ਧਾਰਮਿਕ ਭੋਜਨ ਪਾਬੰਦੀਆਂ ਦਾ ਸਤਿਕਾਰ ਕਰਨ ਤੋਂ ਲੈ ਕੇ ਨੈਤਿਕ ਅਤੇ ਸਿਹਤ-ਅਧਾਰਤ ਭੋਜਨ ਵਿਕਲਪਾਂ ਤੱਕ, ਸੰਭਾਵਨਾ ਹੈ ਕਿ ਸਾਡੇ ਸਾਰਿਆਂ ਕੋਲ ਕਿਸੇ ਕਿਸਮ ਦੀ ਭੋਜਨ ਪਾਬੰਦੀ ਹੈ ਜਾਂ ਅਸੀਂ ਕਿਸੇ ਅਜਿਹੇ ਵਿਅਕਤੀ ਨੂੰ ਜਾਣਦੇ ਹੋਵਾਂਗੇ ਜੋ ਅਜਿਹੀਆਂ ਪਬੰਦੀਆਂ ਦੀ ਪਾਲਣਾ ਕਰਦਾ ਹੋਵੇ।
ਆਓ ਭੋਜਨ ਐਲਰਜੀ ਨਾਲ ਸ਼ੁਰੂਆਤ ਕਰੀਏ, ਜਿਸ ਨੂੰ ਜੇਕਰ ਅਣਡਿੱਠ ਕੀਤਾ ਜਾਵੇ, ਤਾਂ ਇਸਦੇ ਘਾਤਕ ਨਤੀਜੇ ਹੋ ਸਕਦੇ ਹਨ। 10 ਆਸਟ੍ਰੇਲੀਅਨ ਬੱਚਿਆਂ ਵਿੱਚੋਂ ਇੱਕ ਨੂੰ ਭੋਜਨ ਐਲਰਜੀ ਹੁੰਦੀ ਹੈ, ਜਿਸ ਵਿੱਚ ਸਭ ਤੋਂ ਆਮ ਆਂਡੇ ਦੀ ਐਲਰਜੀ ਹੈ। ਜਦੋਂ ਤੱਕ ਅਸੀਂ ਬਾਲਗ ਹੋ ਜਾਂਦੇ ਹਾਂ, ਸਾਡੇ ਵਿੱਚੋਂ 50 ਵਿੱਚੋਂ ਇੱਕ ਨੂੰ ਭੋਜਨ ਐਲਰਜੀ ਹੁੰਦੀ ਹੈ।
ਖਪਤਕਾਰਾਂ ਨੂੰ ਸਮੱਗਰੀ ਅਤੇ ਐਲਰਜੀਨ ਦੀ ਆਸਾਨੀ ਨਾਲ ਪਛਾਣ ਕਰਨ ਵਿੱਚ ਮਦਦ ਕਰਨ ਲਈ, ਫੂਡ ਸਟੈਂਡਰਡਜ਼ ਆਸਟ੍ਰੇਲੀਆ ਨਿਊਜ਼ੀਲੈਂਡ ਨੇ ਪਲੇਨ ਇੰਗਲਿਸ਼ ਐਲਰਜੀਨ ਲੇਬਲਿੰਗ ਰੱਖੀ ਹੈ।
ਸਾਰੇ ਪੈਕ ਕੀਤੇ ਭੋਜਨ ਵਿੱਚ ਹੁਣ ਇੱਕ ਵਿਆਪਕ ਸਮੱਗਰੀ ਸੂਚੀ ਸ਼ਾਮਲ ਹੋਣੀ ਚਾਹੀਦੀ ਹੈ, ਜਿਸਨੂੰ ‘statement of ingredients' ਕਿਹਾ ਜਾਂਦਾ ਹੈ। ਇਹ ਇੱਕ ਲੇਬਲ 'ਤੇ ਇੱਕ ਸਪੱਸ਼ਟ ਜਗ੍ਹਾ 'ਤੇ ਸਾਦੇ ਅੰਗਰੇਜ਼ੀ ਨਾਮ ਦੀ ਵਰਤੋਂ ਕਰਦੇ ਹੋਏ ਅਤੇ ਕਿਸੇ ਵੀ ਆਮ ਭੋਜਨ ਐਲਰਜੀਨ 'ਤੇ ਜ਼ੋਰ ਦਿੰਦੇ ਹੋਏ ਦਿਖਾਈ ਦੇਣਾ ਚਾਹੀਦਾ ਹੈ।
ਨੈਸ਼ਨਲ ਐਲਰਜੀ ਕੌਂਸਲ ਦੇ ਨਾਲ ਅਭਿਆਸ ਕਰਨ ਵਾਲੇ ਡਾਇਟੀਸ਼ੀਅਨ ਇੰਗ੍ਰਿਡ ਰੌਚ ਕਹਿੰਦੇ ਹਨ ਕਿ, "ਉਹ ਸਾਦਾ ਅੰਗਰੇਜ਼ੀ ਸ਼ਬਦਾਵਲੀ ਅਤੇ ਮੋਟੇ ਅੱਖਰਾਂ ਵਿੱਚ ਹੋਣਾ ਚਾਹੀਦਾ ਹੈ"।

Cereals that contain gluten—so wheat, rye, barley and oats—must also be listed on the label to advise those with Coeliac disease and gluten intolerance.
ਕੀ ਤੁਸੀਂ ਕੋਸ਼ਰ ਖੁਰਾਕ ਦੀ ਪਾਲਣਾ ਕਰਦੇ ਹੋ?
ਕੋਸ਼ਰ ਆਸਟ੍ਰੇਲੀਆ ਵਿਖੇ ਮਾਰਕੀਟਿੰਗ ਅਤੇ ਲੌਜਿਸਟਿਕਸ ਦੇ ਮੁਖੀ, ਸ਼ੋਸ਼ ਲੈਂਡੌ ਕਹਿੰਦੇ ਹਨ ਕਿ ਉਹ ਦੇਸ਼ ਦੀਆਂ ਦੋ ਮੁੱਖ ਕੋਸ਼ਰ ਪ੍ਰਮਾਣੀਕਰਣ ਏਜੰਸੀਆਂ ਵਿੱਚੋਂ ਇੱਕ ਹਨ।
ਉਨ੍ਹਾਂ ਦੇ ਲੋਗੋ ਵੱਲ ਧਿਆਨ ਦਿਓ ਜੋ ਕਿ ਆਸਟ੍ਰੇਲੀਆ ਦਾ ਇੱਕ ਨਕਸ਼ਾ ਹੈ ਜਿਸ ਵਿੱਚ ਇੱਕ ਚੱਕਰ ਦੇ ਅੰਦਰ ਕੇਂਦਰ ਵਿੱਚ 'K' ਹੈ।
ਹਾਲਾਂਕਿ, ਸਿਰਫ ਬਹੁਤ ਘੱਟ ਪ੍ਰਤੀਸ਼ਤ ਉਤਪਾਦਾਂ ਵਿੱਚ ਅਸਲ ਵਿੱਚ ਲੋਗੋ ਹੁੰਦਾ ਹੈ, ਇਸ ਲਈ ਇਹ ਜਾਂਚ ਕਰਨਾ ਸਭ ਤੋਂ ਵਧੀਆ ਹੈ ਕਿ ਕੀ ਉਤਪਾਦ ਕੋਸ਼ਰ ਆਸਟ੍ਰੇਲੀਆ ਐਪ ਰਾਹੀਂ ਕੋਸ਼ਰ ਪ੍ਰਮਾਣਿਤ ਹਨ।
ਸ਼੍ਰੀਮਤੀ ਲੈਂਡੌ ਕਹਿੰਦੀ ਹੈ ਕਿ ਐਪ ਨੇ ਹਾਲ ਹੀ ਵਿੱਚ ਇੱਕ ਬਾਰਕੋਡ ਸਕੈਨਿੰਗ ਵਿਸ਼ੇਸ਼ਤਾ ਪੇਸ਼ ਕੀਤੀ ਹੈ। ਇਹ ਖਪਤਕਾਰਾਂ ਲਈ ਵਿਸ਼ੇਸ਼ ਸਟੋਰਾਂ ਦੀ ਬਜਾਏ ਮੁੱਖ ਧਾਰਾ ਦੇ ਸੁਪਰਮਾਰਕੀਟਾਂ ਵਿੱਚ ਖਰੀਦਦਾਰੀ ਕਰਨਾ ਬਹੁਤ ਸੌਖਾ ਬਣਾਉਂਦਾ ਹੈ।
ਕੀ ਤੁਸੀਂ ਹਲਾਲ ਖੁਰਾਕ ਦੀ ਪਾਲਣਾ ਕਰਦੇ ਹੋ?
ਲਗਭਗ ਤਿੰਨ ਪ੍ਰਤੀਸ਼ਤ ਆਸਟ੍ਰੇਲੀਅਨ ਲੋਕ ਹਲਾਲ ਖੁਰਾਕ ਦੀ ਪਾਲਣਾ ਕਰਦੇ ਹਨ ਅਤੇ ਇਹ ਖੇਤਰ ਤੇਜ਼ੀ ਨਾਲ ਫੈਲ ਰਿਹਾ ਹੈ।
ਡਾ. ਮੁਹੰਮਦ ਖਾਨ, ਹਲਾਲ ਆਸਟ੍ਰੇਲੀਆ ਦੇ ਸੀਈਓ ਹਨ, ਜੋ ਕਿ ਖੇਤੀਬਾੜੀ ਵਿਭਾਗ ਦੁਆਰਾ ਮਾਨਤਾ ਪ੍ਰਾਪਤ ਇੱਕ ਹਲਾਲ ਪ੍ਰਮਾਣੀਕਰਣ ਸੰਸਥਾ ਹੈ।
ਉਹ ਕਰਿਆਨੇ ਦੇ ਖੇਤਰ ਵਿੱਚ ਖਪਤਕਾਰਾਂ ਨੂੰ ਭਰੋਸੇਯੋਗ ਹਲਾਲ ਅਧਿਕਾਰੀਆਂ ਤੋਂ ਪ੍ਰਮਾਣੀਕਰਣ ਲੇਬਲ ਲੱਭਣ ਦੀ ਸਲਾਹ ਦਿੰਦੇ ਹਨ।
ਬਦਕਿਸਮਤੀ ਨਾਲ, ਅਸੀਂ ਕਿਸੇ ਵੀ ਰੈਸਟੋਰੈਂਟ ਵਿੱਚ ਜਾ ਕੇ ਕੋਸ਼ਰ ਭੋਜਨ ਦਾ ਆਰਡਰ ਨਹੀਂ ਦੇ ਸਕਦੇ। ਪੂਰਾ ਰੈਸਟੋਰੈਂਟ ਕੋਸ਼ਰ ਪ੍ਰਮਾਣਿਤ ਹੋਣਾ ਚਾਹੀਦਾ ਹੈ, ਅਤੇ ਕੋਸ਼ਰ ਆਸਟ੍ਰੇਲੀਆ ਐਪ ਵਿੱਚ ਇੱਕ ਵਿਆਪਕ ਸੂਚੀ ਸ਼ਾਮਲ ਹੈ।

Allergenic foods in bowls, still life. Credit: SCIENCE PHOTO LIBRARY/Getty Images/Science Photo Libra
ਡਾ. ਖਾਨ ਕਹਿੰਦੇ ਹਨ, "ਐਪਸ ਮੌਜੂਦ ਹਨ ਅਤੇ ਮੈਂ ਉਨ੍ਹਾਂ ਸਮੂਹਾਂ ਦੀ ਸ਼ਲਾਘਾ ਕਰਦਾ ਹਾਂ ਜੋ ਖਪਤਕਾਰਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰਦੇ ਹਨ... ਉਦਾਹਰਨ ਲਈ, ਹਲਾਲ ਫੂਡ ਸਿਡਨੀ, ਮੈਲਬੌਰਨ ਵਿੱਚ ਹਲਾਲ ਫੂਡ,"।
ਆਖ਼ਰਕਾਰ, ਆਪਣੀ ਖੋਜ ਕਰਨਾ ਸਭ ਤੋਂ ਸੁਰੱਖਿਅਤ ਹੈ।
Subscribe to or follow the Australia Explained podcast for more valuable information and tips about settling into your new life in Australia.
Do you have any questions or topic ideas? Send us an email to australiaexplained@sbs.com.au





