ਆਸਟ੍ਰੇਲੀਆ ਐਕਸਪਲੇਂਡ: ਆਸਟ੍ਰੇਲੀਆ ਵਿੱਚ ਗਰਮੀ ਦੀ ਲਹਿਰ ਜਾਂ ਲੂ ਦੌਰਾਨ ਬਚਾਅ ਕਿਵੇਂ ਕਰੀਏ?

Young woman having hot flash and sweating in a warm summer day

It's important to stay in the shade and hydrated during hot summer days. Source: iStockphoto / eternalcreative/Getty Images

ਆਸਟ੍ਰੇਲੀਆ ਵਿੱਚ ਗਰਮੀ ਦਾ ਸੀਜ਼ਨ ਬਹੁਤ ਜ਼ਿਆਦਾ ਗਰਮ ਹੋ ਸਕਦਾ ਹੈ, ਅਤੇ ਜਲਵਾਯੂ ਤਬਦੀਲੀ ਕਾਰਨ ਇਹ ਸੰਭਾਵਨਾ ਹੈ ਕਿ ਲੂ ਯਾਨੀ ਗਰਮੀ ਦੀਆਂ ਲਹਿਰਾਂ ਪਹਿਲਾਂ ਨਾਲੋਂ ਜ਼ਿਆਦਾ ਅਤੇ ਵਧੇਰੇ ਭਿਆਨਕ ਰੂਪ ਵਿੱਚ ਆਉਣਗੀਆਂ। 'ਆਸਟ੍ਰੇਲੀਆ ਐਕਸਪਲੇਂਡ' ਦੇ ਇਸ ਐਪੀਸੋਡ ਵਿੱਚ, ਅਸੀਂ ਦੱਸਾਂਗੇ ਕਿ ਗਰਮੀ ਦੀ ਲਹਿਰ ਕੀ ਹੁੰਦੀ ਹੈ, ਇਹ ਮਨੁੱਖੀ ਸਿਹਤ ਲਈ ਇੰਨਾ ਵੱਡਾ ਖ਼ਤਰਾ ਕਿਉਂ ਪੈਦਾ ਕਰਦੀ ਹੈ, ਸਭ ਤੋਂ ਵੱਧ ਖ਼ਤਰਾ ਕਿਸ ਨੂੰ ਹੈ, ਅਤੇ ਗਰਮੀ ਦੀ ਲਹਿਰ ਦਾ ਸਾਹਮਣਾ ਕਰਨ ਲਈ ਸਭ ਤੋਂ ਵਧੀਆ ਤਿਆਰੀ ਕਿਵੇਂ ਕੀਤੀ ਜਾਵੇ?


Key Points
  • ਗਰਮੀ ਦੀ ਲਹਿਰ (ਹੀਟਵੇਵ) ਉਦੋਂ ਹੁੰਦੀ ਹੈ ਜਦੋਂ ਕਿਸੇ ਖਾਸ ਥਾਂ 'ਤੇ ਲਗਾਤਾਰ ਤਿੰਨ ਜਾਂ ਇਸ ਤੋਂ ਵੱਧ ਦਿਨਾਂ ਤੱਕ ਦਿਨ ਅਤੇ ਰਾਤ ਦਾ ਤਾਪਮਾਨ ਬਹੁਤ ਜ਼ਿਆਦਾ ਗਰਮ ਰਹਿੰਦਾ ਹੈ।
  • ਆਸਟ੍ਰੇਲੀਆ ਦੀ ਪਹਿਲੀ ਰਾਸ਼ਟਰੀ ਮੌਸਮੀ ਜੋਖਮ ਮੁਲਾਂਕਣ ਰਿਪੋਰਟ ਜਾਰੀ ਹੋਣ ਨਾਲ ਇਹ ਸਪੱਸ਼ਟ ਹੁੰਦਾ ਹੈ ਕਿ ਗਰਮ ਹੁੰਦੀ ਦੁਨੀਆ ਵਿੱਚ ਗਰਮੀ ਦੀਆਂ ਲਹਿਰਾਂ ਵਧੇਰੇ ਆਮ ਅਤੇ ਹੋਰ ਤੀਬਰ ਹੋ ਰਹੀਆਂ ਹਨ।
  • ਆਸਟ੍ਰੇਲੀਆ ਵਿੱਚ, ਗਰਮੀ ਦੀਆਂ ਲਹਿਰਾਂ ਕਿਸੇ ਵੀ ਹੋਰ ਕੁਦਰਤੀ ਆਫ਼ਤ ਨਾਲੋਂ ਜ਼ਿਆਦਾ ਜਾਨਾਂ ਲੈਂਦੀਆਂ ਹਨ। ਇਹ ਖਾਸ ਤੌਰ 'ਤੇ ਬਜ਼ੁਰਗਾਂ, ਪਹਿਲਾਂ ਤੋਂ ਸਿਹਤ ਸਮੱਸਿਆਵਾਂ ਨਾਲ ਜੂਝ ਰਹੇ ਲੋਕਾਂ, ਬਹੁਤ ਛੋਟੇ ਬੱਚਿਆਂ ਅਤੇ ਗਰਭਵਤੀ ਔਰਤਾਂ ਲਈ ਹੋਰ ਵੱਡਾ ਖ਼ਤਰਾ ਪੈਦਾ ਕਰਦੀਆਂ ਹਨ।

    ਗਰਮੀ ਦੀ ਲਹਿਰ ਜਾਂ ਲੂ ਕੀ ਹੈ?

    ਗਰਮੀ ਦੀ ਲਹਿਰ (ਹੀਟਵੇਵ) ਉਦੋਂ ਹੁੰਦੀ ਹੈ ਜਦੋਂ ਕਿਸੇ ਖਾਸ ਥਾਂ 'ਤੇ ਲਗਾਤਾਰ ਤਿੰਨ ਜਾਂ ਇਸ ਤੋਂ ਵੱਧ ਦਿਨਾਂ ਤੱਕ ਦਿਨ ਅਤੇ ਰਾਤ ਦਾ ਤਾਪਮਾਨ ਬਹੁਤ ਜ਼ਿਆਦਾ ਗਰਮ ਰਹਿੰਦਾ ਹੈ।

    ਆਸਟ੍ਰੇਲੀਆ ਦੀ ਪਹਿਲੀ ਰਾਸ਼ਟਰੀ ਮੌਸਮੀ ਜੋਖਮ ਮੁਲਾਂਕਣ (National Climate Risk Assessment) ਰਿਪੋਰਟ ਨਾਲ ਨਾਲ ਇਹ ਸਪੱਸ਼ਟ ਹੁੰਦਾ ਹੈ ਕਿ ਗਰਮ ਹੁੰਦੀ ਦੁਨੀਆ ਵਿੱਚ ਗਰਮੀ ਦੀਆਂ ਲਹਿਰਾਂ ਵਧੇਰੇ ਆਮ ਅਤੇ ਹੋਰ ਤੀਬਰ ਹੋ ਰਹੀਆਂ ਹਨ।

    ਹੀਟਵੇਵ ਜਾਂ ਲੂ ਵਰਗੀਆਂ ਅਤਿਅੰਤ ਮੌਸਮੀ ਘਟਨਾਵਾਂ ਆਉਣ ਵਾਲੇ ਸਮੇਂ ਵਿੱਚ ਵਧੇਰੇ ਆਮ, ਅਤੇ ਹੋਰ ਜ਼ਿਆਦਾ ਤੀਬਰ ਹੋਣਗੀਆਂ, ਜਿਨ੍ਹਾਂ ਦੇ ਸਮਾਜਿਕ, ਸਿਹਤ, ਆਰਥਿਕ ਅਤੇ ਵਾਤਾਵਰਣ ਸੰਬੰਧੀ ਪ੍ਰਭਾਵ ਹੋਣਗੇ।

    ਘਰਾਂ ਅਤੇ ਕੰਮ ਵਾਲੀਆਂ ਥਾਵਾਂ ਵਰਗੇ ਬੁਨਿਆਦੀ ਢਾਂਚਿਆਂ ਲਈ ਅਕਸਰ ਗਰਮੀ ਦੀ ਲਹਿਰ ਦੌਰਾਨ ਅੰਦਰੂਨੀ ਵਾਤਾਵਰਣ ਨੂੰ ਠੰਡਾ ਰੱਖਣਾ ਮੁਸ਼ਕਲ ਹੋ ਜਾਂਦਾ ਹੈ, ਜੋ ਲੋਕਾਂ ਲਈ ਬੇਚੈਨੀ ਦਾ ਕਾਰਨ ਬਣਦਾ ਹੈ ਅਤੇ ਸਾਡੀ ਸਿਹਤ ਲਈ ਖ਼ਤਰਾ ਪੈਦਾ ਕਰਦਾ ਹੈ।

    ਜਿਵੇਂ-ਜਿਵੇਂ ਆਸਟ੍ਰੇਲੀਆ ਵਿੱਚ ਗਰਮੀ ਦੀਆਂ ਲਹਿਰਾਂ (ਲੂ) ਆਮ ਹੁੰਦੀਆਂ ਜਾ ਰਹੀਆਂ ਹਨ, ਇਹਨਾਂ ਦੇ ਖ਼ਤਰਿਆਂ ਬਾਰੇ ਜਾਣਨਾ ਅਤੇ ਇਹਨਾਂ ਨਾਲ ਨਜਿੱਠਣ ਦੇ ਤਰੀਕਿਆਂ ਬਾਰੇ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ।
    sydney-4034243_1920.jpg
    Sydney on a hot day. Credit: Hans / PIxabay

    ਗਰਮੀ ਦੀਆਂ ਲਹਿਰਾਂ ਖਤਰਨਾਕ ਕਿਉਂ ਹਨ?

    ਗਰਮੀ ਦੀਆਂ ਲਹਿਰਾਂ ਖ਼ਤਰਨਾਕ ਹੁੰਦੀਆਂ ਹਨ ਕਿਉਂਕਿ ਵਾਤਾਵਰਣ ਦੇ ਕਈ ਕਾਰਕ ਮਿਲ ਕੇ ਸਰੀਰ 'ਤੇ ਦਬਾਅ (ਹੀਟ ਸਟ੍ਰੈੱਸ) ਪਾਉਂਦੇ ਹਨ, ਅਤੇ ਸਾਡੇ ਸਰੀਰ 'ਤੇ ਇਸ ਦਾ ਜੋ ਅਸਰ ਪੈਂਦਾ ਹੈ ਉਸ ਨੂੰ ਹੀਟ ਸਟ੍ਰੇਨ ਕਿਹਾ ਜਾਂਦਾ ਹੈ।

    ਜਦੋਂ ਸਾਡਾ ਸਰੀਰ ਹੀਟ ਸਟ੍ਰੇਨ ਦਾ ਸਾਹਮਣਾ ਕਰਦਾ ਹੈ, ਤਾਂ ਸਰੀਰ ਦਾ ਤਾਪਮਾਨ ਵੱਧ ਜਾਂਦਾ ਹੈ, ਜਿਸ ਨਾਲ 'ਹੀਟ ਸਟ੍ਰੋਕ' (ਲੂ ਲੱਗਣ) ਦਾ ਖ਼ਤਰਾ ਵੱਧ ਜਾਂਦਾ ਹੈ। ਇਹ ਇੱਕ ਅਜਿਹੀ ਸਥਿਤੀ ਹੈ ਜੋ ਸਰੀਰ ਵਿੱਚ ਜਲਣ ਜਾਂ ਸੋਜ ਪੈਦਾ ਕਰਦੀ ਹੈ ਅਤੇ ਜਾਨਲੇਵਾ ਵੀ ਹੋ ਸਕਦੀ ਹੈ।
    People with heart disease, they often are at much greater risk of having a heart attack during a heat wave, so really your body is redirecting all this blood away from the body core towards the skin surface to try to keep you cool. And that places a lot of strain on the heart.
    Professor Ollie Jay
    ਯੂਨੀਵਰਸਿਟੀ ਆਫ਼ ਸਿਡਨੀ ਦੇ ਹੀਟ ਐਂਡ ਹੈਲਥ ਰਿਸਰਚ ਸੈਂਟਰ ਦੇ ਅਕੈਡਮਿਕ ਡਾਇਰੈਕਟਰ ਪ੍ਰੋਫੈਸਰ ਓਲੀ ਜੇ ਦੱਸਦੇ ਹਨ ਕਿ ਇਸੇ ਸਮੇਂ, ਸਾਡਾ ਸਰੀਰ ਆਪਣੇ ਆਪ ਨੂੰ ਠੰਡਾ ਰੱਖਣ ਲਈ ਪਸੀਨੇ ਰਾਹੀਂ ਵਾਸ਼ਪੀਕਰਨ ਦੀ ਪ੍ਰਕਿਰਿਆ ਨੂੰ ਵਧਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਜੋ ਸਰੀਰ ਦੀ ਗਰਮੀ ਬਾਹਰ ਨਿਕਲ ਸਕੇ।

    ਬਜ਼ੁਰਗ ਲੋਕਾਂ ਨੂੰ ਗਰਮੀ ਦੀ ਲਹਿਰ ਦੌਰਾਨ ਸਰੀਰਕ ਤਾਪਮਾਨ ਵਧਣ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ ਕਿਉਂਕਿ ਉਨ੍ਹਾਂ ਦੇ ਸਰੀਰ ਵਿੱਚ ਪਸੀਨਾ ਆਉਣ ਦੀ ਸਮਰੱਥਾ ਘੱਟ ਹੁੰਦੀ ਹੈ।

    ਆਸਟ੍ਰੇਲੀਆ ਵਿੱਚ, ਗਰਮੀ ਦੀਆਂ ਲਹਿਰਾਂ ਕਿਸੇ ਵੀ ਹੋਰ ਕੁਦਰਤੀ ਆਫ਼ਤ ਦੇ ਮੁਕਾਬਲੇ ਸਭ ਤੋਂ ਵੱਧ ਜਾਨਾਂ ਲੈਂਦੀਆਂ ਹਨ।
    Professor Ollie Jay - University of Sydney.jpeg
    Professor Ollie Jay, Academic Director of the Heat and Health Research Centre at the University of Sydney – image University of Sydney. Credit: Joseph Byford Photography

    ਗਰਭਵਤੀ ਔਰਤਾਂ ਲਈ ਗਰਮੀ ਦੀਆਂ ਲਹਿਰਾਂ (ਲੂ) ਖਾਸ ਤੌਰ 'ਤੇ ਖ਼ਤਰਨਾਕ ਕਿਉਂ ਹਨ?

    ਡਾ. ਹੈਮਰੋਸੀ ਦੱਸਦੇ ਹਨ ਕਿ ਗਰਮੀ ਦੀਆਂ ਲਹਿਰਾਂ ਗਰਭਵਤੀ ਔਰਤਾਂ ਲਈ ਵੀ ਖ਼ਤਰਾ ਬਣ ਸਕਦੀਆਂ ਹਨ।

    "ਜੇਕਰ ਤੁਹਾਡਾ ਸਰੀਰ ਬਹੁਤ ਜ਼ਿਆਦਾ ਗਰਮ ਹੋ ਜਾਂਦਾ ਹੈ, ਤਾਂ ਇਸ ਦਾ ਬੱਚੇ ਦੀ ਸਿਹਤ 'ਤੇ ਬੁਰਾ ਅਸਰ ਪੈ ਸਕਦਾ ਹੈ। ਤੁਹਾਨੂੰ ਪਾਣੀ ਦੀ ਕਮੀ (ਡੀਹਾਈਡ੍ਰੇਸ਼ਨ), ਬਲੱਡ ਪ੍ਰੈਸ਼ਰ ਵਧਣ ਅਤੇ ਸਮੇਂ ਤੋਂ ਪਹਿਲਾਂ ਜਣੇਪਾ (early labour) ਹੋਣ ਦਾ ਖ਼ਤਰਾ ਵੱਧ ਸਕਦਾ ਹੈ।"

    ਰੇਬੇਕਾ ਡੀਮਾਰਕੋ ਨੇ ਆਪਣੇ ਤਿੰਨ ਬੱਚਿਆਂ ਦੇ ਜਨਮ ਸਮੇਂ ਹਰ ਵਾਰ ਗਰਭ ਅਵਸਥਾ ਦੌਰਾਨ ਗਰਮੀ ਦੇ ਮਾੜੇ ਪ੍ਰਭਾਵਾਂ ਦਾ ਸਾਹਮਣਾ ਕੀਤਾ।

    ਰੇਬੇਕਾ ਦੱਸਦੀ ਹੈ, "ਮੈਂ ਕਈ ਵਾਰ ਸਰੀਰ 'ਤੇ ਹੀਟ ਰੈਸ਼, ਬਹੁਤ ਤੇਜ਼ੀ ਨਾਲ ਪਾਣੀ ਦੀ ਕਮੀ, ਅਤੇ ਲਗਭਗ ਹੀਟ ਸਟ੍ਰੋਕ ਵਰਗੀ ਸਥਿਤੀ ਮਹਿਸੂਸ ਕੀਤੀ। ਮੈਂ ਅਜਿਹੀ ਇਨਸਾਨ ਹਾਂ ਜਿਸ ਨੂੰ ਬਾਹਰ ਰਹਿਣਾ ਅਤੇ ਕੰਮ ਕਰਨਾ ਪਸੰਦ ਹੈ, ਇਸ ਲਈ ਮੈਨੂੰ ਲੱਗਦਾ ਹੈ ਕਿ ਇਸ ਕਾਰਨ ਮੇਰੇ ਲੱਛਣ ਹੋਰ ਵੀ ਵਿਗੜ ਗਏ ਸਨ।"

    "ਅਤੇ ਜੇਕਰ ਨਵਜੰਮੇ ਬੱਚਿਆਂ ਦੀ ਗੱਲ ਕਰੀਏ, ਤਾਂ ਉਨ੍ਹਾਂ ਨਾਲ ਵੀ ਅਜਿਹਾ ਹੀ ਕੁਝ ਹੋਇਆ—ਬਹੁਤ ਜ਼ਿਆਦਾ ਹੀਟ ਰੈਸ਼ ਅਤੇ ਪਾਣੀ ਦੀ ਕਮੀ। ਮੈਨੂੰ ਲੱਗਦਾ ਹੈ ਕਿ ਇਸ ਸਭ ਨੂੰ ਸੰਭਾਲਣ ਦੌਰਾਨ ਹੋਣ ਵਾਲੀ ਘਬਰਾਹਟ (anxiety) ਵੀ ਇੱਕ ਵੱਡੀ ਚੁਣੌਤੀ ਸੀ।"

    ਰੇਬੇਕਾ ਕਹਿੰਦੀ ਹੈ ਕਿ ਗਰਭ ਅਵਸਥਾ ਦੌਰਾਨ ਗਰਮੀ ਨਾਲ ਨਜਿੱਠਣ ਦਾ ਸਭ ਤੋਂ ਵਧੀਆ ਤਰੀਕਾ ਇਹ ਹੈ ਕਿ ਤੁਸੀਂ ਪਹਿਲਾਂ ਹੀ ਜਾਣੂ ਹੋਵੋ ਕਿ ਮੌਸਮ ਕਿਹੋ ਜਿਹਾ ਹੋਣ ਵਾਲਾ ਹੈ ਅਤੇ ਉਸ ਮੁਤਾਬਕ ਤਿਆਰੀ ਕਰੋ।
    Dr Michelle Hamrosi - image supplied.jpg
    General Practitioner Dr Michelle Hamrosi. Credit: Dr Michelle Hamrosi.

    ਤੁਹਾਨੂੰ ਗਰਮੀ ਦੀ ਲਹਿਰ ਲਈ ਕਿਵੇਂ ਤਿਆਰੀ ਕਰਨੀ ਚਾਹੀਦੀ ਹੈ?

    ਗਰਮੀ ਦੀ ਲਹਿਰ ਲਈ ਤਿਆਰ ਰਹਿਣ ਵਾਸਤੇ, ਇੱਕ 'ਹੀਟਵੇਵ ਪਲਾਨ' (ਯੋਜਨਾ) ਬਣਾਉਣਾ ਬਹੁਤ ਜ਼ਰੂਰੀ ਹੈ।

    ਡਾ. ਹੈਮਰੋਸੀ ਸਮਝਾਉਂਦੇ ਹਨ, “ਇਨ੍ਹਾਂ ਗੱਲਾਂ 'ਤੇ ਗੌਰ ਕਰੋ ਜਿਵੇਂ ਕਿ, ਤੁਹਾਡੇ ਘਰ ਦਾ ਸਭ ਤੋਂ ਠੰਡਾ ਹਿੱਸਾ ਕਿਹੜਾ ਹੈ? ਕੀ ਤੁਸੀਂ ਕੋਈ ਅਜਿਹੀ ਥਾਂ ਬਣਾ ਸਕਦੇ ਹੋ ਜਿੱਥੇ ਗਰਮੀ ਤੋਂ ਬਚਿਆ ਜਾ ਸਕੇ? ਇਹ ਘਰ ਦਾ ਉਹ ਕਮਰਾ ਹੋ ਸਕਦਾ ਹੈ ਜਿਸ ਵਿੱਚ ਏਅਰ ਕੰਡੀਸ਼ਨਰ ਲੱਗਿਆ ਹੋਵੇ। ਨਾਲ ਹੀ ਇਹ ਵੀ ਸੋਚੋ ਕਿ ਜੇਕਰ ਤੁਹਾਡੇ ਆਪਣੇ ਘਰ ਵਿੱਚ ਠੰਡਕ ਦਾ ਕੋਈ ਪ੍ਰਬੰਧ ਨਹੀਂ ਹੈ, ਤਾਂ ਤੁਸੀਂ ਕਿੱਥੇ ਜਾ ਸਕਦੇ ਹੋ? ਕੀ ਇਹ ਕਿਸੇ ਰਿਸ਼ਤੇਦਾਰ ਜਾਂ ਦੋਸਤ ਦਾ ਘਰ, ਤੁਹਾਡੀ ਸਥਾਨਕ ਲਾਇਬ੍ਰੇਰੀ, ਸ਼ਾਪਿੰਗ ਸੈਂਟਰ ਜਾਂ ਕੋਈ ਸਰਕਾਰੀ 'ਹੀਟ ਰਿਫਿਊਜ' (ਗਰਮੀ ਤੋਂ ਬਚਾਅ ਕੇਂਦਰ) ਹੋ ਸਕਦਾ ਹੈ।”

    ਜੇਕਰ ਬਾਹਰ ਹਵਾ ਚੱਲ ਰਹੀ ਹੋਵੇ ਤਾਂ ਆਪਣੀਆਂ ਖਿੜਕੀਆਂ ਖੋਲ੍ਹ ਦਿਓ, ਅਤੇ ਜਦੋਂ ਬਾਹਰ ਦੀ ਗਰਮੀ ਘਰ ਦੇ ਅੰਦਰ ਨਾਲੋਂ ਜ਼ਿਆਦਾ ਹੋਵੇ ਤਾਂ ਉਨ੍ਹਾਂ ਨੂੰ ਬੰਦ ਕਰ ਦਿਓ।
    bath-2192.jpg
    Cold showers can be an effective way to keep cool during a heatwave – image PublicDomainPictures / Pixabay.
    ਡਾ. ਹੈਮਰੋਸੀ ਦੱਸਦੇ ਹਨ ਤਿ ਠੰਡੇ ਰਹਿਣ ਦੇ ਹੋਰ ਤਰੀਕਿਆਂ ਵਿੱਚ ਠੰਡੇ ਪਾਣੀ ਨਾਲ ਨਹਾਉਣਾ, ਗਰਦਨ ਦੁਆਲੇ ਠੰਡਾ ਤੌਲੀਆ ਰੱਖਣਾ, ਢਿੱਲੇ ਕੱਪੜੇ ਪਾਉਣਾ, ਅਤੇ ਬਾਹਰ ਜਾਣ ਦੇ ਸਮੇਂ ਦੀ ਯੋਜਨਾ ਬਣਾਉਣਾ ਸ਼ਾਮਲ ਹੈ।

    ਆਪਣੇ ਗੁਆਂਢੀਆਂ ਅਤੇ ਬਜ਼ੁਰਗ ਰਿਸ਼ਤੇਦਾਰਾਂ ਦਾ ਹਾਲ-ਚਾਲ ਪੁੱਛਣਾ ਵੀ ਯਾਦ ਰੱਖੋ। ਜੇਕਰ ਤੁਸੀਂ ਜਾਂ ਕੋਈ ਹੋਰ ਬਿਮਾਰ ਮਹਿਸੂਸ ਕਰਦਾ ਹੈ ਜਾਂ ਸਿਰ ਦਰਦ, ਚੱਕਰ ਆਉਣਾ, ਕਮਜ਼ੋਰੀ ਜਾਂ ਮਾਸਪੇਸ਼ੀਆਂ ਵਿੱਚ ਖਿਚਾਅ ਮਹਿਸੂਸ ਹੁੰਦਾ ਹੈ, ਤਾਂ ਸਰੀਰ ਨੂੰ ਠੰਡਾ ਕਰਨ ਦੇ ਤਰੀਕੇ ਲੱਭੋ।

    ਛੋਟੇ ਬੱਚਿਆਂ ਲਈ, ਇਹ ਜ਼ਰੂਰੀ ਹੈ ਕਿ ਉਨ੍ਹਾਂ ਨੂੰ ਹਲਕੇ ਕੱਪੜੇ ਪਹਿਨਾਏ ਜਾਣ, ਅਤੇ ਜੇਕਰ ਬਹੁਤ ਜ਼ਿਆਦਾ ਗਰਮੀ ਹੋਵੇ ਤਾਂ ਸਿਰਫ਼ ਇੱਕ ਨੈਪੀ ਹੀ ਕਾਫ਼ੀ ਹੈ।
    And the other really important point is never leave your baby in the car, even just for a short period of time during a heat wave. Babies can really quickly overheat.
    Dr Hamrosi
    Boys Playing a Wading Pool in the Front Yard
    Boys Playing a Wading Pool in the Front Yard Source: iStockphoto / davidf/Getty Images/iStockphoto

    ਗਰਮੀ ਦੀਆਂ ਲਹਿਰਾਂ (ਹੀਟਵੇਵ) ਬਾਰੇ ਹੋਰ ਜਾਣਕਾਰੀ ਕਿੱਥੋਂ ਮਿਲ ਸਕਦੀ ਹੈ?

    ਵਿਸ਼ਵ ਸਿਹਤ ਸੰਸਥਾ World Health Organization (WHO) website ਦੀ ਵੈੱਬਸਾਈਟ 'ਤੇ ਗਰਮੀ ਦੀਆਂ ਲਹਿਰਾਂ ਅਤੇ ਗਰਮੀ ਨਾਲ ਸਬੰਧਤ ਸਿਹਤ ਸਲਾਹਾਂ ਬਾਰੇ ਲਾਭਦਾਇਕ ਜਾਣਕਾਰੀ ਮੌਜੂਦ ਹੈ।

    ਤੁਸੀਂ ਆਸਟ੍ਰੇਲੀਆ ਦੇ ਵੱਖ-ਵੱਖ ਰਾਜਾਂ ਅਤੇ ਪ੍ਰਦੇਸ਼ਾਂ ਦੇ ਸਿਹਤ ਵਿਭਾਗਾਂ ਦੀਆਂ ਵੈੱਬਸਾਈਟਾਂ 'ਤੇ ਵੀ ਜਾ ਸਕਦੇ ਹੋ - ਜਿਵੇਂ ਕਿ NSW ਹੈਲਥ ਦੀ 'ਬੀਟ ਦ ਹੀਟ' ਵੈੱਬਸਾਈਟ NSW Health’s ‘Beat the heat’ website ।

    ਪ੍ਰੋਫੈਸਰ ਜੇਅ ਅਤੇ ਉਨ੍ਹਾਂ ਦੀ ਟੀਮ ਨੇ ਇੱਕ ਮੁਫ਼ਤ ਔਨਲਾਈਨ 'ਹੀਟ-ਵਾਚ' (HeatWatch tool) ਟੂਲ ਵੀ ਤਿਆਰ ਕੀਤਾ ਹੈ, ਜੋ ਲੋਕਾਂ ਨੂੰ ਗਰਮੀ ਕਾਰਨ ਹੋਣ ਵਾਲੇ ਸਰੀਰਕ ਤਣਾਅ (ਹੀਟ ਸਟ੍ਰੈੱਸ) ਦੇ ਖਤਰੇ ਦਾ ਨਿੱਜੀ ਮੁਲਾਂਕਣ ਕਰਨ ਦੇ ਯੋਗ ਬਣਾਉਂਦਾ ਹੈ।
    Subscribe to or follow the Australia Explained podcast for more valuable information and tips about settling into your new life in Australia.   

    Do you have any questions or topic ideas? Send us an email to australiaexplained@sbs.com.au 

    Share
    Follow SBS Punjabi

    Download our apps
    SBS Audio
    SBS On Demand

    Listen to our podcasts
    Independent news and stories connecting you to life in Australia and Punjabi-speaking Australians.
    Understand the quirky parts of Aussie life.
    Get the latest with our exclusive in-language podcasts on your favourite podcast apps.

    Watch on SBS
    Punjabi News

    Punjabi News

    Watch in onDemand
    ਆਸਟ੍ਰੇਲੀਆ ਐਕਸਪਲੇਂਡ: ਆਸਟ੍ਰੇਲੀਆ ਵਿੱਚ ਗਰਮੀ ਦੀ ਲਹਿਰ ਜਾਂ ਲੂ ਦੌਰਾਨ ਬਚਾਅ ਕਿਵੇਂ ਕਰੀਏ? | SBS Punjabi