SKIP TO MAIN CONTENT

ਪੰਜਾਬ ਦੇ ਅਸਲੀ ਵਿਆਹਾਂ 'ਚ ਸ਼ੂਟਿੰਗ ਤੋਂ ਲੈ ਕੇ ਨੇਤਰਹੀਣ ਕਲਾਕਾਰਾਂ ਦੀ ਅਦਾਕਾਰੀ ਤੱਕ: IFFM 2026 ਤੋਂ ਖਾਸ ਗੱਲਾਂਬਾਤਾਂ

IFFM 2026 Last Report.jpg
From real Punjabi weddings to casting visually impaired actors: Highlights from the IFFM 2026 Closing Night Credit: SBS Punjabi

ਇੰਡੀਅਨ ਫ਼ਿਲਮ ਫੈਸਟੀਵਲ ਆਫ਼ ਮੈਲਬਰਨ 2026 ਦੀ ਕਲੋਜ਼ਿੰਗ ਨਾਈਟ 'ਤੇ SBS ਪੰਜਾਬੀ ਦੀ ਟੀਮ ਨੇ ਫ਼ਿਲਮੀ ਜਗਤ ਦੀਆਂ ਕਈ ਨਾਮੀ ਸ਼ਖਸੀਅਤਾਂ ਨਾਲ ਖ਼ਾਸ ਮੁਲਾਕਾਤ ਕੀਤੀ ਹੈ। ਇਸ ਖ਼ਾਸ ਰਿਪੋਰਟ ਦੀ ਸ਼ੁਰੂਆਤ ਬਾਲੀਵੁੱਡ ਅਦਾਕਾਰ ਸ਼ਾਰਿਬ ਹਾਸ਼ਮੀ ਦੇ ਇੱਕ ਖੂਬਸੂਰਤ ਪੰਜਾਬੀ ਗੀਤ ਨਾਲ ਹੁੰਦੀ ਹੈ, ਜਿਨ੍ਹਾਂ ਨੇ ਆਪਣੇ ਪੁਰਾਣੇ ਕਿੱਸੇ ਸਾਂਝੇ ਕਰਦਿਆਂ ਪੰਜਾਬੀ ਸਿਨੇਮਾ ਅਤੇ ਸੰਗੀਤ ਪ੍ਰਤੀ ਆਪਣਾ ਪਿਆਰ ਜ਼ਾਹਰ ਕੀਤਾ।


Published

Updated

By Puneet Dhingra

Presented by Puneet Dhingra

Source: SBS



Skip to podcast episode content

ਇੰਡੀਅਨ ਫ਼ਿਲਮ ਫੈਸਟੀਵਲ ਆਫ਼ ਮੈਲਬਰਨ 2026 ਦੀ ਕਲੋਜ਼ਿੰਗ ਨਾਈਟ 'ਤੇ SBS ਪੰਜਾਬੀ ਦੀ ਟੀਮ ਨੇ ਫ਼ਿਲਮੀ ਜਗਤ ਦੀਆਂ ਕਈ ਨਾਮੀ ਸ਼ਖਸੀਅਤਾਂ ਨਾਲ ਖ਼ਾਸ ਮੁਲਾਕਾਤ ਕੀਤੀ ਹੈ। ਇਸ ਖ਼ਾਸ ਰਿਪੋਰਟ ਦੀ ਸ਼ੁਰੂਆਤ ਬਾਲੀਵੁੱਡ ਅਦਾਕਾਰ ਸ਼ਾਰਿਬ ਹਾਸ਼ਮੀ ਦੇ ਇੱਕ ਖੂਬਸੂਰਤ ਪੰਜਾਬੀ ਗੀਤ ਨਾਲ ਹੁੰਦੀ ਹੈ, ਜਿਨ੍ਹਾਂ ਨੇ ਆਪਣੇ ਪੁਰਾਣੇ ਕਿੱਸੇ ਸਾਂਝੇ ਕਰਦਿਆਂ ਪੰਜਾਬੀ ਸਿਨੇਮਾ ਅਤੇ ਸੰਗੀਤ ਪ੍ਰਤੀ ਆਪਣਾ ਪਿਆਰ ਜ਼ਾਹਰ ਕੀਤਾ।


IFFM 2026 'ਤੇ 'Best Indie Film Special Mention' ਦਾ ਐਵਾਰਡ ਜਿੱਤਣ ਵਾਲੀ ਪੰਜਾਬੀ ਫ਼ਿਲਮ 'ਕਿੱਕਰਾਂ ਦੇ ਫੁੱਲ' (Flowers of Acacia) ਦੇ ਨਿਰਦੇਸ਼ਕ ਅਨਮੋਲ ਸਿੱਧੂ ਨੇ ਦੱਸਿਆ ਕਿ ਕਿਵੇਂ ਉਨ੍ਹਾਂ ਨੇ ਬਿਨ੍ਹਾਂ ਕਿਸੇ ਨਕਲੀ ਸੈੱਟ ਦੇ, ਅਸਲੀ ਵਿਆਹਾਂ ਦੇ ਵਿੱਚ ਜਾ ਕੇ ਆਰਕੈਸਟਰਾ ਕੁੜੀਆਂ ਦੀ ਨਿੱਜੀ ਜ਼ਿੰਦਗੀ ਦੇ ਸੰਘਰਸ਼ ਨੂੰ ਕੈਮਰੇ ਵਿੱਚ ਕੈਦ ਕੀਤਾ ਹੈ।

Kikhran De Phull (Flowers of Acacia) receives a Special Mention for Best Indie Film at the IFFM Awards Night 2026
Kikhran De Phull (Flowers of Acacia) receives a Special Mention for Best Indie Film at the IFFM Awards Night 2026. Credit: IFFM

ਭਾਰਤੀ ਫ਼ਿਲਮ ਡਾਇਰੈਕਟਰ ਔਨਿਰ ਨੇ ਆਪਣੀ ਚਰਚਿਤ ਫ਼ਿਲਮ 'ਤੁਮਹਾਰੀ ਖੁਸ਼ਬੂ' ਬਾਰੇ ਗੱਲ ਕਰਦਿਆਂ ਦੱਸਿਆ ਕਿ ਅਸਲੀਅਤ ਨੂੰ ਪਰਦੇ 'ਤੇ ਉਤਾਰਨ ਲਈ ਇੱਕ ਨੇਤਰਹੀਣ ਕਲਾਕਾਰ ਨੂੰ ਕਾਸਟ ਕਰਨਾ ਉਨ੍ਹਾਂ ਲਈ ਕਿਉਂ ਮਹੱਤਵਪੂਰਨ ਸੀ।

ਅੰਤ ਵਿੱਚ, ਇੰਡੀਜੀਨਸ ਫ਼ਿਲਮ ਕਿਊਰੇਟਰ ਮਿਨਾਕਸ਼ੀ ਸ਼ੇੜੇ ਨੇ ਭਾਰਤ ਦੇ ਵੱਖ-ਵੱਖ ਸਵਦੇਸ਼ੀ ਅਤੇ ਟਰਾਈਬਲ ਸੱਭਿਆਚਾਰਾਂ 'ਤੇ ਅਧਾਰਤ 7 ਖ਼ਾਸ ਫ਼ਿਲਮਾਂ ਦੇ ਪੈਕੇਜ ਅਤੇ ਮੈਲਬਰਨ ਦੇ ਦਰਸ਼ਕਾਂ ਵੱਲੋਂ ਮਿਲੇ ਸ਼ਾਨਦਾਰ ਹੁੰਗਾਰੇ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਹਨ।

IFFM 2026 ਦੀ ਇਸ ਕਲੋਜ਼ਿੰਗ ਨਾਈਟ ਦੇ ਹਰ ਇੱਕ ਰੰਗ ਅਤੇ ਕਲਾਕਾਰਾਂ ਦੀਆਂ ਦਿਲਚਸਪ ਗੱਲਾਂ ਨੂੰ ਜਾਨਣ ਲਈ ਸੁਣੋ ਇਹ ਪੂਰਾ ਪੌਡਕਾਸਟ।

📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।

📲 ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।


Latest podcast episodes

Follow SBS Punjabi

Download our apps

Watch on SBS

Punjabi News

Stream now