ਐਸ ਬੀ ਐਸ ਪੰਜਾਬੀ ਨਾਲ ਗੱਲ ਕਰਦਿਆਂ ਮੱਸਾ ਸਿੰਘ ਦੇ ਪੜ ਪੋਤਰੇ ਸ਼ਾਸ਼ਪਾਲ ਸਿੰਘ ਨੇ ਦੱਸਿਆ, "ਸਾਨੂੰ ਇਹ ਤੇ ਪਤਾ ਸੀ ਕਿ ਸਾਡੇ ਪੜਦਾਦਾ ਜੀ ਆਸਟ੍ਰੇਲੀਆ ਕੰਮ ਲਈ ਆਏ ਸੀ ਅਤੇ ਇਥੇ ਕਈ ਦਹਾਕੇ ਰਹੇ ਵੀ ਪਰ ਇਥੇ ਉਨ੍ਹਾਂ ਨੇ ਕੀ ਕੀਤਾ, ਕਿਥੇ ਰਹੇ ਉਸ ਬਾਰੇ ਬਹੁਤੀ ਜਾਣਕਾਰੀ ਮੈਨੂੰ ਨਹੀਂ ਸੀ।"
"ਮੈਂ 2007 ਵਿੱਚ ਅੰਤਰਾਸ਼ਟਰੀ ਵਿਦਿਆਰਥੀ ਵਜੋਂ ਆਸਟ੍ਰੇਲੀਆ ਆਇਆ ਸੀ।"
ਇੱਕ ਦਿਨ ਮੈਂ ਐਸ ਬੀ ਐਸ ਪੰਜਾਬੀ ਦਾ ਰੇਡੀਓ ਪ੍ਰੋਗਰਾਮ ਸੁਣ ਰਿਹਾ ਸੀ ਜਿਸ ਵਿੱਚ ਆਸਟ੍ਰੇਲੀਆ ਦੇ ਮੁੱਡਲੇ ਸਿਖਾਂ ਦੇ ਇਤਿਹਾਸ ਬਾਰੇ ਚਰਚਾ ਹੋ ਰਹੀ ਸੀ। ਉਨ੍ਹਾਂ ਦੀ ਕਹਾਣੀਆਂ ਮੇਰੇ ਪੁਰਖਿਆਂ ਵਲੋਂ ਦੱਸੀਆਂ ਗੱਲਾਂ ਨਾਲ ਮੇਲ ਖਾਉਂਦੀਆਂ ਸੀ।ਸ਼ਾਸ਼ਪਾਲ ਸਿੰਘ
"ਇਸਨੇ ਮੇਰੇ ਦਿਲ ਵਿੱਚ ਜਿਗਿਆਸਾ ਪੈਦਾ ਕੀਤੀ ਅਤੇ ਮੈਂ ਆਪਣੇ ਪੜ ਦਾਦਾ ਜੀ ਬਾਰੇ 2016 ਵਿੱਚ ਰੀਸਰਚ ਕਰਨੀ ਸ਼ੁਰੂ ਕਰ ਦਿੱਤੀ।"ਹਾਲ ਹੀ ਵਿੱਚ ਪੱਛਮੀ ਆਸਟ੍ਰੇਲੀਆ ਵਿੱਚ ਆਸਟ੍ਰੇਲੀਆ ਦੇ ਮੁੱਢਲੇ ਸਿੱਖ ਨਿਵਾਸੀਆਂ ਦੇ ਇਤਿਹਾਸ ਨੂੰ ਦਰਸਾਉਣ ਲਈ ਇੱਕ ਤਖ਼ਤੀ ਲਗਾਈ ਗਈ ਹੈ। ਇਸ ਤਖ਼ਤੀ ’ਤੇ ਦਰਜ ਸਿੱਖ ਇਤਿਹਾਸ ਵਿੱਚੋਂ ਇੱਕ ਪ੍ਰਮੁੱਖ ਨਾਮ ਮੱਸਾ ਸਿੰਘ ਦਾ ਵੀ ਹੈ।

ਮੱਸਾ ਸਿੰਘ ਇੱਕ ਊਠ ਚਾਲਕ ਵਜੋਂ ਆਸਟ੍ਰੇਲੀਆ ਆਏ ਸਨ ਅਤੇ ਕਈ ਦਹਾਕਿਆਂ ਤੱਕ ਇੱਥੇ ਕੰਮ ਕਰਨ ਤੋਂ ਬਾਅਦ ਆਪਣੀ ਕਮਾਈ ਸਿੱਕਿਆਂ ਦੇ ਰੂਪ ਵਿੱਚ ਵਾਪਸ ਪੰਜਾਬ ਲੈ ਗਏ।
ਇਤਿਹਾਸਕ ਹਵਾਲਿਆਂ ਮੁਤਾਬਕ, ਉਹ ਆਸਟ੍ਰੇਲੀਆ ਵਿੱਚ ਇੱਕ ਸ਼ਾਨਦਾਰ ਐਥਲੀਟ ਅਤੇ ਪ੍ਰਸਿੱਧ ਪਹਿਲਵਾਨ ਸਨ।
ਕਈ ਪੁਰਾਣੀਆਂ ਅਖਬਾਰਾਂ ਵਿੱਚ ਮੱਸਾ ਸਿੰਘ ਕੁਸ਼ਤੀ ਲਈ ਆਸਟ੍ਰੇਲੀਆ ਦੇ ਲੋਕਾਂ ਨੂੰ ਖੁਲ੍ਹੀ ਚੁਣੌਤੀ ਦੇਂਦੇ ਹੋਏ ਪਾਏ ਜਾ ਰਹੇ ਹਨ। ਦਸਤਾਵੇਜ਼ ਦਰਸ਼ਾਉਂਦੇ ਹਨ ਕਿ ਉਨ੍ਹਾਂ ਨੇ ਆਸਟ੍ਰੇਲੀਆ ਦੀ ਹੁਕੂਮਤ ਉੱਤੇ ਆਪਣੇ ਅਤੇ ਸਿੱਖ ਕਾਮਿਆਂ ਦੇ ਹੱਕਾਂ ਕਈ ਮੁਕਦਮੇ ਵੀ ਕੀਤੇ ਸੀ।
ਮੱਸਾ ਸਿੰਘ ਦੇ ਕਿੱਸੇ, ਜਿਥੇ ਆਸਟ੍ਰੇਲੀਆ ਦੇ ਇਤਿਹਾਸ ਦਾ ਹਿੱਸਾ ਹਨ, ਓਥੇ ਹੀ ਪੰਜਾਬ ਵਿੱਚ ਵਸਦਾ ਉਨ੍ਹਾਂ ਦਾ ਪਰਿਵਾਰ, ਇਸਤੋਂ ਜਾਣੂ ਨਹੀਂ ਸੀ।
ਆਸਟ੍ਰੇਲੀਆ ਵਿੱਚ ਮੱਸਾ ਸਿੰਘ ਦੇ ਯੋਗਦਾਨ ਨੂੰ ਕੂਲਗਾਰਡੀ ਸ਼ਰਾਈਨ ਵੱਲੋਂ ਵੀ ਮਾਨਤਾ ਦਿੱਤੀ ਗਈ ਹੈ।
ਕੂਲਗਾਰਡੀ ਸ਼ਰਾਈਨ ਵੱਲੋਂ ਜਿਸ ਇਲਾਕੇ ਵਿੱਚ ਮੁੱਢਲੇ ਸਿੱਖ ਰਹਿੰਦੇ ਸੀ, ਓਥੇ ਹੀ ਉਨ੍ਹਾਂ ਬਾਰੇ ਬਾਰੇ ਜਾਣਕਾਰੀ ਦਿੰਦੀਆਂ ਤਖ਼ਤੀਆਂ ਲਗਾਈਆਂ ਗਈਆਂ ਹਨ, ਜਿਨ੍ਹਾਂ ਵਿੱਚ ਮੱਸਾ ਸਿੰਘ ਦਾ ਖਾਸ ਤੌਰ ’ਤੇ ਜ਼ਿਕਰ ਕੀਤਾ ਗਿਆ ਹੈ
ਇਤਿਹਾਸਕਾਰ ਤਰੁਨ ਪ੍ਰੀਤ ਨੇ ਵੀ ਦੱਸਿਆ ਹੈ ਕਿ ਮੱਸਾ ਸਿੰਘ ਪਰਥ ਵਿੱਚ ਸ਼ਮਸ਼ਾਨਘਾਟ ਬਣਵਾਉਣ ਲਈ ਬਿਨੈਕਾਰਾਂ ਵਿੱਚੋਂ ਇੱਕ ਸਨ। ਉਨ੍ਹਾਂ ਦੇ ਸਦਕਾ ਹੀ ਆਸਟ੍ਰੇਲੀਆ ਵਿੱਚ ਵਸਦੇ ਸਿੱਖਾਂ ਨੂੰ ਆਪਣੇ ਰਿਵਾਇਤੀ ਤਰੀਕੇ ਨਾਲ ਅੰਤਿਮ ਸੰਸਕਾਰ ਕਰਨ ਦਾ ਹੱਕ ਮਿਲਿਆ।
ਤਰੁਨਪ੍ਰੀਤ ਮੱਸਾ ਸਿੰਘ ਨੂੰ ਇੱਕ ਪ੍ਰਮੁੱਖ ਸਿੱਖ ਸ਼ਖਸੀਅਤ ਵਜੋਂ ਯਾਦ ਕਰਦੇ ਹਨ ਜਿਸਨੇ ਆਸਟ੍ਰੇਲੀਆ ਵਿੱਚ ਊਂਠਾਂ ਦੀ ਮਦਦ ਨਾਲ ਆਵਾਜਾਈ ਦਾ ਕਾਰੋਬਾਰ ਸ਼ੁਰੂ ਕੀਤਾ ਸੀ ਅਤੇ ਇਥੇ ਰਹਿੰਦੇ ਹੋਏ ਦੂਜਿਆਂ ਦੇ ਹੱਕਾਂ ਲਈ ਹੁਕੂਮਤ ਨਾਲ ਲੜਾਈ ਲੜੀ ਸੀ। ਆਪਣੇ ਅਧਿਐਨ ਦਾ ਹਵਾਲਾ ਦੇਂਦੇ ਹੋਏ ਤਰੁਣ ਪ੍ਰੀਤ ਨੇ ਮੱਸਾ ਸਿੰਘ ਨੂੰ 1900 ਦੇ ਦਹਾਕੇ ਦੇ ਸ਼ੁਰੂ ਦਾ ਇੱਕ ਭਾਈਚਾਰਕ ਆਗੂ ਕਿਹਾ ਹੈ।
ਸੁਣੋ ਮੱਸਾ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਦੀ ਦਿਲਚਸਪ ਕਹਾਣੀ ਇਸ ਪੌਡਕਾਸਟ ਰਾਹੀਂ…
ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।
📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।
💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।
📲 ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।














