'ਵੀਜ਼ਾ ਤਣਾਅ, ਸੱਭਿਆਚਾਰਕ ਪਾਬੰਦੀਆਂ': ਕੀ ਹਨ ਭਾਰਤੀ ਮੂਲ ਦੀਆਂ ਮਾਵਾਂ ਵਿੱਚ ਵੱਧ ਰਹੀ ਜੈਸਟੇਸ਼ਨਲ ਸ਼ੂਗਰ ਦੇ ਕਾਰਨ?

gestational diabetes on the rise. indian origin women more at risk..jpg

2016-17 ਵਿੱਚ 7 ਵਿੱਚੋਂ 1 ਗਰਭਵਤੀ ਔਰਤਾਂ ਗਰਭਕਾਲੀ ਸ਼ੂਗਰ ਤੋਂ ਪ੍ਰਭਾਵਿਤ ਹੋਈਆਂ ਸਨ। (Data: Australian Institute of Health and Welfare) Credit: Getty Images/ Representational only

42-ਸਾਲਾ ਹਰਮਨ* ਪਿੱਛਲੇ ਲੱਗਭਗ 11 ਸਾਲਾਂ ਤੋਂ ਸ਼ੂਗਰ ਤੋਂ ਪੀੜਤ ਹੈ। ਉਸਦਾ ਕਹਿਣਾ ਹੈ ਕਿ ਇਸ ਬਿਮਾਰੀ ਨੇ ਉਸਦੀ ਜ਼ਿੰਦਗੀ ਬਦਲ ਦਿੱਤੀ ਹੈ। ਭਾਵੇਂ ਡਾਇਬਟੀਜ਼ ਦਾ ਉਸਦਾ ਕੋਈ ਪਰਿਵਾਰਕ ਇਤਿਹਾਸ ਨਹੀਂ ਹੈ, ਪਰ ਉਸਦੀ ਦੂਜੀ ਗਰਭ ਅਵਸਥਾ ਦੌਰਾਨ ਉਸਨੂੰ ਗਰਭਕਾਲੀ ਸ਼ੂਗਰ (gestational diabetes) ਹੋ ਗਈ ਸੀ। ਉਸਦਾ ਦਾਅਵਾ ਹੈ ਕਿ ਇੱਕ ਕੰਮਕਾਜੀ ਪ੍ਰਵਾਸੀ ਹੋਣਾ, ਵੀਜ਼ਾ ਅਨਿਸ਼ਚਿਤਤਾ ਨਾਲ ਨਜਿੱਠਣਾ ਅਤੇ ਸੱਭਿਆਚਾਰਕ ਪਾਬੰਦੀਆਂ ਹੋਣਾ ਉਨ੍ਹਾਂ ਦੀ ਇਸ ਹਾਲਤ ਪਿੱਛੇ ਮੁੱਖ ਕਾਰਨ ਹੈ।


ਅਹਿਜਾ ਦਾਅਵਾ ਕਰਨ ਵਾਲੀ ਹਰਮਨ* ਇਕੱਲੀ ਨਹੀਂ ਹੈ, ਆਸਟ੍ਰੇਲੀਅਨ ਇੰਸਟੀਚਿਊਟ ਆਫ਼ ਹੈਲਥ ਐਂਡ ਵੈਲਫੇਅਰ ਦੇ ਅੰਕੜੇ ਦਰਸਾਉਂਦੇ ਹਨ ਕਿ ਦੱਖਣੀ ਅਤੇ ਮੱਧ ਏਸ਼ੀਆ ਵਿੱਚ ਪੈਦਾ ਹੋਈਆਂ ਔਰਤਾਂ ਵਿੱਚ ਆਸਟ੍ਰੇਲੀਆ 'ਚ ਪੈਦਾ ਹੋਈਆਂ ਔਰਤਾਂ ਦੇ ਮੁਕਾਬਲੇ ਗਰਭਕਾਲੀ (gestational) ਸ਼ੂਗਰ ਹੋਣ ਦੀ ਸੰਭਾਵਨਾ ਦੁੱਗਣੀ ਤੋਂ ਵੱਧ ਹੁੰਦੀ ਹੈ।
Image (3).jfif
ਹਰਦਰਸ਼ਨ ਕੰਗ, ਕੈਨਬਰਾ ਦੇ ਇੱਕ ਹਸਪਤਾਲ ਵਿੱਚ ਇੱਕ ਡਾਇਬੀਟੀਜ਼ ਐਜੂਕੇਟਰ ਅਤੇ ਕਲੀਨਿਕਲ ਨਰਸ ਸਲਾਹਕਾਰ ਵਜੋਂ ਕੰਮ ਕਰ ਰਹੇ ਹਨ।
ਕੈਨਬਰਾ-ਸਥਿਤ ਡਾਇਬੀਟੀਜ਼ ਐਡੂਕੇਟਰ ਹਰਦਰਸ਼ਨ ਕੰਗ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ ਕਿ ਪੰਜਾਬੀ ਭਾਈਚਾਰੇ ਵਿੱਚ ਗਰਭਕਾਲੀ ਸ਼ੂਗਰ ਇੰਨੀ ਆਮ ਹੋ ਗਈ ਹੈ ਕਿ "ਸ਼ਾਇਦ ਹੀ ਕੋਈ ਜੋੜਾ ਹੋਵੇਗਾ ਜਿਸ ਨੇ ਇਸ ਸਮੱਸਿਆ ਦਾ ਸਾਹਮਣਾ ਨਾ ਕੀਤਾ ਹੋਵੇ"
Gagan.jpeg
ਗਗਨ ਸੰਧੂ Credit: Supplied by Dr Sandhu
ਮੈਲਬੌਰਨ ਤੋਂ ਡਾਇਟੀਸ਼ੀਅਨ ਗਗਨ ਸੰਧੂ ਦਾ ਮੰਨਣਾ ਹੈ ਕਿ ਦੇਰੀ ਨਾਲ ਜਾਂ ਵੱਡੀ ਉਮਰੇ ਗਰਭ ਧਾਰਨ ਕਰਨਾ ਅਤੇ ਜ਼ਿਆਦਾ ਕੈਲੋਰੀ ਵਾਲੇ ਦੱਖਣੀ ਏਸ਼ੀਆਈ ਭੋਜਨ ਉੱਤੇ ਨਿਰਭਰਤਾ ਵਰਗੇ ਕਈ ਜੀਵਨ ਸ਼ੈਲੀ ਦੇ ਵਿਕਲਪ ਵੀ ਇਸ ਦੇ ਪਿੱਛੇ ਦੇ ਮੂਲ ਕਾਰਨਾਂ ਵਿਚੋਂ ਹਨ।

ਹਰਮਨ* ਜੋ ਰਵਾਇਤੀ ਅਤੇ ਸ਼ਾਕਾਹਾਰੀ ਭੋਜਨ ਖਾਂਦੀ ਹੈ, ਉਸ ਦਾ ਕਹਿਣਾ ਹੈ ਕਿ ਹੁਣ ਉਹ ਆਪਣੀਆਂ ਤਿੰਨ ਧੀਆਂ ਨਾਲ ਪੂਰੀ ਸਾਵਧਾਨੀ ਵਰਤਦੀ ਹੈ।
ਮੈਂ ਆਪਣੀਆਂ ਧੀਆਂ ਨੂੰ ਮਾਸਾਹਾਰੀ ਖਾਣ ਦਿੰਦੀ ਹਾਂ, ਭਾਵੇਂ ਇਹ ਸਾਡੇ ਸੱਭਿਆਚਾਰਕ ਨਿਯਮਾਂ ਦੇ ਵਿਰੁੱਧ ਹੈ। ਮੈਂ ਉਨ੍ਹਾਂ ਨੂੰ ਕਹਿੰਦੀ ਹਾਂ ਕਿ ਉਹ ਆਪਣੀ ਸਿਹਤ ਨੂੰ ਪਹਿਲ ਦੇਣ, ਸਾਰਾ ਕੁਝ ਤਾਂ ਹੀ ਮਿਲਦਾ ਹੈ ਜੇ ਸਿਹਤ ਨਾਲ ਹੋਵੇ।
ਹਰਮਨ
ਹਰਮਨ* ਦਾ ਇਹ ਵੀ ਮਨਣਾ ਹੈ ਕਿ ਉਸਨੇ "ਕੰਮ ਅਤੇ ਵੀਜ਼ਾ ਦੇ ਤਣਾਅ" ਨੂੰ ਆਪਣੀ ਸਿਹਤ ਨਾਲੋਂ ਵੱਧ ਤਰਜੀਹ ਦੇ ਕੇ ਗਲਤੀ ਕੀਤੀ ਹੈ।
ਮੈਂ ਆਪਣੇ ਸ਼ਰੀਰ ਨਾਲ ਵੀ ਧੱਕਾ ਕੀਤਾ ਹੈ। ਅੱਸੀ ਪੰਜਾਬੀ ਮੂਲ ਦੀਆਂ ਔਰਤਾਂ ਅਕਸਰ ਆਪਣੇ ਆਪ ਵੱਲ ਧਿਆਨ ਦੇਣਾ ਭੁੱਲ ਜਾਂਦੀਆਂ ਹਾਂ, ਹੁਣ ਮੈਂ ਉਸਦਾ ਨਤੀਜਾ ਭੁਗਤ ਰਹੀ ਹਾਂ।
ਹਰਮਨ
ਹਰਮਨ ਦੀ ਆਪ ਬੀਤੀ ਅਤੇ ਮਾਹਿਰਾਂ ਦੇ ਵਿਚਾਰ ਜਾਨਣ ਲਈ ਇਹ ਪੌਡਕਾਸਟ ਸੁਣੋ:

* ਇਹ ਇਨ੍ਹਾਂ ਦਾ ਅਸਲੀ ਨਾਮ ਨਹੀਂ ਹੈ। ਇਸ ਔਰਤ ਦੀ ਪਛਾਣ ਗੁਪਤ ਰੱਖਣ ਲਈ ਉਨ੍ਹਾਂ ਦਾ ਨਾਮ ਬਦਲਿਆ ਗਿਆ ਹੈ।

🔊 ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।

📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।

📲 ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।

Share

Recommended for you

Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand