ਸਵਦੇਸ਼ੀ ਸੱਭਿਆਚਾਰਕ ਪ੍ਰੋਟੋਕੋਲ ਨੈਤਿਕ ਸਿਧਾਂਤਾਂ ‘ਤੇ ਅਧਾਰਤ ਹਨ ਜੋ ਆਦਿਵਾਸੀ ਅਤੇ ਟੋਰੇਸ ਸਟ੍ਰੇਟ ਆਈਲੈਂਡਰ ਲੋਕਾਂ ਨਾਲ ਸਾਡੇ ਕਾਰਜਕਾਰੀ ਅਤੇ ਨਿੱਜੀ ਸਬੰਧਾਂ ਨੂੰ ਨਿੱਘਰ ਬਣਾਉਂਦੇ ਹਨ।
ਇਹਨਾਂ ਰਿਸ਼ਤਿਆਂ ਨੂੰ ਮਜ਼ਬੂਤ ਕਰਨਾ ਇਸ ਲਈ ਜ਼ਰੂਰੀ ਹੈ ਕਿਉਂਕਿ ਇਹ ਇਸ ਦੇਸ਼ ਦੇ ਸਭ ਤੋਂ ਪਹਿਲੇ ਵਾਸੀ ਹਨ। ਆਦਿਵਾਸੀ ਅਤੇ ਟੋਰੇਸ ਸਟ੍ਰੇਟ ਆਈਲੈਂਡਰ ਲੋਕਾਂ ਨੂੰ ਜ਼ਮੀਨ ਦਾ ਕਾਫੀ ਗਿਆਨ ਹੈ ਜਿਸ ਨਾਲ ਉਹ ਵਾਤਾਵਰਣ ਦੀ ਦੇਖਭਾਲ ਬਾਰੇ ਸਾਨੂੰ ਬਹੁਤ ਕੁੱਝ ਸਿਖਾ ਸਕਦੇ ਹਨ।

ਟੋਰੇਸ ਸਟ੍ਰੇਟ ਆਈਲੈਂਡਰ ਕੇਪ ਯਾਰਕ ਪ੍ਰਾਇਦੀਪ ਅਤੇ ਪਾਪੂਆ ਨਿਊ ਗਿਨੀ ਦੇ ਸਿਰੇ ਦੇ ਵਿਚਕਾਰਲੇ ਟਾਪੂਆਂ ਦੇ ਸਵਦੇਸ਼ੀ ਲੋਕ ਹਨ ਅਤੇ ਮੁੱਖ ਤੌਰ 'ਤੇ ਮੇਲੇਨੇਸ਼ੀਅਨ ਮੂਲ ਦੇ ਹਨ।
ਵੱਖ-ਵੱਖ ਆਦਿਵਾਸੀ ਲੋਕਾਂ ਨੂੰ ਮਾਨਤਾ ਦੇਣ ਲਈ ਆਦਿਵਾਸੀ ਅਤੇ ਟੋਰੇਸ ਸਟ੍ਰੇਟ ਆਈਲੈਂਡਰ ਦੋਵੇਂ ਝੰਡੇ ਆਸਟ੍ਰੇਲੀਆ ਦੇ ਰਾਸ਼ਟਰੀ ਝੰਡੇ ਦੇ ਨਾਲ-ਨਾਲ ਹੀ ਫਹਿਰਾਏ ਜਾਂਦੇ ਹਨ।

ਆਦਿਵਾਸੀ ਅਤੇ ਟੋਰੇਸ ਸਟ੍ਰੇਟ ਆਈਲੈਂਡਰ ਲੋਕ ਬਜ਼ੁਰਗਾਂ ਨੂੰ 'ਆਂਟੀ' ਅਤੇ 'ਅੰਕਲ' ਕਹਿ ਕੇ ਸਤਿਕਾਰ ਦਿੰਦੇ ਹਨ।
ਬਜ਼ੁਰਗਾਂ ਨੂੰ ਅਕਸਰ 'ਦੇਸ਼ ਵਿੱਚ ਸੁਆਗਤ' ਦੇਣ ਲਈ ਕਿਹਾ ਜਾਂਦਾ ਹੈ। ਰੋਡਾ ਰੌਬਰਟਸ ਦੁਆਰਾ 1980 ਦੇ ਦਹਾਕੇ ਵਿੱਚ ਤਿਆਰ ਕੀਤਾ ਗਿਆ, ਵੈਲਕਮ ਟੂ ਕੰਟਰੀ ਇੱਕ ਪਰੰਪਰਾਗਤ ਸਵਾਗਤ ਸਮਾਰੋਹ ਹੈ ਜੋ ਅਤੀਤ ਦੇ ਸਨਮਾਨ ਲਈ ਇੱਕ ਸਮਾਗਮ ਦੀ ਸ਼ੁਰੂਆਤ ਵਿੱਚ ਦਿੱਤਾ ਜਾਂਦਾ ਹੈ।

ਇਹ ਭਾਸ਼ਣ, ਡਾਂਸ ਜਾਂ ਧੂਣੀ ਦੇਣ ਵਾਲੇ ਸਮਾਰੋਹ ਦਾ ਰੂਪ ਲੈ ਸਕਦਾ ਹੈ।
ਇਸੇ ਤਰ੍ਹਾਂ, 'ਦੇਸ਼ ਦੀ ਮਾਨਤਾ' ਮਹੱਤਵਪੂਰਨ ਮੀਟਿੰਗਾਂ ਵਿੱਚ ਪੇਸ਼ ਕੀਤਾ ਗਿਆ ਇੱਕ ਮਹੱਤਵਪੂਰਨ ਸਵਾਗਤ ਪ੍ਰੋਟੋਕੋਲ ਹੈ।
ਇਸ ਬਾਰੇ ਹੋਰ ਜਾਣਕਾਰੀ ਲਈ ਉੱਪਰ ਦਿੱਤੇ ਆਡੀਓ ਬਟਨ ‘ਤੇ ਕਲਿੱਕ ਕਰੋ।
ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਐਸਬੀਐਸ ਸਾਊਥ ਏਸ਼ੀਅਨ 'ਤੇ ਸੁਣੋ। ਸਾਨੂੰ ਫੇਸਬੁੱਕ ਤੇ X ਉੱਤੇ ਵੀ ਫਾਲੋ ਕਰੋ।
This content was first published in May 2022.







