Watch FIFA World Cup 2026™

LIVE, FREE and EXCLUSIVE

ਟਾਰਨੇੱਟ ਅਗਜ਼ਨੀ ਮਾਮਲਾ: ਪੰਜਾਬੀ ਪਿਤਾ ਦੀ ਸੂਝਬੂਝ ਨੇ ਬਚਾਇਆ ਪਰਿਵਾਰ

Tarneit Arson Case: Punjabi Father’s Presence of Mind Saves Family

ਟਾਰਨੇੱਟ ਅਗਜ਼ਨੀ ਮਾਮਲਾ: ਪੰਜਾਬੀ ਪਿਤਾ ਦੀ ਸੂਝਬੂਝ ਨੇ ਬਚਾਇਆ ਪਰਿਵਾਰ Credit: Supplied by Jagmohan Jatana

Tarneit ਵਿੱਚ ਹੋਏ ਕਥਿਤ ਅਗਜ਼ਨੀ ਦੇ ਮਾਮਲੇ ਦੌਰਾਨ ਇੱਕ ਪੰਜਾਬੀ ਪਿਤਾ ਦੀ ਸੂਝ-ਬੂਝ ਅਤੇ ਹਿੰਮਤ ਨੇ ਉਸਦੇ ਪਰਿਵਾਰ ਦੀ ਜ਼ਿੰਦਗੀ ਬਚਾਈ ਹੈ। ਇਹ ਘਟਨਾ ਰਾਤ ਦੇ ਕਰੀਬ 11:50 ਵਜੇ ਵਾਪਰੀ ਜਦੋਂ ਕਥਿਤ ਤੌਰ 'ਤੇ ਇੱਕ ਵਿਆਕਤੀ ਵੱਲੋਂ ਜਗਮੋਹਨ ਜਟਾਨਾ ਦੇ ਘਰ ਦੇ ਡ੍ਰਾਈਵੇਅ 'ਤੇ ਖੜ੍ਹੀ ਗੱਡੀ ਨੂੰ ਤੇਲ ਛਿੜਕ ਕੇ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਸੀ।


Published

Updated

By Puneet Dhingra

Presented by Puneet Dhingra

Source: SBS


Share this with family and friends


Tarneit ਵਿੱਚ ਹੋਏ ਕਥਿਤ ਅਗਜ਼ਨੀ ਦੇ ਮਾਮਲੇ ਦੌਰਾਨ ਇੱਕ ਪੰਜਾਬੀ ਪਿਤਾ ਦੀ ਸੂਝ-ਬੂਝ ਅਤੇ ਹਿੰਮਤ ਨੇ ਉਸਦੇ ਪਰਿਵਾਰ ਦੀ ਜ਼ਿੰਦਗੀ ਬਚਾਈ ਹੈ। ਇਹ ਘਟਨਾ ਰਾਤ ਦੇ ਕਰੀਬ 11:50 ਵਜੇ ਵਾਪਰੀ ਜਦੋਂ ਕਥਿਤ ਤੌਰ 'ਤੇ ਇੱਕ ਵਿਆਕਤੀ ਵੱਲੋਂ ਜਗਮੋਹਨ ਜਟਾਨਾ ਦੇ ਘਰ ਦੇ ਡ੍ਰਾਈਵੇਅ 'ਤੇ ਖੜ੍ਹੀ ਗੱਡੀ ਨੂੰ ਤੇਲ ਛਿੜਕ ਕੇ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਸੀ।


ਤਕਰੀਬਨ ਅੱਧੀ ਰਾਤ, ਘਰ ਦੇ ਡ੍ਰਾਈਵੇਅ ਚ ਖੜੀ ਗੱਡੀ ਨੂੰ ਅੱਗ ਲੱਗਣ ਤੋਂ ਬਾਅਦ ਵੀ ਜਗਮੋਹਨ ਨੇ ਘਬਰਾਹਟ ਦੀ ਥਾਂ ਸਬਰ ਅਤੇ ਸਮਝਦਾਰੀ ਨਾਲ ਫੈਸਲਾ ਲਿਆ ਅਤੇ ਬਲਦੀ ਗੱਡੀ ਨੂੰ ਘਰ ਤੋਂ ਦੂਰ ਲੈ ਜਾ ਕੇ ਆਪਣੇ ਬੱਚਿਆਂ ਅਤੇ ਪਰਿਵਾਰ ਨੂੰ ਸੰਭਾਵਿਤ ਵੱਡੇ ਖ਼ਤਰੇ ਤੋਂ ਬਚਾਇਆ। SBS Punjabi ਨਾਲ ਗੱਲਬਾਤ ਦੌਰਾਨ ਜਗਮੋਹਨ ਜੀ ਨੇ ਉਹਨਾਂ ਰਾਤ ਦੇ ਪਲਾਂ ਅਤੇ ਆਪਣੀ ਤੇ ਆਪਣੇ ਪਰਿਵਾਰ ਦੀ ਮਨੋਦਸ਼ਾ ਬਾਰੇ ਗੱਲ ਕੀਤੀ ਹੈ।

ਇਸਤੋਂ ਇਲਾਵਾ ਪੁਲਿਸ ਨੇ ਸਾਨੂੰ ਦੱਸਿਆ ਕਿ 18 ਫ਼ਰਵਰੀ ਨੂੰ ਟਾਰਨੇੱਟ ਵਿੱਚ ਹੋਈ ਸ਼ੱਕੀ ਕਾਰ ਅੱਗਜ਼ਨੀ ਘਟਨਾ ਸਬੰਧੀ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਅੱਧੀ ਰਾਤ ਕਰੀਬ 12 ਵਜੇ ਐਮਰਜੈਂਸੀ ਸੇਵਾਵਾਂ ਨੂੰ ਅੱਗ ਬਾਰੇ ਸੂਚਨਾ ਮਿਲੀ ਸੀ। ਪੁਲਿਸ ਦੇ ਅਨੁਸਾਰ ਦੋਸ਼ੀ ਨੇ ਇੱਕ ਹੋਰ ਵਾਹਨ ‘ਤੇ ਵੀ ਤੇਲ ਛਿੜਕਿਆ ਸੀ।

ਵੈਰੀਬੀ ਨਿਵਾਸੀ ਨੂੰ ਗ੍ਰਿਫ਼ਤਾਰ ਕਰਕੇ ਉਸ ‘ਤੇ ਅੱਗ ਰਾਹੀਂ ਅਪਰਾਧਿਕ ਨੁਕਸਾਨ, ਜਾਨ ਨੂੰ ਖ਼ਤਰੇ ਵਿੱਚ ਪਾਉਣ ਵਾਲਾ ਬੇਪਰਵਾਹ ਵਰਤਾਰਾ ਅਤੇ ਗੰਭੀਰ ਸੱਟ ਦੇ ਖ਼ਤਰੇ ਵਾਲੇ ਦੋਸ਼ ਲਗਾਏ ਗਏ ਹਨ। ਸੁਣੋ ਪੂਰੀ ਗੱਲਬਾਤ ਇਸ ਪੌਡਕਾਸਟ ਰਾਹੀਂ...

ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।

ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵੀਜਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।


Latest podcast episodes

Follow SBS Punjabi

Download our apps

Watch on SBS

Punjabi News

Watch now