ਵੈਲਕਮ ਟੂ ਕੰਟਰੀ ਦੀਆਂ ਰਸਮਾਂ ਕੇਵਲ ਰਵਾਇਤੀ ਮਾਲਕਾਂ ਦੁਆਰਾ ਹੀ ਕੀਤੀਆਂ ਜਾਂਦੀਆਂ ਹਨ।
ਇਹ ਉਨ੍ਹਾਂ ਆਦੀਵਾਸੀ ਲੋਕਾਂ ਦੇ ਵੰਸ਼ਜ ਹਨ ਜਿੰਨ੍ਹਾਂ ਨੇ ਕੋਲੋਨਾਈਜੇਸ਼ਨ ਤੋਂ ਪਹਿਲਾਂ ਆਸਟ੍ਰੇਲੀਅਨ ਜ਼ਮੀਨ ਦੀ ਦੇਖਭਾਲ ਕੀਤੀ ਸੀ।
ਰੌ੍ਹਡਾ ਰਾਬਰਟਜ਼ ਐਸ.ਬੀ.ਐਸ. ਦੇ ਐਲਡਰ ਇਨ ਰੈਜ਼ੀਡੈਂਸ ਹਨ। ਉਨ੍ਹਾਂ ਨੇ 1980 ਵਿੱਚ ‘ਵੈਲਕਮ ਟੂ ਕੰਟਰੀ’ ਸ਼ਬਦ ਦੀ ਸਿਰਜਣਾ ਕੀਤੀ ਸੀ ਅਤੇ ਸਵਾਗਤ ਕਰਨ ਲਈ ਆਧੁਨਿਕ ਤਰੀਕਿਆਂ ਨੂੰ ਵਿਕਸਿਤ ਕਰਨ ਵਿੱਚ ਮਦਦ ਕੀਤੀ ਸੀ।
ਆਮ ਤੌਰ ਉੱਤੇ ਇਸ ਸਵਾਗਤ ਦੀ ਰਸਮ ਵਿੱਚ ਭਾਸ਼ਣ, ਨਾਚ ਜਾਂ ਸਿਗਰਟ ਪੀਣਾ ਸ਼ਾਮਲ ਹੁੰਦਾ ਹੈ।

ਸ਼ਬਦ ‘ਕੰਟਰੀ’ ਕੁੱਝ ਗੁੰਜਲਦਾਰ ਵਿਚਾਰਾਂ ਨੂੰ ਦਰਸਾਉਂਦਾ ਹੈ।
ਹਰ ਕੋਈ ਵੈਲਕਮ ਟੂ ਕੰਟਰੀ ਰਸਮ ਪ੍ਰਦਰਸ਼ਿਤ ਨਹੀਂ ਕਰ ਸਕਦਾ।
ਇਹ ਰਸਮ ਉਸ ਜ਼ਮੀਨ ਦੇ ਰਵਾਇਤੀ ਮਾਲਕਾਂ ਦੁਆਰਾ ਕੀਤੀ ਜਾਣੀ ਚਾਹੀਦੀ ਹੈ ਜਿਸ ਉੱਤੇ ਤੁਸੀਂ ਮਿਲ ਰਹੇ ਹੋ।
ਦੱਖਣ-ਪੂਰਬੀ ਆਸਟ੍ਰੇਲੀਆ ਦੇ ਗੁੰਨਾਈ ਅਤੇ ਮੋਨਾਰੋ ਵਿਅਕਤੀ ਪਾਲ ਪੈਟਨ ਕਹਿੰਦੇ ਹਨ ਕਿ ਅਕਸਰ ਉਨ੍ਹਾਂ ਨੂੰ ਰਸਮੀ ਤੌਰ ਤੇ ਇੱਕ ਵਿਸ਼ੇਸ਼ ਖੇਤਰ ਦੇ ਰਵਾਇਤੀ ਮਾਲਕਾਂ ਦੇ ਸਮੂਹ ਵਜੋਂ ਮਾਨਤਾ ਦਿੱਤੀ ਜਾਂਦੀ ਹੈ। ਉਹ ਫੈਸਡਰੇਸ਼ਨ ਆਫ ਵਿਕਟੋਰੀਅਨ ਟਰੈਡੀਸ਼ਨਲ ਓਨਰ ਕਾਰਪੋਰੇਸ਼ਨਜ਼ ਦੇ ਸੀ.ਈ.ਓ. ਹਨ।
ਆਸਟ੍ਰੇਲੀਆ ਦੇ ਕੁੱਝ ਭਾਗਾਂ ਵਿੱਚ ਰਵਾਇਤੀ ਮਾਲਕਾਂ ਦੀ ਪਛਾਣ ਅਸਾਨੀ ਨਾਲ ਹੋ ਜਾਂਦੀ ਹੈ ਪਰ ਹੋਰਨਾਂ ਭਾਗਾਂ ਵਿੱਚ ਮਾਲਕਾਂ ਦੀ ਪਛਾਣ ਕਰਨ ਲਈ ਕੁੱਝ ਖੋਜ ਕਰਨੀ ਪੈਂਦੀ ਹੈ ਖਾਸ ਕਰ ਕੇ ਜੇ ਉਨ੍ਹਾਂ ਨੂੰ ਰਸਮੀ ਤੌਰ ‘ਤੇ ਮਾਨਤਾ ਨਾ ਮਿਲੀ ਹੋਵੇ।
ਸਥਾਨਕ ਆਦਿਵਾਸੀ ਲੈਂਡ ਕੌਸਲ ਜਾਂ ਆਦਿਵਾਸੀ ਸਿਹਤ ਸੰਸਥਾਵਾਂ ਨਾਲ ਸੰਪਰਕ ਕਰ ਕੇ ਤੁਸੀਂ ਇਸ ਦੀ ਸਹੀ ਦਿਸ਼ਾ ਵੱਲ ਵੱਧ ਸਕਦੇ ਹੋ।
ਐਕਨਾਲੇਜਮੈਂਟ ਆਫ ਕੰਟਰੀ ਇੱਕ ਹੋਰ ਮਹੱਤਵਪੂਰਣ ਸਵਾਗਤਮਈ ਭਾਸ਼ਣ ਹੈ, ਜੋ ਕਿ ਮੀਟਿੰਗਾਂ ਅਤੇ ਸਮਾਗਮਾਂ ਦੇ ਸ਼ੁਰੂ ਵਿੱਚ ਦਿੱਤਾ ਜਾਂਦਾ ਹੈ।

ਪਰ ਰੌ੍ਹਡਾ ਰਾਬਰਟਜ਼ ਨੇ ਦੱਸਿਆ ਕਿ ਇਹ ‘ਵੈਲਕਮ ਟੂ ਕੰਟਰੀ’ ਤੋਂ ਵੱਖਰਾ ਹੁੰਦਾ ਹੈ।
ਨਿੱਜੀ ਤੌਰ ਤੇ ਐਕਨਾਲੇਜਮੈਂਟ ਆਫ ਕੰਟਰੀ ਦੀ ਤਿਆਰੀ ਸਮੇਂ ਮੌਜੂਦਾ ਸਕ੍ਰਿਪਟ ਨੂੰ ਦੁਬਾਰਾ ਵਰਤਣਾ ਆਸਾਨ ਹੁੰਦਾ ਹੈ। ਪਰ ਜਦੋਂ ਸ਼ਬਦ ਤੁਹਾਡੀ ਆਪਣੀ ਆਵਾਜ਼ ਵਿੱਚ ਹੋਣ ਅਤੇ ਦਿਲੋਂ ਆਉਣ ਤਾਂ ਉਨ੍ਹਾਂ ਦੀ ਅਹਿਮੀਅਤ ਹੋਰ ਵੱਧ ਜਾਂਦੀ ਹੈ।
ਐਕਨਾਲੇਜਮੈਂਟ ਆਫ ਕੰਟਰੀ ਲਈ ਕੋਈ ਖ਼ਾਸ ਸ਼ਬਦ ਸੈੱਟ ਨਹੀਂ ਕੀਤੇ ਗਏ, ਪਰ ਇਸ ਦੀ ਸਕ੍ਰਿਪਟ ਤਿਆਰ ਕਰਨ ਵਿੱਚ ਮਦਦ ਲਈ ਬਹੁਤ ਸਾਰੇ ਆਨਲਾਈਨ ਸਰੋਤ ਉਪਲਬਧ ਹਨ।
ਦੇਸ਼ ਦੀ ਜਿਸ ਜ਼ਮੀਨ ‘ਤੇ ਤੁਸੀਂ ਮਿਲ ਰਹੇ ਹੋ ਉਸਨੂੰ ਸ਼ਾਮਲ ਕਰਨ ਲਈ ਅਤੇ ਰਵਾਇਤੀ ਮਾਲਕਾਂ ਦੇ ਨਾਮ ਦੀ ਵਰਤੋਂ ਕਰਨ ਸਮੇਂ ਧਿਆਨ ਜ਼ਰੂਰ ਰੱਖੋ।
ਰਸਮੀ ਤੌਰ ਤੇ ਹਮੇਸ਼ਾਂ ਰਵਾਇਤੀ ਮਾਲਕਾਂ ਦੇ ਨਾਮ ਦਾ ਜ਼ਿਕਰ ਕਰਕੇ ਉਨ੍ਹਾਂ ਨੂੰ ਮਾਨਤਾ ਦਿੱਤੀ ਜਾਂਦੀ ਹੈ ਅਤੇ ਨਾਲ ਹੀ ਉਨ੍ਹਾਂ ਦੇ ਬਜ਼ੁਰਗਾਂ ਦੀਆਂ ਮੌਜੂਦਾ ਅਤੇ ਪੁਰਾਣੀਆਂ ਪੁਸ਼ਤਾਂ ਨੂੰ ਸਤਿਕਾਰ ਵੀ ਦਿੱਤਾ ਜਾਂਦਾ ਹੈ।

ਜੇਕਰ ਇਹ ਸਪੱਸ਼ਟ ਨਹੀਂ ਹੈ ਕਿ ਰਵਾਇਤੀ ਮਾਲਕ ਕੌਣ ਹਨ ਤਾਂ ਆਮ ਤੌਰ ‘ਤੇ ਸਾਰੇ ਰਵਾਇਤੀ ਮਾਲਕਾਂ ਨੂੰ ਮਾਨਤਾ ਦੇਣਾ ਅਕਲਮੰਦੀ ਦੀ ਗੱਲ ਸਮਝੀ ਜਾਂਦੀ ਹੈ।
ਕੈਰੀ-ਲੀ ਹਾਰਡਿੰਗ ਦਾ ਮੰਨਣਾ ਹੈ ਕਿ ਸਭ ਤੋਂ ਸਤਿਕਾਰਯੋਗ ਕੰਮ ਇਹੀ ਹੈ ਕਿ ਕੰਟਰੀ ਐਕਨਾਲੇਜਮੈਂਟ ਲਈ ਇੱਕ ਕੋਸ਼ਿਸ਼ ਜ਼ਰੂਰ ਕੀਤੀ ਜਾਵੇ।
ਇਸ ਬਾਰੇ ਵਿਸਥਾਰਿਤ ਜਾਣਕਾਰੀ ਹੇਠਾਂ ਦਿੱਤੇ ਆਡੀਓ ਲਿੰਕ ਉੱਤੇ ਕਲਿੱਕ ਕਰ ਕੇ ਲਈ ਜਾ ਸਕਦੀ ਹੈ:
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।






