ਆਸਟ੍ਰੇਲੀਅਨ ਲੋਕਾਂ ਦੁਆਰਾ ਬੋਲੇ ਜਾਂਦੇ ਕੁਝ ਖ਼ਾਸ ਸ਼ਬਦ ਦੁਨੀਆਂ ਦੇ ਕਿਸੇ ਹੋਰ ਹਿੱਸੇ ਵਿੱਚ ਨਹੀਂ ਵਰਤੇ ਜਾਂਦੇ।
ਇਹਨਾਂ ਵਿੱਚੋਂ ਕੁਝ ਸ਼ਬਦਾਂ ਉੱਤੇ ਮੂਲ-ਵਾਸੀਆਂ ਦੀ ਬੋਲੀ ਦਾ ਵੀ ਪ੍ਰਭਾਵ ਹੈ ਅਤੇ ਮੰਨਿਆ ਜਾਂਦਾ ਕਿ ਤਕਰੀਬਨ 400 ਦੇ ਕਰੀਬ ਪ੍ਰਚਲਿਤ ਸ਼ਬਦ ਆਸਟ੍ਰੇਲੀਆ ਦੀਆਂ ਪ੍ਰਾਚੀਨ ਬੋਲੀਆਂ ਵਿਚੋਂ ਆਏ ਹਨ।

ਇਸ ਸਬੰਧੀ ਅਸੀਂ ਸਿਡਨੀ ਵਿੱਚ 30 ਸਾਲਾਂ ਤੋਂ ਅੰਗਰੇਜ਼ੀ ਅਧਿਆਪਕ ਵਜੋਂ ਕੰਮ ਕਰਦੀ ਪਰਮਜੀਤ ਕੌਰ ਤੋਂ ਵੀ ਜਾਣਕਾਰੀ ਲਈ ਹੈ।
ਉਨ੍ਹਾਂ ਦੱਸਿਆ ਕਿ ਆਸਟ੍ਰੇਲੀਆ ਵਿਚ ਅੰਗਰੇਜ਼ੀ ਬੋਲੀ ਵਿਚਲੀ ਵਿਭਿੰਨਤਾ ਸ਼ਹਿਰੀ ਤੇ ਪੇਂਡੂ ਜਨਜੀਵਨ ਵਿਚਲੇ ਵਖਰੇਵੇਂ ਅਤੇ ਸਮਾਜ ਵਿੱਚ ਵੱਖੋ-ਵੱਖਰੇ ਦੇਸ਼ਾਂ ਤੇ ਖਿੱਤੇ ਦੇ ਲੋਕਾਂ ਦੇ ਵਸਣ ਪਿੱਛੋਂ ਸਾਹਮਣੇ ਆਈ ਹੈ।
ਕੈਨੇਡਾ ਦੇ ਪਿਛੋਕੜ ਵਾਲੀ ਮੈਲਬਰਨ ਦੀ ਵਸਨੀਕ ਨਤਾਸ਼ਾ ਜੋ ਪੇਸ਼ੇ ਵਜੋਂ ਇੱਕ ਅਧਿਆਪਕ ਹੈ, ਨੇ ਨਵੀਂ ਪੀੜ੍ਹੀ ਵਿੱਚ ਅੰਗਰੇਜ਼ੀ ਤੇ ਪੰਜਾਬੀ ਬੋਲੀ ਦੇ ਉਚਾਰਣ ਵੇਲੇ ਭਾਸ਼ਾਈ 'ਕੋਡ ਸਵਿਚਿੰਗ' ਬਾਰੇ ਦੱਸ ਪਾਈ ਹੈ।

ਪ੍ਰਵਾਸੀ ਪੰਜਾਬੀਆਂ ਵੱਲੋਂ ਅੰਗਰੇਜ਼ੀ ਬੋਲਣ ਵੇਲੇ ਆਪਣੇ ਵੱਖਰੇ ਲਹਿਜ਼ੇ ਜਾਂ ਲੋੜ ਦੇ ਚਲਦਿਆਂ ਕੁਝ ਖਾਸ ਸ਼ਬਦ ਘੜੇ ਹੋਏ ਹਨ ਜੋ ਸਿਰਫ਼ ਸਾਡੇ ਭਾਈਚਾਰੇ ਵਿੱਚ ਹੀ ਪ੍ਰਚੱਲਤ ਹਨ।
ਜਿਵੇਂ ਕਿ ਕੈਨੇਡਾ ਨੂੰ ਕਨੇਡਾ ਕਹਿਣਾ ਟੋਅ ਚੇਨ ਨੂੰ ਟੋਚਨ, ਵੱਡੇ ਸੈਮੀਟਰੇਲਰ ਟਰੱਕ ਲਈ ਟਰਾਲਾ, ਕਾਰ ਨੂੰ ਗੱਡੀ, ਡਾਲਰ ਨੂੰ ਡਾਲਾ ਅਤੇ ਬਹੁਵਚਨੀ ਸ਼ਬਦ ਪਰਵਾਹ ਲਈ 'ਆਂ' ਧੁਨੀ ਦੀ ਵਰਤੋਂ ਜਿਵੇਂ ਕਿ ਬੁੱਕਾਂ, ਸ਼ੈਲਫਾਂ, ਪਾਰਕਾਂ, ਬੀਚਾਂ ਆਦਿ।
ਕੀ ਤੁਸੀਂ ਕੋਈ ਸ਼ਬਦ ਜਾਣਦੇ ਹੋ ਜੋ ਇਸ ਸੂਚੀ ਵਿੱਚ ਸ਼ਾਮਲ ਕੀਤੇ ਜਾ ਸਕਦੇ ਹੋਣ? ਜੇ ਹਾਂ ਤਾਂ ਸਾਡੀ ਫੇਸਬੁੱਕ ਪੋਸਟ ਉੱਤੇ ਕੁਮੈਂਟ ਕਰਕੇ ਸਾਂਝ ਪਾਓ....
ਪ੍ਰਦੇਸ ਵਸਦੀ ਪੰਜਾਬੀ ਬੇਬੇ ਦੀ ਪਿੰਗਲਿਸ਼ - "ਵਿਹਲੇ ਟੈਮ, ਸੰਡਾ ਨੂੰ ਵਿੰਡਾ 'ਚ ਬਹਿਕੇ ਰੋਡਾਂ 'ਤੇ ਪੀਪਲਾਂ-ਪੂਪਲਾਂ ਵੇਖੀ ਜਾਈਦਿਆਂ"।
ਇਸ ਸਬੰਧੀ 25 ਮਿੰਟ ਦੀ ਆਡੀਓ ਰਿਪੋਰਟ ਸੁਣਨ ਲਈ ਇਸ ਲਿੰਕ ਉਤੇ ਕਲਿੱਕ ਕਰੋ
ਐਸ ਬੀ ਐਸ ਪੰਜਾਬੀ ਦੀ ਵੈਬਸਾਈਟ ਨੂੰ ਬੁੱਕਮਾਰਕ ਕਰੋ ਅਤੇ ਐਸ ਬੀ ਐਸ ਰੇਡੀਓ ਐਪ ਲਈ ਐਪ ਸਟੋਰ ਉੱਤੇ ਜਾਓ। ਐਸ ਬੀ ਐਸ ਪੰਜਾਬੀ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣਿਆ ਜਾ ਸਕਦਾ ਹੈ। ਤੁਸੀਂ ਸਾਨੂੰ ਫੇਸਬੁੱਕ ਅਤੇ ਟਵਿੱਟਰ 'ਤੇ ਵੀ ਫ਼ਾਲੋ ਕਰ ਸਕਦੇ ਹੋ।








