Watch FIFA World Cup 2026™

LIVE, FREE and EXCLUSIVE

ਹੋਲੀ – 'ਰੰਗਾਂ ਰਾਹੀਂ ਏਕਤਾ ਦਾ ਜਸ਼ਨ', ਪ੍ਰਧਾਨ ਮੰਤਰੀ ਸਮੇਤ ਕਈਆਂ ਆਸਟ੍ਰੇਲੀਆਈ ਨੇਤਾਵਾਂ ਵੱਲੋਂ ਹੋਲੀ ਦੀਆਂ ਵਧਾਈਆਂ

Albo holi.png

ਹੋਲੀ ਦੇ ਤਿਉਹਾਰ ‘ਤੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਆਪਣਾ ਵਧਾਈ ਸੰਦੇਸ਼ ਵਿਆਪਕ ਭਾਈਚਾਰੇ ਨਾਲ ਸਾਂਝਾ ਕੀਤਾ ਹੈ। Credit: AAP image / Pexels

ਹੋਲੀ ਮੌਕੇ, ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਮੇਤ ਕਈ ਹੋਰ ਨੇਤਾਵਾਂ ਨੇ ਆਪਣੇ ਵਧਾਈ ਸੰਦੇਸ਼ ਵਿਆਪਕ ਭਾਈਚਾਰੇ ਨਾਲ ਸਾਂਝੇ ਕੀਤੇ ਹਨ, ਜੋ ਤੁਸੀਂ ਇਸ ਪੌਡਕਾਸਟ ਵਿੱਚ ਸੁਣ ਸਕਦੇ ਹੋ....


Published

Updated

By MP Singh

Presented by MP Singh

Source: SBS


Share this with family and friends


ਹੋਲੀ ਮੌਕੇ, ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਮੇਤ ਕਈ ਹੋਰ ਨੇਤਾਵਾਂ ਨੇ ਆਪਣੇ ਵਧਾਈ ਸੰਦੇਸ਼ ਵਿਆਪਕ ਭਾਈਚਾਰੇ ਨਾਲ ਸਾਂਝੇ ਕੀਤੇ ਹਨ, ਜੋ ਤੁਸੀਂ ਇਸ ਪੌਡਕਾਸਟ ਵਿੱਚ ਸੁਣ ਸਕਦੇ ਹੋ....


ਹੋਲੀ ਭਾਰਤ ਦਾ ਪ੍ਰਸਿੱਧ ਅਤੇ ਪ੍ਰਾਚੀਨ ਤਿਉਹਾਰ ਹੈ, ਜੋ ਰੰਗਾਂ ਅਤੇ ਭਾਈਚਾਰੇ ਦੀ ਖੁਸ਼ੀ ਦਾ ਪ੍ਰਤੀਕ ਹੈ। ਇਹ ਤਿਉਹਾਰ ਬਸੰਤ ਰੁੱਤ ਦੇ ਆਗਮਨ ਨਾਲ ਮਨਾਇਆ ਜਾਂਦਾ ਹੈ ਅਤੇ ਨਵੀਂ ਸ਼ੁਰੂਆਤ, ਉਮੀਦ ਅਤੇ ਸਕਾਰਾਤਮਕਤਾ ਦਾ ਸੰਦੇਸ਼ ਦਿੰਦਾ ਹੈ। ਲੋਕ ਇੱਕ ਦੂਜੇ ‘ਤੇ ਗੁਲਾਲ ਲਗਾ ਕੇ, ਗਿਲੇ-ਸ਼ਿਕਵੇ ਭੁਲਾ ਕੇ ਆਪਣੇ ਰਿਸ਼ਤਿਆਂ ਨੂੰ ਮਜ਼ਬੂਤ ਕਰਦੇ ਹਨ।

ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਨੇ ਆਪਣੇ ਹੋਲੀ ਸੰਦੇਸ਼ ਵਿੱਚ ਕਿਹਾ ਹੈ ਕਿ ਕਈ ਆਸਟ੍ਰੇਲੀਆਈਆਂ, ਖ਼ਾਸ ਕਰਕੇ ਹਿੰਦੂ ਅਤੇ ਦੱਖਣੀ ਏਸ਼ੀਆਈ ਵਿਰਾਸਤ ਨਾਲ ਜੁੜੇ ਭਾਈਚਾਰਿਆਂ ਲਈ, ਇਹ ਸਾਡੇ ਇਤਿਹਾਸ, ਵਿਰਾਸਤ ਅਤੇ ਪਰੰਪਰਾਵਾਂ ਨੂੰ ਮਨਾਉਣ ਦਾ ਸਮਾਂ ਹੈ।

ਪ੍ਰਧਾਨ ਮੰਤਰੀ ਨੇ ਆਪਣੇ ਸੰਦੇਸ਼ ਵਿੱਚ ਕਿਹਾ ਹੈ ਕਿ “ਇਹ ਸਿਰਫ਼ ਇੱਕ ਤਿਉਹਾਰ ਨਹੀਂ, ਸਗੋਂ ਸਾਂਝੀ ਵਿਰਾਸਤ ਨੂੰ ਮਨਾਉਣ ਦਾ ਮੌਕਾ ਹੈ।

PM message on Holi.jpg
ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਦਾ ਰੰਗਾਂ ਤੇ ਤਿਓਹਾਰ ਹੋਲੀ ਪ੍ਰਤੀ ਸੰਦੇਸ਼। Credit: PM Office

ਉਹ ਅੱਗੇ ਕਹਿੰਦੇ ਹਨ ਕਿ, “ਹੋਲੀ ਸਾਨੂੰ ਆਪਣੇ ਰਿਸ਼ਤਿਆਂ ਨੂੰ ਤਾਜ਼ਾ ਕਰਨ ਅਤੇ ਇਕ ਦੂਜੇ ਨਾਲ ਨਵੀਂ ਸ਼ੁਰੂਆਤ ਕਰਨ ਦਾ ਮੌਕਾ ਦਿੰਦੀ ਹੈ।“

ਪ੍ਰਧਾਨ ਮੰਤਰੀ ਦੇ ਅਨੁਸਾਰ, ਇਹ ਬਹੁਤ ਹੀ ਵਧੀਆ ਗੱਲ ਹੈ ਕਿ ਹੋਲੀ, ਆਧੁਨਿਕ ਆਸਟ੍ਰੇਲੀਆ ਦੀ ਕਹਾਣੀ ਦਾ ਵੀ ਹਿੱਸਾ ਬਣ ਚੁੱਕੀ ਹੈ। ਰੰਗਾਂ ਅਤੇ ਖੁਸ਼ੀ ਦੀ ਇਸ ਭਾਵਨਾ ਨੂੰ ਹਰ ਪਿਛੋਕੜ ਦੇ ਲੋਕਾਂ ਵੱਲੋਂ ਖੁੱਲ੍ਹੇ ਦਿਲ ਨਾਲ ਸਵੀਕਾਰਿਆ ਗਿਆ ਹੈ।

ਇਸ ਦੇ ਨਾਲ ਹੀ ਕਈ ਹੋਰ ਸਿਆਸੀ ਨੇਤਾਵਾਂ ਨੇ ਵੀ ਹੋਲੀ ਪ੍ਰਤੀ ਆਪਣੇ ਸੁਨੇਹੇ ਭੇਜੇ ਹਨ।

ਵਿਕਟੋਰੀਆ ਦੀ ਪ੍ਰੀਮੀਅਰ ਜੈਸਿੰਟਾ ਐਲਨ ਨੇ ਕਿਹਾ ਹੈ ਕਿ ਹੋਲੀ ਵਰਗੇ ਤਿਓਹਾਰ ਸਾਡੀ ਸਦਭਾਵਨਾਂ ਨੂੰ ਹੋਰ ਡੂੰਘਾ ਤੇ ਨਿੱਘਾ ਕਰ ਦਿੰਦੇ ਹਨ।

ਲਿਬਰਲ ਪਾਰਟੀ ਨੇ ਵੀ ਆਪਣੇ ਲਿੰਕਡ-ਇਨ ਹੈਂਡਲ ਉੱਤੇ ਇੱਕ ਸੁਨੇਹਾ ਸਾਂਝਾ ਕੀਤਾ ਹੈ।

“ਹੋਲੀ ਸਿਰਫ਼ ਰੰਗਾਂ ਦਾ ਤਿਉਹਾਰ ਨਹੀਂ ਹੈ, ਇਹ ਏਕਤਾ ਅਤੇ ਸੁਮੇਲ ਦਾ ਜਸ਼ਨ ਹੈ। ਅੱਜ ਹੋਲੀ ਮਨਾ ਰਹੇ ਸਾਰਿਆਂ ਨੂੰ ਇਸ ਤਿਓਹਾਰ ਦੀਆਂ ਬਹੁਤ-ਬਹੁਤ ਮੁਬਾਰਕਾਂ!”

ਨੋਰਥ ਕੂਈਨਜ਼ਲੈਂਡ ਦੀ ਪਾਰਲੀਆਮੈਂਟਰੀ ਸੇਵਾਵਾਂ ਦੀ ਬਰੀਅ ਜੇਮਸ ਨੇ ਵੀ ਗੋਪੀਓ ਆਸਟ੍ਰੇਲੀਆ ਨਾਲ ਗੱਲ ਕਰਦੇ ਹੋਏ ਭਾਰਤੀ ਭਾਈਚਾਰੇ ਵੱਲੋਂ ਸੂਬੇ ਵਿੱਚ ਪਾਏ ਜਾ ਰਹੇ ਯੋਗਦਾਨ ਦੀ ਸ਼ਲਾਘਾ ਕੀਤੀ ਅਤੇ ਹੋਲੀ ਦਿਵਸ ਦੀਆਂ ਵਧਾਈਆਂ ਪੇਸ਼ ਕੀਤੀਆਂ।

ਹੋਲੀ ਸਾਨੂੰ ਇਹ ਵੀ ਯਾਦ ਦਿਵਾਉਂਦੀ ਹੈ ਕਿ ਵੱਖ-ਵੱਖ ਸਭਿਆਚਾਰਾਂ, ਵਿਸ਼ਵਾਸਾਂ ਅਤੇ ਤਜਰਬਿਆਂ ਨਾਲ ਸਾਡਾ ਸਮਾਜ ਹੋਰ ਮਜ਼ਬੂਤ ਬਣਦਾ ਹੈ। ਅਸੀਂ ਇੱਕ-ਦੂਜੇ ਦੇ ਅੰਤਰਾਂ ਦਾ ਸਤਿਕਾਰ ਕਰਦੇ ਹੋਏ ਆਪਣੀ ਸਾਂਝੀ ਪਹਿਚਾਣ ਵਿੱਚ ਇਕੱਠੇ ਹੁੰਦੇ ਹਾਂ।

SBS ਪੰਜਾਬੀ ਵੱਲੋਂ ਤੁਹਾਨੂੰ ਸਭ ਨੂੰ ਹੋਲੀ ਦੀਆਂ ਦਿਲੋਂ ਵਧਾਈਆਂ।

ਹੋਰ ਵੇਰਵੇ ਲਈ ਆਡੀਓ ਬਟਨ ਕਲਿਕ ਕਰੋ

 ਐਸ ਬੀ ਐਸ ਪੰਜਾਬੀ ਦੁਨੀਆ ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ। 

ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।


Latest podcast episodes

Follow SBS Punjabi

Download our apps

Watch on SBS

Punjabi News

Watch now