SKIP TO MAIN CONTENT

ਪ੍ਰਵਾਸੀਆਂ ਲਈ ਅੰਗਰੇਜ਼ੀ ਭਾਸ਼ਾ ਦੀ ਮੁਫ਼ਤ ਸਿਖਲਾਈ ਸਬੰਧੀ ਹੋਈਆਂ ਤਬਦੀਲੀਆਂ ਬਾਰੇ ਅਹਿਮ ਜਾਣਕਾਰੀ

ਜੇ ਤੁਸੀਂ ਅੰਗ੍ਰੇਜ਼ੀ ਨਹੀਂ ਬੋਲ ਸਕਦੇ ਤਾਂ ਆਸਟ੍ਰੇਲੀਆ ਵਸਣ ਵਿੱਚ ਬਹੁਤ ਔਖਿਆਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਗੱਲ ਨੂੰ ਧਿਆਨ ਵਿੱਚ ਰੱਖਦਿਆਂ ਆਸਟ੍ਰੇਲੀਅਨ ਸਰਕਾਰ ਨੇ ਪ੍ਰਵਾਸੀਆਂ ਲਈ ਮੁਫ਼ਤ ਅੰਗਰੇਜ਼ੀ ਭਾਸ਼ਾ ਦੀ ਅਸੀਮਤ ਸਿਖਲਾਈ ਪ੍ਰਦਾਨ ਕਰਨ ਦਾ ਫੈਸਲਾ ਕੀਤਾ ਹੈ।

female student, adult learning
Source: Getty Images/Emilija Manevska

2 min read

Published

Updated

By Ravdeep Singh, Josipa Kosanovic


Skip to article content

ਪਰਿਵਾਰਕ, ਸਕਿਲਡ ਅਤੇ ਮਾਨਵਤਾਵਾਦੀ ਵੀਜ਼ਾ ਸਟ੍ਰੀਮਜ਼ ਦੇ ਪ੍ਰਵਾਸੀ ਜਿਨ੍ਹਾਂ ਦੀ ਅੰਗ੍ਰੇਜ਼ੀ ਵਿਛ ਮੁਹਾਰਤ ਨਹੀਂ ਹੈ ਹੁਣ ਆਸਟ੍ਰੇਲੀਅਨ ਸਰਕਾਰ ਦੇ ਬਾਲਗ ਪ੍ਰਵਾਸੀ ਅੰਗ੍ਰੇਜ਼ੀ ਪ੍ਰੋਗਰਾਮ (ਏ ਐਮ ਈ ਪੀ) ਅਧੀਨ ਮੁਫ਼ਤ ਅੰਗ੍ਰੇਜ਼ੀ ਸਿੱਖਿਆ ਪ੍ਰਾਪਤ ਕਰ ਸਕਦੇ ਹਨ।

ਵੀਜ਼ਾ ਧਾਰਕ ਆਸਟ੍ਰੇਲੀਆ ਪਹੁੰਚਣ 'ਤੇ ਜਾਂ ਵੀਜ਼ਾ ਸ਼ੁਰੂ ਹੋਣ ਤੋਂ ਪਹਿਲੇ ਪੰਜ ਸਾਲਾਂ ਦੇ ਅੰਦਰ ਏ ਐੱਮ ਈ ਪੀ ਤੋਂ ਅੰਗ੍ਰੇਜ਼ੀ ਭਾਸ਼ਾ ਦੀ ਮੁਫ਼ਤ ਟਿਊਸ਼ਨ ਪ੍ਰਾਪਤ ਕਰ ਸਕਦੇ ਹਨ।

ਕੈਥਰੀਨ ਡੈਵਲਿਨ ਜੋ ਕਿ 'ਅਡਲਟ ਲਰਨਿੰਗ ਆਸਟ੍ਰੇਲੀਆ' ਵਿੱਚ ਓਪਰੇਸ਼ਨ ਮੈਨੇਜਰ ਹਨ, ਕਹਿੰਦੇ ਹਨ ਕਿ ਸੰਭਾਵਿਤ ਵਿਦਿਆਰਥੀਆਂ ਨੂੰ ਆਸਟ੍ਰੇਲੀਆ ਪਹੁੰਚਣ ਦੇ ਛੇ ਮਹੀਨਿਆਂ ਦੇ ਅੰਦਰ-ਅੰਦਰ ਏ ਐਮ ਈ ਪੀ ਪ੍ਰਦਾਤਾ ਕੋਲ ਰਜਿਸਟਰ ਹੋਣਾ ਪੈਂਦਾ ਹੈ ਜਦਕਿ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਕੋਲ ਰਜਿਸਟਰ ਹੋਣ ਲਈ 12 ਮਹੀਨੇ ਦਾ ਸਮਾਂ ਹੁੰਦਾ ਹੈ।

ਆਸਟ੍ਰੇਲੀਆ ਵਿੱਚ ਇਸ ਵੇਲ਼ੇ ਲਗਭੱਗ 300 ਦੇ ਕਰੀਬ ਏ ਐਮ ਈ ਪੀ ਪ੍ਰਦਾਤਾ ਹਨ।

ਜੇ ਤੁਸੀਂ ਆਸਟ੍ਰੇਲੀਆ ਵਿੱਚ ਛੇ ਮਹੀਨਿਆਂ ਤੋਂ ਵੱਧ ਸਮੇਂ ਲਈ ਰਹਿ ਰਹੇ ਹੋ ਅਤੇ ਨੌਕਰੀ ਲੱਭਣ ਲਈ ਆਪਣੀ ਭਾਸ਼ਾ ਦੇ ਹੁਨਰ ਨੂੰ ਸੁਧਾਰਨਾ ਚਾਹੁੰਦੇ ਹੋ ਤਾਂ 'ਸਕਿਲਜ਼ ਫ਼ੋਰ ਐਜੂਕੇਸ਼ਨ ਐਂਡ ਐਂਪਲਾਇਮੈਂਟ ਪ੍ਰੋਗਰਾਮ' (ਐਸ ਈ ਈ) ਤੋਂ 650 ਘੰਟਿਆਂ ਦੀ ਮੁਫਤ ਸਿਖਲਾਈ ਪ੍ਰਾਪਤ ਕਰ ਸਕਦੇ ਹੋ।

28 ਅਗਸਤ 2020 ਨੂੰ ਕਾਰਜਕਾਰੀ ਇਮੀਗ੍ਰੇਸ਼ਨ ਮੰਤਰੀ ਐਲਨ ਟੱਜ ਨੇ ਬਹੁਤ ਸਾਲਾਂ ਮਗਰੋਂ ਏ ਐਮ ਈ ਪੀ ਵਿੱਚ ਸਭ ਤੋਂ ਮਹੱਤਵਪੂਰਨ ਸੁਧਾਰਾਂ ਦੀ ਘੋਸ਼ਣਾ ਕੀਤੀ।

ਪ੍ਰੋਗਰਾਮ ਵਿੱਚ ਕੀਤੇ ਗਏ ਸੁਧਾਰਾਂ ਤਹਿਤ ਇੰਗਲਿਸ਼ ਟਿਊਸ਼ਨ 'ਤੇ ਲੱਗੇ 510 ਘੰਟੇ ਦੇ 'ਕੈਪ' ਨੂੰ ਹਟਾਉਣਾ ਦਾ ਫ਼ੈਸਲਾ ਕੀਤਾ ਗਿਆ ਹੈ।

ਫੈਡਰਲ ਸਰਕਾਰ ਨੇ ਨਾਮਾਂਕਣ ਲਈ ਛੇ ਮਹੀਨਿਆਂ ਦੀ ਸਮਾਂ-ਸੀਮਾ,12 ਮਹੀਨਿਆਂ ਦੀ ਸਿੱਖਿਆ ਸ਼ੁਰੂ ਕਰਨ ਦੀ ਸੀਮਾ ਅਤੇ ਏ ਐਮ ਈ ਪੀ ਟਿਊਸ਼ਨ ਨੂੰ ਪੂਰਾ ਕਰਨ ਲਈ ਪੰਜ ਸਾਲ ਦੀ ਨਿਰਧਾਰਿਤ ਸੀਮਾ ਨੂੰ ਵੀ ਹਟਾਉਣ ਦਾ ਫ਼ੈਸਲਾ ਕੀਤਾ ਹੈ।

ਨਵੇਂ ਨਿਯਮਾਂ ਵਿੱਚ ਤਬਦੀਲੀ ਤੋਂ ਬਾਅਦ ਆਸਟ੍ਰੇਲੀਆ ਵਿੱਚ ਪ੍ਰਵਾਸੀ ਹੁਣ ਆਪਣੀ ਰਫ਼ਤਾਰ ਨਾਲ ਅਸੀਮਤ ਅਤੇ ਮੁਫ਼ਤ ਅੰਗਰੇਜ਼ੀ ਭਾਸ਼ਾ ਦੀਆਂ ਜਮਾਤਾਂ ਲਗਾ ਸਕਣਗੇ।

ਐਸ ਬੀ ਐਸ ਪੰਜਾਬੀ ਦੀ ਵੈਬਸਾਈਟ ਨੂੰ ਬੁੱਕਮਾਰਕ ਕਰੋ ਅਤੇ ਐਸ ਬੀ ਐਸ ਰੇਡੀਓ ਐਪ ਲਈ ਐਪ ਸਟੋਰ ਉੱਤੇ ਜਾਓ। ਐਸ ਬੀ ਐਸ ਪੰਜਾਬੀ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣਿਆ ਜਾ ਸਕਦਾ ਹੈ। ਤੁਸੀਂ ਸਾਨੂੰ ਫੇਸਬੁੱਕ ਅਤੇ ਟਵਿੱਟਰ 'ਤੇ ਵੀ ਫ਼ਾਲੋ ਕਰ ਸਕਦੇ ਹੋ।


Follow SBS Punjabi

Download our apps

Watch on SBS

Punjabi News

Stream now