ਆਸਟ੍ਰੇਲੀਆ ਦਾ ਪੰਜਾਬੀ ਮੁਸਲਿਮ ਭਾਈਚਾਰਾ ਕਿਵੇਂ ਮਨਾ ਰਿਹਾ ਹੈ ਈਦ ਦਾ ਤਿਉਹਾਰ?

MicrosoftTeams-image (5).png

Melbourne-based couple, Sammy and Naz with their children. Credit: Supplied by Naz Sheikh.

ਮੈਲਬੌਰਨ-ਅਧਾਰਤ ਪ੍ਰਸਿੱਧ ਵੀਲਾਗਰ ਜੋੜਾ ਸੈਮੀ ਅਤੇ ਨਾਜ਼ ਸੋਸ਼ਲ ਮੀਡੀਆ 'ਤੇ ਵੱਖ-ਵੱਖ ਸਮਾਜਿਕ ਮੁੱਦਿਆਂ ਨੂੰ ਦਰਸਾਉਂਦੀਆਂ ਵੀਡੀਓਜ਼ ਲਈ ਮਸ਼ਹੂਰ ਹਨ ਅਤੇ ਇੱਕ ਪੰਜਾਬੀ ਮੁਸਲਿਮ ਪਿਛੋਕੜ ਨਾਲ ਵਾਸਤਾ ਰੱਖਦੇ ਹਨ। ਇਸ ਖਾਸ ਇੰਟਰੀਵਿਊ ਵਿੱਚ ਜਿੱਥੇ ਉਨ੍ਹਾਂ ਸਾਂਝੀਵਾਲਤਾ ਦਾ ਸੁਨੇਹਾ ਦਿੱਤਾ, ਉੱਥੇ ਨਾਲ ਹੀ ਦੱਸਿਆ ਕਿ ਰਮਜ਼ਾਨ ਦਾ ਮਹੀਨਾ ਭਾਈਚਾਰੇ ਵਿੱਚ ਕਿਵੇਂ ਮਨਾਇਆ ਜਾਂਦਾ ਹੈ।


ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਦੌਰਾਨ ਸੈਮੀ ਅਤੇ ਨਾਜ਼ ਨੇ ਦੱਸਿਆ ਕਿ ਭਾਰਤ-ਪਾਕਿਸਤਾਨ ਸਰਹੱਦ ਦੇ ਦੋਵਾਂ ਪਾਸਿਆਂ ਦੇ ਪੰਜਾਬੀ ਪਰਿਵਾਰ ਈਦ ਮਨਾਉਣ ਲਈ ਆਸਟ੍ਰੇਲੀਆ ਵਿੱਚ ਇਕੱਠੇ ਹੁੰਦੇ ਹਨ।

ਰਮਜ਼ਾਨ ਮੁਸਲਮਾਨਾਂ ਲਈ ਸਭ ਤੋਂ ਪਵਿੱਤਰ ਮਹੀਨਾ ਹੈ ਅਤੇ 30 ਦਿਨਾਂ ਦੇ ਰੋਜ਼ਿਆਂ ਤੋਂ ਬਾਅਦ ਮੁਸਲਿਮ ਭਾਈਚਾਰੇ ਦੇ ਲੋਕ ਈਦ ਰਹੇ ਹਨ।
naz.png
Indian and Pakistani community after the evening prayer during Ramadan. Credit: Supplied by Naz Sheikh.
ਨਾਜ਼ੀਆ ਪੰਜਾਬ ਤੋਂ ਮਲੇਰਕੋਟਲੇ ਨਾਲ ਸੰਬੰਧ ਰੱਖਦੀ ਹੈ ਅਤੇ ਸੈਮੀ ਲੁਧਿਆਣੇ 'ਤੋਂ ਹਨ।

ਨਾਜ਼ ਕਹਿੰਦੀ ਹੈ ਕਿ "ਅਸੀਂ ਇਸ ਤਿਉਹਾਰ ਨੂੰ ਜ਼ੋਰ ਸ਼ੋਰ ਨਾਲ ਮਨਾਉਂਦੇ ਹਾਂ ਅਤੇ ਗੈਰ-ਮੁਸਲਿਮ ਪਿਛੋਕੜ ਵਾਲੇ ਦੋਸਤਾਂ ਨੂੰ ਵੀ ਵਿਸ਼ੇਸ਼ ਦਾਅਵਤ ਲਈ ਸੱਦਾ ਦਿੰਦੇ ਹਾਂ।"
MicrosoftTeams-image.png
Flavourful and rich traditional food is always a highlight of Ramadan. Credit: Supplied by Naz Sheikh.
ਸੈਮੀ ਦਾ ਕਹਿਣਾ ਹੈ ਕਿ ਇਸ ਮੌਕੇ ਜਿਹੜਾ ਦਾਨ ਪੁੰਨ ਅਸੀਂ ਕਰਦੇ ਹਾਂ ਉਹ ਸਿਰਫ ਲੋੜਵੰਦਾਂ ਤੱਕ ਸੀਮਿਤ ਨਹੀਂ ਰਹਿਣਾ ਚਾਹੀਦਾ।

"ਸ਼ੁਰੂਆਤ ਘਰ ਤੋਂ ਕਰੋ, ਕਈ ਵਾਰ ਰਿਸ਼ਤੇਦਾਰੀ 'ਚ ਆਪਣਾ ਹੀ ਭੈਣ ਭਰਾ ਗਰੀਬ ਹੁੰਦਾ ਹੈ , ਪਰ ਅਸੀਂ ਆਪਣਿਆਂ ਦੀ ਮੱਦਦ ਕਰਨ ਤੋਂ ਕਤਰਾਉਂਦੇ ਹਾਂ ਤੇ ਬਾਹਰ ਦਾਨ ਕਰਨ ਭੱਜਦੇ ਹਾਂ।"
ਭਾਈਚਾਰਕ ਸਾਂਝ ਦਾ ਸੁਨੇਹਾ ਦਿੰਦੇ ਹੋਏ ਸੈਮੀ ਅਤੇ ਨਾਜ਼ ਨੇ ਈਦ ਬਾਰੇ ਹੋਰ ਕਈ ਰੌਚਿਕ ਵੇਰਵੇ ਸਾਂਝੇ ਕੀਤੇ।

ਜ਼ਿਆਦਾ ਜਾਣਕਾਰੀ ਲਈ ਇਹ ਇੰਟਰਵਿਊ ਸੁਣੋ.....

ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।

ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ , ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।

Share
Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand
ਆਸਟ੍ਰੇਲੀਆ ਦਾ ਪੰਜਾਬੀ ਮੁਸਲਿਮ ਭਾਈਚਾਰਾ ਕਿਵੇਂ ਮਨਾ ਰਿਹਾ ਹੈ ਈਦ ਦਾ ਤਿਉਹਾਰ? | SBS Punjabi