SKIP TO MAIN CONTENT

ਰੀਲਾਂ ਤੋਂ ਰਿਸ਼ਤਿਆਂ ਤੱਕ: ਪਿਆਰ, ਸੱਭਿਆਚਾਰ ਅਤੇ ਸੋਸ਼ਲ ਮੀਡੀਆ ਦੀ ਸੁਹਾਵਣੀ ਜੋੜੀ

Pritam & Bonnie Marriage Pic
ਪ੍ਰੀਤਮ ਢਿੱਲੋਂ ਅਤੇ ਬੌਨੀ ਦੇ ਵਿਆਹ ਦੀ ਤਸਵੀਰ। Credit: FB/thedhillondiaries

ਸੋਸ਼ਲ ਮੀਡੀਆ ‘ਤੇ ਅਕਸਰ ਚਰਚਾ ਵਿੱਚ ਰਹਿਣ ਵਾਲੇ ਪ੍ਰੀਤਮ ਢਿੱਲੋਂ ਅਤੇ ਬੌਨੀ ਅੱਜ ਇੱਕ ਅਜਿਹੇ ਵਿਆਹੇ ਜੋੜੇ ਵਜੋਂ ਸਾਹਮਣੇ ਆ ਰਹੇ ਹਨ, ਜੋ ਦੋ ਵੱਖ-ਵੱਖ ਸਭਿਆਚਾਰਾਂ ਦੇ ਸੁੰਦਰ ਮਿਲਾਪ ਨੂੰ ਬਖੂਬੀ ਦਰਸਾਉਂਦੀ ਹੈ।


Published

By Patras Masih

Presented by Patras Masih

Source: SBS


Skip to podcast episode content

ਸੋਸ਼ਲ ਮੀਡੀਆ ‘ਤੇ ਅਕਸਰ ਚਰਚਾ ਵਿੱਚ ਰਹਿਣ ਵਾਲੇ ਪ੍ਰੀਤਮ ਢਿੱਲੋਂ ਅਤੇ ਬੌਨੀ ਅੱਜ ਇੱਕ ਅਜਿਹੇ ਵਿਆਹੇ ਜੋੜੇ ਵਜੋਂ ਸਾਹਮਣੇ ਆ ਰਹੇ ਹਨ, ਜੋ ਦੋ ਵੱਖ-ਵੱਖ ਸਭਿਆਚਾਰਾਂ ਦੇ ਸੁੰਦਰ ਮਿਲਾਪ ਨੂੰ ਬਖੂਬੀ ਦਰਸਾਉਂਦੀ ਹੈ।


2014 ਵਿੱਚ ਆਸਟ੍ਰੇਲੀਆ ਪਹੁੰਚੇ ਪੰਜਾਬੀ ਨੌਜਵਾਨ ਪ੍ਰੀਤਮ ਸਿੰਘ ਢਿੱਲੋਂ ਅਤੇ ਪਰਥ (ਵੈਸਟਰਨ ਆਸਟ੍ਰੇਲੀਆ) ਵਿੱਚ ਜੰਮੀ-ਪਲੀ ਬੌਨੀ ਦੀ ਪਹਿਲੀ ਮੁਲਾਕਾਤ 2019 ਵਿੱਚ ਹੋਈ। ਦੋਸਤੀ ਤੋਂ ਸ਼ੁਰੂ ਹੋਇਆ ਇਹ ਰਿਸ਼ਤਾ ਪਿਆਰ ਵਿੱਚ ਬਦਲਿਆ ਅਤੇ ਆਖਿਰਕਾਰ 2024 ਵਿੱਚ ਦੋਵਾਂ ਨੇ ਸਿੱਖ ਰੀਤੀ-ਰਿਵਾਜਾਂ ਅਨੁਸਾਰ ਵਿਆਹ ਕਰਵਾ ਕੇ ਆਪਣੀ ਜ਼ਿੰਦਗੀ ਦੇ ਨਵੇਂ ਅਧਿਆਇ ਦੀ ਸ਼ੁਰੂਆਤ ਕੀਤੀ।

Bonnie & Pritam.jpg
ਪ੍ਰੀਤਮ ਢਿੱਲੋਂ ਅਤੇ ਬੌਨੀ ਦੀ ਤਸਵੀਰ। Credit: fb/thedhillondiaries

ਵਿਆਹ ਤੋਂ ਪਹਿਲਾਂ ਹੀ ਦੋਵੇਂ ਆਪਣੀਆਂ ਸੋਸ਼ਲ ਮੀਡੀਆ ਵੀਡੀਓਜ਼ ਰਾਹੀਂ ਲੋਕਾਂ ਦੇ ਦਿਲ ਜਿੱਤ ਰਹੇ ਸਨ, ਪਰ ਵਿਆਹ ਦੀਆਂ ਰਸਮਾਂ ਦੌਰਾਨ ਆਸਟ੍ਰੇਲੀਆਈ ਕੁੜੀ ਦੀਆਂ ਬਾਹਾਂ ਵਿੱਚ ਚੂੜਾ, ਰੰਗ-ਬਿਰੰਗੇ ਸੂਟ ਅਤੇ ਪੂਰੇ ਦੇਸੀ ਅੰਦਾਜ਼ ਵਾਲੀਆਂ ਵੀਡੀਓਜ਼ ਨੇ ਇਸ ਜੋੜੀ ਨੂੰ ਹੋਰ ਵੀ ਖ਼ਾਸ ਅਤੇ ਚਰਚਿਤ ਬਣਾ ਦਿੱਤਾ।

bonnie 2.jpg
ਪ੍ਰੀਤਮ ਢਿੱਲੋਂ ਅਤੇ ਬੌਨੀ ਦੇ ਰਾਜਸਥਾਨ ਦੇ ਖੇਤਾਂ ਵਿੱਚ ਇੱਕ ਵੀਡੀਓ ਸ਼ੂਟ ਦੌਰਾਨ। Credit: fb/thedhillondiaries

ਅੱਜ ਇਹ ਜੋੜਾ ਨਾ ਸਿਰਫ ਇੱਕ-ਦੂਜੇ ਦੇ ਸਭਿਆਚਾਰ ਨੂੰ ਦਿਲੋਂ ਅਪਣਾ ਰਿਹਾ ਹੈ, ਸਗੋਂ ਆਪਣੀਆਂ ਮਨਮੋਹਕ ਅਤੇ ਦਿਲਚਸਪ ਵੀਡੀਓਜ਼ ਰਾਹੀਂ ਹੋਰਨਾਂ ਨੂੰ ਵੀ ਪੰਜਾਬ ਅਤੇ ਆਸਟ੍ਰੇਲੀਆ ਦੇ ਰੰਗ-ਰਸ, ਰਿਵਾਜਾਂ ਅਤੇ ਰੋਚਕ ਪਹਿਲੂਆਂ ਨਾਲ ਜਾਣੂ ਕਰਵਾ ਰਿਹਾ ਹੈ। ਪ੍ਰੀਤਮ ਅਤੇ ਬੌਨੀ ਸਾਬਤ ਕਰ ਰਹੇ ਹਨ ਕਿ ਪਿਆਰ ਦੀ ਕੋਈ ਸਰਹੱਦ ਨਹੀਂ ਹੁੰਦੀ, ਬਸ ਜਦੋਂ ਦਿਲ ਮਿਲ ਜਾਣ, ਤਾਂ ਸਭਿਆਚਾਰ ਆਪਣੇ ਆਪ ਜੁੜ ਜਾਂਦੇ ਹਨ।

ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ। 

ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।

ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ  'ਤੇ ਫਾਲੋ ਕਰੋ।


Latest podcast episodes

Follow SBS Punjabi

Download our apps

Watch on SBS

Punjabi News

Stream now