ਸਲਾਨਾ ਪੱਧਰ ਉੱਤੇ ਤਕਰੀਬਨ 11 ਮਿਲੀਅਨ ਲੋਕਾਂ ਦਾ ਆਸਟ੍ਰੇਲੀਆ ਵਿੱਚ ਹਵਾਈ ਸਫ਼ਰ ਨਾਲ਼ ਆਉਣਾ-ਜਾਣਾ ਲੱਗਿਆ ਰਹਿੰਦਾ ਹੈ।
ਇਸ ਵਧਦੀ ਗਿਣਤੀ ਦੇ ਚਲਦਿਆਂ ਲੋਕਾਂ ਨਾਲ਼ ਹੁੰਦੇ ਧੋਖੇ ਅਤੇ ਮਾੜੇ ਤਜ਼ੁਰਬਿਆਂ ਵਿੱਚ ਵੀ ਵਾਧਾ ਹੋਇਆ ਹੈ।
ਅਗਰ ਤੁਸੀਂ ਆਪਣੀਆਂ ਹਵਾਈ ਟਿਕਟਾਂ ਇਨ੍ਹਾਂ 6 ਕੰਪਨੀਆਂ ਤੋਂ ਖਰੀਦੀਆਂ ਹਨ ਤਾਂ ਤੁਹਾਨੂੰ ਇਸਦਾ ਨੁਕਸਾਨ ਝੱਲਣਾ ਪੈ ਸਕਦਾ ਹੈ - ਵਨ ਵਰਲਡ ਟ੍ਰੇਵਲ, ਮਾਈ ਨੈਕਸਟ ਟ੍ਰਿਪ, ਡਾਇਲ ਆ ਟਿਕਟ, ਮੋਂਟੇ ਕਾਰਲੋ, ਐਕਸਿਸ ਟੂਰ ਐਂਡ ਟ੍ਰੇਵਲਜ਼ ਅਤੇ ਬੈਸਟ ਜੈਟ ਨੇ ਪਿਛਲੇ ਕੁਝ ਸਮੇ ਤੋਂ ਆਸਟ੍ਰੇਲੀਆ ਵਿੱਚ ਆਪਣਾ ਕੰਮਕਾਜ ਜਾਂ ਤਾਂ ਅਚਾਨਕ ਬੰਦ ਕਰ ਦਿੱਤਾ ਹੈ ਜਾਂ ਆਪਣੇ ਆਪ ਨੂੰ ਦਿਵਾਲੀਆ ਘੋਸ਼ਿਤ ਕਰ ਦਿੱਤਾ।
ਇਹ ਉਹ ਕੰਪਨੀਆਂ ਹਨ ਜਿੰਨਾ ਲੋਕਾਂ ਤੋਂ ਹਵਾਈ ਟਿਕਟਾਂ ਲਈ ਪੈਸੇ ਤਾਂ ਲਏ ਪਰ ਟਿਕਟਾਂ ਜਾਰੀ ਨਾ ਕੀਤੀਆਂ, ਅਗਰ ਜਾਰੀ ਕੀਤੀਆਂ ਤਾਂ ਉਨ੍ਹਾਂ ਨੂੰ ਬਾਅਦ ਵਿੱਚ ਰੱਦ ਕਰਕੇ ਕੰਪਨੀ ਵੱਲੋਂ ਏਅਰਲਾਈਨਜ਼ ਤੋਂ ਰਿਫੰਡ ਲੈ ਲਿਆ ਗਿਆ।
ਇਸ ਸਮੁਚੇ ਘਟਨਾਕ੍ਰਮ ਦੇ ਚਲਦਿਆਂ ਲੋਕਾਂ ਦਾ ਹਜ਼ਾਰਾਂ-ਲੱਖਾਂ ਡਾਲਰਾਂ ਦਾ ਨੁਕਸਾਨ ਹੋਇਆ ਜਿਸਦੀ ਭਰਪਾਈ ਲਈ ਉਨ੍ਹਾਂ ਨੂੰ ਕਾਫੀ ਕੋਸ਼ਿਸ਼ਾਂ ਕਰਨੀਆਂ ਪੈ ਰਹੀਆਂ ਹਨ।

Brisbane-based Bhullar family spent over $4000 to purchase air tickets for their travel from Brisbane to Amritsar in India, through My Next Trip Source: Supplied
ਭਾਰਤੀ ਯਾਤਰੀਆਂ ਦਾ ਹੋਇਆ ਹਜ਼ਾਰਾਂ ਡਾਲਰਾਂ ਦਾ ਨੁਕਸਾਨ
ਬ੍ਰਿਸਬੇਨ ਦੇ ਰਾਕੀ ਭੁੱਲਰ ਨੇ ਆਪਣੇ ਪਰਿਵਾਰ ਦੇ ਭਾਰਤ ਦੇ ਸਫ਼ਰ ਲਈ ਮੈਲਬੌਰਨ ਦੀ ਟ੍ਰੇਵਲ ਕੰਪਨੀ 'ਮਾਈ ਨੈਕਸਟ ਟ੍ਰਿਪ' ਤੋਂ ਟਿਕਟਾਂ ਖਰੀਦੀਆਂ ਸਨ।
ਇਸ ਕੰਪਨੀ ਦੇ ਦਿਵਾਲੀਆ ਘੋਸ਼ਿਤ ਹੋਣ ਪਿੱਛੋਂ ਉਹ ਹੁਣ ਆਪਣੇ ਦੁਆਰਾ ਖਰਚੇ ਗਏ $4,500 ਦੀ ਭਰਪਾਈ ਲਈ ਯਤਨਸ਼ੀਲ ਹਨ।
ਸ਼੍ਰੀ ਭੁੱਲਰ ਨੇ ਆਖਿਆ ਕਿ ਉਹ ਕਾਫੀ ਪ੍ਰੇਸ਼ਾਨ ਹਨ ਅਤੇ ਉਨ੍ਹਾਂ ਨੂੰ ਸਮਝ ਨਹੀਂ ਆ ਰਹੀ ਕਿ ਉਹ ਇਸ ਵਰਤਾਰੇ ਲਈ ਕਿਸ ਨੂੰ ਜਿੰਮੇਵਾਰ ਠਹਿਰਾਉਣ - "ਸਮਝ ਨਹੀਂ ਆਓਂਦੀ ਕਿ ਇਸ ਨੁਕਸਾਨ ਲਈ ਕੌਣ ਦੋਸ਼ੀ ਹੈ, ਟ੍ਰੇਵਲ ਕੰਪਨੀ, ਏਅਰਲਾਈਨ ਜਾਂ ਸਰਕਾਰੀ ਅਦਾਰੇ ਜੋ ਇਹੋ ਜਿਹੀਆਂ ਕੰਪਨੀਆਂ ਨੂੰ ਨੱਥ ਪਾਉਣ ਤੋਂ ਨਾਕਾਮ ਰਹੇ ਹਨ।"
ਐਡੀਲੇਡ ਦੇ ਰਹਿਣ ਵਾਲ਼ੇ ਇੰਦਰਦੀਪ ਸਿੰਘ ਔਜਲਾ ਨੇ ਵੀ 'ਮਾਈ ਨੈਕਸਟ ਟ੍ਰਿਪ' ਕੰਪਨੀ ਤੋਂ $2,500 ਵਿੱਚ ਭਾਰਤ ਜਾਣ ਲਈ ਹਵਾਈ ਟਿਕਟਾਂ ਲਈਆਂ ਸਨ ਅਤੇ ਹੁਣ ਉਹ ਇਸ ਨੁਕਸਾਨ ਦੀ ਭਰਪਾਈ ਲਈ ਆਪਣੇ ਬੈਂਕ ਨਾਲ ਸੰਪਰਕ ਵਿੱਚ ਹਨ।
ਨੁਕਸਾਨ ਦੀ ਭਰਪਾਈ ਕਿਸ ਤਰਾਂਹ ਹੋ ਸਕਦੀ ਹੈ?
ਆਸਟ੍ਰੇਲੀਅਨ ਕੰਪੀਟੀਸ਼ਨ ਐਂਡ ਕੰਜ਼ਿਊਮਰ ਕਮਿਸ਼ਨ (ਏ.ਸੀ.ਸੀ.ਸੀ.) ਮੁਤਾਬਿਕ ਲੋਕਾਂ ਨੂੰ ਹਵਾਈ ਟਿਕਟਾਂ ਖਰੀਦਣ ਵੇਲ਼ੇ ਸਾਵਧਾਨੀ ਵਰਤਣ ਦੀ ਲੋੜ ਹੈ।
ਉਹਨਾਂ ਇਸ ਸਿਲਸਿਲੇ ਵਿੱਚ ਜਿਥੇ ਬੀਮਾ ਲੈਣ ਦੀ ਸਲਾਹ ਦਿੱਤੀ ਉੱਥੇ ਅਦਾਇਗੀ ਬੈਂਕ ਰਾਹੀਂ ਜਾਂ ਕਰੈਡਿਟ ਕਾਰਡ ਰਾਹੀਂ ਕਰਨ ਦੀ ਗੱਲ ਵੀ ਆਖੀ ਹੈ।
ਏ.ਸੀ.ਸੀ.ਸੀ ਦੇ ਨੁਮਾਇੰਦੇ ਨੇ ਐਸ ਬੀ ਐੱਸ ਪੰਜਾਬੀ ਨਾਲ਼ ਗੱਲ ਕਰਦਿਆਂ ਕਿਹਾ ਕਿ ਇਸ ਤਰਾਂਹ ਹੋਏ ਨੁਕਸਾਨ ਦੇ ਚਲਦਿਆਂ ਅਕਸਰ ਬੈਂਕਾਂ ‘ਚਾਰਜਬੈਕ’ ਦੀ ਸਹੂਲਤ ਦਿੰਦੀਆਂ ਹਨ ਅਤੇ ਸਿਲਸਿਲੇ ਵਿੱਚ ਪੀੜ੍ਹਤਾਂ ਨੂੰ ਜਲਦ ਤੋਂ ਜਲਦ ਆਪਣੇ ਬੈਂਕ ਨਾਲ਼ ਸੰਪਰਕ ਕਰਨਾ ਚਾਹੀਦਾ ਹੈ।
ਦੱਸਣਯੋਗ ਹੈ ਕਿ ਬੈਸਟਜੈਟ ਕੰਪਨੀ ਤੋਂ ਹਵਾਈ ਟਿਕਟਾਂ ਖਰੀਦਣ ਪਿੱਛੋਂ ਪਰਥ ਦੇ ਜਰਨੈਲ ਸਿੰਘ ਭੌਰ ਦਾ $8000 ਡਾਲਰ ਦਾ ਨੁਕਸਾਨ ਹੋਇਆ ਸੀ।
ਸਰਦਾਰ ਭੌਰ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ ਕਿ ਉਹਨਾਂ ਦੇ ਨੁਕਸਾਨ ਦੀ ਪੂਰਨ ਭਰਪਾਈ ਉਹਨਾਂ ਦੇ ਬੈਂਕ ਦੁਆਰਾ ਕਰ ਦਿੱਤੀ ਗਈ ਹੈ।

The Bhaur family’s plans to attend a marriage in India were affected after the air tickets they purchased from Bestjet were cancelled. Source: Supplied
What can consumers do if a company has collapsed or liquidated?
A spokesperson from the Australian Competition and Consumer Commission (ACCC) says that customers left out-of-pocket might only be paid after a liquidating business has cleared its debts to creditors such as employees and shareholders.
The ACCC advises that consumers should contact their bank to seek a chargeback on the transaction as soon as possible.
“Consumers who paid for a product or service with a credit card and do not receive the product or service because the company has gone into external administration may be able to request a chargeback on the transaction from their bank or financial institution.”
Tips to protect against ‘dodgy’ travel agents or companies
Under Australian Consumer Law, travel agents are prohibited from making false or misleading representations like any other business, but the truth is that bad actors can enter the picture.
The ACCC's spokeperson says consumers should always make sure that they are dealing with a genuine business and they should do their own research before making any payments.
They should seek advice on:
- Whether the company is registered, if they have a licence, or if they are a member of an industry association.
- If checking online, look at multiple websites. Don’t believe everything written online.
- Check that the business' website includes its contact details, such as a phone number and email address.
- Carefully read terms and conditions, so you know your options if you have to change or cancel a booking.
- Take out travel insurance, but remember that it doesn’t insure them from insolvency
Consumers can contact the ACCC for information about their rights and obligations, and possible courses of action they might want to take, while state and territory consumer protection agencies provide similar services.