ਸਥਾਨਕ ਭਾਈਚਾਰਾ ਇਸ ਛੋਟੀ ਸਿੱਖ ਆਬਾਦੀ ਨੂੰ ਅੱਜ ਵੀ ‘ਸੂਰਮੇ’ ਕਹਿ ਕੇ ਸਨਮਾਨ ਦਿੰਦਾ ਹੈ, ਜਦਕਿ ਸਥਾਨਕ ਸਰਕਾਰ ਸਿੱਖ ਇਤਿਹਾਸ ਨੂੰ ਆਪਣੀ ਸਾਂਝੀ ਵਿਰਾਸਤ ਦਾ ਅਹਿਮ ਹਿੱਸਾ ਮੰਨਦੀ ਹੈ।
ਵੈਸਟਰਨ ਆਸਟ੍ਰੇਲੀਆ ਵਿੱਚ ਲੱਗਾਈ ਗਈ ਇਹ ਤਖ਼ਤੀ ਰਾਜ ਭਰ ਵਿੱਚ ਤਿਆਰ ਕੀਤੀ ਜਾ ਰਹੀ ‘ਇਤਿਹਾਸਕ ਸਮਾਰਕਾਂ ਦੀ ਲੜੀ’ (historic trail) ਦਾ ਇੱਕ ਮਹੱਤਵਪੂਰਨ ਹਿੱਸਾ ਹੈ, ਜਿਸ ਰਾਹੀਂ ਸਿੱਖ ਇਤਿਹਾਸ ਨੂੰ ਰਸਮੀ ਤੌਰ ‘ਤੇ ਦਰਜ ਅਤੇ ਸਨਮਾਨਿਤ ਕੀਤਾ ਜਾ ਰਿਹਾ ਹੈ।
ਇਤਿਹਾਸਕਾਰ ਤਰੁਨਪ੍ਰੀਤ ਨੇ ਦੱਸਿਆ ਕਿ ਖ਼ਾਸ ਗੱਲ ਇਹ ਹੈ ਕਿ ਜਾਗਰੂਕਤਾ ਵਧਾਉਣ ਲਈ ਤਖ਼ਤੀ ਦੀ ਰਚਨਾ ਅੱਧੀ ਬੰਨ੍ਹੀ ਪੱਗ ਦੇ ਆਕਾਰ ਵਿੱਚ ਕੀਤੀ ਗਈ ਹੈ, ਜਿਸ ‘ਤੇ ਰਵਾਇਤੀ ਪੰਜਾਬੀ ਕਲਾ 'ਫੁੱਲਕਾਰੀ' ਦਾ ਸੁੰਦਰ ਡਿਜ਼ਾਈਨ ਵੀ ਦਰਸਾਇਆ ਗਿਆ ਹੈ।
ਤਰੁਨਪ੍ਰੀਤ ਅਨੁਸਾਰ ਇਹ ਤਖ਼ਤੀ ਇਸ ਗੱਲ ਦਾ ਸਬੂਤ ਹੈ ਕਿ ਆਸਟ੍ਰੇਲੀਆ ਵਿੱਚ ਸਿੱਖ ਭਾਈਚਾਰੇ ਦਾ ਯੋਗਦਾਨ ਦੂਜੇ ਵਿਸ਼ਵ ਯੁੱਧ ਤੋਂ ਕਾਫ਼ੀ ਪਹਿਲਾਂ ਤੋਂ ਹੀ ਮੌਜੂਦ ਹੈ, ਅਤੇ ਇਹ ਉਨ੍ਹਾਂ ਦੀ ਭੂਮਿਕਾ ਨੂੰ ਇੱਕ ਰਸਮੀ ਮਾਨਤਾ ਵੀ ਪ੍ਰਦਾਨ ਕਰਦੀ ਹੈ।
ਕੂਲਗਾਰਡੀ ਦੀ ਸਥਾਨਕ ਸਰਕਾਰ ਨੇ ਆਪਣੀ ਅਧਿਕਾਰਤ ਵੈਬਸਾਈਟ ‘ਤੇ ਨਵੀਂ ਸਥਾਪਤ ਤਖ਼ਤੀ ਬਾਰੇ ਇਸ ਤਰਾਂ ਕਿਹਾ, "ਸਿੱਖਾਂ ਦਾ ਇਸ ਖੇਤਰ ਨਾਲ ਗਹਿਰਾ ਅਤੇ ਮਹੱਤਵਪੂਰਨ ਇਤਿਹਾਸ ਜੁੜਿਆ ਹੈ। ਇਹ ਤਖ਼ਤੀ ਨਾ ਸਿਰਫ਼ ਉਹਨਾਂ ਕਹਾਣੀਆਂ ਨੂੰ ਪ੍ਰਗਟ ਕਰੇਗੀ, ਬਲਕਿ ਸਿੱਖ ਭਾਈਚਾਰੇ ਦੀ ਆਪਣੇਪਣ ਦੀ ਭਾਵਨਾ ਅਤੇ ਇਸ ਖੇਤਰ ਦੇ ਵਿਕਾਸ, ਦੋਵਾਂ ਨੂੰ ਮਜ਼ਬੂਤ ਵੀ ਬਣਾਏਗੀ।"
ਸਥਾਨਕ ਸਰਕਾਰ ਦੇ ਮੁਤਾਬਕ, ਇਹ ਤਖ਼ਤੀ ਆਸਟ੍ਰੇਲੀਆ ਦੇ ਇਤਿਹਾਸ ਵਿੱਚ ਸਿੱਖਾਂ ਦੇ ਯੋਗਦਾਨ ਬਾਰੇ ਸਿਖਾਉਣ ਅਤੇ ਸਿੱਖਣ ਦਾ ਇਕ ਸਥਾਈ ਸਾਧਨ ਸਾਬਤ ਹੋਵੇਗੀ।
ਆਸਟ੍ਰੇਲੀਆ ਦੇ ਮੁਢਲੇ ਸਿੱਖ ਵਸਨੀਕਾਂ ਦੀ ਵਿਰਾਸਤੀ ਕਹਾਣੀ ਅਤੇ ਇਤਿਹਾਸਕਾਰ ਤਰੁਨਪ੍ਰੀਤ ਸਿੰਘ ਨਾਲ ਐਸ ਬੀ ਐਸ ਪੰਜਾਬੀ ਦੀ ਰੁਚਿਕਰ ਗੱਲਬਾਤ, ਇਸ ਪੌਡਕਾਸਟ ਰਾਹੀ ਸੁਣ ਸਕਦੇ ਹੋ।
🔊 ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।
📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।
💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।
📲 ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।















