Bondi Beach ਹਮਲਾ: ਕੀ ਹਨ ਆਸਟ੍ਰੇਲੀਆ ਦੇ ਮੌਜੂਦਾ ਬੰਦੂਕ ਕਾਨੂੰਨ? ਕਿਉਂ ਕੀਤੀ ਜਾ ਰਹੀ ਹੈ ਇਨ੍ਹਾਂ ਵਿੱਚ ਬਦਲਾਅ ਦੀ ਗੱਲ?

pexels-tima-miroshnichenko-6091167.jpg

ਪੋਰਟ ਆਰਥਰ ਕਤਲੇਆਮ ਤੋਂ ਬਾਅਦ ਆਸਟ੍ਰੇਲੀਆ ਵਿੱਚ ਸਖ਼ਤ ਬੰਦੂਕ ਕਾਨੂੰਨ ਲਾਗੂ ਹੋਏ ਸਨ, ਪਰ ਬੋਂਡਾਈ ਬੀਚ ਹਮਲੇ ਨੇ ਇਨ੍ਹਾਂ ਕਾਨੂੰਨਾਂ ਦੀ ਪ੍ਰਭਾਵਸ਼ੀਲਤਾ ਉੱਤੇ ਮੁੜ ਸਵਾਲ ਖੜੇ ਕਰ ਦਿੱਤੇ ਹਨ। Credit: Pexels/Representational

1996 ਵਿੱਚ ਹੋਬਾਰਟ ਵਿੱਚ ਵਾਪਰੇ ਪੋਰਟ ਆਰਥੁਰ ਹਾਦਸੇ ਜਿਸ ਵਿੱਚ ਇੱਕ ਹਮਲਾਵਰ ਵੱਲੋਂ 35 ਲੋਕਾਂ ਦਾ ਕਤਲੇਆਮ ਕੀਤਾ ਗਿਆ ਸੀ, ਨੇ ਆਸਟ੍ਰੇਲੀਆ ਦੇ ਬੰਦੂਕ ਕਾਨੂੰਨਾਂ ਨੂੰ ਬਦਲ ਦਿੱਤਾ ਸੀ। ਪਰ Bondi ਬੀਚ ਹਮਲੇ ਤੋਂ ਬਾਅਦ ਹੁਣ ਮੁੜ ਤੋਂ ਇਹ ਸਵਾਲ ਚੁੱਕੇ ਜਾ ਰਹੇ ਹਨ ਕਿ ਆਖਰ ਕੀ ਇਹ ਕਾਨੂੰਨ ਕਾਫ਼ੀ ਹਨ? ਹਾਲ ਹੀ ਦੇ ਸਾਲਾਂ ਵਿੱਚ ਆਸਟ੍ਰੇਲੀਆ ਵਿੱਚ ਬੰਦੂਕ ਧਾਰਕਾਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ। ਐਸ ਬੀ ਐਸ ਪੰਜਾਬੀ ਦੇ ਇਸ ਪੌਡਕਾਸਟ ਰਾਹੀਂ ਸੁਣੋ ਕਿ ਆਸਟ੍ਰੇਲੀਆ ਦੇ ਮੌਜੂਦਾ ਬੰਦੂਕ ਕਾਨੂੰਨ ਕੀ ਹਨ ਅਤੇ ਇਸ ਵਿੱਚ ਕਿਹੜੇ ਬਦਲਾਵਾਂ ਦੀ ਮੰਗ ਕੀਤੀ ਜਾ ਰਹੀ ਹੈ।


Key Points
  • ਬੰਦੂਕ ਕਾਨੂੰਨਾਂ ਦੇ ਮੁੱਦੇ ’ਤੇ ਰਾਸ਼ਟਰੀ ਕੈਬਨਿਟ ਦੀ ਮੀਟਿੰਗ ਵਿੱਚ ਵਿਚਾਰ-ਵਟਾਂਦਰਾ ਕੀਤਾ ਜਾਵੇਗਾ।
  • ਲਾਇਸੈਂਸ ਹੇਠ ਰੱਖੀਆਂ ਜਾ ਸਕਣ ਵਾਲੀਆਂ ਬੰਦੂਕਾਂ ਦੀ ਗਿਣਤੀ ’ਤੇ ਸੀਮਾ ਲਗਾਉਣ ਅਤੇ ਨਿਰਧਾਰਿਤ ਸਮੇਂ ਬਾਅਦ ਲਾਇਸੈਂਸਾਂ ਦੀ ਸਮੀਖਿਆ ਕਰਨ ਦਾ ਪ੍ਰਸਤਾਵ।
ਤਾਜ਼ਾ ਅੰਕੜਿਆਂ ਮੁਤਾਬਕ ਆਸਟ੍ਰੇਲੀਆ ਦੇ ਬੋਂਡਾਈ (Bondi) ਬੀਚ 'ਤੇ ਹੋਈ ਗੋਲੀਬਾਰੀ ਵਿੱਚ 16 ਲੋਕ ਮਾਰੇ ਗਏ ਅਤੇ ਘੱਟੋ-ਘੱਟ 20 ਜ਼ਖਮੀ ਹੋ ਗਏ। ਪੁਲਸ ਮੁਤਾਬਕ ਹਾਨੁੱਕਾ ਦਾ ਧਾਰਮਿਕ ਸਮਾਗਮ ਮਨਾਉਣ ਵਾਲੇ ਯਹੂਦੀ ਸ਼ਰਧਾਲੂਆਂ 'ਤੇ ਕਥਿਤ ਬੰਦੂਕਧਾਰੀਆਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਸੀ।

ਇਸ ਹਮਲੇ ਵਿੱਚ ਘੱਟੋ-ਘੱਟ ਦੋ ਕਥਿਤ ਬੰਦੂਕਧਾਰੀ ਸ਼ਾਮਲ ਸਨ ਜਿਨ੍ਹਾਂ ਨੇ long-hand ਰਾਈਫਲਾਂ ਫੜੀਆਂ ਹੋਈਆਂ ਸਨ। ਪੁਲਿਸ ਮੁਤਾਬਕ, ਉਨ੍ਹਾਂ ਵਿੱਚੋਂ ਇੱਕ 50 ਸਾਲਾ ਵਿਅਕਤੀ ਸੀ ਜਿਸਦੇ ਕੋਲ ਛੇ ਲਾਇਸੈਂਸਸ਼ੁਦਾ ਹਥਿਆਰ ਸਨ।
Copy of firearm graphic.jpg
ਇਸ ਹਮਲੇ ਨੂੰ 1996 ਦੇ ਪੋਰਟ ਆਰਥੁਰ ਕਤਲੇਆਮ ਤੋਂ ਬਾਅਦ ਸਭ ਤੋਂ ਭਿਆਨਕ ਹਮਲਾ ਦੱਸਿਆ ਜਾ ਰਿਹਾ ਹੈ।

ਜਿਥੇ ਪੋਰਟ ਆਰਥੁਰ ਕਤਲੇਆਮ ਨੇ ਆਸਟ੍ਰੇਲੀਆ ਦੇ ਬੰਦੂਕ ਕਾਨੂੰਨਾਂ ਨੂੰ ਬਦਲ ਦਿੱਤਾ ਸੀ। ਓਥੇ ਹੀ ਇਸ ਬੋਂਡਾਈ ਬੀਚ ਹਮਲੇ ਨੇ ਉਨ੍ਹਾਂ ਕਾਨੂੰਨਾਂ ਉੱਤੇ ਸਵਾਲ ਖੜ੍ਹੇ ਕਰ ਦਿੱਤੇ ਹਨ।

ਹਾਲ ਹੀ ਦੇ ਸਾਲਾਂ ਵਿੱਚ ਲਾਇਸੈਂਸਸ਼ੁਦਾ ਬੰਦੂਕਾਂ ਦੀ ਵੱਧਦੀ ਗਿਣਤੀ ਤੋਂ ਬਾਅਦ ਹੁਣ ਮੁੜ ਤੋਂ ਇਹ ਸਵਾਲ ਚੁੱਕੇ ਜਾ ਰਹੇ ਹਨ ਕਿ ਆਖਰ ਕੀ ਆਸਟ੍ਰੇਲੀਆ ਦੇ ਮੌਜੂਦਾ ਬੰਦੂਕ ਕਾਨੂੰਨ ਕਾਫ਼ੀ ਹਨ?

ਇਸ ਮਾਮਲੇ ਦੀ ਪੂਰੀ ਪੜਚੋਲ ਸੁਣੋ ਇਸ ਪੌਡਕਾਸਟ ਰਾਹੀਂ....
Readers seeking crisis support can ring Lifeline on 13 11 14 or text 0477 13 11 14, the Suicide Call Back Service on 1300 659 467 and Kids Helpline on 1800 55 1800 (for young people aged up to 25). More information and support with mental health is available at beyondblue.org.au and on 1300 22 4636.

Embrace Multicultural Mental Health supports people from culturally and linguistically diverse backgrounds.

🔊 ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।

📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।

📲 ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।

Share
Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand