Key Points
- ਊਰਜਾ ਲਈ 300 ਡਾਲਰ ਦੀ ਛੋਟ ਫੈਡਰਲ ਬਜਟ ਦਾ ਹਿੱਸਾ ਹੈ।
- ਔਰਤਾਂ ਦੇ ਸਿਹਤ ਪ੍ਰੋਗਰਾਮਾਂ ਲਈ $160 ਮਿਲੀਅਨ ਤੋਂ ਵੱਧ ਦੀ ਰਕਮ ਵੀ ਅਲਾਟ ਕੀਤੀ ਗਈ ਹੈ।
- ਸਲਾਹਕਾਰਾਂ, ਠੇਕੇਦਾਰਾਂ ਅਤੇ ਮਜ਼ਦੂਰਾਂ ਦੇ ਕਿਰਾਏ ਉਤੇ ਖਰਚੇ ਕੱਟੇ ਜਾ ਰਹੇ ਹਨ।
ਕਿਉਂਕਿ ਆਸਟ੍ਰੇਲੀਆ ਵਿੱਚ ਸਭ ਤੋਂ ਵੱਧ ਵੱਸਣ ਵਾਲੇ ਵਿਦੇਸ਼ੀ ਲੋਕਾਂ ਦੀ ਗਿਣਤੀ ਵਿੱਚ ਭਾਰਤੀ ਦੂਜੇ ਨੰਬਰ ’ਤੇ ਹਨ ਤਾਂ ਇਸ ਬਜਟ ਵਿੱਚ ਭਾਰਤੀ ਨਾਗਰਿਕਾਂ ਦਾ ਉਚੇਚੇ ਤੌਰ ’ਤੇ ਜ਼ਿਕਰ ਕੀਤਾ ਗਿਆ ਹੈ।
ਇਸ ਬਜਟ ਵਿਚ ਜਿਨ੍ਹਾਂ ਵਰਗਾਂ ਨੂੰ ਕੁਝ ਹਾਸਲ ਹੋਇਆ:
- ਕਰ ਦਾਤਾ (ਟੈਕਸਪੇਅਰ)
- ਘਰੇਲੂ
- ਕੁਝ ਕਿਰਾਏਦਾਰ
- ਮਰੀਜ਼
- ਔਰਤਾਂ ਦੇ ਸਿਹਤ ਪ੍ਰੋਗਰਾਮ
- ਰੁਜ਼ਗਾਰ ਲੱਭਣ ਵਾਲੇ
- ਰਿਹਾਇਸ਼
- ਛੋਟੇ ਕਾਰੋਬਾਰ
- ਬਜ਼ੁਰਗ
- ਸਬਜ਼ੀਆਂ ਖਾਣ ਵਾਲੇ ਲੋਕ
- ਭਾਰਤੀ ਨਾਗਰਿਕ
- ਵਿਦਿਆਰਥੀ
- ਮੁਸਾਫਿਰ
ਇਸ ਬਜਟ ਵਿਚ ਜਿਨ੍ਹਾਂ ਵਰਗਾਂ ਨੂੰ ਕੁਝ ਨਹੀਂ ਮਿਲਿਆ :
- ਵਰਕਿੰਗ ਹੌਲੀਡੇਅ ਮੇਕਰ
- ਯੂਨੀਵਰਸਿਟੀਆਂ
- ਪਬਲਿਕ ਸਰਵਿਸ ਠੇਕੇਦਾਰ
- ਬਲਕ ਬਿੱਲ ਵਾਲੇ ਮਰੀਜ਼
- ਜ਼ਿਆਦਾ ਰੁਜ਼ਗਾਰ ਲੱਭਣ ਵਾਲੇ
ਬਜਟ ਵਿੱਚ ਭਾਰਤੀ ਨਾਗਰਿਕਾਂ ਲਈ ਕੀ ਹੈ ਖਾਸ ?

ਖਜ਼ਾਨਾ ਮੰਤਰੀ ਵਲੋਂ ਪੇਸ਼ ਕੀਤੇ ਬਜਟ ਵਿੱਚ ਭਾਰਤੀ ਨਾਗਰਿਕਾਂ ਲਈ ਇੱਕ ਨਵੇਂ ਪ੍ਰੋਗਰਾਮ ਦਾ ਐਲਾਨ ਕੀਤਾ ਗਿਆ ਹੈ। ਇਸ ਪ੍ਰੋਗਰਾਮ ਤਹਿਤ ਟੀਚਾਗਤ ਖੇਤਰਾਂ ਵਿਚ ਹੁਨਰ ਅਤੇ ਸਿੱਖਿਆ ਦੇ ਨਾਲ 30 ਸਾਲ ਦੀ ਉਮਰ ਤੱਕ ਦੇ 3,000 ਭਾਰਤੀ ਗ੍ਰੈਜੂਏਟਾਂ ਅਤੇ ਸ਼ੁਰੂਆਤੀ ਕੈਰੀਅਰ ਪੇਸ਼ੇਵਰਾਂ ਨੂੰ 2 ਸਾਲ ਤੱਕ ਆਸਟ੍ਰੇਲੀਆ ਵਿੱਚ ਰਹਿਣ ਅਤੇ ਕੰਮ ਕਰਨ ਦਾ ਮੌਕਾ ਮਿਲ ਸਕੇਗਾ। ਇਸ ਪ੍ਰੋਗਰਾਮ ਨੂੰ ਮੋਬਿਲਿਟੀ ਅਰੇਂਜਮੈਂਟ ਫਾਰ ਟੇਲੈਂਟਡ ਅਰਲੀ ਪ੍ਰੋਫੈਸ਼ਨਲਜ਼ ਸਕੀਮ (MATES) ਦਾ ਨਾਂ ਦਿੱਤਾ ਗਿਆ ਹੈ ਅਤੇ ਇਹ 1 ਨਵੰਬਰ 2024 ਤੋਂ ਸ਼ੁਰੂ ਹੋ ਜਾਵੇਗਾ। ਇਸ ਪ੍ਰੋਗਰਾਮ ਲਈ ਪ੍ਰੀ-ਐਪਲੀਕੇਸ਼ਨ ਫੀਸ 25 ਡਾਲਰ ਅਤੇ ਐਪਲੀਕੇਸ਼ਨ ਫੀਸ 365 ਡਾਲਰ ਹੋਵੇਗੀ। ਇਹ ਦੋਵੇਂ ਫੀਸਾਂ ਆਉਂਦੇ ਸਾਲਾਂ ਦੌਰਾਨ ਮਹਿੰਗਾਈ ਮੁਤਾਬਿਕ ਤੈਅ ਕੀਤੀਆਂ ਜਾਣਗੀਆਂ।
ਜ਼ਿਕਰਯੋਗ ਹੈ ਲੇਬਰ ਸਰਕਾਰ ਵਲੋਂ ਪੇਸ਼ ਕੀਤੇ ਗਏ ਇਸ ਬਜਟ ’ਤੇ 16 ਮਈ ਵੀਰਵਾਰ ਨੂੰ ਵਿਰੋਧੀ ਧਿਰ ਦੇ ਆਗੂ ਪੀਟਰ ਡਟਨ ਵਲੋਂ ਸਦਨ ਵਿੱਚ ਆਪਣੀ ਪ੍ਰਤੀਕ੍ਰਿਆ ਰੱਖੀ ਜਾਵੇਗੀ।
ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਐਸਬੀਐਸ ਸਾਊਥ ਏਸ਼ੀਅਨ 'ਤੇ ਸੁਣੋ।
