ਤੇਜਿੰਦਰਪਾਲ ਸਿੰਘ ਨੂੰ ਆਸਟ੍ਰੇਲੀਆ ਦੀ ਸਰਕਾਰ ਵੱਲੋਂ ਭਾਈਚਾਰੇ ‘ਚ ਸੇਵਾਵਾਂ ਨਿਭਾਉਣ ਲਈ ਕਈ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ ਹੈ।
ਉਹ ਜਿੱਥੇ ਸੋਸ਼ਲ ਮੀਡੀਆ ‘ਤੇ ਆਪਣੀਆਂ ਸੇਵਾਵਾਂ ਕਾਰਨ ਨਜ਼ਰ ਆਉਂਦੇ ਹਨ ਉਥੇ ਹੀ ਕੁੱਝ ਮਸਲਿਆਂ ਵਿੱਚ ਵੀ ਤੇਜਿੰਦਰਪਾਲ ਸਿੰਘ ਦਾ ਨਾਂ ਸੁਣਨ ਨੂੰ ਮਿਲਦਾ ਹੈ।
ਇਹਨਾਂ ਮਸਲਿਆਂ ਵਿੱਚ ਇੱਕ ਮਸਲਾ ਹੈ ਨੋਰਦਰਨ ਟੈਰੀਟਰੀ ਵੱਲੋਂ ਤੇਜਿੰਦਰਪਾਲ ਸਿੰਘ ਨੂੰ ਦੋ ਮਹੀਨਿਆਂ ਲਈ ਗੁਰੂਦਵਾਰੇ ਵਿੱਚ ਦਾਖਲ ਹੋਣ ਤੋਂ ਮਨਾਹੀ ।
ਸਿੱਖ ਅੇਸੋਸੀਏਸ਼ਨ ਨੋਰਦਰਨ ਟੈਰੀਟਰੀ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ ਕਿ ਤੇਜਿੰਦਰਪਾਲ ਸਿੰਘ ਲੰਬੇ ਸਮੇਂ ਤੋਂ ਕਮੇਟੀ ਦੇ ਨਿਯਮਾਂ ਦੀ ਉਲੰਘਣਾ ਕਰਦੇ ਰਹੇ ਹਨ।
ਕਮੇਟੀ ਮੈਂਬਰ ਮੁਤਾਬਕ ਉਹਨਾਂ ਨੂੰ ਪਹਿਲਾਂ ਕਈ ਵਾਰ ਚੇਤਾਵਨੀ ਦਿੱਤੀ ਗਈ ਸੀ ਪਰ ਮੁਆਫ਼ੀ ਮੰਗਣ ਦੇ ਬਾਵਜੂਦ ਵੀ ਉਹਨਾਂ ਨੂੰ ਤੇਜਿੰਦਰਪਾਲ ਸਿੰਘ ਦੇ ਰਵੱਈਏ ਤੋਂ ਅਸੰਤੁਸ਼ਟੀ ਰਹੀ ਸੀ, ਜਿਸ ਕਾਰਨ ਉਹਨਾਂ ਵੱਲੋਂ ਤੇਜਿੰਦਰਪਾਲ ਸਿੰਘ ਨੂੰ ਗੁਰੂਘਰ ਵਿੱਚ ਆਉਣ ਤੋਂ ਕੁੱਝ ਸਮੇਂ ਲਈ ਰੋਕ ਦਿੱਤਾ ਗਿਆ।
ਹਾਲਾਂਕਿ ਤੇਜਿੰਦਰਪਾਲ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਕਦੇ ਵੀ ਅਸਵੀਕਾਰਯੋਗ ਵਿਵਹਾਰ ਨਹੀਂ ਕੀਤਾ ਗਿਆ ਜਦਕਿ ਉਹਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
ਐਸ ਬੀ ਐਸ ਪੰਜਾਬੀ ਨਾਲ ਗੱਲ ਕਰਦਿਆਂ ਤੇਜਿੰਦਰਪਾਲ ਸਿੰਘ ਨੇ ਦੱਸਿਆ ਕਿ ਜੇਕਰ ਉਹਨਾਂ ਦੀ ਗਲ਼ਤੀ ਨਿਕਲਦੀ ਹੈ ਤਾਂ ਉਹ ਮੁਆਫ਼ੀ ਮੰਗਣ ਲਈ ਤਿਆਰ ਹਨ।
ਉਹਨਾਂ ਮੁਤਾਬਕ ਕਿਸੇ ਵੀ ਵਿਅਕਤੀ ਨੂੰ ਧਾਰਮਿਕ ਸਥਾਨ ‘ਤੇ ਜਾਣ ਦੀ ਮਨਾਹੀ ਕਰਨਾ ਕਾਨੂੰਨੀ ਤੌਰ ‘ਤੇ ਅਤੇ ਮਾਨਸਿਕ ਤੌਰ ‘ਤੇ ਗਲ਼ਤ ਫੈਸਲਾ ਹੈ।
ਤੇਜਿੰਦਰਪਾਲ ਸਿੰਘ ਨਾਲ ਕੀਤੀ ਗਈ ਪੂਰੀ ਗੱਲਬਾਤ ਸੁਣਨ ਲਈ ਉੱਪਰ ਦਿੱਤੇ ਸਪੀਕਰ ਆਈਕਨ ‘ਤੇ ਕਲਿੱਕ ਕਰੋ..
ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਾਮ ਸਾਊਥ ਏਸ਼ੀਅਨ 'ਤੇ ਸੁਣੋ।







