SKIP TO MAIN CONTENT

ਆਸਟ੍ਰੇਲੀਆ ਦੀ ਫ਼ੈਡਰਲ ਕੋਰਟ ਨੇ ਅੰਤਰਰਾਸ਼ਟਰੀ ਯਾਤਰਾ ਪਾਬੰਦੀਆਂ ਖ਼ਿਲਾਫ਼ ਮੁਕੱਦਮੇ ਨੂੰ ਕੀਤਾ ਖਾਰਜ

ਸਰਕਾਰ ਵਲੋਂ ਲਾਈਆਂ ਗਈਆਂ ਵਿਦੇਸ਼ੀ ਯਾਤਰਾ ਪਾਬੰਦੀਆਂ ਖ਼ਿਲਾਫ਼ ਕੀਤੇ ਗਏ ਇੱਕ ਮੁਕੱਦਮੇ ਨੂੰ ਅਦਾਲਤ ਵੱਲੋਂ ਖਾਰਜ ਕਰ ਦਿੱਤਾ ਗਿਆ ਹੈ। ਆਸਟ੍ਰੇਲੀਆ ਵਾਸੀਆਂ ਲਈ ਵਿਦੇਸ਼ ਯਾਤਰਾ ਦੀਆਂ 'ਲਾਜ਼ਮੀ ਛੋਟਾਂ' ਨੂੰ ਖ਼ਤਮ ਕਰਨ ਲਈ ਇਹ ਮੁਕੱਦਮਾ ਫ਼ੈਡਰਲ ਕੋਰਟ ਵਿੱਚ ਦਾਇਰ ਕੀਤਾ ਗਿਆ ਸੀ।

COVID-19 isolation rules force airlines to cancel Christmas Eve flights
COVID-19 isolation rules force airlines to cancel Christmas Eve flights Source: AAP

2 min read

Published

By Ravdeep Singh


Skip to article content

ਆਸਟ੍ਰੇਲੀਅਨ ਲੋਕਾਂ ਉਤੇ ਵਿਦੇਸ਼ ਯਾਤਰਾ ਸਬੰਧੀ ਲਾਈਆਂ ਗਈਆਂ ਪਬੰਦੀਆਂ ਨੂੰ ਖ਼ਤਮ ਕਰਨ ਲਈ ਕੀਤਾ ਗਏ ਮੁਕੱਦਮੇ ਨੂੰ ਫ਼ੈਡਰਲ ਕੋਰਟ ਦੀ ਪੂਰੀ ਅਦਾਲਤ ਨੇ ਖਾਰਿਜ ਕੀਤਾ ਹੈ।

ਲਿਬਰਟੀ ਵਰਕਸ ਨਾਮਕ ਸੰਸਥਾ ਵਲੋਂ ਇਨ੍ਹਾਂ ਪਾਬੰਦੀਆਂ ਖ਼ਿਲਾਫ਼ ਇਹ ਮੁਕੱਦਮਾ ਪਾਇਆ ਗਿਆ ਸੀ। ਇਸ ਸੰਸਥਾ ਵਲੋਂ ਆਪਣੀ ਦਲੀਲ ਵਿੱਚ ਸਰਕਾਰ ਵਲੋਂ ਕਰੋਨਾਵਾਇਰਸ ਮਹਾਂਮਾਰੀ ਕਾਰਨ ਆਸਟ੍ਰੇਲੀਆ ਵਾਸੀਆਂ ਉਤੇ ਵਿਦੇਸ਼ ਯਾਤਰਾ 'ਤੇ ਪਾਬੰਦੀਆਂ ਨੂੰ 'ਅਵੈਧ ਅਤੇ ਵਿਅਕਤੀਗਤ ਅਧਿਕਾਰਾਂ' ਦੀ ਉਲੰਘਣਾ ਦਸਿਆ ਗਿਆ ਸੀ।

ਉਨ੍ਹਾਂ ਦਾ ਦਾਵਾ ਸੀ ਕਿ ਸਿਹਤ ਮੰਤਰੀ ਗ੍ਰੇਗ ਹੰਟ ਵੱਲੋਂ ਆਸਟ੍ਰੇਲੀਅਨ ਵਾਸੀਆਂ ਉੱਤੇ ਲਾਈਆਂ ਗਈਆਂ ਵਿਦੇਸ਼ੀ ਯਾਤਰਾ ਸਬੰਧੀ ਪਬੰਦੀਆਂ 'ਗੈਰ-ਕਾਨੂੰਨੀ' ਸਨ।

ਸਰਕਾਰ ਦੀ ਨੁਮਾਇੰਦਗੀ ਕਰ ਰਹੇ ਸਾਲਿਸਿਟਰ-ਜਨਰਲ ਸਟੀਫ਼ਨ ਡੋਨਾਹੀਊ ਕੀਊਸੀ, ਨੇ ਅਦਾਲਤ ਨੂੰ ਦੱਸਿਆ ਕਿ ਜੇਕਰ ਲਿਬਰਟੀ ਵਰਕਸ ਦੀ ਦਲੀਲ ਨੂੰ ਪ੍ਰਵਾਨ ਕਰ ਲਿਆ ਗਿਆ ਤਾਂ ਸਰਕਾਰ ਦੀਆਂ ਲੋਕਾਂ ਨੂੰ ਮਾਸਕ ਪਹਿਨਣ, ਸੰਪਰਕ ਟਰੇਸਿੰਗ ਕਰਨ ਜਾਂ ਲੋਕਾਂ ਨੂੰ ਏਜਡ ਕੇਅਰ ਘਰਾਂ ਤੋਂ ਬਾਹਰ ਰੱਖਣ ਜਿਹੀਆਂ ਅਧਿਕਾਰਿਤ ਸ਼ਕਤੀਆਂ ਵੀ ਕਮਜ਼ੋਰ ਹੋ ਸਕਦੀਆਂ ਹਨ।

ਐਸ ਬੀ ਐਸ ਪੰਜਾਬੀ ਦੀ ਵੈਬਸਾਈਟ ਨੂੰ ਬੁੱਕਮਾਰਕ ਕਰੋ ਅਤੇ ਐਸ ਬੀ ਐਸ ਰੇਡੀਓ ਐਪ ਲਈ ਐਪ ਸਟੋਰ ਉੱਤੇ ਜਾਓ। ਐਸ ਬੀ ਐਸ ਪੰਜਾਬੀ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣਿਆ ਜਾ ਸਕਦਾ ਹੈ। ਤੁਸੀਂ ਸਾਨੂੰ ਫੇਸਬੁੱਕ ਅਤੇ ਟਵਿੱਟਰ 'ਤੇ ਵੀ ਫ਼ਾਲੋ ਕਰ ਸਕਦੇ ਹੋ।


Follow SBS Punjabi

Download our apps

Watch on SBS

Punjabi News

Stream now