Key Points
- ਹਰੇਕ ਰਾਜ ਜਾਂ ਪ੍ਰਦੇਸ਼ ਦਾ ਆਪਣਾ ਟ੍ਰਾਂਸਪੋਰਟ ਨੈੱਟਵਰਕ ਹੁੰਦਾ ਹੈ।
- ਤੁਸੀਂ ਕਿੱਥੇ ਯਾਤਰਾ ਕਰਦੇ ਹੋ, ਇਸ 'ਤੇ ਨਿਰਭਰ ਕਰਦੇ ਹੋਏ, ਤੁਸੀਂ ਟਿਕਟਾਂ ਲਈ ਨਕਦ ਭੁਗਤਾਨ ਕਰਨ ਦੇ ਯੋਗ ਹੋ ਸਕਦੇ ਹੋ।
- ਜਨਤਕ ਆਵਾਜਾਈ ਦੇ ਅਪਰਾਧਾਂ ਵਿੱਚ ਟਿਕਟਿੰਗ ਅਤੇ ਵਿਵਹਾਰ ਸੰਬੰਧੀ ਅਪਰਾਧ ਸ਼ਾਮਲ ਹਨ।
ਜ਼ਿਆਦਾਤਰ ਆਸਟ੍ਰੇਲੀਅਨ ਕੰਮ 'ਤੇ ਕਾਰ ਰਾਹੀਂ ਜਾਂਦੇ ਹਨ।
ਇਹ 'ਆਸਟ੍ਰੇਲੀਅਨ ਬਿਊਰੋ ਆਫ਼ ਸਟੈਟਿਸਟਿਕਸ' (ABS) ਦੁਆਰਾ ਤਿਆਰ ਕੀਤਾ ਗਿਆ ਇੱਕ ਅੰਕੜਾ ਹੈ।
ਹਰੇਕ ਰਾਜ ਜਾਂ ਪ੍ਰਦੇਸ਼ ਦਾ ਆਪਣਾ ਟ੍ਰਾਂਸਪੋਰਟ ਨੈੱਟਵਰਕ ਹੁੰਦਾ ਹੈ, ਜਿਸ ਵਿੱਚ ਵੱਡੇ ਸ਼ਹਿਰ ਅਤੇ ਕਸਬੇ ਨਕਦ ਰਹਿਤ ਭੁਗਤਾਨਾਂ ਲਈ ਇੱਕ ਸਮਾਰਟ ਕਾਰਡ ਟਿਕਟਿੰਗ ਪ੍ਰਣਾਲੀ ਦੀ ਵਰਤੋਂ ਕਰਦੇ ਹਨ।
ਹਰੇਕ ਰਾਜ ਜਾਂ ਪ੍ਰਦੇਸ਼ ਦੀ ਰਾਜਧਾਨੀ ਵਿੱਚ ਵਰਤਿਆ ਜਾਣ ਵਾਲਾ ਪ੍ਰੀ-ਪੇਡ ਕਾਰਡ:
- Opal card for Sydney
- Myki for Melbourne
- go card for Brisbane
- SmartRider for Perth
- metroCARD for Adelaide
- GreenCard for Hobart
- Tap and Ride Card for Darwin
- MyWay for Canberra

ਤੁਸੀਂ ਕਿੱਥੇ ਯਾਤਰਾ ਕਰਦੇ ਹੋ, ਇਸ 'ਤੇ ਨਿਰਭਰ ਕਰਦੇ ਹੋਏ, ਤੁਸੀਂ ਟਿਕਟਾਂ ਲਈ ਨਕਦ ਭੁਗਤਾਨ ਕਰਨ ਦੇ ਯੋਗ ਹੋ ਸਕਦੇ ਹੋ।
ਉਦਾਹਰਣ ਵਜੋਂ, ਪੱਛਮੀ ਆਸਟ੍ਰੇਲੀਆ ਵਿੱਚ ਅਜੇ ਵੀ ਨਕਦੀ ਸਵੀਕਾਰ ਕੀਤੀ ਜਾਂਦੀ ਹੈ। ਪਰ ਦੇਸ਼ ਭਰ ਵਿੱਚ ਜਨਤਕ ਆਵਾਜਾਈ ਲਈ ਆਪਣੇ ਬੈਂਕ ਕਾਰਡ ਨਾਲ ਭੁਗਤਾਨ ਕਰਨਾ ਆਮ ਹੁੰਦਾ ਜਾ ਰਿਹਾ ਹੈ।
ਜਨਤਕ ਆਵਾਜਾਈ ਦੇ ਅਪਰਾਧਾਂ ਵਿੱਚ ਟਿਕਟਿੰਗ ਅਤੇ ਵਿਵਹਾਰ ਸੰਬੰਧੀ ਅਪਰਾਧ ਸ਼ਾਮਲ ਹਨ ਜਿਨ੍ਹਾਂ ਲਈ ਤੁਹਾਨੂੰ ਜੁਰਮਾਨਾ ਜਾਂ ਚਾਰਜ ਕੀਤਾ ਜਾ ਸਕਦਾ ਹੈ।
ਆਸਟ੍ਰੇਲੀਆ ਭਰ ਵਿੱਚ ਇਹਨਾਂ ਅਪਰਾਧਾਂ ਦੀਆਂ ਉਦਾਹਰਣਾਂ ਵਿੱਚ ਸ਼ਾਮਲ ਹਨ:
- ਬਿਨਾਂ ਕਿਸੇ ਵੈਧ ਟਿਕਟ ਜਾਂ ਤੁਹਾਡੇ ਰਿਆਇਤ ਹੱਕਦਾਰੀ ਦੇ ਸਬੂਤ ਤੋਂ ਬਿਨਾਂ ਯਾਤਰਾ ਕਰਨਾ,
- ਸਿਗਰਟਨੋਸ਼ੀ ਅਤੇ ਸ਼ਰਾਬ ਪੀਣਾ
- ਸੀਟ 'ਤੇ ਆਪਣੇ ਪੈਰ ਰੱਖਣਾ
ਜੇਕਰ ਤੁਹਾਨੂੰ ਜੁਰਮਾਨਾ ਹੋ ਜਾਵੇ ਅਤੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਨਾਲ ਗਲਤ ਹੋਇਆ ਹੈ, ਤਾਂ ਤੁਸੀਂ ਕਾਨੂੰਨੀ ਮਦਦ ਲੈ ਸਕਦੇ ਹੋ ਜਾਂ ਆਪਣੀ ਜਨਤਕ ਆਵਾਜਾਈ ਏਜੰਸੀ ਰਾਹੀਂ ਇਸਦਾ ਵਿਰੋਧ ਕਰ ਸਕਦੇ ਹੋ।
Subscribe to or follow the Australia Explained podcast for more valuable information and tips about settling into your new life in Australia.
Do you have any questions or topic ideas? Send us an email to australiaexplained@sbs.com.au







