ਘਰਾਂ ਦੀਆਂ ਕਿਸ਼ਤਾਂ ਦੇਣ ਵਿੱਚ ਸੰਘਰਸ਼ ਕਰ ਰਹੇ ਲੋਕਾਂ ਨੂੰ ਬੈਂਕਾਂ ਵਲੋਂ ਸਹਿਯੋਗ ਪ੍ਰਦਾਨ ਨਹੀ ਕੀਤਾ ਜਾ ਰਿਹਾ: ਰਿਪਰੋਟ

ਆਸਟ੍ਰੇਲੀਆ ਵਿੱਚ ਮੌਰਗੇਜ ਸਬੰਧੀ ਤਣਾਅ ਇਸ ਵੇਲ਼ੇ ਸੱਭ ਤੋਂ ਉੱਚੇ ਪੱਧਰ 'ਤੇ ਹੈ। ਆਸਟ੍ਰੇਲੀਆ ਦੀ ਵਾਚਡੌਗ ਏਜੇਂਸੀ, 'ਆਸਟ੍ਰੇਲੀਅਨ ਸਕਿਓਰਿਟੀਜ਼ ਐਂਡ ਇਨਵੈਸਟਮੈਂਟ ਕਮਿਸ਼ਨ (ਏ ਐਸ ਆਈ ਸੀ)' ਮੁਤਾਬਕ ਬੈਂਕ ਅਤੇ ਗੈਰ-ਬੈਂਕ ਅਦਾਰਿਆਂ ਵਲੋਂ ਘਰਾਂ ਦੀਆਂ ਕਿਸ਼ਤਾਂ ਦੇਣ ਵਿੱਚ ਜੂਝ ਰਹੇ ਲੋਕਾਂ ਲਈ ਸਹਾਇਤਾ ਪ੍ਰਦਾਨ ਕਰਨ ਦਾ ਰਸਤਾ ਜਾਣ ਬੁੱਝ ਕੇ ਔਖਾ ਕੀਤਾ ਜਾ ਰਿਹਾ ਹੈ।

A home for sale by auction

A scathing report from the Australian Securities and Investments Commission (ASIC) says bank and non-bank lenders are failing struggling customers. Source: AAP / LJ Hooker

ਏ ਐਸ ਆਈ ਸੀ ਦੀ ਇੱਕ ਨਵੀਂ ਰਿਪੋਰਟ ਵਿੱਚ ਦਰਸਾਇਆ ਗਿਆ ਹੈ ਕਿ, ਬੈਂਕ ਅਤੇ ਗੈਰ-ਬੈਂਕ ਰਿਣਦਾਤਾਵਾਂ ਵਲੋਂ ਘਰਾਂ ਦੀਆਂ ਕਿਸ਼ਤਾਂ ਦੇਣ ਵਿੱਚ ਸੰਘਰਸ਼ ਕਰ ਰਹੇ ਲੋਕਾਂ ਲਈ ਉਪਲੱਬਧ ਸਹਾਇਤਾ ਪ੍ਰਾਪਤ ਕੀਤੇ ਜਾਣ ਦੀ ਪ੍ਰਕ੍ਰਿਆ ਨੂੰ ਜਾਣ ਬੁਝ ਕੇ ਗੁੰਝਲਦਾਰ ਕੀਤਾ ਜਾ ਰਿਹਾ ਹੈ।

ਕੇਵਲ 2023 ਦੀ ਆਖਰੀ ਤਿਮਾਹੀ ਵਿੱਚ ਹੀ ਕਿਸ਼ਤਾਂ ਨੂੰ ਲੈ ਕੇ ਮੁਸ਼ਕਲ ਵਿੱਚ ਫ਼ਸੇ ਲੋਕਾਂ ਦੀ ਗਿਣਤੀ ਵਿੱਚ 54 ਪ੍ਰਤੀਸ਼ਤ ਦਾ ਵਾਧਾ ਦਰਜ ਕੀਤਾ ਗਿਆ ਹੈ।

ਏ ਐਸ ਆਈ ਸੀ ਦੇ ਕਮਿਸ਼ਨਰ ਐਲਨ ਕਿਰਕਲੈਂਡ ਨੇ ਕਿਹਾ ਕਿ ਹਾਲਾਂਕਿ ਰਿਣਦਾਤਾ ਲੋਕਾਂ ਨੂੰ ਵਿੱਤੀ ਤੰਗੀ ਪ੍ਰੋਗਰਾਮ ਅਧੀਨ ਸਹਾਇਤਾ ਦੇਣ ਵਿੱਚ ਅਸਮਰਥ ਰਹੇ ਹਨ, ਪਰ ਫੇਰ ਵੀ ਚਿੰਤਤ ਲੋਕਾਂ ਨੂੰ ਇਸ ਬਾਰੇ ਆਪਣੇ ਰਿਣਦਾਤਾ ਕੋਲ ਸ਼ਿਕਾਇਤ ਜ਼ਰੂਰ ਦਰਜ ਕਰਾਉਣੀ ਚਾਹੀਦੀ ਹੈ।

ਏ ਐਸ ਆਈ ਸੀ ਵਲੋਂ ਇੱਕ ਵੱਖਰੇ ਬਿਆਨ ਵਿੱਚ ਕਿਹਾ ਗਿਆ ਹੈ ਕਿ, "ਅਸੀ ਉਮੀਦ ਕਰਦੇ ਹਾਂ ਕਿ ਇਸ ਰਿਪੋਰਟ ਤੋਂ ਬਾਅਦ ਸਾਰੇ ਰਿਣਦਾਤਾ ਵਿੱਤੀ ਤੰਗੀ ਦਾ ਸਾਹਮਣਾ ਕਰ ਰਹੇ ਲੋਕਾਂ ਦੀ ਸਹਾਇਤਾ ਲਈ ਪ੍ਰਕ੍ਰਿਆ ਨੂੰ ਬਿਹਤਰ ਬਣਾਉਣ ਨੂੰ ਤਰਜੀਹ ਦੇਣਗੇ "

ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਐਸਬੀਐਸ ਸਾਊਥ ਏਸ਼ੀਅਨ 'ਤੇ ਸੁਣੋ। ਸਾਨੂੰ ਫੇਸਬੁੱਕ  ਤੇ ਟਵਿੱਟਰ ਉੱਤੇ ਵੀ ਫਾਲੋ ਕਰੋ।


Share

1 min read

Published

By Ravdeep Singh

Source: AAP




Share this with family and friends


Follow SBS Punjabi

Download our apps

Watch on SBS

Punjabi News

Watch now