SKIP TO MAIN CONTENT

ਆਸਟ੍ਰੇਲੀਆ ਐਕਸਪਲੇਨਡ : ਆਸਟ੍ਰੇਲੀਆ ਵਿੱਚ ਜਨਤਕ ਅਤੇ ਭਾਈਚਾਰਕ ਰਿਹਾਇਸ਼ ਕਿਵੇਂ ਕੰਮ ਕਰਦੀ ਹੈ?

Residential houses
There is a diversity of residents in social housing just as in other forms of housing. Source: Getty / Yanzisland

ਆਸਟ੍ਰੇਲੀਆ ਵਿੱਚ, ਯੋਗ ਪਰਿਵਾਰਾਂ ਲਈ ਸਰਕਾਰ ਵਲੋਂ ਸਬਸਿਡੀ ਪ੍ਰਾਪਤ ਕਿਰਾਏ ਦੀ ਰਿਹਾਇਸ਼ ਉਪਲਬਧ ਹੈ। ਮੁਲਾਂਕਣ ਤੁਹਾਡੇ ਰਾਜ ਜਾਂ ਖੇਤਰ ਦੇ ਆਧਾਰ 'ਤੇ ਵੱਖ-ਵੱਖ ਮਾਪਦੰਡਾਂ ਦੇ ਆਧਾਰ 'ਤੇ ਕੀਤਾ ਜਾਂਦਾ ਹੈ। ਵੱਖ-ਵੱਖ ਕਿਸਮ ਦੀ ਰਿਹਾਇਸ਼ ਸਹਾਇਤਾ ਲਈ ਅਰਜ਼ੀ ਦਿੰਦੇ ਸਮੇਂ ਕੀ ਉਮੀਦ ਕਰਨੀ ਚਾਹੀਦੀ ਹੈ, ਸਮਾਜਿਕ ਰਿਹਾਇਸ਼ ਨਾਲ ਜੁੜੀਆਂ ਕੁਝ ਆਮ ਧਾਰਨਾਵਾਂ ਅਤੇ ਮਦਦ ਲਈ ਕਿੱਥੇ ਪਹੁੰਚ ਕਰਨੀ ਹੈ, ਇਸ ਦੀ ਜਾਣਕਾਰੀ ਇੱਥੇ ਦਿੱਤੀ ਗਈ ਹੈ।


Published

By Zoe Thomaidou

Presented by Patras Masih

Source: SBS



Skip to podcast episode content

ਆਸਟ੍ਰੇਲੀਆ ਵਿੱਚ, ਯੋਗ ਪਰਿਵਾਰਾਂ ਲਈ ਸਰਕਾਰ ਵਲੋਂ ਸਬਸਿਡੀ ਪ੍ਰਾਪਤ ਕਿਰਾਏ ਦੀ ਰਿਹਾਇਸ਼ ਉਪਲਬਧ ਹੈ। ਮੁਲਾਂਕਣ ਤੁਹਾਡੇ ਰਾਜ ਜਾਂ ਖੇਤਰ ਦੇ ਆਧਾਰ 'ਤੇ ਵੱਖ-ਵੱਖ ਮਾਪਦੰਡਾਂ ਦੇ ਆਧਾਰ 'ਤੇ ਕੀਤਾ ਜਾਂਦਾ ਹੈ। ਵੱਖ-ਵੱਖ ਕਿਸਮ ਦੀ ਰਿਹਾਇਸ਼ ਸਹਾਇਤਾ ਲਈ ਅਰਜ਼ੀ ਦਿੰਦੇ ਸਮੇਂ ਕੀ ਉਮੀਦ ਕਰਨੀ ਚਾਹੀਦੀ ਹੈ, ਸਮਾਜਿਕ ਰਿਹਾਇਸ਼ ਨਾਲ ਜੁੜੀਆਂ ਕੁਝ ਆਮ ਧਾਰਨਾਵਾਂ ਅਤੇ ਮਦਦ ਲਈ ਕਿੱਥੇ ਪਹੁੰਚ ਕਰਨੀ ਹੈ, ਇਸ ਦੀ ਜਾਣਕਾਰੀ ਇੱਥੇ ਦਿੱਤੀ ਗਈ ਹੈ।


Key Points

  • ਆਸਟ੍ਰੇਲੀਆ ਭਰ ਵਿੱਚ ਸਮਾਜਿਕ ਰਿਹਾਇਸ਼ ਲਈ ਮੰਗ ਸਪਲਾਈ ਨਾਲੋਂ ਵੱਧ ਹੈ।
  • ਹਰੇਕ ਰਾਜ ਜਾਂ ਪ੍ਰਦੇਸ਼ ਦਾ ਸੋਸ਼ਲ ਹਾਊਸਿੰਗ ਅਰਜ਼ੀਆਂ ਲਈ ਆਪਣਾ ਵੱਖਰਾ ਰਜਿਸਟਰ ਹੁੰਦਾ ਹੈ।
  • ਮਾਹਿਰਾਂ ਦਾ ਕਹਿਣਾ ਹੈ ਕਿ ਕੋਈ ਵੀ ਵਿਅਕਤੀ ਕਿਰਾਏ ਦੇ ਤਣਾਅ ਤੋਂ ਗ੍ਰਸਤ ਹੋ ਸਕਦਾ ਹੈ।
  • ਕਿਫਾਇਤੀ ਰਿਹਾਇਸ਼ ਤੋਂ ਭਾਵ ਸਬਸਿਡੀ ਵਾਲੇ ਕਿਰਾਏ ਦੇ ਪ੍ਰੋਗਰਾਮਾਂ ਤੋਂ ਹੈ ਜੋ ਸਮਾਜਿਕ ਰਿਹਾਇਸ਼ ਪ੍ਰਣਾਲੀ ਅਤੇ ਨਿੱਜੀ ਬਾਜ਼ਾਰ ਦੇ ਵਿਚਕਾਰ ਸਥਿਤ ਹੁੰਦੇ ਹਨ।

ਆਸਟ੍ਰੇਲੀਆ ਵਿੱਚ, ਕਿਫਾਇਤੀ ਅਤੇ ਢੁੱਕਵੀਂ ਰਿਹਾਇਸ਼ ਲੱਭਣ ਜਾਂ ਉਸ ਨੂੰ ਬਣਾਈ ਰੱਖਣ ਵਿੱਚ ਮੁਸ਼ਕਿਲ ਦਾ ਸਾਹਮਣਾ ਕਰ ਰਹੇ ਲੋਕਾਂ ਲਈ ਸਰਕਾਰੀ ਸਹਾਇਤਾ ਉਪਲਬਧ ਹੈ।

ਇਹ ਸਹਾਇਤਾ ਸਮਾਜਿਕ ਰਿਹਾਇਸ਼ ਨਾਮਕ ਪ੍ਰਣਾਲੀ ਦੇ ਤਹਿਤ ਆਉਂਦੀ ਹੈ ਅਤੇ ਹਰੇਕ ਖੇਤਰ ਵਿੱਚ ਲੰਮੇ ਸਮੇਂ ਦੀ ਸਮਾਜਿਕ ਰਿਹਾਇਸ਼ ਕਿਰਾਏ ਤੱਕ ਪਹੁੰਚਣ ਲਈ ਵੱਖ-ਵੱਖ ਨਿਯਮ ਅਤੇ ਮਾਪਦੰਡ ਹਨ।

ਸਮਾਜਿਕ ਰਿਹਾਇਸ਼ ਅਰਜ਼ੀਆਂ ਲਈ ਕੋਈ ਰਾਸ਼ਟਰੀ ਪੱਧਰ ’ਤੇ ਇੱਕ ਹੀ ਜਗ੍ਹਾ ਉੱਤੇ ਸਾਰੀਆਂ ਲੋੜੀਂਦੀਆਂ ਸਹੂਲਤਾਂ ਉਪਲਬਧ ਨਹੀਂ ਹਨ।

Public Housing
Rent in social housing accommodation is set based on household income and capped at around 30 per cent of household income. Source: Getty / Matt Grehan

ਸਮਾਜਿਕ ਰਿਹਾਇਸ਼ ਰਜਿਸਟਰ ਵਿੱਚ ਆਪਣਾ ਨਾਮ ਦਰਜ ਕਰਵਾਉਣ ਲਈ, ਜਿਸ ਨੂੰ ਅਕਸਰ ਇੰਤਜ਼ਾਰ ਸੂਚੀ ਵੀ ਕਿਹਾ ਜਾਂਦਾ ਹੈ, ਤੁਹਾਨੂੰ ਆਪਣੇ ਸਥਾਨਿਕ ਹਾਊਸਿੰਗ ਅਥਾਰਿਟੀ ਵਿੱਚ ਅਰਜ਼ੀ ਦੇਣੀ ਹੋਵੇਗੀ।

ਰਜਿਸਟ੍ਰੇਸ਼ਨ ਪ੍ਰਕ੍ਰਿਆ ਤਹਿਤ, ਤੁਹਾਨੂੰ ਜ਼ਰੂਰੀ ਫਾਰਮ ਭਰਨੇ ਹੋਣਗੇ ਅਤੇ ਤੁਹਾਡੀ ਅਰਜ਼ੀ ਦਾ ਮੁਲਾਂਕਣ ਕੀਤਾ ਜਾਵੇਗਾ।

Suburban Scene
Low to moderate income households who are not eligible for social housing may qualify for affordable housing. Credit: tap10/Getty Images

ਇਹ ਪ੍ਰਕ੍ਰਿਆ ਤੁਹਾਡੇ ਹਾਲਾਤਾਂ ਅਤੇ ਤੁਹਾਡੇ ਨਿਵਾਸ ਸਥਾਨ ਦੇ ਆਧਾਰ ਉੱਤੇ ਵੱਖ ਹੁੰਦੀ ਹੈ।

ਇਨ੍ਹਾਂ ਭਿੰਨਤਾਵਾਂ ਦੇ ਕਾਰਨ, ਇਹ ਜਾਨਣਾ ਜ਼ਰੂਰੀ ਹੈ ਕਿ ਤੁਹਾਡੇ ਰਾਜ ਜਾਂ ਖੇਤਰ ਦੀ ਹਾਊਸਿੰਗ ਅਥਾਰਿਟੀ ਨਾਲ ਸੰਪਰਕ ਕਰ ਕੇ ਤੁਸੀਂ ਇਹ ਪਤਾ ਕਰ ਲਓ ਕਿ ਤੁਹਾਡੇ ਖੇਤਰ ਵਿੱਚ ਕਿਹੜੇ ਨਿਯਮ ਲਾਗੂ ਹੁੰਦੇ ਹਨ।

New housing
Three in four public housing dwellings in Australia are in major cities. Source: Getty / Andrew Merry

ਕੁਝ ਲੋਕ ਗਲਤ ਧਾਰਨਾਵਾਂ ਰੱਖਦੇ ਹਨ ਕਿ ਵਿਦੇਸ਼ਾਂ ਵਿੱਚ ਪੈਦਾ ਹੋਏ ਲੋਕ ਸਮਾਜਿਕ ਰਿਹਾਇਸ਼ ਲਈ ਅਰਜ਼ੀ ਦੇਣ ਦੇ ਯੋਗ ਨਹੀਂ ਹੁੰਦੇ ਪਰ ਅਜਿਹਾ ਨਹੀਂ ਹੈ।ਇਹ ਵੀ ਸੱਚ ਨਹੀਂ ਹੈ ਕਿ ਪ੍ਰਵਾਸੀ ਹੋਣ ’ਤੇ ਤੁਹਾਨੂੰ ਖੁਦ ਹੀ ਸਮਾਜਿਕ ਰਿਹਾਇਸ਼ ਮਿਲ ਜਾਂਦੀ ਹੈ।

ਮਾਹਿਰਾਂ ਦਾ ਕਹਿਣਾ ਹੈ ਕਿ ਕਿਰਾਏ ਦਾ ਤਣਾਅ ਅਤੇ ਮਹਿੰਗਾਈ ਮੁੱਖ ਕਾਰਨ ਹਨ, ਜਿਸ ਦੀ ਵਜ੍ਹਾ ਕਾਰਨ ਲੋਕ ਸੋਸ਼ਲ ਹਾਊਸਿੰਗ ਚੁਣਦੇ ਹਨ ਜਾਂ ਉੱਥੇ ਰਹਿਣ ਲਈ ਮਜਬੂਰ ਹੋ ਜਾਂਦੇ ਹਨ।

ਆਸਟ੍ਰੇਲੀਆ ਵਿੱਚ ਆਪਣੀ ਨਵੀਂ ਜ਼ਿੰਦਗੀ ਵਿੱਚ ਸੈਟਲ ਹੋਣ ਬਾਰੇ ਵਧੇਰੇ ਕੀਮਤੀ ਜਾਣਕਾਰੀ ਅਤੇ ਸੁਝਾਵਾਂ ਲਈ ਆਸਟ੍ਰੇਲੀਆ ਐਕਸਪਲੇਨਡ ਪੋਡਕਾਸਟ ਨੂੰ ਸਬਸਕ੍ਰਾਈਬ ਕਰੋ ਜਾਂ ਫਾਲੋ ਕਰੋ।

ਕੀ ਤੁਹਾਡੇ ਕੋਈ ਸਵਾਲ ਜਾਂ ਵਿਸ਼ੇ ਦੇ ਵਿਚਾਰ ਹਨ ਤਾਂ australiaexplained@sbs.com.au ਉਤੇ ਇੱਕ ਈਮੇਲ ਭੇਜੋ


Latest podcast episodes

Follow SBS Punjabi

Download our apps

Watch on SBS

Punjabi News

Stream now