ਬੁਸ਼ਫਾਇਰ ਵਿੱਚ ਘਰ ਗਵਾ ਕੇ ਮੁੜ ਸ਼ੁਰੂਆਤ ਕਰਨ ਵਾਲੇ ਪੰਜਾਬੀ ਨੇ ਸਹੀ ਬੀਮਾ ਚੋਣ ਅਤੇ ਸੁਰੱਖਿਆ ਦੇ ਹੋਰ ਤਰੀਕੇ ਕੀਤੇ ਸਾਂਝੇ

Image of a turban-wearing person superimposed on collage of two images, one of bushfire and other of rain and floods, depecting extreem weather conditions.

ਗੰਭੀਰ ਮੌਸਮੀ ਹਾਲਾਤਾਂ ਦੀ ਮਾਰ ਸਹਿ ਰਿਹਾ ਆਸਟ੍ਰੇਲੀਆ Credit: Background Imaes: AAP, Foreground: supplied by Mr Singh

2026 ਦੀ ਸ਼ੁਰੂਆਤ ਤੋਂ ਹੀ ਵਿਕਟੋਰੀਆ ਜੰਗਲੀ ਅੱਗਾਂ ਤੋਂ ਪ੍ਰਭਾਵਿਤ ਹੁੰਦਾ ਆ ਰਿਹਾ ਹੈ। ਬੀਮਾ ਕੌਂਸਲ ਨੂੰ ਅੱਗਾਂ ਤੋਂ ਪ੍ਰਭਾਵਤ ਹੋਏ ਲੋਕਾਂ ਵੱਲੋਂ ਦਾਅਵੇ ਆਉਣ ਲੱਗੇ ਹਨ, ਪਰ 300 ਤੋਂ ਵੱਧ ਜਾਇਦਾਦਾਂ ਵਿੱਚੋਂ ਕਈਆਂ ਕੋਲ ਬੀਮਾ ਨਹੀਂ ਹੈ। ਖੇਤਰੀ ਨਿਵਾਸੀ ਦਾਅਵਾ ਕਰ ਰਹੇ ਹਨ ਕਿ 'ਆਮ ਸਥਿਤੀ' ਤੱਕ ਵਾਪਸ ਪਹੁੰਚਣ ਵਿੱਚ ਸਾਲਾਂ ਲੱਗ ਸਕਦੇ ਹਨ। 2009 ਦੀ ਬੁਸ਼ਫਾਇਰ ਤੋਂ ਬਾਅਦ ਮੁੜ ਸ਼ੁਰੂਆਤ ਕਰਨ ਵਾਲੇ ਚਰਨਾਮਿਤ ਸਿੰਘ ਦੱਸਦੇ ਹਨ ਕਿ ਇਕੱਲਾ ਬੀਮਾ ਹੋਣਾ ਹੀ ਸਮੱਸਿਆ ਦਾ ਪੂਰਾ ਹੱਲ ਨਹੀਂ ਹੁੰਦਾ। ਇਸ ਦੇ ਨਾਲ ਹੀ ਸੁਰੱਖਿਅਤ ਰਹਿਣ ਦੇ ਕਈ ਹੋਰ ਤਰੀਕੇ ਵੀ ਉਹ ਸਾਂਝੇ ਕਰਦੇ ਹਨ, ਜੋ ਕਿ ਤੁਸੀਂ ਇਸ ਪੌਡਕਾਸਟ ਵਿੱਚ ਸੁਣ ਸਕਦੇ ਹੋ।


ਇੱਕ ਦਿਨ ਜੰਗਲੀ ਅੱਗ, ਦੂਜੇ ਦਿਨ ਹੜ੍ਹ - ਆਸਟ੍ਰੇਲੀਆ ਵਿੱਚ ਗਰਮੀਆਂ ਦੌਰਾਨ ਲਗਾਤਾਰ ਗੰਭੀਰ ਮੌਸਮੀ ਘਟਨਾਵਾਂ ਦਾ ਖਤਰਾ ਵੱਧ ਰਿਹਾ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ‘ਗਲੋਬਲ ਵਾਰਮਿੰਗ’ ਕਾਰਨ ਇਹ ਖਤਰੇ ਪਹਿਲਾਂ ਨਾਲੋਂ ਵੱਧ ਹੁੰਦੇ ਜਾ ਰਹੇ ਹਨ।

ਡਿਜ਼ਆਸਟਰ ਰਿਲੀਫ ਆਸਟ੍ਰੇਲੀਆ ਦੇ ਸਹਿ-ਸੰਸਥਾਪਕ ਅਤੇ ਸਾਬਕਾ ਸੀ.ਈ.ਓ ਜੈਫ ਇਵਾਨਸ ਨੇ ਕਿਹਾ ਕਿ ਬਹੁ-ਸਭਿਆਚਾਰਕ ਭਾਈਚਾਰਿਆਂ ਦੇ ਲੋਕ ਇਨ੍ਹਾਂ ਖਤਰਿਆਂ ਤੋਂ ਜਿਆਦਾ ਪ੍ਰਭਾਵਿਤ ਹੁੰਦੇ ਹਨ। ਉਨ੍ਹਾਂ ਨੇ ਪੰਜਾਬੀ ਮੂਲ ਦੇ ਪ੍ਰਵਾਸੀਆਂ ਵੱਲੋਂ ਦਿੱਤੇ ਗਏ ਸਮਰਥਨ ਲਈ ਵੀ ਆਪਣਾ ਧੰਨਵਾਦ ਪ੍ਰਗਟ ਕੀਤਾ।

ਸੁਣੋ ਪੂਰੀ ਗੱਲਬਾਤ ਇਸ ਪੌਡਕਾਸਟ ਰਾਹੀਂ...

ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।

📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।

📲 ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।


Share

Follow SBS Punjabi

Download our apps

Watch on SBS

Punjabi News

Watch now