ਅਣਗੌਲੇ ਫਲਾਇੰਗ ਅਫਸਰ ਮਨ ਮੋਹਨ ਸਿੰਘ: 3 ਮਾਰਚ 1942 ਨੂੰ ਵਿਸ਼ਵ ਯੁੱਧ ਦੌਰਾਨ ਵੈਸਟਰਨ ਆਸਟ੍ਰੇਲੀਆ ਵਿੱਚ ਸ਼ਹਾਦਤ ਦੀ ਕਹਾਣੀ

Man Mohan Singh Flying Officer.jpg

ਫਲਾਇੰਗ ਅਫਸਰ ਮਨ ਮੋਹਨ ਸਿੰਘ, ਅਤੇ ਇੱਕ ਕੈਟਾਲੀਨਾ ਜਹਾਜ਼ : ਫੋਟੋ ਸਰੋਤ ਆਸ਼ਾ Credit: ASHA Western Australia

ਫਲਾਇੰਗ ਅਫਸਰ ਮਨ ਮੋਹਨ ਸਿੰਘ ਬ੍ਰਿਟਿਸ਼ ਇੰਡੀਆਨ ਏਅਰ ਫੋਰਸ ਦੇ ਸ਼ੁਰੂਆਤੀ ਦੌਰ ਦੇ ਅਹਿਮ ਸਿੱਖ ਪਾਇਲਟਾਂ ਵਿੱਚੋਂ ਇੱਕ ਸਨ। ਉਨ੍ਹਾਂ ਦੀ ਜ਼ਿੰਦਗੀ ਸਿਰਫ਼ ਹਵਾਬਾਜ਼ੀ ਦੇ ਸ਼ੌਂਕ ਦੀ ਕਹਾਣੀ ਨਹੀਂ, ਸਗੋਂ ਹਿੰਮਤ, ਦ੍ਰਿੜਤਾ ਅਤੇ ਅਗਵਾਈ ਦਾ ਪ੍ਰਤੀਕ ਹੈ। ਇਸ ਪੌਡਕਾਸਟ ਵਿੱਚ ਸੁਣੋ ਕਿ ਕਿਵੇਂ ਉਨ੍ਹਾਂ ਨੇ ਕਈ ਹਿੰਮਤ ਭਰੇ ਕਾਰਜਾਂ ਨਾਲ ਰਿਕਾਰਡ ਬਣਾਏ, ਅਤੇ ਵੈਸਟਰਨ ਆਸਟ੍ਰੇਲੀਆ ਦੇ ਤੱਟਾਂ 'ਤੇ ਵਿਸ਼ਵ ਯੁੱਧ-2 ਦੌਰਾਨ ਜੋਹਰ ਦਿਖਾਉਂਦੇ ਹੋਏ 3 ਮਾਰਚ 1942 ਨੂੰ ਆਪਣੀ ਜਾਨ ਤੱਕ ਦੇ ਦਿੱਤੀ...


ਮਨ ਮੋਹਨ ਸਿੰਘ ਦਾ ਜਨਮ ਸਤੰਬਰ 1906 ਵਿੱਚ ਰਾਵਲਪਿੰਡੀ (ਮੌਜੂਦਾ ਪਾਕਿਸਤਾਨ) ਵਿੱਚ ਹੋਇਆ।

ਉੱਚ ਸਿੱਖਿਆ ਲਈ ਉਹ ਇੰਗਲੈਂਡ ਗਏ, ਜਿੱਥੇ ਉਨ੍ਹਾਂ ਨੇ ਸਿਵਲ ਇੰਜੀਨੀਅਰਿੰਗ ਦੀ ਪੜ੍ਹਾਈ ਕੀਤੀ। ਇਸ ਦੌਰਾਨ ਉਨ੍ਹਾਂ ਨੂੰ ਉਡਾਣ ਪ੍ਰਤੀ ਡੂੰਘੀ ਦਿਲਚਸਪੀ ਪੈਦਾ ਹੋਈ ਅਤੇ ਉਨ੍ਹਾਂ ਨੇ ਪਾਇਲਟ ਟ੍ਰੇਨਿੰਗ ਹਾਸਲ ਕੀਤੀ।

ਉਸ ਸਮੇਂ ਭਾਰਤੀਆਂ ਲਈ ਹਵਾਬਾਜ਼ੀ ਦੇ ਖੇਤਰ ਵਿੱਚ ਦਾਖਲਾ ਲੈਣਾ ਬਹੁਤ ਮੁਸ਼ਕਲ ਸੀ, ਪਰ ਮਨ ਮੋਹਨ ਸਿੰਘ ਨੇ ਸਾਰੀਆਂ ਰੁਕਾਵਟਾਂ ਪਾਰ ਕਰਕੇ ਆਪਣੀ ਥਾਂ ਬਣਾਈ।

1930 ਵਿੱਚ ਉਨ੍ਹਾਂ ਨੇ ਇਕ ਇਤਿਹਾਸਕ ਕਾਰਨਾਮਾ ਕਰਦਿਆਂ ਇੰਗਲੈਂਡ ਤੋਂ ਭਾਰਤ ਤੱਕ ਇਕੱਲੇ ਉਡਾਣ ਭਰੀ। ਇਹ ਉਡਾਣ ਉਸ ਸਮੇਂ ਬਹੁਤ ਹੀ ਖ਼ਤਰਨਾਕ ਅਤੇ ਦਲੇਰੀ ਭਰੀ ਮੰਨੀ ਜਾਂਦੀ ਸੀ।

ਭਾਵੇਂ ਉਹ ਆਗਾ ਖ਼ਾਨ ਇਨਾਮ ਨਹੀਂ ਜਿੱਤ ਸਕੇ, ਪਰ ਉਹ ਇਸ ਮਾਰਗ ‘ਤੇ ਉਡਾਣ ਭਰਨ ਵਾਲੇ ਪਹਿਲੇ ਸਿੱਖ ਪਾਇਲਟ ਬਣੇ ਅਤੇ ਭਾਰਤੀ ਹਵਾਬਾਜ਼ੀ ਇਤਿਹਾਸ ਵਿੱਚ ਆਪਣਾ ਨਾਮ ਦਰਜ ਕਰਵਾ ਗਏ।

Flying Officer Man Mohan Singh
ਫਲਾਇੰਗ ਅਫਸਰ ਮਨ ਮੋਹਨ ਸਿੰਘ, Source: Supplied

ਦੂਜੇ ਵਿਸ਼ਵ ਯੁੱਧ ਦੌਰਾਨ ਉਨ੍ਹਾਂ ਨੇ ਇੰਡੀਆਨ ਏਅਰ ਫੋਰਸ ਵਲੰਟੀਅਰ ਰਿਜ਼ਰਵ ਵਿੱਚ ਸ਼ਾਮਲ ਹੋ ਕੇ ਰੋਇਲ ਏਅਰ ਫੋਰਸ (RAF) ਨਾਲ ਸੇਵਾ ਨਿਭਾਈ।

ਉਹ 205 ਸਕਵਾਡਰਨ ਨਾਲ ਜੁੜੇ ਹੋਏ ਸਨ, ਜੋ ਸਮੁੰਦਰੀ ਵਿੰਗ ਅਤੇ ਰੱਖਿਆ ਕਾਰਜਾਂ ਵਿੱਚ ਅਹਿਮ ਭੂਮਿਕਾ ਨਿਭਾ ਰਿਹਾ ਸੀ।

ਇੰਗਲੈਂਡ ਵਿੱਚ ਰਹਿੰਦਿਆਂ ਉਹ ਹਰ ਸਵੇਰੇ ਠੰਢੇ ਪਾਣੀ ਨਾਲ ਇਸ਼ਨਾਨ ਕਰਦੇ ਅਤੇ ਕਿਸੇ ਵੀ ਖਾਣੇ ਤੋਂ ਪਹਿਲਾਂ ਜਪੁਜੀ ਸਾਹਿਬ (ਸਿੱਖ ਧਰਮ ਦੀਆਂ ਸਵੇਰ ਵੇਲੇ ਦੀਆਂ ਪ੍ਰਾਰਥਨਾਵਾਂ ਵਿੱਚੋਂ ਇੱਕ) ਦਾ ਉਚਾਰਣ ਕਰਦੇ ਸਨ।

3 ਮਾਰਚ 1942 ਨੂੰ ਜਪਾਨੀ ਹਵਾਈ ਹਮਲੇ ਦੌਰਾਨ ਵੈਸਟਰਨ ਆਸਟ੍ਰੇਲੀਆ ਦੇ ਬ੍ਰੂਮ ਹਾਰਬਰ ‘ਤੇ ਕਈ ਉੱਡਣ ਵਾਲੀਆਂ ਕਿਸ਼ਤੀਆਂ (ਫਲਾਇੰਗ ਬੋਟਸ) ‘ਤੇ ਬੰਬਬਾਰੀ ਕੀਤੀ ਗਈ।

ਇਸ ਹਮਲੇ ਵਿੱਚ 80 ਤੋਂ ਵੱਧ ਲੋਕ ਮਾਰੇ ਗਏ। ਮਨ ਮੋਹਨ ਸਿੰਘ ਵੀ ਇਸ ਦੁਰਘਟਨਾ ਦਾ ਸ਼ਿਕਾਰ ਹੋਏ।

ਰਿਪੋਰਟਾਂ ਮੁਤਾਬਕ ਉਹ ਸ਼ੁਰੂਆਤੀ ਹਮਲੇ ਤੋਂ ਬਚ ਗਏ ਸਨ, ਪਰ ਬਾਅਦ ਵਿੱਚ ਸਮੁੰਦਰ ਵਿੱਚ ਡੁੱਬ ਗਏ, ਕਿਉਂਕਿ ਉਹ ਤੈਰਨਾ ਨਹੀਂ ਜਾਣਦੇ ਸਨ।

Man Mohan Singh is commemorated at the Darwin Military Museum
ਮਨ ਮੋਹਨ ਸਿੰਘ ਨੂੰ ਡਾਰਵਿਨ ਮਿਲਟਰੀ ਮਿਊਜ਼ੀਅਮ ਵਿਖੇ ਯਾਦ ਕੀਤਾ ਜਾਂਦਾ ਹੈ। (ਫੋਟੋ - ਗੁਰ-ਅੰਮ੍ਰਿਤ ਕੌਰ) Source: Supplied

ਅੱਜ ਮਨ ਮੋਹਨ ਸਿੰਘ ਨੂੰ ਇੱਕ ਅਜਿਹੇ ਅਣਗੌਲੇ ਯੋਧੇ ਵਜੋਂ ਯਾਦ ਕੀਤਾ ਜਾਂਦਾ ਹੈ, ਜਿਸ ਨੇ ਹਵਾਬਾਜ਼ੀ ਦੇ ਖੇਤਰ ਵਿੱਚ ਨਵੇਂ ਰਸਤੇ ਖੋਲ੍ਹੇ ਅਤੇ ਯੁੱਧ ਦੌਰਾਨ ਆਪਣੀ ਜਾਨ ਨਿਛਾਵਰ ਕਰ ਦਿੱਤੀ।

ASHA Team
ASHA ਟੀਮ (ਖੱਬੇ ਤੋਂ ਸੱਜੇ): ਅਮਰਜੀਤ ਸਿੰਘ ਪਾਬਲਾ, ਹਰਜੀਤ ਸਿੰਘ, ਕੁਲਜੀਤ ਕੌਰ ਜੱਸਲ, ਕੁਲਦੀਪ ਸਿੰਘ ਅਤੇ ਤਰੁਣ ਪ੍ਰੀਤ ਸਿੰਘ। Source: Supplied

ਹੋਰ ਵੇਰਵੇ ਲਈ ਆਡੀਓ ਬਟਨ ਕਲਿਕ ਕਰੋ

 ਐਸ ਬੀ ਐਸ ਪੰਜਾਬੀ ਦੁਨੀਆ ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ। 

ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।


Share

Follow SBS Punjabi

Download our apps

Watch on SBS

Punjabi News

Watch now