ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।
‘ਸਿਨੇਮਾ ਸਮਾਜ ਦਾ ਪਰਛਾਵਾਂ ਹੈ’: ਹਸ਼ਨੀਨ ਚੌਹਾਨ ਨੇ ਪੰਜਾਬੀ ਫਿਲਮ ਇੰਡਸਟਰੀ 'ਚ ਔਰਤਾਂ ਦੀ ਘੱਟ ਹਿੱਸੇਦਾਰੀ ਬਾਰੇ ਕੀਤੀ ਗੱਲਬਾਤ

ਪੰਜਾਬੀ ਅਦਾਕਾਰ ਅਤੇ ਮਾਡਲ ਹਾਸ਼ਨੀਨ ਚੌਹਾਨ ਜਿਸ ਨੇ ‘ਯਾਰ ਜਿਗਰੀ ਕਸੂਤੀ ਡਿਗਰੀ’ ਵੈੱਬ ਸੀਰੀਜ਼ ਤੋਂ ਸ਼ੁਰੂਆਤ ਕਰ ਕੇ, ‘ਮਾਹੀ ਮੇਰਾ ਨਿੱਕਾ ਜਿਹਾ’, ‘ਮੌਜਾਂ ਹੀ ਮੌਜਾਂ’, ‘ਸ਼ੌਂਕੀ ਸਰਦਾਰ’ ਅਤੇ ਹੋਰ ਪੰਜਾਬੀ ਫ਼ਿਲਮਾਂ ਵਿੱਚ ਕੰਮ ਕੀਤਾ ਹੈ। Credit: Hashneen Chauhan/ Instagram
ਉੱਭਰ ਰਹੀ ਅਦਾਕਾਰ ਹਸ਼ਨੀਨ ਚੌਹਾਨ ਨੇ ਪੰਜਾਬੀ ਫਿਲਮ ਇੰਡਸਟਰੀ ਵਿੱਚ ਆਪਣਾ ਸਫ਼ਰ ਸਾਂਝਾ ਕਰਦੇ ਹੋਏ ਦੱਸਿਆ ਕੇ ਕੈਮਰੇ ਦੇ ਅੱਗੇ ਤਾਂ ਫਿਰ ਵੀ ਅਭਿਨੇਤਰੀਆਂ ਪਹਿਲਾਂ ਨਾਲੋਂ ਵੱਧ ਗਿਣਤੀ ਵਿੱਚ ਨਜ਼ਰ ਆਉਂਦੀਆਂ ਹਨ ਪਰ, ਫਿਲਮਾਂ ਲਿਖਣ ਅਤੇ ਬਣਾਉਣ ਵਿੱਚ ਔਰਤਾਂ ਦੀ ਗਿਣਤੀ ਅਜੇ ਵੀ ਘੱਟ ਹੈ। ਹਸ਼ਨੀਨ ਨੇ ਛੋਟੀ ਉਮਰ ਵਿੱਚ ਹੀ ਵੱਡੇ ਪਰਦੇ ‘ਤੇ ਆਉਣ ਦਾ ਫੈਸਲਾ ਕਰ ਲਿਆ ਸੀ, ਪਰ ਇਸ ਮਰਦ ਪ੍ਰਧਾਨ ਇੰਡਸਟਰੀ ਵਿੱਚ ਆਪਣੀ ਜਗਾ ਬਣਾਉਣ ਲਈ ਮੌਕਾ ਅਤੇ ਪ੍ਰੇਰਨਾ ਕਿੱਥੋਂ ਮਿਲੀ ਜਾਣੋ ਇਸ ਖਾਸ ਗੱਲਬਾਤ ਵਿੱਚ।
Share