ਮੁੱਖ ਕਾਰਜਕਾਰੀ ਅਤੇ ਹੋਰ ਉੱਚ-ਪੱਧਰੀ ਪ੍ਰਬੰਧਕਾਂ ਤੋਂ ਇਲਾਵਾ ABS ਦੇ ਅਨੁਸਾਰ, ਔਸਤ ਫੁੱਲ ਟਾਈਮ ਆਸਟ੍ਰੇਲੀਆਈ ਬਾਲਗ ਕਰਮਚਾਰੀ ਟੈਕਸ ਤੋਂ ਪਹਿਲਾਂ ਇੱਕ ਹਫ਼ਤਾ $2,061 ਕਮਾਉਂਦਾ ਹੈ। ਇਹ ਲਗਭਗ $107,172 ਪ੍ਰਤੀ ਸਾਲ ਹੈ।
ਸਭ ਤੋਂ ਵੱਧ ਸਮਾਂ ਕੰਮ ਕਰਨ ਵਾਲਿਆਂ ਵਿੱਚੋਂ ਕੋਈ ਵੀ ਸਭ ਤੋਂ ਵੱਧ ਤਨਖਾਹ ਲੈਣ ਵਾਲੇ ਕਾਮਿਆਂ ਵਿੱਚ ਸ਼ਾਮਲ ਨਹੀਂ ਹੈ। ਟਰੱਕ ਡਰਾਈਵਰ, ਜੋ ਹਫ਼ਤੇ ਵਿੱਚ ਔਸਤਨ 46.5 ਘੰਟੇ ਕੰਮ ਕਰਦੇ ਹਨ, ਟੈਕਸ ਤੋਂ ਪਹਿਲਾਂ ਪ੍ਰਤੀ ਹਫ਼ਤੇ $2,078 ਕਮਾਉਂਦੇ ਹਨ।
ਇਹ ਕਮਾਈ ਉਹਨਾਂ ਡਾਕਟਰਾਂ ਜਾਂ ICT ਮੈਨੇਜਰਾਂ ਨਾਲੋਂ ਕਾਫ਼ੀ ਘੱਟ ਹੈ ਜੋ ਘੰਟੇ ਵੀ ਘੱਟ ਲਾਉਂਦੇ ਹਨ ਅਤੇ ਹਫ਼ਤੇ ਵਿੱਚ 3,500 ਤੋਂ ਵੱਧ ਕਮਾਉਂਦੇ ਹਨ।
ਤਨਖਾਹ ਵਾਲੇ ਸਭ ਤੋਂ ਘੱਟ ਘੰਟੇ ਕੰਮ ਕਰਨ ਵਾਲੇ ਲੋਕਾਂ ਵਿੱਚੋਂ, ਸਿਰਫ ਇੱਕ ਪੇਸ਼ਾ ਸਭ ਤੋਂ ਵੱਧ ਕਮਾਈ ਕਰਨ ਵਾਲਿਆਂ ਦੀ ਸੂਚੀ ਵਿੱਚ ਸ਼ਾਮਲ ਹੋਇਆ ਹੈ ਜੋ ਕਿ ਹੈ ਟਰਸ਼ਰੀ ਸਿੱਖਿਆ ਅਧਿਆਪਕ।
ਪਰ ਕੁਝ ਕਿੱਤੇਆਂ ਵਿਚ ਲੋਕਾਂ ਨੂੰ ਦੂਜਿਆਂ ਨਾਲੋਂ ਵੱਧ ਤਨਖਾਹ ਦਿੱਤੀ ਜਾਂਦੀ ਹੈ।
ਕਿਸ ਪੇਸ਼ੇ ਵਿੱਚ ਹੁੰਦੀ ਹੈ ਵੱਧ ਕਮਾਈ। ਪੂਰੀ ਜਾਣਕਾਰੀ ਇਸ ਪੌਡਕਾਸਟ ਰਾਹੀਂ ਸੁਣੋ।
ਸਾਡੇ ਸਾਰੇ ਪੌਡਕਾਸਟ เจเจธ เจฒเจฟเฉฐเจ ਰਾਹੀਂ ਸੁਣੇ ਜਾ ਸਕਦੇ ਹਨ।
ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS เจธเจพเจเจฅ เจเจธเจผเฉเจ เจจ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS เจเจกเฉเจ เจเจช ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।















