ ਅੱਡੇ ਲਈ ਵਧਦੀਆਂ ਹਵਾਈ ਉਡਾਣਾਂ ਦੇ ਚਲਦਿਆਂ ਪ੍ਰਵਾਸੀ ਪੰਜਾਬੀਆਂ ਲਈ ਇਹ ਇੱਕ ਰਾਹਤ ਦੀ ਖ਼ਬਰ ਹੋ ਸਕਦੀ ਹੈ - ਪੂਰੀ ਜਾਣਕਾਰੀ ਲਈ ਸੁਣੋ ਫਲਾਈ ਅੰਮ੍ਰਿਤਸਰ ਮੁਹਿੰਮ ਦੇ ਗਲੋਬਲ ਕਨਵੀਨਰ ਸਮੀਪ ਸਿੰਘ ਗੁਮਟਾਲਾ ਨਾਲ਼ ਇਸ ਬਾਰੇ ਕੀਤੀ ਇਹ ਵਿਸ਼ੇਸ਼ ਗੱਲਬਾਤ।


ਪਿਛਲੇ ਦਿਨੀਂ ਅੰਮ੍ਰਿਤਸਰ ਦਾ ਸ੍ਰੀ ਗੁਰੁ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਆਸਟ੍ਰੇਲੀਆ ਵਿੱਚ ਸੁਰਖੀਆਂ ਵਿੱਚ ਰਿਹਾ ਸੀ।

ਇਥੋਂ ਦੇ ਇੱਕ ਪ੍ਰਮੁੱਖ ਅਖਬਾਰ ਮੁਤਾਬਿਕ ਅੰਮ੍ਰਿਤਸਰ, ਮੈਲਬੌਰਨ ਦੇ ਐਵਾਲੋਨ ਹਵਾਈ ਅੱਡੇ ਤੋਂ ਸਵਾਰੀਆਂ ਦੀ ਪਹਿਲੀ ਪਸੰਦ ਹੈ।

ਮੈਲਬੌਰਨ ਦੇ ਰਹਿਣ ਵਾਲੇ ਜਰਨੈਲ ਸਿੰਘ, ਜੋ ਅਕਸਰ ਅੰਮ੍ਰਿਤਸਰ ਅਤੇ ਮੈਲਬੌਰਨ ਦਰਮਿਆਨ ਯਾਤਰਾ ਕਰਦੇ ਹਨ, ਨੇ ਪੰਜਾਬ ਵੱਲ਼ ਨੂੰ ਵਧ ਰਹੀਆਂ ਹਵਾਈ ਉਡਾਣਾਂ ਦਾ ਸਵਾਗਤ ਕੀਤਾ ਹੈ।
ਸਾਨੂੰ ਖੁਸ਼ੀ ਹੈ ਕਿ ਅੰਮ੍ਰਿਤਸਰ ਅਤੇ ਇਸਦੇ ਆਸ-ਪਾਸ ਦੇ ਖੇਤਰ ਨਾਲ਼ ਬਿਹਤਰ ਹਵਾਈ ਸੰਪਰਕ ਦੀ ਸਾਡੀ ਲੰਮੇ ਸਮੇਂ ਦੀ ਮੰਗ ਪੂਰੀ ਹੋ ਰਹੀ ਹੈ। ਨਵੀਂ ਦਿੱਲੀ ਦੇ ਮੁਕਾਬਲਤਨ ਇਹ ਸਫ਼ਰ ਘੱਟ ਸਮਾਂ ਲੈਂਦਾ ਹੈ ਤੇ ਸਾਨੂੰ ਸੁਖਾਲ਼ਾ ਵੀ ਲੱਗਦਾ ਹੈ।
ਸ੍ਰੀ ਸਿੰਘ ਨੇ ਕਿਹਾ ਕਿ ਇਹ ਉਹਨਾਂ ਸਿੱਖ ਯਾਤਰੀਆਂ ਲਈ ਵੀ ਇੱਕ ਵੱਡੀ ਸਹੂਲਤ ਹੈ ਜੋ ਹਰਮੰਦਿਰ ਸਾਹਿਬ ਅਤੇ ਕਰਤਾਰਪੁਰ ਸਾਹਿਬ ਦੇ ਦਰਸ਼ਨ-ਅਭਿਲਾਸ਼ੀ ਹਨ।

“ਬਹੁਤ ਸਾਰੇ ਸਿੱਖਾਂ ਲਈ, ਹਾਲ ਹੀ ਵਿੱਚ ਕਰਤਾਰਪੁਰ ਲਾਂਘੇ ਦਾ ਖੁੱਲ੍ਹਣਾ, ਅੰਮ੍ਰਿਤਸਰ ਜਾਣ ਦਾ ਇੱਕ ਹੋਰ ਮੁੱਖ ਕਾਰਨ ਹੈ। ਕਰਤਾਰਪੁਰ, ਅੰਮ੍ਰਿਤਸਰ ਏਅਰਪੋਰਟ ਤੋਂ ਤਕਰੀਬਨ 60 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ।"
Kartarpur Sahib, Pakistan
ਗੁਰਦਵਾਰਾ ਕਰਤਾਰਪੁਰ ਸਾਹਿਬ, ਪਾਕਿਸਤਾਨ Source: Twitter
ਇਸ ਸਰਦ ਰੁੱਤ ਵਿੱਚ ਆਸਟ੍ਰੇਲੀਆ ਅਤੇ ਹੋਰਨਾਂ ਦੱਖਣੀ ਏਸ਼ੀਆਈ ਮੁਲਕਾਂ ਦੇ ਸ਼ਹਿਰਾਂ ਤੋਂ ਅੰਮ੍ਰਿਤਸਰ ਅਤੇ ਪੰਜਾਬ ਪਹੁੰਚਣ ਵਾਲੇ ਪ੍ਰਵਾਸੀ ਪੰਜਾਬੀਆਂ ਲਈ ਹਵਾਈ ਉਡਾਣਾਂ ਦਾ ਵਧਣਾ ਇੱਕ ਖੁਸ਼ਨੁਮਾ ਖ਼ਬਰ ਹੈ - ਇਸ ਗੱਲ ਦਾ ਪ੍ਰਗਟਾਵਾ ਫਲਾਈ ਅੰਮ੍ਰਿਤਸਰ ਮੁਹਿੰਮ ਦੇ ਗਲੋਬਲ ਕਨਵੀਨਰ ਸਮੀਪ ਸਿੰਘ ਗੁਮਟਾਲਾ ਨੇ ਕੀਤਾ ਹੈ।

ਉਹਨਾਂ ਦੱਸਿਆ ਕਿ ਅੰਮ੍ਰਿਤਸਰ ਦੇ ਸ੍ਰੀ ਗੁਰੁ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਉਡਾਣਾਂ ਭਰਨ ਵਾਲੀਆਂ ਸਿੰਗਾਪੁਰ ਅਤੇ ਮਲੇਸ਼ੀਆਂ ਦੀਆਂ ਹਵਾਈ ਕੰਪਨੀਆਂ ਸਕੂਟ, ਏਅਰ ਏਸ਼ੀਆ ਤੇ ਮਲਿੰਡੋ ਏਅਰ, ਪੰਜਾਬੀਆਂ ਨੂੰ ਸਿੰਗਾਪੁਰ ਅਤੇ ਕੁਆਲਾਲੰਪੁਰ ਰਾਹੀਂ ਦੁਜੇ ਵਿਦੇਸ਼ੀ ਮੁਲਕਾਂ ਤੋਂ ਪਹਿਲਾਂ ਨਾਲੋ ਵੀ 'ਸੁਵਿਧਾਜਨਕ ਕੁਨੈਕਟੀਵੀਟੀ ਅਤੇ ਘੱਟ ਸਮੇਂ ਵਿੱਚ ਸਿੱਧਾ ਅੰਮ੍ਰਿਤਸਰ ਪਹੁੰਚਾਉਦੀਆਂ' ਪ੍ਰਤੀਤ ਹੋ ਰਹੀਆਂ ਹਨ।
ਇਹਨਾਂ ਉਡਾਣਾਂ ਨਾਲ਼ ਉਹਨਾਂ ਲੱਖਾਂ ਸ਼ਰਧਾਲੂਆਂ ਨੂੰ ਵੀ ਲਾਭ ਮਿਲੇਗਾ ਜਿਹੜੇ ਗੁਰੁ ਨਾਨਕ ਗੁਰਪਰਬ ਦੇ 550 ਸਾਲਾ-ਸਮਾਗਮ ਲਈ ਅੰਮ੍ਰਿਤਸਰ ਦੀ ਯਾਤਰਾ ਕਰਨ ਅਤੇ ਲਾਂਘਾ ਖੁੱਲਣ ਤੋਂ ਬਾਦ ਡੇਰਾ ਬਾਬਾ ਨਾਨਕ ਰਾਹੀਂ ਕਰਤਾਰਪੁਰ ਸਾਹਿਬ ਜਾਣ ਦੀ ਇੱਛਾ ਰੱਖਦੇ ਹਨ।
ਸ਼੍ਰੀ ਗੁਮਟਾਲਾ ਨੇ ਕਿਹਾ ਕਿ ਨਵੀਆਂ ਉਡਾਣਾਂ ਨਾਲ਼ ਜਿੱਥੇ ਹਵਾਈ ਅੱਡੇ ਦੀ ਆਮਦਨ ਵਧੇਗੀ ਓਥੇ ਰੁਜ਼ਗਾਰ ਦੇ ਵਧੇਰੇ ਮੌਕੇ ਪੈਦਾ ਹੋਣਗੇ ਅਤੇ ਕਿਸਾਨਾਂ, ਵਿਦਿਆਰਥੀਆਂ ਤੇ ਕਾਰੋਬਾਰੀਆਂ ਲਈ ਵੀ ਇਹ ਲਾਭਕਾਰੀ ਸਾਬਿਤ ਹੋਵੇਗਾ।

"ਸਿਰਫ ਪੰਜਾਬ ਹੀ ਨਹੀਂ ਬਲਕਿ ਗੁਆਂਢੀ ਰਾਜਾਂ ਹਿਮਾਚਲ, ਜੰਮੂ ਕਸ਼ਮੀਰ ਅਤੇ ਹਰਿਆਣਾ ਨੂੰ ਵੀ ਇਸਦਾ ਫਾਇਦਾ ਹੋ ਸਕਦਾ ਹੈ। ਅੰਤਰਰਾਸ਼ਟਰੀ ਵਿਦਿਆਰਥੀ ਅਤੇ ਪਰਿਵਾਰ ਹੁਣ ਘੱਟ ਕਿਰਾਏ ਅਤੇ ਬਿਹਤਰ ਹਵਾਈ ਸੰਪਰਕ ਦੇ ਚਲਦਿਆਂ ਅਕਸਰ ਇੱਕ ਦੂਜੇ ਨੂੰ ਮਿਲਣ ਆ-ਜਾ ਸਕਦੇ ਹਨ।"

ਸ਼੍ਰੀ ਗੁਮਟਾਲਾ ਨੇ ਕੇਂਦਰ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਨ੍ਹਾਂ ਉਡਾਣਾਂ ਨੂੰ ਵਧਾਉਣ ਦੇ ਨਾਲ਼-ਨਾਲ਼ ਕਾਰਗੋ ਦੀ ਸ਼ੁਰੂਆਤ ਵੀ ਕਰਨੀ ਚਾਹੀਦੀ ਹੈ - "ਇਸ ਨਾਲ਼ ਨਾ ਸਿਰਫ ਇਲਾਕੇ ਦੇ ਸਰਵਪੱਖੀ ਵਿਕਾਸ ਦੀ ਗੱਲ ਗੱਲ ਅੱਗੇ ਤੁਰੇਗੀ ਓਥੇ ਕਿਸਾਨਾਂ ਨੂੰ ਆਪਣੀ ਕਾਸ਼ਤ ਦੀ ਚੰਗੀ ਕੀਮਤ ਵੀ ਮਿਲ  ਸਕੇਗੀ।"
Amritsar Airport
Source: Supplied
Read this story in English:

Melbourne-based Jarnail Singh, who frequently travels between Amritsar and Melbourne, has welcomed the growing number of flying connections to Punjab.

“It partially fulfills our long-term demand for better air connection to our region in and around Amritsar. The connection through New Delhi was very time consuming and at times totally out of reach,” he said. 

“There has never been a better time to visit this commercial and cultural hub in the heart of Punjab.”

Mr Singh said that many Sikh travellers are also taking the opportunity to travel to Amritsar to pay their obedience at the Gurdwara Darbar Sahib in Kartarpur.

“For many Sikhs, the recent opening of the Kartarpur corridor in Pakistan is another reason to travel to Amritsar. The Kartarpur complex is conveniently located about 60 km away from Amritsar airport.”
Fireworks are seen above the illuminated
On an average 100,000 people visit the Harimandir Sahib on a daily basis. This number doubles on important ocasions such as Gurpurab, Diwali or Visakhi. Source: Supplied
Fly Amritsar, a local NGO making effort for better connectivity of Amritsar with the world, claims that they are already seeing an increased number of travellers who prefer Amritsar as a destination of choice.

Sameep Singh Gumtala, Convener, Fly Amritsar, told SBS Punjabi that Sri Guru Ram Das Jee International airport at Amritsar has witnessed an increased frequency of flights lately.

"We are glad that Punjabis have put Amritsar as one of the top choices on the aviation map," he said.
Amritsar is already in the limelight as a top onward destination from Melbourne’s Avalon Airport.
“The increase in flights will also benefit those who wish to travel to Amritsar for the 550th Gurpurab celebrations in Dera Baba Nanak and travel onwards to Kartarpur in Pakistan after the opening of the corridor,” he said. 

Mr Gumtala said that Scoot, the low cost and medium-haul subsidiary of the Singapore Airlines Group has scaled up its services to Amritsar from four to five weekly flights from October 28.

Air Asia X is also adjusting its winter schedule timing for its Kuala-Lumpur to Amritsar flight from October 28 till January 31, 2020. Its competitor Malindo Air is set to adjust its winter schedule from December 1, 2019.
Avalon Airport
Avalon is an international airport located near Geelong in Victoria. Source: Supplied
Mr Gumtala says, “This schedule change during the peak season will also beneficial for passengers who were facing long layover time in transiting via Kuala Lumpur or Singapore.”

“Those travelling via Air Asia X have now a choice of 4-weekly services to Melbourne, Sydney, Perth and Gold Coast. Scoot also operates daily flights from Singapore to Melbourne and Sydney that has the largest Punjabi population”, he adds.

Mr Gumtala said that Air Asia X, Scoot and Malindo give passengers flying through Malaysia and Singapore a quicker onward option to Australia rather than first having to transit through New Delhi. 

"The new flights will bring in millions in revenue not only to the airport but also to the region, including more employment opportunities and extended benefit to farmers, students and businessmen," he adds.

"Not only Punjab but neighbouring states of Himachal, Jammu Kashmir and Haryana may also benefit from it. Students and families can now visit each other more often between the two countries with low-cost fares and better convenient connections."

Listen to SBS Punjabi Monday to Friday at 9 pm. Follow us on Facebook and Twitter.




Share
Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand
'ਸਰਦ ਰੁੱਤ ਦਾ ਸਫ਼ਰ ਅਤੇ 550 ਸਾਲਾ-ਸਮਾਗਮ': ਆਸਟ੍ਰੇਲੀਆ ਵਸਦੇ ਪੰਜਾਬੀਆਂ ਵੱਲੋਂ ਅੰਮ੍ਰਿਤਸਰ ਲਈ ਵਧਦੀਆਂ ਹਵਾਈ ਉਡਾਣਾਂ ਦਾ ਸਵਾਗਤ | SBS Punjabi