ਆਪਣੇ ਸਫ਼ਰ ਦੀ ਸ਼ੁਰੂਆਤ ਬਾਰੇ ਦੱਸਦੇ ਸਮੇਂ ਰੂਪਨ ਨੇ ਯੂਨੀਵਰਸਿਟੀ ਵਿੱਚ ਜਸਮੀਤ ਸਿੰਘ ਰੈਣਾ (JusReign) ਨਾਲ ਮੁਲਾਕਾਤ ਦਾ ਜ਼ਿਕਰ ਕੀਤਾ ਜਿਸ ਤੋਂ ਬਾਅਦ ਉਨ੍ਹਾਂ ਦੇ YouTube ਉੱਤੇ ਪੰਜਾਬੀ ਸਕਿੱਟਾਂ ਬਣਾਉਣ ਦੇ ਸਿਲਸਿਲੇ ਦੀ ਸ਼ੁਰੂਆਤ ਹੋਈ।
‘YouTube ਬਾਰੇ ਉਸ ਵੇਲੇ ਕਿਸੇ ਨੂੰ ਪਤਾ ਨਹੀਂ ਸੀ ਜਦੋ ਮੈਂ ਤੇ ਜਸਮੀਤ ਨੇ ਮਿਲ ਕੇ ਸਕਿੱਟਾਂ ਬਣਾਈਆਂ, ਕਦੇ ਪੰਜਾਬੀ ਮੰਮੀ ਬਣ ਗਏ ਤੇ ਕਦੇ ਡੈਡੀ। ਉਹ ਸਕਿੱਟਾਂ ਕੈਨੇਡਾ, ਦਿੱਲੀ, ਆਸਟ੍ਰੇਲੀਆ ਸਮੇਤ ਹਰ ਪਾਸੇ ਲੋਕਾਂ ਵਲੋਂ ਦੇਖੀਆਂ ਗਈਆਂ,’ ਰੂਪਨ ਨੇ ਦੱਸਿਆ।
ਇਸ ਤੋਂ ਬਾਅਦ ਰੂਪਨ ਨੇ ਪੰਜਾਬੀ ਗਾਣਿਆਂ ਦੇ ਵੀਡੀਉ ਡਾਇਰੈਕਟਰ ਬਣਨ ਵੱਲ ਕਦਮ ਪੁੱਟਿਆ ਜਿੱਥੇ ਪੰਜਾਬੀ ਗਾਇਕ ਮਿੱਕੀ ਸਿੰਘ ਅਤੇ ਪ੍ਰੋਫੈਸੀ (PropheC) ਨਾਲ ਆਗਾਜ਼ ਕੀਤਾ।।
YouTube ਦੀਆਂ ਸਕਿੱਟਾਂ ਤੋਂ ਮਿਊਜ਼ਿਕ ਵੀਡੀਉ ਬਣਾਉਣਾ ਬਹੁਤ ਔਖਾ ਸੀ। ਜਿਥੇ ਲੋਕ ਤੁਹਾਨੂੰ ਕਾਮੇਡੀ ਤੋਂ ਜਾਣਦੇ ਹੋਣ ਤਾਂ ਤੁਹਾਨੂੰ ਡਾਇਰੈਕਟਰ ਪ੍ਰਵਾਨ ਕਰਨਾ ਮੁਸ਼ਕਿਲ ਹੋ ਜਾਂਦਾ ਹੈ ਇਸ ਕਰ ਕੇ ਲੋਕਾਂ ਨੂੰ ਸਮਝੌਣਾ ਸੌਖਾ ਨਹੀਂ ਸੀ।ਰੂਪਨ ਬੱਲ

Punjabi music video director Rupan Bal and Punjabi lyricist and singer Karan Aujla Credit: Rupan Bal/ Instagram
ਮੈਂ ਹੌਲੀਵੁੱਡ ਸਿਨੇਮਾ ਨੂੰ ਪੰਜਾਬੀ ਵਿੱਚ ਲੈ ਕੇ ਆ ਰਿਹਾ ਹਾਂ। ਮੈਨੂੰ ਜੋ ਕਮੀਆਂ ਪੰਜਾਬੀ ਸਿਨੇਮਾ ਵਿੱਚ ਲੱਗੀਆਂ ਉਸ ਨੂੰ ਪੂਰੀਆਂ ਕਰ ਕੇ, ਹੌਲੀਵੁਡ ਨੂੰ ਪੰਜਾਬ ਨਾਲ ਮਿਲਾ ਕੇ ਇਕ ਫਿਊਜ਼ਨ ਬਣਾ ਰਿਹਾ ਹਾਂ।ਰੂਪਨ ਬੱਲ
ਪੰਜਾਬੀ ਸੰਗੀਤ ਦੇ ਸਿਤਾਰੇ ਕਰਨ ਔਜਲਾ, ਗੁਰੂ ਰੰਧਾਵਾ ਅਤੇ ਹੋਰ ਗਾਇਕਾਂ ਨਾਲ ਹਿੱਟ ਗੀਤ ਬਣਾਉਣ ਤੋਂ ਬਾਅਦ ਹੁਣ ਇਹ ਨੌਜਵਾਨ ਪੰਜਾਬੀ ਫ਼ਿਲਮ ‘ਇਹਨਾਂ ਨੂੰ ਰਹਿਣਾ ਸਹਿਣਾ ਨਹੀਂ ਆਉਂਦਾ’ ਨਾਲ ਪੰਜਾਬੀ ਫ਼ਿਲਮਾਂ ਵਿੱਚ ਨਿਰਦੇਸ਼ਕ ਵਜੋਂ ਸ਼ੁਰੂਆਤ ਕਰ ਰਿਹਾ ਹੈ।
ਇਹ ਕਹਾਣੀ ਕੈਨੇਡਾ ਦੇ ਪੰਜਾਬੀ ਨਾਗਰਿਕ ਅਤੇ ਉੱਥੇ ਆਏ ਅੰਤਰਾਸ਼ਟਰੀ ਵਿਦਿਆਰਥੀਆਂ ਦੀ ਦਾਸਤਾਨ ਹੈ।
‘ਇਹ ਫਿਲਮ ਕੈਨੇਡਾ ਵਿੱਚ ‘ਕੱਚੇ ਤੇ ਪੱਕੇ’ ਪੰਜਾਬੀਆਂ ਦੇ ਆਪਸੀ ਮਤਭੇਦ ਦਰਸਾਉਂਦੀ ਹੈ। ਪੰਜਾਬ ਵਿੱਚ ਤਾਂ ਅਸੀਂ ਵੰਡੇ ਹੀ ਪਾਏ ਹਾਂ ਧਰਮ ਜਾਂ ਜ਼ਾਤ ਦੇ ਨਾਮ ‘ਤੇ, ਪਰ ਜੇਕਰ ਕੈਨੇਡਾ ਜਾ ਕੇ ਵੀ ਅਸੀਂ ਇੱਕ-ਦੂਜੇ ਨੂੰ ਵੰਡਣਾ ਹੀ ਹੈ ਤਾਂ ਫਿਰ ਫਾਇਦਾ ਕੀ ਹੋਇਆ,” ਰੂਪਨ ਨੇ ਇਸ ਫ਼ਿਲਮ ਦੀ ਕਹਾਣੀ ਬਾਰੇ ਦੱਸਦਿਆਂ ਕਿਹਾ।

Pakistani actor Imran Ashraf and 'Ehna nu rehna sehna nahi Aaunda' film director Rupan Bal Credit: Rupan Bal/Instagram
ਰੂਪਨ ਦਾ ਆਪਣੀ ਕਲਾਕਾਰੀ ਨੂੰ ਲੈ ਕੇ ਜਜ਼ਬਾ, ਇਸ ਫ਼ਿਲਮ ਨੂੰ ਬਣਾਉਣ ਪਿੱਛੇ ਕਹਾਣੀਆਂ ਅਤੇ ਹੋਰ ਪਹਿਲੂਆਂ ਬਾਰੇ ਜਾਣਨ ਲਈ ਸੁਣੋ ਇਹ ਪੌਡਕਾਸਟ।
📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।
💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।