SKIP TO MAIN CONTENT

ਕੋਵਿਡ-19 ਤੋਂ ਪ੍ਰਭਾਵਿਤ ਬਾਰ੍ਹਵੀਂ ਦੇ ਵਿਦਿਆਰਥੀਆਂ ਲਈ ਪ੍ਰੀਖਿਆਵਾਂ ਵਿੱਚ ਰਿਆਇਤਾਂ ਬਾਰੇ ਅਹਿਮ ਜਾਣਕਾਰੀ

ਕੋਵਿਡ-19 ਮਹਾਂਮਾਰੀ ਨਾਲ ਪ੍ਰਭਾਵਿਤ ਸਕੂਲ ਦੇ ਆਖ਼ਰੀ ਸਾਲ ਨੂੰ ਖ਼ਤਮ ਕਰ ਰਹੇ ਹਾਈ ਸਕੂਲ ਦੇ ਵਿਦਿਆਰਥੀਆਂ ਲਈ ਵੱਖ-ਵੱਖ ਰਾਜਾਂ ਵਿੱਚ ਖ਼ਾਸ ਰਿਆਇਤਾਂ ਅਤੇ ਵਿਕਲਪ ਉਪਲਬਧ ਕਰਵਾਏ ਗਏ ਹਨ।

Year 12 students at Sydney Secondary College in Sydney, Tuesday, November 9, 2021.
Year 12 students at Sydney Secondary College in Sydney, Tuesday, November 9, 2021. Source: AAP

2 min read

Published

By Ravdeep Singh


Skip to article content

ਨਿਊ ਸਾਊਥ ਵੇਲਜ਼ ਵਿੱਚ 'ਕੋਵਿਡ-19 ਸਪੈਸ਼ਲ ਕਨਸੀਡਰੇਸ਼ਨ ਪ੍ਰੋਗਰਾਮ' ਉਨ੍ਹਾਂ ਐਚਐਸਸੀ ਵਿਦਿਆਰਥੀਆਂ ਲਈ ਉਪਲਬਧ ਕਰਵਾਇਆ ਗਿਆ ਹੈ ਜਿਨ੍ਹਾਂ ਨੂੰ ਕੋਵਿਡ ਹਲਾਤਾਂ ਕਰਕੇ ਇਮਤਿਹਾਨ ਦੀ ਤਿਆਰੀ ਜਾਂ ਇਮਤਿਹਾਨ ਨੂੰ ਪੂਰਾ ਕਰਨ ਵਿੱਚ ਸਮੱਸਿਆਵਾਂ ਦਾ ਸਾਮਨਾ ਕਰਨਾ ਪਿਆ।

ਇਸ ਤੋਂ ਇਲਾਵਾ ਨਿਊ ਸਾਊਥ ਵੇਲਜ਼ ਦੇ ਐਚਐਸਸੀ ਵਿਦਿਆਰਥੀ ਸਰਕਾਰ ਵਲੋਂ ਮੁਹਈਆ ਕਰਾਈ ਜਾ ਰਹੀ 'ਵਿਦਿਅਕ ਪਹੁੰਚ ਸਕੀਮ' ਅਤੇ 'ਅਪਾਹਜਤਾ ਨਾਲ਼ ਸਬੰਧਤ ਪ੍ਰਬੰਧਾਂ' ਦਾ ਲਾਭ ਵੀ ਉਠਾ ਸਕਦੇ ਹਨ।

ਵਿਕਟੋਰੀਆ ਵੀਸੀਈ ਨਤੀਜਿਆਂ ਨੂੰ ਅੰਤਿਮ ਰੂਪ ਦੇਣ ਲਈ 'ਕਨਸੀਡਰੇਸ਼ਨ ਔਫ ਐਜੂਕੈਸ਼ਨਲ ਡਿਸਐਡਵਾਂਟੇਜ' ਪ੍ਰਕਿਰਿਆ ਦੀ ਦੁਬਾਰਾ ਵਰਤੋਂ ਕਰੇਗਾ ਜਿਸ ਅਧੀਨ ਵਿਦਿਆਰਥੀ ਦੇ ਨਤੀਜਿਆਂ ਨੂੰ ਉਸ ਸਤਰ ਤੇ ਬਹਾਲ ਕੀਤਾ ਜਾਵੇਗਾ ਜਿਸ ਸਤਰ ਤੇ ਉਹ ਪੂਰੇ ਸਾਲ ਦੌਰਾਨ ਕੋਵਿਡ ਕਾਰਣ ਆਈਆਂ ਰੁਕਾਵਟਾਂ ਤੋਂ ਬਿਨਾਂ ਪਹੁੰਚ ਸਕਦੇ ਸੀ।

ਕੁਈਨਜ਼ਲੈਂਡ ਸਰਟੀਫਿਕੇਟ ਆਫ਼ ਐਜੂਕੇਸ਼ਨ ਵਿੱਚ ਉਪਲਬਧ ਕਰਾਏ ਜਾ ਰਹੇ ਪ੍ਰੋਗਰਾਮਾਂ ਬਾਰੇ ਪੂਰੀ ਜਾਣਕਾਰੀ 'ਕੁਈਨਜ਼ਲੈਂਡ ਪਾਠਕ੍ਰਮ ਅਤੇ ਮੁਲਾਂਕਣ ਅਥਾਰਟੀ' ਨੂੰ 1300 193 173 'ਤੇ ਕਾਲ ਕਰਕੇ ਲਈ ਜਾ ਸਕਦੀ ਹੈ।

ਤੁਸੀਂ 'ਸਾਊਥ ਆਸਟ੍ਰੇਲੀਅਨ ਸਰਟੀਫ਼ਿਕੇਟ ਆਫ਼ ਐਜੂਕੇਸ਼ਨ ਨਾਲ +61 8 8115 4700 'ਤੇ ਸੰਪਰਕ ਕਰਕੇ ਦੱਖਣੀ ਆਸਟ੍ਰੇਲੀਆ ਵਿੱਚ ਵਿਦਿਆਰਥੀਆਂ ਲਈ ਉਪਲਬਧ ਵਿਸ਼ੇਸ਼ ਸਕੀਮਾਂ ਬਾਰੇ ਜਾਣ ਸਕਦੇ ਹੋ।

ਪੱਛਮੀ ਆਸਟ੍ਰੇਲੀਆ ਵਿੱਚ ਵਿਸ਼ੇਸ਼ ਪ੍ਰਬੰਧਾਂ ਬਾਰੇ ਜਾਣਕਾਰੀ 'ਸਕੂਲ ਅਤੇ ਪਾਠਕ੍ਰਮ ਮਿਆਰ ਅਥਾਰਟੀ' ਤੋਂ ਲਈ ਜਾ ਸਕਦੀ ਹੈ।

ਐਸ ਬੀ ਐਸ ਆਸਟ੍ਰੇਲੀਆ ਭਰ ਵਿਚਲੇ ਵਿਆਪਕ ਭਾਈਚਾਰੇ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀ SBS.com.au/coronavirus ਉੱਤੇ ਉਪਲਬਧ ਹੈ।

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।


Follow SBS Punjabi

Download our apps

Watch on SBS

Punjabi News

Stream now