ਕੀ ਤੁਹਾਡੇ ਦੋਸਤ ਤੁਹਾਡੇ ਆਪਣੇ ਸੱਭਿਆਚਾਰਕ ਦਾਇਰੇ ਤੋਂ ਹਨ?
ਪਰਵਾਸ ਦਾ ਤਜਰਬਾ ਇਕੱਲੇਪਣ ਦਾ ਅਹਿਸਾਸ ਕਰਾ ਸਕਦਾ ਹੈ, ਇਸ ਲਈ ਸਮਝਦਾਰੀ ਨਾਲ ਅਸੀਂ ਸਮਰਥਨ ਅਤੇ ਦੋਸਤੀ ਲਈ ਅਕਸਰ ਜਾਣੇ-ਪਛਾਣੇ ਲੋਕਾਂ ਵੱਲ ਖਿੱਚ ਮਹਿਸੂਸ ਕਰਦੇ ਹਾਂ।
ਹਾਲਾਂਕਿ, ਸਾਡੇ ਆਪਣੇ ਸੱਭਿਆਚਾਰਕ ਦਾਇਰੇ ਤੋਂ ਬਾਹਰ ਦੇ ਦੋਸਤਾਂ ਨਾਲ ਮੇਲ ਜੋਲ ਵਧਾਉਣਾ ਸਾਡੇ ਲਈ ਵੱਖੋ-ਵੱਖਰੇ ਦ੍ਰਿਸ਼ਟੀਕੋਣ ਉਜਾਗਰ ਕਰਦਾ ਹੈ ਅਤੇ ਸਾਡੀ ਹਮਦਰਦੀ ਦੀ ਭਾਵਨਾ ਨੂੰ ਮਜ਼ਬੂਤ ਕਰਦਾ ਹੈ।
ਦੋਸਤੀ ਅਤੇ ਪ੍ਰਵਾਸ ਮਾਹਿਰ ਡਾਕਟਰ ਹੈਰੀਏਟ ਵੈਸਟਕੋਟ ਦਾ ਕਹਿਣਾ ਹੈ ਕਿ ਅੰਤਰ-ਸੱਭਿਆਚਾਰਕ ਦੋਸਤੀ ਸਾਡੀ ਸਾਂਝ ਨੂੰ ਵੀ ਉਜਾਗਰ ਕਰਦੀ ਹੈ।

ਆਰ ਐਮ ਆਈ ਟੀ ਵਿਖੇ ਵਿਭਿੰਨ ਭਾਈਚਾਰਿਆਂ ਵਿੱਚ ਸੰਚਾਰ ਵਿੱਚ ਮਾਹਰ ਪ੍ਰੋਫੈਸਰ ਕੈਥਰੀਨ ਗੋਮਜ਼ ਦਾ ਕਹਿਣਾ ਹੈ ਕਿ ਅਸੀਂ ਉਹਨਾਂ ਲੋਕਾਂ ਵਿੱਚ ਅਰਾਮਮਹਿਸੂਸ ਕਰਦੇ ਹਾਂ ਜੋ ਸਾਡੇ ਵਾਂਗ ਹੀ ਸੋਚਦੇ ਹਨ।
ਪ੍ਰੋਫੈਸਰ ਗੋਮਜ਼ ਦੱਸਦੇ ਹਨ ਕਿ ਅੰਤਰ-ਸੱਭਿਆਚਾਰਕ ਸਮਾਜੀਕਰਨ ਦੇ ਸਭ ਤੋਂ ਮਹੱਤਵਪੂਰਨ ਕਾਰਨਾਂ ਵਿੱਚੋਂ ਇੱਕ ਜਾਣਕਾਰੀ ਦਾ ਆਦਾਨ-ਪ੍ਰਦਾਨ ਹੈ।
ਅੰਤਰਰਾਸ਼ਟਰੀ ਵਿਦਿਆਰਥੀ ਆਮ ਤੌਰ 'ਤੇ ਰਿਪੋਰਟ ਕਰਦੇ ਹਨ ਕਿ ਜਦੋਂ ਉਹ ਸਥਾਨਕ ਦੋਸਤ ਬਣਾਉਂਦੇ ਹਨ ਤਾਂ ਉਹ ਬਿਹਤਰ ਢੰਗ ਨਾਲ ਅਨੁਕੂਲ ਮਹਿਸੂਸ ਕਰਦੇ ਹਨ ਅਤੇ ਘੱਟ ਸੱਭਿਆਚਾਰਕ ਸਦਮੇ ਦਾ ਅਨੁਭਵ ਕਰਦੇ ਹਨ।

ਹਾਲਾਂਕਿ, ਪ੍ਰੋਫੈਸਰ ਗੋਮਜ਼ ਬਹੁਤ ਸਾਰੇ ਚੀਨੀ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਇਹ ਰਿਪੋਰਟ ਕਰਦੇ ਸੁਣਦੇ ਹਨ ਚੀਨੀ ਸਰਕਲ ਤੋਂ ਬਾਹਰ ਉਨ੍ਹਾਂ ਦਾ ਕੋਈ ਦੋਸਤ ਨਹੀਂ ਹੈ। ਇੱਥੋਂ ਤੱਕ ਕਿ ਉਨ੍ਹਾਂ ਦੇ ਦੋਸਤਾਂ ਦੇ ਦੋਸਤ ਵੀ ਚੀਨੀ ਹਨ।
ਸਥਾਨਕ ਲੋਕਾਂ ਨੂੰ ਵੀ ਉਨ੍ਹਾਂ ਸੰਘਰਸ਼ਾਂ ਨੂੰ ਪਛਾਣਨਾ ਚਾਹੀਦਾ ਹੈ ਜਿਨ੍ਹਾਂ ਦਾ ਸਾਹਮਣਾ ਨਵੇਂ ਆਏ ਵਿਅਕਤੀਆਂ ਨੂੰ ਕਰਨਾ ਪੈਂਦਾ ਹੈ।
ਪ੍ਰੋਫ਼ੈਸਰ ਗੋਮਜ਼ ਕਹਿੰਦੇ ਹਨ ਕਿ ਸਾਡੇ ਰਾਸ਼ਟਰੀ, ਸੱਭਿਆਚਾਰਕ ਜਾਂ ਨਸਲੀ ਦਾਇਰੇ ਤੋਂ ਬਾਹਰ ਦੀ ਦੋਸਤੀ ਸਾਨੂੰ ਆਪਣੇ ਆਪ ਦੀ ਭਾਵਨਾ ਦਾ ਅਨੁਭਵ ਕਰਨ ਦੇ ਵੱਖ-ਵੱਖ ਤਰੀਕੇ ਦਿਖਾਉਂਦੀ ਹੈ।

ਅੰਤਰ-ਸੱਭਿਆਚਾਰਕ ਦੋਸਤੀ ਸਾਨੂੰ ਸੋਚਣ ਅਤੇ ਕਰਨ ਦੇ ਹੋਰ ਤਰੀਕੇ ਸਿਖਾਉਂਦੀ ਹੈ।
ਸ਼੍ਰੀ ਟਕਾਚੇਂਕੋ ਕਹਿੰਦੇ ਹਨ, ਕਿ ਜਦੋਂ ਉਸ ਸੱਭਿਆਚਾਰਕ ਦਾਇਰੇ ਤੋਂ ਬਾਹਰ ਨਿਕਲਣ ਦੀ ਗੱਲ ਆਉਂਦੀ ਹੈ, ਤਾਂ ਲੋਕ ਅਜਿਹਾ ਕਰਨ ਵਿੱਚ ਮੁਸ਼ਕਲਾਂ ਬਾਰੇ ਗੱਲ ਕਰਦੇ ਹਨ।
ਪਰ ਡਰ ਨੂੰ ਦੋਸਤੀ ਦੇ ਰਾਹ ਵਿੱਚ ਨਾ ਆਉਣ ਦਿਓ।
ਇਸ ਬਾਰੇ ਹੋਰ ਜਾਣਕਾਰੀ ਲਈ ਉੱਪਰ ਦਿੱਤੇ ਆਡੀਓ ਬਟਨ ‘ਤੇ ਕਲਿੱਕ ਕਰੋ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸਾਡਾ ਪੰਜਾਬੀ ਪ੍ਰੋਗਾਮ ਸੁਣੋ ਤੇ ਸਾਨੂੰ ਫੇਸਬੁੱਕ ‘ਤੇ ਟਵਿੱਟਰ ਉੱਤੇ ਵੀ ਫਾਲੋ ਕਰੋ।









