ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।
ਬੱਬੂ ਮਾਨ ਦਾ ਨੌਜਵਾਨਾਂ ਨੂੰ ਸੁਨੇਹਾ: ‘ਸ਼ੋਸ਼ਲ ਮੀਡਿਆ ਉੱਤੇ ਗਾਲ਼ਾਂ ਕੱਢਣ ਦੀ ਬਜਾਏ ਪੜ੍ਹਾਈ ਕਰ ਕੇ ਉੱਚੇ ਮੁਕਾਮ ਹਾਸਿਲ ਕਰੋ’

ਮਸ਼ਹੂਰ ਪੰਜਾਬੀ ਗਾਇਕ ਅਤੇ ਅਦਾਕਾਰ ਬੱਬੂ ਮਾਨ। Credit: Background (L) Zee Studio. Babbu Maan/ Instagram
ਮਸ਼ਹੂਰ ਪੰਜਾਬੀ ਗਾਇਕ ਅਤੇ ਅਦਾਕਾਰ ਬੱਬੂ ਮਾਨ ਨੇ ਐਸ ਬੀ ਐਸ ਪੰਜਾਬੀ ਨਾਲ ਵਿਸ਼ੇਸ਼ ਗੱਲਬਾਤ ਵਿੱਚ ਨਵੇਂ ਪੰਜਾਬੀ ਗੀਤਾਂ ਦੀ ਗੱਲ ਕਰਦਿਆਂ ਪੰਜਾਬੀਅਤ ਅਤੇ ਸੱਭਿਆਚਾਰਕ ਜੜ੍ਹਾਂ ਨਾਲ ਜੁੜੇ ਰਹਿਣ ਦੇ ਵਿਚਾਰ ਸਾਂਝੇ ਕੀਤੇ। ਉਹਨਾਂ ਕਿਹਾ ਕਿ ‘ਮੈਂ ਪਿਛਲੇ ਦੋ ਦਹਾਕਿਆਂ ਦੇ ਸਮੇਂ ਵਿੱਚ ਨਹੀਂ ਬਦਲਿਆ ਪਰ ਬਦਲਦੇ ਸਮੇਂ ਨੂੰ ਦੇਖ ਪੰਜਾਬੀ ਨਾਲ ਜੁੜਣ ਦਾ ਹੋਕਾ ਦੇਣਾ ਜਰੂਰੀ ਸਮਝਦਾ ਹਾਂ’। ਬੱਬੂ ਮਾਨ ਦੇ ਨਵੇਂ ਗੀਤਾਂ ਨੂੰ ਲੈ ਕੇ ਕੀ ਖਿਆਲ ਹਨ ਅਤੇ ਉਨ੍ਹਾਂ ਆਸਟ੍ਰੇਲੀਅਨ ਨੌਜਵਾਨਾਂ ਲਈ ਕਿਹੜਾ ਖਾਸ ਸੁਨੇਹਾ ਦਿੱਤਾ ਹੈ? ਜਾਣੋ ਇਸ ਪੌਡਕਸਟ ਰਾਹੀਂ ...
Share