'ਮੈਂ ਘੱਟ ਫ਼ਿਲਮਾਂ ਕਰਦੀ ਹਾਂ ਪਰ ਉਹ ਕਰਦੀ ਹਾਂ ਜਿਨ੍ਹਾਂ ‘ਤੇ ਮੈਨੂੰ ਮਾਣ ਹੋਵੇ': ਯੂ ਕੇ ਦੀ ਜੰਮੀ-ਪਲ਼ੀ ਪੰਜਾਬੀ ਅਦਾਕਾਰ ਮੈਂਡੀ ਤੱਖਰ

Mandy Takhar

UK born Punjabi actress Mandy Takhar visits SBS studios in Sydney. Credit: BG: Mandy Takhar/ Instagram

‘ਏਕਮ’, ‘ਅਰਦਾਸ’, ‘ਰੱਬ ਦਾ ਰੇਡੀਓ’ ਅਤੇ ਹੋਰ ਕਈ ਪੰਜਾਬੀ ਫ਼ਿਲਮਾਂ ਵਿੱਚ ਵੱਖ-ਵੱਖ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਮੈਂਡੀ ਤੱਖਰ ਪਿਛਲੇ ਦਿਨੀਂ ਸਿਡਨੀ ਦੇ ਐਸ ਬੀ ਐਸ ਸਟੂਡੀਉ ਵਿੱਚ ਗੱਲਬਾਤ ਲਈ ਪਹੁੰਚੇ।


UK ਦੇ Wolverhampton ਵਿੱਚ ਜੰਮੀ ਮਨਦੀਪ ਕੌਰ ਤੱਖਰ ਉਰਫ ਮੈਂਡੀ ਤੱਖਰ ਬਚਪਨ ਤੋਂ ਹੀ ਪੰਜਾਬੀ ਭਾਸ਼ਾ ਅਤੇ ਪੰਜਾਬੀਅਤ ਨਾਲ ਜੁੜਦੀ ਰਹੀ ਅਤੇ ਉਹਨਾਂ ਨੇ ਆਪਣੇ ਅਦਾਕਾਰੀ ਦੇ ਪੇਸ਼ੇ ਨੂੰ ਵੀ ਆਪਣੀ ਮਾਂ ਬੋਲੀ ਵਿੱਚ ਅੱਗੇ ਲੈ ਜਾਣ ਦਾ ਫੈਸਲਾ ਕੀਤਾ।

“ਮੈਂ Google ਕੀਤਾ ਕਿ ਐਕਟਰੈਸ ਕਿਵੇਂ ਬਣੀਦਾ ਹੈ ਤੇ ਮੈਂ ਬੰਬੇ ਪਹੁੰਚ ਗਈ,” ਮੈਂਡੀ ਨੇ ਆਪਣੇ ਸਫ਼ਰ ਦੀ ਸ਼ੁਰੂਆਤ ਬਾਰੇ ਗੱਲ ਕਰਦਿਆਂ ਦੱਸਿਆ।
Mandy Takhar
Punjabi actress Mandy Takhar at SBS Sydney, Artarmon. Credit: SBS Punjabi
ਮੈਂਡੀ ਨੇ ਆਪਣੇ ਫ਼ਿਲਮੀ ਸਫ਼ਰ ਦੀ ਸ਼ੁਰੂਆਤ ਪੰਜਾਬੀ ਫ਼ਿਲਮ ‘ਏਕਮ’ (2010) ਵਿੱਚ ਮਸ਼ਹੂਰ ਪੰਜਾਬੀ ਗਾਇਕ ਅਤੇ ਅਦਾਕਾਰ ਬੱਬੂ ਮਾਨ ਨਾਲ ਕੀਤੀ ਸੀ। ਇਸ ਤੋਂ ਬਾਅਦ ਕਹਾਣੀਆਂ ਅਤੇ ਉਨ੍ਹਾਂ ਦੇ ਕਿਰਦਾਰਾਂ ਨੂੰ ਚੁਣਨ ਪਿੱਛੇ ਮੈਂਡੀ ਨੇ ਦੱਸਿਆ ਕਿ “ਮੈਂ ਉਹੀ ਫ਼ਿਲਮਾਂ ਚੁਣਦੀ ਹਾਂ ਜੋ ਕਿਸੇ ਸਮਾਜਿਕ ਮੁੱਦੇ ਬਾਰੇ ਹੋਣ ਜਾਂ ਕੋਈ ਜਾਗਰੂਕਤਾ ਪੈਦਾ ਕਰਦੀਆਂ ਹੋਣ, ਮੇਰੀ ਅਗਲੀ ਫਿਲਮ ‘ਇਹਨਾਂ ਨੂੰ ਰਹਿਣਾ-ਸਹਿਣਾ ਨਹੀਂ ਆਉਂਦਾ’ ਕੈਨੇਡਾ ਵਿੱਚ ਰਹਿ ਰਹੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਜ਼ਿੰਦਗੀ ਬਾਰੇ ਹੈ।”
Mandy Takhar
Punjabi actress Mandy Takhar with SBS Punjabi producer Jasmeet Kaur at SBS Sydney. Credit: SBS Punjabi
ਕੈਨੇਡਾ ਵਿੱਚ ਬਣਾਈ ਗਈ ਇਸ ਫਿਲਮ ਬਾਰੇ ਮੈਂਡੀ ਨੇ ਦੱਸਿਆ ਕਿ ਉਨ੍ਹਾਂ ਨੂੰ ‘ਪੱਕੇ ਅਤੇ ਕੱਚੇ’ ਪੰਜਾਬੀਆਂ ਦੀਆਂ ਜ਼ਿੰਦਗੀਆਂ, ਮਸਲੇ ਅਤੇ ਭਾਵਨਾਤਮਕ ਤਜ਼ਰਬਿਆਂ ਨੂੰ ਹੋਰ ਨੇੜੇ ਤੋਂ ਦੇਖਣ ਦਾ ਮੌਕਾ ਮਿਲਿਆ।

ਕੈਨੇਡੀਅਨ- ਪੰਜਾਬੀ ਰੂਪਨ ਬੱਲ ਵਲੋਂ ਨਿਰਦੇਸ਼ਿਤ ਇਸ ਫ਼ਿਲਮ ਵਿੱਚ ਮੈਂਡੀ ਤੱਖਰ ਦੇ ਨਾਲ ਜੱਸੀ ਗਿੱਲ, ਰਣਜੀਤ ਬਾਵਾ, ਨਿਰਮਲ ਰਿਸ਼ੀ, ਪਾਕਿਸਤਾਨ ਤੋਂ ਇਮਰਾਨ ਅਸ਼ਰਫ ਅਤੇ ਕਈ ਹੋਰ ਕਲਾਕਾਰ ਵੀ ਮੌਜੂਦ ਹਨ।
Imran Ashraf and Rupan Bal
Pakistani actor Imran Ashraf and 'Ehna nu rehna sehna nahi Aunda' film director Rupan Bal Credit: Rupan Bal/Instagram
ਮੈਂਡੀ ਨੇ ਪੰਜਾਬੀ ਫ਼ਿਲਮਾਂ ਵਿੱਚ ਇੱਕ ਦਹਾਕੇ ਤੋਂ ਵੀ ਲੰਬੇ ਸਫ਼ਰ ਬਾਰੇ ਸੋਚਦੇ ਹੋਏ ਆਸਟ੍ਰੇਲੀਆ ਵਿੱਚ ਵੱਸਦੇ ਪੰਜਾਬੀ ਭਾਈਚਾਰੇ ਦਾ ਖਾਸ ਧੰਨਵਾਦ ਕੀਤਾ ਹੈ।
ਪੰਜਾਬੀ ਫ਼ਿਲਮਾਂ ਨੂੰ Box Office ਵਿੱਚ ਸਭ ਤੋਂ ਵੱਧ ਪਿਆਰ ਆਸਟ੍ਰੇਲੀਆ ਦਾ ਭਾਈਚਾਰਾ ਦਿੰਦਾ ਹੈ ਅਤੇ ਮੈਂ ਤਹਿ ਦਿਲ ਤੋਂ ਸਭ ਦਾ ਧੰਨਵਾਦ ਕਰਦੀ ਹਾਂ ਅਤੇ ਉਮੀਦ ਕਰਦੀ ਹਾਂ ਕਿ ਤੁਸੀਂ ਪੰਜਾਬੀ ਫ਼ਿਲਮਾਂ ਨੂੰ ਇਸ ਹੀ ਤਰ੍ਹਾਂ ਪਿਆਰ ਦਿੰਦੇ ਰਹੋਗੇ।
ਮੈਂਡੀ ਤੱਖਰ
ਇਸ ਪੌਡਕਾਸਟ ਵਿੱਚ ਸੁਣੋ ਮੈਂਡੀ ਤੱਖਰ ਦੀ ਅਦਾਕਾਰੀ ਦੇ ਸਫ਼ਰ ਅਤੇ ਪੰਜਾਬੀ ਸਿਨੇਮਾ ਬਾਰੇ ਉਨ੍ਹਾਂ ਦੇ ਵਿਚਾਰ।

Share

Recommended for you

Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand