ਵੈਸਟਰਨ ਸਿਡਨੀ ਵਿੱਚ ਵਸਦਾ ਇਹ ਪਾਕਿਸਤਾਨੀ ਪੰਜਾਬੀ ਪਰਿਵਾਰ ਹਰ ਸਾਲ ਇਸਲਾਮ ਦੇ ਸਭ ਤੋਂ ਪਵਿੱਤਰ ਮਹੀਨੇ, ਰਮਜ਼ਾਨ, ਨੂੰ ਮਨਾਉਂਦਾ ਹੈ। ਸਮਾਂ ਬੀਤਣ ਨਾਲ, ਅਤੇ ਪਾਕਿਸਤਾਨ ਤੋਂ ਆਸਟ੍ਰੇਲੀਆ ਪਰਵਾਸ ਕਰਨ ਤੋਂ ਬਾਅਦ ਰਮਜ਼ਾਨ ਦੀਆਂ ਪਰੰਪਰਾਵਾਂ ਅਤੇ ਰੂਪਾਂ ਵਿੱਚ ਵੀ ਬਦਲਾਅ ਆਇਆ ਹੈ। ਤਨਵੀਰ ਇਸਾਕ ਅਤੇ ਅਰਸ਼ਿਆ ਮਲਿਕ, ਤਿਨ ਦਹਾਕੇ ਪਹਿਲਾਂ ਆਸਟ੍ਰੇਲੀਆ ਆਏ ਸਨ ਅਤੇ ਇੱਥੇ ਆਪਣੇ ਬੱਚਿਆਂ ਮਿਨਾਲ ਤਨਵੀਰ ਅਤੇ ਰਿਆਨ ਤਨਵੀਰ ਨੂੰ ਆਪਣੇ ਮਜ਼ਹਬ ਅਤੇ ਉਸ ਦੀਆਂ ਰਸਮਾਂ ਨਾਲ ਜੋੜ ਕਿ ਰੱਖਿਆ ਹੋਇਆ ਹੈ। ਇਸ ਪੌਡਕਾਸਟ ਵਿੱਚ ਸੁਣੋ ਕਿ ਆਸਟ੍ਰੇਲੀਆ ਵਿੱਚ ਰਮਜ਼ਾਨ ਅਤੇ ਈਦ ਮਨਾਉਣ ਦੇ ਤਰੀਕਿਆਂ ਵਿੱਚ ਕਿਹੋ ਜਿਹੇ ਬਦਲਾਅ ਆ ਰਹੇ ਹਨ।
ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।
📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।
💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।
📲 ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।





