Watch FIFA World Cup 2026™

LIVE, FREE and EXCLUSIVE starting June 12 2026

ਕਦੇ ਸੌਂਕਣਾਂ ਤੇ ਕਦੇ ਸਹੇਲੀਆਂ: ਸਰਗੁਣ ਮਹਿਤਾ ਅਤੇ ਨਿਮਰਤ ਖੈਰਾ ਨੇ ਕੀਤੀਆਂ ਅਸਲ ਤੇ ਫ਼ਿਲਮੀ ਦੁਨੀਆਂ ਬਾਰੇ ਖਾਸ ਗੱਲਾਂਬਾਤਾਂ

Sargun Mehta and Nimrat Khaira

ਸਿਡਨੀ ਫੇਰੀ ਦੌਰਾਨ ਸਰਗੁਣ ਮਹਿਤਾ ਅਤੇ ਨਿਮਰਤ ਖੈਰਾ। Credit: FG: SBS Punjabi. BG: Nimrat Khaira/ Instagram

ਮਸ਼ਹੂਰ ਪੰਜਾਬੀ ਅਦਾਕਾਰ ਅਤੇ ਫਿਲਮ ਪ੍ਰੋਡਿਊਸਰ ਸਰਗੁਣ ਮਹਿਤਾ ਅਤੇ ਗਾਇਕ ਬਣੀ ਅਦਾਕਾਰ ਨਿਮਰਤ ਖੈਰਾ ਪਹਿਲੀ ਵਾਰ ਲਾਹੌਰੀਏ ਫ਼ਿਲਮ ਵਿੱਚ ਇਕੱਠੀਆਂ ਨਜ਼ਰ ਆਈਆਂ ਸਨ ਅਤੇ ਹੁਣ ਸੌਂਕਣ ਸੌਂਕਣ 2 ਵਿੱਚ ਇਹ ਜੋੜੀ ਮੁੜ ਵੱਡੇ ਪਰਦੇ ‘ਤੇ ਆ ਰਹੀ ਹੈ। ਆਸਟ੍ਰੇਲੀਆ ਦੀ ਫੇਰੀ ਦੌਰਾਨ ਦੋਵੇਂ ਮੁਟਿਆਰਾਂ ਨੇ ਐਸ ਬੀ ਐਸ ਦੇ ਸਿਡਨੀ ਸਟੂਡੀਓ ਵਿੱਚ ਫ਼ਿਲਮਾਂ, ਕਿਰਦਾਰਾਂ, ਗਾਣਿਆਂ ਅਤੇ ਪੰਜਾਬੀ ਕੁੜੀਆਂ ਦੀ ਤਰੱਕੀ ਉੱਤੇ ਖਾਸ ਚਰਚਾ ਕੀਤੀ। ਸੁਣੋ ਪਰਦੇ ‘ਤੇ ਸੌਂਕਣਾਂ ਅਤੇ ਹਕੀਕਤ ‘ਚ ਸਹੇਲੀਆਂ ਦੀ ਇਹ ਖਾਸ ਗੱਲਬਾਤ।

Published

Updated

By Jasmeet Kaur

Source: SBS

Share this with family and friends

ਮਸ਼ਹੂਰ ਪੰਜਾਬੀ ਅਦਾਕਾਰ ਅਤੇ ਫਿਲਮ ਪ੍ਰੋਡਿਊਸਰ ਸਰਗੁਣ ਮਹਿਤਾ ਅਤੇ ਗਾਇਕ ਬਣੀ ਅਦਾਕਾਰ ਨਿਮਰਤ ਖੈਰਾ ਪਹਿਲੀ ਵਾਰ ਲਾਹੌਰੀਏ ਫ਼ਿਲਮ ਵਿੱਚ ਇਕੱਠੀਆਂ ਨਜ਼ਰ ਆਈਆਂ ਸਨ ਅਤੇ ਹੁਣ ਸੌਂਕਣ ਸੌਂਕਣ 2 ਵਿੱਚ ਇਹ ਜੋੜੀ ਮੁੜ ਵੱਡੇ ਪਰਦੇ ‘ਤੇ ਆ ਰਹੀ ਹੈ। ਆਸਟ੍ਰੇਲੀਆ ਦੀ ਫੇਰੀ ਦੌਰਾਨ ਦੋਵੇਂ ਮੁਟਿਆਰਾਂ ਨੇ ਐਸ ਬੀ ਐਸ ਦੇ ਸਿਡਨੀ ਸਟੂਡੀਓ ਵਿੱਚ ਫ਼ਿਲਮਾਂ, ਕਿਰਦਾਰਾਂ, ਗਾਣਿਆਂ ਅਤੇ ਪੰਜਾਬੀ ਕੁੜੀਆਂ ਦੀ ਤਰੱਕੀ ਉੱਤੇ ਖਾਸ ਚਰਚਾ ਕੀਤੀ। ਸੁਣੋ ਪਰਦੇ ‘ਤੇ ਸੌਂਕਣਾਂ ਅਤੇ ਹਕੀਕਤ ‘ਚ ਸਹੇਲੀਆਂ ਦੀ ਇਹ ਖਾਸ ਗੱਲਬਾਤ।

ਪੰਜਾਬੀ ਫ਼ਿਲਮਾਂ ਵਿੱਚ ਆਪਣੀ ਅਦਾਕਾਰੀ ਨਾਲ ਵੱਖ ਵੱਖ ਕਿਰਦਾਰਾਂ ਵਿੱਚ ਜਾਨ ਭਰਨ ਲਈ ਮਸ਼ਹੂਰ ਸਰਗੁਣ ਮਹਿਤਾ ਅਤੇ ਪੰਜਾਬੀ ਸੰਗੀਤ ਵਿੱਚ ਆਪਣੀ ਪਹਿਚਾਣ ਬਣਾਉਣ ਵਾਲੀ ਨਿਮਰਤ ਖੈਰਾ ਆਸਟ੍ਰੇਲੀਆ ਫੇਰੀ ਦੌਰਾਨ ਐਸ ਬੀ ਐਸ ਦੇ ਸਿਡਨੀ ਸਟੂਡੀਉ ਪਹੁੰਚੇ।

ਨਿਮਰਤ ਨੇ ਆਪਣੇ ਕਿਰਦਾਰਾਂ ਨੂੰ ਲੈ ਕੇ ਅਨੁਭਵ ਸਾਂਝੇ ਕੀਤੇ ਅਤੇ ਸਰਗੁਣ ਮਹਿਤਾ ਨਾਲ ਪਰਦੇ ਉੱਤੇ ‘ਸੌਂਕਣ’ ਪਰ ਅਸਲ ਵਿੱਚ ‘ਸਹੇਲੀਆਂ’ ਵਰਗੇ ਰਿਸ਼ਤੇ ਉੱਤੇ ਵੀ ਚਾਨਣਾ ਪਾਇਆ।

Nimrat Khaira and Sargun Mehta
ਸਿਡਨੀ ਫੇਰੀ ਦੌਰਾਨ ਸਰਗੁਣ ਮਹਿਤਾ ਅਤੇ ਨਿਮਰਤ ਖੈਰਾ। Credit: SBS Punjabi

ਸਰਗੁਣ ਨੇ ਫਿਲਮ ਨਿਰਮਾਤਾ ਵਜੋਂ ਆਪਣੇ ਤਜਰਬੇ ਬਾਰੇ ਗੱਲ ਕਰਦਿਆਂ ਕਿਹਾ ਕਿ ਪੰਜਾਬੀ ਫਿਲਮ ਉਦਯੋਗ ਹੁਣ ਔਰਤਾਂ ਨੂੰ ਵੱਖ-ਵੱਖ ਭੂਮਿਕਾਵਾਂ ਵਿੱਚ ਆਉਣ ਲਈ ਮਜ਼ਬੂਤ ਮੰਚ ਦੇ ਰਿਹਾ ਹੈ।

ਦੋਵਾਂ ਨੇ ਆਸਟਰੇਲੀਆ ਵਿੱਚ ਫਿਲਮਾਂ ਬਣਾਉਣ ਅਤੇ ਫਿਲਮੀ ਵਿਸਥਾਰ ਬਾਰੇ ਸੰਭਵ ਯੋਜਨਾਵਾਂ ਦੀ ਵੀ ਗੱਲ ਕੀਤੀ।

ਪੂਰੀ ਗੱਲਬਾਤ ਸੁਣਨ ਲਈ ਉਪਰ ਦਿੱਤੇ ਬਟਨ ਨੂੰ ਦਬਾਓ।

🔊 ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।

📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।

📲 ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।

Latest podcast episodes

Follow SBS Punjabi

Download our apps

Watch on SBS

Punjabi News

Watch now