ਮਨਪ੍ਰੀਤ ਸਿੰਘ ਢਿੱਲੋਂ 2014 ਵਿੱਚ ਪੰਜਾਬ ਤੋਂ ਪਰਥ aeronautical engineering ਪੜ੍ਹਨ ਆਏ ਸਨ, ਪਰ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਨ੍ਹਾਂ ਦੇ ਸਫ਼ਰ ਦੀ ਉਡਾਣ ਨੇ ਇੱਕ ਅਨੋਖਾ ਮੋੜ ਲਿਆ। ਆਪਣੇ ਖੇਤਰ ਵਿੱਚ ਕੰਮ ਕਰਨ ਦੀ ਬਜਾਏ 2019 ਵਿੱਚ ਉਨ੍ਹਾਂ ਨੇ ਵੈਸਟਰਨ ਆਸਟ੍ਰੇਲੀਆ ਪੁਲਿਸ ਦੇ Family Violence Investigation Squad ਵਿੱਚ ਡਿਟੈਕਟਿਵ ਬਣਨ ਦਾ ਫੈਸਲਾ ਕੀਤਾ, ਜਿੱਥੇ ਉਹ ਘਰੇਲੂ ਹਿੰਸਾ ਦੇ ਸ਼ਿਕਾਰ ਹੋਏ ਲੋਕਾਂ ਦੀ ਮਦਦ ਲਈ ਕੰਮ ਕਰ ਰਹੇ ਹਨ। 2023 ਵਿੱਚ ਮਨਪ੍ਰੀਤ ਨੇ ਆਪਣੇ ਦੋਸਤ ਹੈਰੀ ਦਿਓਲ ਨਾਲ ‘ਪੰਜਾਬੀ ਪੌਡ’ ਨਾਮੀਂ ਪੌਡਕਾਸਟ ਸ਼ੁਰੂ ਕੀਤਾ, ਜਿੱਥੇ ਸਫ਼ਲ ਕਾਰੋਬਾਰੀ ਆਪਣੇ ਤਜਰਬੇ ਅਤੇ ਸਲਾਹ ਆਸਟ੍ਰੇਲੀਆ ਦੇ ਪੰਜਾਬੀ ਕਾਰੋਬਾਰੀਆਂ ਨਾਲ ਸਾਂਝੇ ਕਰਦੇ ਹਨ। ਮੁਲਜ਼ਮਾਂ ਤੋਂ ਪੁੱਛਗਿੱਛ ਕਰਨ ਤੋਂ ਲੈ ਕੇ ਪੌਡਕਾਸਟਰ ਬਣਨ ਤੱਕ, ਮਨਪ੍ਰੀਤ ਦੇ ਇਸ ਵੱਖਰੇ ਸਫ਼ਰ ਦੀ ਪੂਰੀ ਕਹਾਣੀ ਇਸ ਗੱਲਬਾਤ ਵਿੱਚ ਸੁਣੋ।
ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।
📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।
💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।
📲 ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।’
Share





