Key Points
- ਬ੍ਰਿਟਿਸ਼-ਪੰਜਾਬੀ ਚਿਤ੍ਰਕਾਰ ਅਮਨਦੀਪ ਸਿੰਘ ਆਸਟ੍ਰੇਲੀਆ ਫੇਰੀ ਲਈ ਆਏ ਹੋਏ ਹਨ।
- ਅਮਨਦੀਪ ਦੇ ਮਾਤਾ ਜੀ ਨੇ ਉਨ੍ਹਾਂ ਨੂੰ ‘Inkquisitve’ ਨਾਮ ਦਿੱਤਾ।
- ਇਹ ਚਿਤ੍ਰਕਾਰ ਪਿੱਛਲੇ 15 ਸਾਲ ਤੋਂ ਸੱਭਿਆਚਾਰਕ, ਇਤਿਹਾਸਕ, ਸਮਾਜਿਕ ਅਤੇ ਸਿਆਸੀ ਵਿਸ਼ਿਆਂ ‘ਤੇ ਤਸਵੀਰਾਂ ਬਣਾ ਰਿਹਾ ਹੈ।
ਸਿਡਨੀ ਦੀ ਫੇਰੀ ਦੌਰਾਨ ਬ੍ਰਿਟਿਸ਼-ਪੰਜਾਬੀ ਕਲਾਕਾਰ ਅਮਨਦੀਪ ਸਿੰਘ ਨੇ SBS ਪੰਜਾਬੀ ਨਾਲ ਇੱਕ ਵਿਸ਼ੇਸ਼ ਅਤੇ ਨਿੱਜੀ ਗੱਲਬਾਤ ਕੀਤੀ।
ਉਨ੍ਹਾਂ ਕਿਹਾ, “ਮੈਂ ਆਪਣੀ ਕਲਾਕਾਰੀ ਰਾਹੀਂ ਕਹਾਣੀਆਂ ਬਿਆਨ ਕਰਦਾਂ ਹਾਂ ਤੇ ਪਿੱਛਲੇ 15 ਸਾਲਾਂ ਤੋਂ ਕਰਦਾਂ ਆ ਰਿਹਾ ਹਾਂ।”
ਜੇਕਰ ਮੈਂ ਆਪਣੀ ਕਲਾ ਰਾਹੀਂ ਸਾਡੇ ਅਮੀਰ ਇਤਿਹਾਸ ਤੇ ਸੱਭਿਆਚਾਰ ਨੂੰ ਦੁਨੀਆ ਦੇ ਅਗੇ ਨਾ ਰੱਖਦਾ ਤਾਂ ਇਹ ਨਾਇਨਸਾਫੀ ਹੁੰਦੀ।Amandeep Singh

ਪ੍ਰਸਿੱਧ ਕਲਾਕਾਰ ਅਮਨਦੀਪ ਸਿੰਘ Inkquisitve ਨੇ ਸਿਡਨੀ ਫੇਰੀ ਦੌਰਾਨ ਐਸ ਬੀ ਐਸ ਪੰਜਾਬੀ ਨਾਲ ਵਿਸ਼ੇਸ਼ ਗੱਲਬਾਤ ਕੀਤੀ Credit: SBS Punjabi
ਮੇਰੀ ਮੰਮੀ ਨੇ ਕਿਹਾ ਕਿ ਤੇਰੀ ਕਲਾ ਬਹੁਤ ਹੀ ‘Inquisitive’ ਹੈ ਤੇ ਤੈਨੂੰ ਸਿਆਹੀ ‘ink’ ਨਾਲ ਚਿਤ੍ਰ ਬਣਾਉਣੇ ਪਸੰਦ ਹਨ ਤਾਂ ਕਿਉਂ ਨਹੀਂ ਤੂੰ ਆਪਣਾ ਨਾਮ ‘Inkquisitive’ ਹੀ ਰੱਖ ਲਵੇਂ।Amandeep Singh
ਇਸ ਨਾਮ ਤੋਂ ਸ਼ੁਰੂ ਹੋਏ ਕਲਾਕਾਰੀ ਦੇ ਸਫ਼ਰ ਵਿੱਚ ਅਮਨਦੀਪ ਨੇ ਅਨੇਕਾਂ ਅਜਿਹੀਆਂ ਤਸਵੀਰਾਂ ਰਚੀਆਂ ਹਨ, ਜਿਨ੍ਹਾਂ ਵਿੱਚ ਸੱਭਿਆਚਾਰਕ ਅਤੇ ਇਤਿਹਾਸਕ ਨਿਸ਼ਾਨੀਆਂ, ਸਮਾਜਿਕ ਤੇ ਸਿਆਸੀ ਮੁੱਦੇ, ਅਤੇ ਮਨਪਸੰਦ ਕਲਾਕਾਰਾਂ ਨੂੰ ਦਿੱਤੀਆਂ ਸ਼ਰਧਾਂਜਲੀਆਂ ਖਾਸ ਥਾਂ ਰੱਖਦੀਆਂ ਹਨ। ਹਰ ਕਲਾ-ਕਿਰਤੀ ਇੱਕ ਕਹਾਣੀ ਬਿਆਨ ਕਰਦੀ ਹੈ, ਜੋ ਦਰਸ਼ਕਾਂ ਨਾਲ ਡੂੰਘਾ ਸੰਬੰਧ ਜੋੜਦੀ ਹੈ।

ਅਮਨਦੀਪ ਸੱਭਿਆਚਾਰ, ਇਤਿਹਾਸ, ਸਮਾਜਿਕ ਅਤੇ ਸਿਆਸੀ ਮੁਧੇ ਅਤੇ ਪ੍ਰਸਿੱਧ ਸ਼ਕਸੀਅਤਾਂ ਦੀਆਂ ਤਸਵੀਰਾਂ ਬਣਾਉਂਦੇ ਹਨ। Credit: Amandeep Singh/ Inkquisitive Illustrations
ਉਹ ਕਹਿੰਦੇ ਹਨ, “ਮੇਰੀ ਕਲਾਕਾਰੀ ਨੇ ਮੈਨੂੰ ਵੀ ਬਦਲ ਦਿੱਤਾ ਹੈ। ਜਦੋਂ ਮੈਂ ਸ਼ੁਰੂਆਤ ਕੀਤੀ ਸੀ ਤਾਂ ਮੇਰਾ ਆਤਮ-ਵਿਸ਼ਵਾਸ ਨਾਹ ਦੇ ਬਰਾਬਰ ਸੀ, ਪਰ ਅੱਜ ਮੈਨੂੰ ਆਪਣੇ ਆਪ ‘ਤੇ ਅਤੇ ਆਪਣੀ ਕਲਾ ਨੂੰ ਹੋਰਾਂ ਨਾਲ ਸਾਂਝਾ ਕਰਨ ‘ਤੇ ਪੂਰਾ ਭਰੋਸਾ ਹੈ।”
ਇਸ ਗੱਲਬਾਤ ਵਿੱਚ ਅਮਨਦੀਪ ਨੇ ਆਪਣੀਆਂ ਸਭ ਤੋਂ ਯਾਦਗਾਰ ਤਸਵੀਰਾਂ, ਸਾਹਮਣੇ ਆਈਆਂ ਚੁਣੌਤੀਆਂ ਅਤੇ ਨਵੇਂ ਉੱਭਰ ਰਹੇ ਕਲਾਕਾਰਾਂ ਲਈ ਖਾਸ ਸੁਝਾਅ ਵੀ ਸਾਂਝੇ ਕੀਤੇ ਹਨ।
ਪੂਰੀ ਗੱਲਬਾਤ ਦਿੱਤੇ ਲਿੰਕ ਰਾਹੀਂ ਸੁਣੋ।
📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।
💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।















